ਰੱਖਿਆ ਮੰਤਰਾਲਾ

ਸੀਮਾ ਸੜਕ ਸੰਗਠਨ (ਬੀਆਰਓ) ਸਤੰਬਰ 2020 ਤੱਕ ਅਟਲ ਸੁਰੰਗ ਦਾ ਕੰਮ ਮੁਕੰਮਲ ਕਰਨ ਲਈ ਲਗਾਤਾਰ ਡੱਟਿਆ ਹੋਇਆ ਹੈ

Posted On: 05 MAY 2020 4:12PM by PIB Chandigarh

ਸੀਮਾ ਸੜਕ ਸੰਗਠਨ (ਬੀਆਰਓ) ਨੇ ਹਿਮਾਚਲ ਪ੍ਰਦੇਸ਼ ਦੀ ਪੀਰ ਪੰਜਾਲ ਪਰਬਤ ਲੜੀ ਵਿੱਚ ਰਣਨੀਤਕ ਅਟਲ ਸੁਰੰਗ ਦਾ ਕੰਮ ਮੁਕੰਮਲ ਕਰਨ ਲਈ ਸਰਗਰਮ ਕਦਮ ਚੁੱਕੇ ਹਨ ਜਿਹੜਾ ਕਿ ਨਿਰਮਾਣ ਦੇ ਮਹੱਤਵਪੂਰਨ ਪੜਾਅ ਵਿੱਚ ਪਹੁੰਚ ਗਿਆ ਹੈ।

 

ਸੜਕ ਦੇ ਕੰਮਾਂ, ਇਲੈਕਟ੍ਰੌਮਕੈਨਿਕ ਫਿਟਿੰਗ ਜਿਸ ਵਿੱਚ ਰੋਸ਼ਨੀ, ਵੈਂਟੀਲੇਸ਼ਨ ਅਤੇ ਇੰਟੈਲੀਜੈਂਟ ਟ੍ਰੈਫਿਕ ਕੰਟਰੋਲ ਸਿਸਟਮ ਸ਼ਾਮਲ ਹਨ, ਨੂੰ ਚਲਾਇਆ ਗਿਆ ਹੈ। ਸੁਰੰਗ ਦੇ ਉੱਤਰੀ ਪੋਰਟਲ ਤੇ ਚੰਦਰ ਨਦੀ ਉੱਪਰ ਇੱਕ 100 ਮੀਟਰ ਲੰਬਾਈ ਦਾ ਸਟੀਲ ਸੁਪਰ ਢਾਂਚਾ ਨਿਰਮਾਣ ਅਧੀਨ ਹੈ। ਕੋਵਿਡ19 ਮਹਾਮਾਰੀ ਦੇ ਪ੍ਰਕੋਪ ਦਰਮਿਆਨ 10 ਦਿਨ ਤੱਕ ਕੰਮ ਰੁਕਿਆ ਰਿਹਾ।

 

ਸੀਮਾ ਸੜਕ ਸੰਗਠਨ ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਜਨਰਲ ਹਰਪਾਲ ਸਿੰਘ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਇਸ ਮਾਮਲੇ ਨੂੰ ਉਠਾਇਆ ਸੀ। ਜਿਸ ਸਦਕਾ 05 ਅਪ੍ਰੈਲ,2020 ਨੂੰ ਰਾਜ ਸਰਕਾਰ ਦੇ ਸਰਗਰਮ ਤਾਲਮੇਲ ਨਾਲ ਇਸ ਦਾ ਕੰਮ ਸ਼ੁਰੂ ਹੋਇਆ। ਯੋਜਨਾ ਅਨੁਸਾਰ ਸਤੰਬਰ 2020 ਵਿੱਚ ਇਸ ਦੇ ਮੁਕੰਮਲ ਹੋਣ ਨੂੰ ਯਕੀਨੀ ਬਣਾਉਣ ਲਈ ਅਟਲ ਸੁਰੰਗ ਦਾ ਕੰਮ ਕੋਵਿਡ 19 ਸਾਵਧਾਨੀਆਂ ਨਾਲ ਚਲਾਇਆ ਜਾ ਰਿਹਾ ਹੈ।

ਅਟਲ ਸੁਰੰਗ ਦਾ ਨਿਰਮਾਣ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਹਰੇਕ ਸਾਲ ਮਨਾਲੀ-ਸਾਰਚੂ-ਲੇਹ ਮਾਰਗ ਰੋਹਤਾਂਗ ਦੱਰੇ ਦੇ ਨਵੰਬਰ ਤੋਂ ਮਈ ਮਹੀਨੇ ਤੱਕ ਬਰਫ਼ਬਾਰੀ ਕਾਰਨ 6 ਮਹੀਨੇ ਬੰਦ ਰਹਿੰਦਾ ਹੈ।

 

ਇਹ ਸੁਰੰਗ ਮਨਾਲੀ ਨੂੰ ਲਾਹੌਲ ਘਾਟੀ ਨਾਲ ਸਾਰਾ ਸਾਲ ਜੋੜਦੀ ਹੈ ਅਤੇ ਇਸ ਨਾਲ ਮਨਾਲੀ-ਰੋਹਤਾਂਗ ਦੱਰਾ-ਸਾਰਚੂ-ਲੇਹ ਮਾਰਗ ਦੀ ਲੰਬਾਈ 46 ਕਿਲੋਮੀਟਰ ਘਟ ਜਾਵੇਗੀ। ਸਾਰਾ ਸਾਲ ਲਾਹੌਲ ਦੇ ਲੋਕਾਂ ਨੂੰ ਬਾਕੀ ਭਾਰਤ ਨਾਲ ਜੋੜਨ ਤੋਂ ਇਲਾਵਾ ਇਹ ਸੁਰੰਗ ਸੁਰੱਖਿਆ ਬਲਾਂ ਨੂੰ ਇੱਕ ਵੱਡਾ ਰਣਨੀਤਕ ਲਾਭ ਦੇਣ ਦੇ ਨਾਲ-ਨਾਲ ਅੱਗੇ ਦੇ ਸੰਪਰਕ ਵਿੱਚ ਮਦਦ ਕਰੇਗੀ।

 

https://ci5.googleusercontent.com/proxy/eQAcIkJO2DPuN9m8rWDC3mmDeMo4Jk_LObcw3jk1PmOQY4Xc24Fj_Zy7QCxLPsqhsFhjrUHve526xmjgTiATd2v3fM6xxGgajz0UcfkeVSsFOQ0=s0-d-e1-ft#https://static.pib.gov.in/WriteReadData/userfiles/image/PIC1YUO3.jpg

https://ci4.googleusercontent.com/proxy/_Gwh4i02KFcoNhcJoSM--SABbL3zjW3G_LXSi8f1pqTAXqm916fpee-fmf8QwTo_e4mVAT8hBfii7tpNnNymPlP_RGiF-s-cG0E2twjmVktiZwM=s0-d-e1-ft#https://static.pib.gov.in/WriteReadData/userfiles/image/PIC2IB2H.jpg

https://ci5.googleusercontent.com/proxy/EhNf_Qrfg_DYZp2Pe7fWgpjG-hjmGaS0_WTtn_5K8Ma5MIUTgWYtkof6ltMpGnf6XZsTgEE_3cGcMJkPflttacBZ7wmTvruGOdOKJvayhq-II3g=s0-d-e1-ft#https://static.pib.gov.in/WriteReadData/userfiles/image/PIC3TUZK.jpg

                                                       

                                                

 ****

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ
 



(Release ID: 1621275) Visitor Counter : 211