ਸੱਭਿਆਚਾਰ ਮੰਤਰਾਲਾ
ਲੌਕਡਾਊਨ ਦੌਰਾਨ ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ ਆਪਣੇ ਭੰਡਾਰ ਵਿੱਚੋਂ ਬਹੁਤ ਹੀ ਘੱਟ ਦੇਖੇ ਅਤੇ ਅਣਦੇਖੇ ਆਰਟਵਰਕ ਵਰਚੁਅਲ ਪ੍ਰੋਗਰਾਮ “ਨਗਮਾ ਕੇ ਸੰਗਰਾਹ ਸੇ” ਨੂੰ ਪੇਸ਼ ਕਰਦੀ ਹੈ
ਇਸ ਹਫ਼ਤੇ ਦਾ ਵਿਸ਼ਾ ਆਰਟਿਸਟ ਬਾਏ ਆਰਟਿਸਟਸ ਸ਼੍ਰੀ ਰਬਿੰਦਰਨਾਥ ਟੈਗੋਰ ਨੂੰ ਸਮਰਪਿਤ
Posted On:
04 MAY 2020 5:19PM by PIB Chandigarh
ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ ਕੋਵਿਡ 19 ਦੇ ਕਾਰਨ ਅਸਥਾਈ ਤੌਰ ’ਤੇ ਬੰਦ ਹੋ ਗਈ ਹੈ ਪਰ ਕੋਵਿਡ 19 ਐਗਜ਼ੀਬੀਸ਼ਨ ਆਊਟਰੀਚ ਡਿਊਰਿੰਗ ਲੌਕਡਾਊਨ ਨੂੰ ਪ੍ਰਦਰਸ਼ਿਤ ਕਰਨ ਲਈ ਜੋਸ਼ ਨੂੰ ਹੇਠਾਂ ਲਿਆਉਣ ਵਿੱਚ ਅਸਫ਼ਲ ਰਿਹਾ। ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ, ਨਵੀਂ ਦਿੱਲੀ ਮਾਣ ਨਾਲ ਵਰਚੁਅਲ ਪ੍ਰੋਗਰਾਮ “ਨਗਮਾ ਕੇ ਸੰਗਰਾਹ ਸੇ” ਪੇਸ਼ ਕਰਦਾ ਹੈ। ਇਹ ਵਰਚੁਅਲ ਪ੍ਰੋਗਰਾਮ ਆਪਣੇ ਭੰਡਾਰ ਵਿੱਚੋਂ ਬਹੁਤ ਹੀ ਘੱਟ ਦੇਖੇ ਅਤੇ ਅਣਦੇਖੇ ਖ਼ਜ਼ਾਨੇ ਨੂੰ ਦਿਖਾਵੇਗਾ। ਇਹ ਪ੍ਰੋਗਰਾਮ ਨਗਮਾ ਦੇ ਕੀਮਤੀ ਸੰਗ੍ਰਹਿ ਤੋਂ ਵੱਖ-ਵੱਖ ਹਫ਼ਤਾਵਾਰੀ / ਰੋਜ਼ਾਨਾ ਵਿਸ਼ਾ ਵਸਤੂਆਂ ’ਤੇ ਅਧਾਰਿਤ ਹੈ।
ਇਸ ਹਫ਼ਤੇ ਦਾ ਵਿਸ਼ਾ ਆਰਟਿਸਟ ਬਾਏ ਆਰਟਿਸਟਸ ਹੈ ਅਤੇ ਇਹ ਗੁਰੂਦੇਵ ਰਬਿੰਦਰਨਾਥ ਟੈਗੋਰ ਜੀ ਨੂੰ ਸਮਰਪਿਤ ਹੈ। ਇਸ ਹਫ਼ਤੇ ਦਾ ਪ੍ਰੋਗਰਾਮ ਸੰਗੀਤ ਸ਼ਾਸ਼ਤਰੀ ਜੀ ਦੇ 159 ਵੇਂ ਜਨਮ ਦਿਹਾੜੇ 7 ਮਈ, 2020 ਨਾਲ ਮਿਲਦਾ ਹੈ, ਜਿਸ ਮਿਤੀ ਨੂੰ ਅਸੀਂ ਮਨਾਉਣਾ ਚਾਹੁੰਦੇ ਹਾਂ। ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਹੋਰ ਦਿਲਚਸਪ ਅਤੇ ਵਿਚਾਰ ਉਤੇਜਿਤ ਕਰਨ ਵਾਲੇ ਵਿਸ਼ੇ ਆਉਣੇ ਹਨ। ਇਹ ਵਰਚੁਅਲ ਪ੍ਰੋਗਰਾਮ ਅਤੇ ਪ੍ਰਦਰਸ਼ਨੀਆਂ ਕਲਾ ਪ੍ਰੇਮੀਆਂ, ਕਲਾਕਾਰਾਂ, ਕਲਾ ਪਾਰਖੂਆਂ, ਵਿਦਿਆਰਥੀਆਂ, ਅਧਿਆਪਕਾਂ ਆਦਿ ਨੂੰ ਆਪਣੇ ਘਰਾਂ ਤੋਂ ਹੀ ਬਹੁਤ ਘੱਟ ਪੇਸ਼ ਕੀਤੀਆਂ ਗਈਆਂ ਕਲਾਕ੍ਰਿਤੀਆਂ ਨੂੰ ਦੇਖਣ ਦਾ ਮੌਕਾ ਦੇਣਗੀਆਂ।
ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ, ਨਵੀਂ ਦਿੱਲੀ ਪਹਿਲਾਂ ਵੱਖ-ਵੱਖ ਵਰਚੁਅਲ ਪ੍ਰਦਰਸ਼ਨੀਆਂ ਜਿਵੇਂ ਕਿ ਜੈਮਨੀ ਰਾਏ ਅਤੇ ਰਾਜਾ ਰਵੀ ਵਰਮਾ ਵਰਗੀਆਂ ਪੇਸ਼ ਕਰ ਚੁੱਕੀ ਹੈ ਅਤੇ ਇਸ ਦੁਆਰਾ ਅੰਤਰਰਾਸ਼ਟਰੀ ਦਿਹਾੜੇ ਜਿਵੇਂ ਅੰਤਰਰਾਸ਼ਟਰੀ ਔਰਤ ਦਿਹਾੜਾ, ਅੰਤਰਰਾਸ਼ਟਰੀ ਡਾਂਸ ਦਿਹਾੜਾ ਅਤੇ ਅੰਤਰਰਾਸ਼ਟਰੀ ਮਜ਼ਦੂਰ ਦਿਹਾੜਾ ਮਨਾਉਣ ਲਈ ਸਥਾਈ ਸੰਗ੍ਰਹਿ ਵੀ ਸਾਂਝੇ ਕੀਤੇ ਹਨ। ਇਹ ਪ੍ਰਦਰਸ਼ਨੀਆਂ ਨਗਮਾ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਉਪਲਬਧ ਹਨ।
ਸ਼੍ਰੀ ਅਦਵੈਤ ਚਰਨ ਗਰਨਾਇਕ, ਡੀਜੀ, ਨਗਮਾ (ਐੱਨਜੀਐੱਮਏ) ਕਹਿੰਦਾ ਹੈ, “ਕੋਵਿਡ 19 ਦੇ ਕਾਰਨ ਅਜਾਇਬ ਘਰ ਦੀਆਂ ਗੈਲਰੀਆਂ ਬੰਦ ਹੋਣ ਕਾਰਨ ਸਾਡੀ ਰੂਹ ਮੱਧਮ ਨਹੀਂ ਹੋਈ ਅਤੇ ਉਹ ਸਾਡਾ ਸਾਡੇ ਸਰੋਤਿਆਂ ਨਾਲ ਸੰਪਰਕ ਨਹੀਂ ਤੋੜ ਸਕਿਆ। ਇਸ ਦੀ ਬਜਾਇ, ਇਸ ਨੇ ਸਾਨੂੰ ਇੰਟਰਨੈੱਟ ਦੁਆਰਾ ਸਹਿਯੋਗੀ ਵੈਬ ਅਤੇ ਸੋਸ਼ਲ ਮੀਡੀਆ ਰਾਹੀਂ ਇੱਕ ਵਿਸ਼ਾਲ ਸੰਸਾਰਕ ਦਰਸ਼ਕਾਂ ਨਾਲ ਇੱਕ ਦਿਲਚਸਪ ਢੰਗ ਨਾਲ ਜੁੜਨ ਦਾ ਇੱਕ ਨਵਾਂ ਮੌਕਾ ਦਿੱਤਾ ਹੈ। ਸਮੂਹ ਯਤਨਾਂ ਨੂੰ ਕਮਿਊਨਿਟੀ ਦੁਆਰਾ ਸਚਮੁਚ ਵਧੀਆ ਤਰੀਕੇ ਨਾਲ ਪ੍ਰਾਪਤ ਕੀਤਾ ਜਾ ਰਿਹਾ ਹੈ ਅਤੇ ਅਸੀਂ ਆਸ ਕਰ ਰਹੇ ਹਾਂ ਕਿ ਆਉਣ ਵਾਲੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀ ਸੇਵਾ ਕੀਤੀ ਜਾਵੇ।”
*******
ਐੱਨਬੀ / ਏਕੇਜੇ / ਓਏ
(Release ID: 1620998)
Visitor Counter : 217