ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ: ਹਰਸ਼ ਵਰਧਨ ਨੇ ਸਾਰੇ ਵਿਗਿਆਨਕ ਵਿਭਾਗਾਂ ਨੂੰ ਜਲਦੀ ਅਤੇ ਬਿਹਤਰ ਨਤੀਜਿਆਂ ਲਈ ਵਧੀਆ ਤਾਲਮੇਲ ਵਿਕਸਿਤ ਕਰਨ ਦੀ ਅਪੀਲ ਕੀਤੀ

ਸੀਐੱਸਆਈਆਰ ਸਹਿਯੋਗੀ ਕਲੀਨਿਕਲ ਟ੍ਰਾਇਲ ਨੂੰ ਰੈਗੂਲੇਟ ਕਰਨ ਅਤੇ ਰੈਗੂਲੇਟਰੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕੰਮ ਕਰ ਰਹੇ ਹਨ- ਡਾ. ਹਰਸ਼ ਵਰਧਨ

ਸੀਐੱਸਆਈਆਰ-ਸੀਆਰਆਰਆਈ ਦੁਆਰਾ ਵਿਕਸਿਤ ਕੀਤੇ ਸਮਾਜਿਕ ਦੂਰੀਆਂ ਦੇ ਨਿਯਮਾਂ ਨੂੰ ਵਿਚਾਰਦੇ ਹੋਏ ‘ਸਰਵਜਨਕ ਟ੍ਰਾਂਸਪੋਰਟ ਅਤੇ ਫੀਡਰ ਮੋਡਸ ਲਈ ਦਿਸ਼ਾ-ਨਿਰਦੇਸ਼’ ਜਾਰੀ ਕੀਤੇ

ਕਿਹਾ, ਕੋਵਿਡ -19 ਤੋਂ ਬਾਅਦ, ਸਮਾਜ ਵਿੱਚ ਇੱਕ ਨਵਾਂ ਆਮ ਢੰਗ ਵਿਕਸਿਤ ਹੋਏਗਾ, ਇੱਕ ਵਿਗਿਆਨਕ ਤਰੀਕੇ ਨਾਲ ਬਿਹਤਰ ਢੰਗ ਨਾਲ ਰਹਿਣ ਲਈ ਨਵੇਂ ਮਾਪਦੰਡ ਸਥਾਪਤ ਕੀਤੇ ਜਾਣਗੇ

Posted On: 04 MAY 2020 5:28PM by PIB Chandigarh

ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ, ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਸੀਐੱਸਆਈਆਰ ਦੀਆਂ ਵੱਖ-ਵੱਖ ਪਹਿਲਾਂ ਦਾ ਜਾਇਜ਼ਾ ਲਿਆ,  ਜੋ ਕਿ ਦੇਸ਼ ਵਿੱਚ ਕੋਵਿਡ-19 ਦੇ ਪ੍ਰਭਾਵ ਨੂੰ  ਘਟਾਉਣ ਲਈ ਜ਼ਰੂਰੀ ਹਨ

 

ਡੀਜੀ, ਸੀਐੱਸਆਈਆਰ ਡਾ. ਸ਼ੇਖਰ ਸੀ. ਮਾਂਡੇ ਨੇ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਸੀਐੱਸਆਈਆਰ ਨੇ 38 ਸੀਐੱਸਆਈਆਰ ਲੈਬਾਰਟਰੀਆਂ ਨੂੰ ਸ਼ਾਮਲ ਕਰਕੇ ਇਕ ਤਾਲਮੇਲ ਵਾਲੀ ਰਣਨੀਤੀ ਤਿਆਰ ਕੀਤੀ ਹੈ ਅਤੇ ਇਸ ਦੁਆਰਾ ਉਦਯੋਗ ਅਤੇ ਹੋਰ ਏਜੰਸੀਆਂ ਨਾਲ ਮਿਲ ਕੇ ਦਖਲਅੰਦਾਜ਼ੀਆਂ ਅਤੇ ਟੈਕਨੋਲੋਜੀਆਂ ਨੂੰ ਲਾਗੂ ਕਰਨ ਲਈ  ਕੰਮ ਕੀਤਾ ਜਾ ਰਿਹਾ ਹੈ

 

ਸੀਐੱਸਆਈਆਰ ਨੇ 5 ਕਾਰਜ ਖੇਤਰਾਂ ਦਾ ਪਤਾ ਲਗਾਇਆ ਹੈ - ਡਿਜੀਟਲ ਅਤੇ ਮੌਲੀਕਿਊਲਰ ਨਿਗਰਾਨੀ, ਤੇਜ਼ ਅਤੇ ਆਰਥਿਕ ਨਿਦਾਨ, ਨਵੀਆਂ ਦਵਾਈਆਂ/ ਟੀਕਿਆਂ /ਦਵਾਈਆਂ ਦੀ ਰੀਪਰਪਜ਼ਿੰਗ, ਹਸਪਤਾਲਾਂ ਲਈ ਲੋਡ਼ੀਂਦੇ ਉਪਕਰਣ ਅਤੇ ਪੀਪੀਈਜ਼, ਸਪਲਾਈ ਚੇਨ ਅਤੇ ਲੌਜਿਸਟਿਕ ਹਿਮਾਇਤ ਸਿਸਟਮ ਤਾਕਿ,  ਲੋੜੀਂਦਾ ਐੱਸਐਂਡਟੀ ਹੱਲ ਕੋਵਿਡ-19 ਦੇ ਮੁਕਾਬਲੇ ਲਈ ਲੱਭਿਆ ਜਾ ਸਕੇ ਇਨ੍ਹਾਂ 5 ਖੇਤਰਾਂ ਵਿੱਚ ਅਹਿਮ ਘਟਨਾਵਾਂ ਵਰਟੀਕਲ ਕੋ-ਆਰਡੀਨੇਟਿੰਗ ਡਾਇਰੈਕਟਰਾਂ ਦੁਆਰਾ ਪੇਸ਼ ਕੀਤੀਆਂ ਗਈਆਂ

 

ਇਸ ਵਿਚਾਰ ਚਰਚਾ ਦੌਰਾਨ ਡਾ. ਹਰਸ਼ ਵਰਧਨ ਨੇ ਇਹ ਗੱਲ ਮੰਨੀ ਕੀ ਸਾਰੀਆਂ ਸੀਐੱਸਆਈਆਰ ਲੈਬਾਰਟਰੀਆਂ ਮੌਕੇ ਤੇ ਖਰਾ ਉਤਰ ਰਹੀਆਂ ਹਨ ਅਤੇ ਉਨ੍ਹਾਂ ਨੇ ਸੈਨੇਟਾਈਜ਼ਰਾਂ, ਮਾਸਕ, ਤਿਆਰ ਭੋਜਨ ਤੋਂ ਇਲਾਵਾ ਵਿਗਿਆਨ ਅਤੇ ਟੈਕਨੋਲੋਜੀਕਲ ਹੱਲ ਵਿਕਸਿਤ ਕਰਨ ਵਿੱਚ ਮਦਦ ਕੀਤੀ ਹੈ

 

ਉਨ੍ਹਾਂ ਵਿਗਿਆਨਕ ਵਿਭਾਗਾਂ ਨੂੰ ਸੱਦਾ ਦਿੱਤਾ ਕਿ "ਉਹ ਤਾਲਮੇਲ ਵਾਲੀ ਊਰਜਾ ਅਤੇ ਚੰਗੀ ਕੁਆਲਟੀ ਦਾ ਤਾਲਮੇਲ ਵਿਕਸਿਤ ਕਰਨ ਤਾਕਿ ਚੰਗੇ ਅਤੇ ਵਧੀਆ ਨਤੀਜੇ ਵਿਕਸਿਤ ਹੋ ਸਕਣ ਸਾਰੇ ਵਿਗਿਆਨੀਆਂ ਅਤੇ ਸੰਸਥਾਵਾਂ ਨੂੰ ਸਮੇਂ ਦੀਆਂ ਲੋਡ਼ਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਤੇਜ਼ ਅਤੇ ਅਪਣਾਉਣ ਯੋਗ ਹੱਲ ਲੱਭਣ ਵਿੱਚ ਮਦਦ ਕਰਨੀ ਚਾਹੀਦੀ ਹੈ" "ਮੈਨੂੰ ਸੀਐੱਸਆਈਆਰ ਦੇ ਵਿਗਿਆਨੀਆਂ ਵਿੱਚ ਉਤਸ਼ਾਹ ਦੇਖ ਕੇ ਕਾਫੀ ਖੁਸ਼ੀ ਹੋ ਰਹੀ ਹੈ ਕਿ ਇਸ ਸੰਗਠਨ ਨੇ ਪਿਛਲੇ ਜਾਇਜ਼ੇ ਤੋਂ ਬਾਅਦ ਕਾਫੀ ਤਰੱਕੀ ਕਰ ਲਈ ਹੈ" ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਦਵਾਈਆਂ, ਟੀਕਿਆਂ ਅਤੇ ਹੋਰ ਨਿਦਾਨਾਂ  ਦੀ ਕਿਫਾਇਤ ਬਾਰੇ ਵੀ ਵਿਚਾਰ ਕੀਤੀ ਜਾਣੀ ਚਾਹੀਦੀ ਹੈ

 

ਡਾ. ਹਰਸ਼ ਵਰਧਨ ਨੇ ਸੀਐੱਸਆਈਆਰ ਦੀ ਇਸ ਗੱਲੋਂ ਪ੍ਰਸ਼ੰਸਾ ਕੀਤੀ ਕਿ ਉਸ ਨੇ ਕੋਵਿਡ-19 ਜੀਨੋਮਜ਼ ਦੇ 53 ਕ੍ਰਮਾਂ ਦਾ ਪਤਾ ਲਗਾਇਆ ਹੈ ਜੋ ਕਿ ਵਿਸ਼ਵ ਕੋਰੋਨਾ ਵਾਇਰਸ ਜੀਨੋਮ ਡਾਟਾਬੇਸ, ਸਾਰੇ ਨਜ਼ਲਾ ਅੰਕੜਿਆਂ (ਜੀਆਈਐੱਸਏਆਈਡੀ) ਵਿੱਚ ਕੰਮ ਆਉਂਦੇ ਹਨ "ਇਹ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐੱਨਸੀਡੀਸੀ), ਨਵੀਂ ਦਿੱਲੀ ਅਤੇ ਸੀਐੱਸਆਈਆਰ ਇੰਸਟੀਟਿਊਟ ਆਵ੍ ਜੀਨੋਮਿਕਸ ਐਂਡ ਇੰਟੈਗ੍ਰੇਟਿਵ ਬਾਇਓਲੋਜੀ (ਸੀਐੱਸਆਈਆਰ-ਆਈਜੀਆਈਬੀ), ਦਰਮਿਆਨ ਮਜ਼ਬੂਤ ਭਾਈਵਾਲੀ ਦਾ ਸਿੱਟਾ ਹੈ ਜੋ ਕਿ ਭਾਰਤ ਤੋਂ ਦੂਰ ਕੋਈ ਵੀ ਗਰੁੱਪ ਹੋ ਸਕਦਾ ਹੈ ਸਾਂਝਾ ਐੱਨਸੀਡੀਸੀ-ਸੀਐੱਸਆਈਆਰ ਪ੍ਰੋਗਰਾਮ ਮੋਲੀਕਿਊਲਰ ਐਪੀਡੈਮੀਓਲੋਜੀ ਵਿੱਚ ਤੇਜ਼ੀ ਲਿਆਵੇਗਾ ਅਤੇ ਭਾਰਤ ਦੀਆਂ ਨਿਗਰਾਨੀ ਕੋਸ਼ਿਸ਼ਾਂ ਨੂੰ ਸਾਹਮਣੇ ਲਿਆਵੇਗਾ"

 

ਡਾ. ਹਰਸ਼ ਵਰਧਨ ਨੇ ਨੋਟ ਕੀਤਾ ਕਿ ਭਾਰਤੀ ਰੈਗੂਲੇਟਰ   ਰੈਗੂਲੇਟਰੀ ਸਿਸਟਮ ਵਿੱਚ ਤੇਜ਼ੀ ਲਿਆਉਣ ਲਈ ਕੰਮ ਕਰ ਰਹੇ ਹਨ ਅਤੇ ਸੀਐੱਸਆਈਆਰ ਦੇ ਹਿਮਾਇਤੀ ਕਲੀਨੀਕਲ ਟ੍ਰਾਇਲਜ਼ ਦੀ ਮਦਦ ਕੋਵਿਡ-19 ਦਾ ਸ਼ਿਕਾਰ ਮਰੀਜ਼ਾਂ ਦੇ  ਤਿੰਨ ਕਲੀਨਿਕਲ ਟੈਸਟਾਂ ਉੱਤੇ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਕੁਝ ਰਾਹਤ ਵੀ ਪਹੁੰਚਾਉਣਾ ਚਾਹੁੰਦੇ ਹਨ

 

ਸੀਐੱਸਆਈਆਰ ਦੇ ਯਤਨਾਂ ਵਿੱਚ ਇੱਕ ਹੋਰ ਪ੍ਰਮੁੱਖ ਘਟਨਾ ਇਹ ਵਾਪਰੀ ਹੈ ਕਿ ਇੱਕ ਦਵਾਈ ਰੈਮਡੈਸੀਵਿਰ (Remdesivir) ਨੂੰ ਅਮਰੀਕਾ ਦੀ ਐੱਫਡੀਏ ਨੇ ਪ੍ਰਵਾਨਗੀ ਦਿੱਤੀ ਹੈ ਜੋ ਕਿ ਕੋਵਿਡ-19 ਦੇ ਮਰੀਜ਼ਾਂ ਵਿੱਚ ਐੱਮਰਜੈਂਸੀ ਵਿੱਚ ਵਰਤੀ ਜਾ ਸਕਦੀ ਹੈ ਕੋਵਿਡ-19 ਲਈ ਇਕ ਹੋਰ ਲਾਹੇਵੰਦ ਦਵਾਈ ਫੈਵੀਪਿਰਾਵਿਰ ਲਈ ਸੀਐੱਸਆਈਆਰ ਪ੍ਰਾਈਵੇਟ ਖੇਤਰ ਨਾਲ ਮਿਲ ਕੇ ਕਲੀਨਿਕਲ ਅਨੁਭਵ ਕਰਨ ਅਤੇ ਫਿਰ ਉਸ ਨੂੰ ਮਾਰਕਿਟ ਵਿੱਚ ਲਿਆਉਣ ਦੇ ਯਤਨ ਕਰ ਰਹੀ ਹੈ

 

ਸੀਐੱਸਆਈਆਰ ਦੇ ਯਤਨ ਤੇਜ਼ ਸਮਾਧਾਨਾਂ ਨਾਲ ਸਾਹਮਣੇ ਆ ਰਹੇ ਹਨ ਪਰ ਇਸ ਦੀ ਕਮੀ ਵੱਖ-ਵੱਖ ਹਸਪਤਾਲਾਂ ਦੇ ਯੰਤਰਾਂ ਅਤੇ ਪੀਪੀਈਜ਼ ਵਿੱਚ ਨਜ਼ਰ ਆ ਰਹੀ ਹੈ ਪਰ ਮੰਤਰੀ  ਇਸ ਦੀ ਪ੍ਰਸ਼ੰਸਾ ਕਰਲ ਚੁੱਕਾ ਹੈ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹੈ ਕਿ ਸੀਐੱਸਆਈਆਰ-ਐੱਨਏਐੱਲ ਇੱਕ ਬਾਈਪਾਪ ਵੈਂਟੀਲੇਟਰ 35 ਦਿਨਾਂ ਦੇ ਛੋਟੇ ਸਮੇਂ ਵਿੱਚ ਲੈ ਕੇ ਆ ਰਿਹਾ ਹੈ ਅਤੇ ਉਹ ਇਸ ਦੀ ਸਰਟੀਫਿਕੇਸ਼ਨ ਦਾ ਇੱਛੁਕ ਹੈ ਸੀਐੱਸਆਈਆਰ - ਨੈਸ਼ਨਲ ਏਅਰੋਸਪੇਸ ਲੈਬਾਰਟਰੀ (ਐੱਨਏਐੱਲ) ਅਤੇ ਐੱਮਏਐੱਫਐੱਲ ਨੇ ਸਾਂਝੇ ਤੌਰ ‘ਤੇ ਇੱਕ ਕਵਰਆਲ ਵਿਕਸਿਤ ਕੀਤਾ ਹੈ ਅਤੇ ਉਸ ਨੂੰ 50,000 ਪੀਸਾਂ ਦਾ ਆਰਡਰ ਇਕ ਐਚਐੱਲਐੱਲ ਤੋਂ ਮਿਲਿਆ ਹੈ ਅਤੇ ਉਹ ਰੋਜ਼ਾਨਾ 30,000 ਪੀਸ ਤਿਆਰ ਕਰਨ ਲਈ ਯਤਨਸ਼ੀਲ ਹੈ

 

ਮੰਤਰੀ ਨੇ ਪਬਲਿਕ ਟ੍ਰਾਂਸਪੋਰਟ ਅਤੇ ਫੀਡਰ ਮੋਡਸ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਇਹ ਸਮਾਜਿਕ ਦੂਰੀ ਨਿਯਮਾਂ ਨੂੰ ਧਿਆਨ ਵਿੱਚ ਰੱਖਣ ਲਈ ਕੀਤਾ  ਜਾ ਰਿਹਾ ਹੈ ਇਹ ਨਿਯਮ ਸੀਐੱਸਆਈਆਰ-ਸੀਆਰਆਰਆਈ (ਸੈਂਟਰਲ ਰੋਡ ਰਿਸਰਚ ਇੰਸਟੀਟਿਊਟ) ਦੁਆਰਾ ਵਿਕਸਿਤ ਕੀਤੇ ਗਏ ਹਨ ਡਾ. ਹਰਸ਼ ਵਰਧਨ ਨੇ ਇਨ੍ਹਾਂ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕੋਵਿਡ-19 ਤੋਂ ਬਾਅਦ ਦਾ ਸਮਾਂ ਇੱਕ ਨਵਾਂ ਸਧਾਰਨ ਸਮਾਂ ਹੋਵੇਗਾ ਜੋ ਕਿ ਸਮਾਜ ਨੂੰ  ਵਿਕਸਿਤ ਕਰੇਗਾ, ਚੰਗੇ ਢੰਗ ਨਾਲ ਜਿਊਣ ਦੇ ਨਵੇਂ ਮਿਆਰ ਵਿਕਸਿਤ ਕੀਤੇ ਜਾਣਗੇ ਜੋ ਕਿ ਚੰਗੇ ਸਿਹਤ ਨਿਯਮ ਬਣ ਜਾਣਗੇ

 

ਸੀਐੱਸਆਈਆਰ ਦੇ ਡੀਜੀ ਡਾ. ਸ਼ੇਖਰ ਸੀ ਮਾਂਡੇ,  ਸੀਐੱਸਆਈਆਰ - ਆਈਜੀਆਈਬੀ ਦੇ ਡਾਇਰੈਕਟਰ ਅਨੁਰਾਗ ਅਗਰਵਾਲ, ਡਾਇਰੈਕਟਰ ਸੀਆਰਆਰਆਈ ਡਾ. ਸਤੀਸ਼ ਚੰਦਰ ਸੀਐੱਸਆਈਆਰ - ਆਈਆਈਐੱਮ ਦੇ  ਡਾ. ਰਾਮ ਵਿਸ਼ਵਕਰਮਾ, ਡਾਇਰੈਕਟਰ ਸੀਐੱਸਆਈਆਰ - ਆਈਆਈਪੀ (ਇੰਡੀਅਨ ਇੰਸਟੀਟਿਊਟ ਆਵ੍ ਪੈਟਰੋਲੀਅਮ) ਡਾ. ਅੰਜਨ ਰੇਅ ਅਤੇ ਡਾਇਰੈਕਟਰ ਐੱਨਏਐੱਲ ਸ਼੍ਰੀ ਜਿਤੇਂਦਰ ਯਾਦਵ ਤੋਂ ਇਲਾਵਾ ਦੇਸ਼ ਭਰ ਦੀਆਂ ਹੋਰ ਸੀਐੱਸਆਈਆਰ ਲੈਬਾਰਟਰੀਆਂ ਦੇ ਡਾਇਰੈਕਟਰ ਇਸ ਵੀਡੀਓ ਕਾਨਫਰੰਸ ਸਮੇਂ ਮੌਜੂਦ ਸਨ

 

****

 

ਕੇਜੀਐੱਸ


(Release ID: 1621080) Visitor Counter : 202