ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ 'ਦੇਖੋ ਅਪਨਾ ਦੇਸ਼' ਵੈਬੀਨਾਰ ਸੀਰੀਜ਼ ਦੇ ਤਹਿਤ ਦਾਰਜਲਿੰਗ ਦੀ ਅਮੀਰ ਵਿਰਾਸਤ ਨੂੰ ਰੇਖਾਂਕਿਤ ਕਰਦੇ ਹੋਏ 'ਹਿਮਾਲਿਆ ਦੇ ਨੇੜੇ ਬੰਗਾਲ' ਵਿਸ਼ੇ 'ਤੇ 14ਵੇਂ ਵੈਬੀਨਾਰ ਦਾ ਆਯੋਜਨ ਕੀਤਾ
Posted On:
04 MAY 2020 1:30PM by PIB Chandigarh
ਹਿਮਾਲਿਆ ਇੱਕ ਸੰਪੂਰਨ ਮੰਜ਼ਿਲ ਹੈ ਜਿੱਥੇ ਵੱਖ-ਵੱਖ ਅਨੁਭਵਾਂ ਨੂੰ ਪ੍ਰਾਪਤ ਕਰਨ ਦੇ ਲਈ ਪੂਰੇ ਸਾਲ ਭਾਰ ਕਿਸੇ ਵੀ ਸਮੇਂ ਜਾਇਆ ਜਾ ਸਕਦਾ ਹੈ। ਹਿਮਾਲਿਆ ਦਾ 73 ਪ੍ਰਤੀਸ਼ਤ ਭਾਗ ਭਾਰਤ ਵਿੱਚ ਸਥਿਤ ਹੈ। ਹਿਮਾਲਿਆ ਪੂਰੇ ਸਾਲ ਭਰ ਦੇ ਲਈ ਸੈਰ-ਸਪਾਟੇ ਦਾ ਅਵਸਰ ਪ੍ਰਦਾਨ ਕਰਦਾ ਹੈ ਜਿਸ ਵਿੱਚ ਕਠਿਨ ਸਾਹਸਿਕ ਯਾਤਰਾ ਤੋਂ ਲੈ ਕੇ ਆਮ ਸਾਹਸਿਕ ਯਾਤਰਾ ਤੱਕ, ਖੁਸ਼ਹਾਲ ਬਨਸਪਤੀਆਂ ਅਤੇ ਜੀਵਾਂ ਤੋਂ ਲੈ ਕੇ ਜੈਵ-ਵਿਭਿੰਨਤਾ ਵਾਲੇ ਆਕਰਸ਼ਣ ਕੇਂਦਰ ਤੱਕ, ਵਧੇਰੇ ਉਚਾਈ ਦੀਆਂ ਚੋਟੀਆਂ ਤੋਂ ਲੈ ਕੇ ਝੀਲਾਂ ਤੱਕ,ਅਲੱਗ-ਅਲੱਗ ਸੱਭਿਆਚਾਰ ਤੋਂ ਲੈ ਕੇ ਅਧਿਆਤਮਕਤਾ ਅਤੇ ਕਲਿਆਣ ਤੱਕ ਅਵਸਰ ਸ਼ਾਮਲ ਹਨ।
ਟੂਰਿਜ਼ਮ ਮੰਤਰਾਲੇ ਨੇ 'ਦੇਖੋ ਅਪਨਾ ਦੇਸ਼' ਵੈਬੀਨਾਰ ਸੀਰੀਜ਼ ਦੇ ਤਹਿਤ 14ਵਾਂ ਵੈਬੀਨਾਰ 'ਹਿਮਾਲਿਆ ਦੇ ਨੇੜੇ ਬੰਗਾਲ' ਵਿਸ਼ੇ 'ਤੇ 2 ਮਈ 2020 ਨੂੰ ਆਯੋਜਿਤ ਕੀਤਾ। ਵੈਬੀਨਾਰ ਦੇ ਇਸ ਸੈਸ਼ਨ ਨੂੰ ਹੈਲਪ ਟੂਰਿਜ਼ਮ ਪ੍ਰਾਈਵੇਟ ਲਿਮਿਟਿਡ ਦੇ ਸ਼੍ਰੀ ਸੁਪ੍ਰਤਿਮ (ਰਾਜ) ਬਸੂ ਨੇ ਪੇਸ਼ ਕੀਤਾ। ਆਪਣੀ ਪੇਸ਼ਕਾਰੀ ਵਿੱਚ ਸ਼੍ਰੀ ਬਸੂ ਨੇ ਭਾਗੀਦਾਰਾਂ ਨੂੰ ਦਾਰਜਲਿੰਗ ਚਾਹ ਦੇ ਇਤਿਹਾਸ,ਦਾਰਜਲਿੰਗ ਹਿਮਾਲਿਆਈ ਰੇਲਵੇ (ਡੀਐੱਚਆਰ) ਜਾਂ ਟੌਇ ਟ੍ਰੇਨ ਦੀ ਕਹਾਣੀ,ਔਖੀ ਪੈਦਲ ਯਾਤਰਾ ਤੇ ਤੰਗ ਪਗਡੰਡੀ ਯਾਤਰਾ, ਡਾਕ ਬੰਗਲਿਆਂ ਅਤੇ ਚਾਰਟਰ ਟ੍ਰੇਨ ਦੀ ਵਿਰਾਸਤ,ਗ੍ਰਾਮੀਣ ਸੱਭਿਆਚਾਰ, ਹੋਮ ਸਟੇ ਆਦਿ 'ਤੇ ਚਰਚਾ ਕੀਤੀ ਗਈ।
ਟੂਰਿਜ਼ਮ ਮੰਤਰਾਲੇ ਦੁਆਰਾ ਸੈਰ-ਸਪਾਟੇ ਦੇ ਸਥਾਨ ਦੇ ਰੂਪ ਵਿੱਚ ਹਿਮਾਲਿਆ ਦਾ ਪ੍ਰਚਾਰ-ਪ੍ਰਸਾਰ ਕੀਤਾ ਗਿਆ ਹੈ ਜਿਸ ਵਿੱਚ ਹਿਮਾਲਿਆ ਨੂੰ ਪੂਰੇ ਸਾਲ ਭਰ ਵਿੱਚ ਕਿਸੇ ਵੀ ਸਮੇਂ ਦੇ ਲਈ ਅਨੁਕੂਲ ਮੰਜ਼ਿਲ ਦੇ ਰੂਪ ਵਿੱਚ ਪਹਿਚਾਣ ਮਿਲੀ ਹੈ। ਹਿਮਾਲਿਆ, ਪੂਰੇ ਸਾਲ ਭਰ ਯਾਤਰਾ ਦਾ ਅਵਸਰ ਪ੍ਰਦਾਨ ਕਰਦਾ ਹੈ। ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਟੂਰਿਜ਼ਮ ਮੰਤਰਾਲਾ, ਦੇਸ਼ ਵਿੱਚ ਯੋਜਨਾਬੱਧ ਤਰੀਕੇ ਨਾਲ ਅਤੇ ਤਰਜੀਹ ਦੇ ਅਧਾਰ 'ਤੇ ਥੀਮ ਸਰਕਿਟ ਵਿਕਸਿਤ ਕਰ ਰਿਹਾ ਹੈ। ਇਸ ਯੋਜਨਾ ਦੇ ਤਹਿਤ ਹਿਮਾਲਿਆ ਸਰਕਿਟ ਵੀ ਇੱਕ ਅੀਜਹਾ ਹੀ ਥੀਮ ਕੇਂਦ੍ਰਿਤ ਸਰਕਿਟ ਹੈ।
ਦੇਸ਼ ਵਿੱਚ ਸਾਹਸਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਿਕ ਕਦਮ ਦੇ ਰੂਪ ਵਿੱਚ, ਭਾਰਤ ਸਰਕਾਰ ਨੇ ਸਾਲ 2019 ਵਿੱਚ 100 ਨਵੀਆਂ ਚੋਟੀਆਂ ਨੂੰ ਪਹਾੜ ‘ਤੇ ਚੜ੍ਹਨ (ਪਰਬਤਾਰੋਹਣ) ਦੇ ਲਈ ਖੋਲ੍ਹਣ ਨੂੰ ਮਨਜ਼ੂਰੀ ਦਿੱਤੀ ਸੀ।
ਟੂਰਿਜ਼ਮ ਮੰਤਰਾਲੇ ਨੇ 'ਦੇਖੋ ਅਪਨਾ ਦੇਸ਼' ਸੀਰੀਜ਼ ਦੇ ਤਹਿਤ 2 ਮਈ 2020 ਨੂੰ 'ਹਿਮਾਲਿਆ ਦੇ ਨੇੜੇ ਬੰਗਾਲ' ਵਿਸ਼ੇ 'ਤੇ ਵੈਬੀਨਾਰ ਦਾ ਆਯੋਜਨ ਕੀਤਾ। ਇਸ ਸੀਰੀਜ਼ ਦਾ ਇਹ 14ਵਾਂ ਵੈਬੀਨਾਰ ਸੀ।
ਵੈਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/featured
'ਤੇ ਅਤੇ ਟੂਰਿਜ਼ਮ ਮੰਤਰਾਲਾ, ਭਾਰਤ ਸਰਕਾਰ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਾਂ 'ਤੇ ਉਪਲੱਬਧ ਹਨ।
'ਪੰਜਾਬ ਬਿਯੌਂਡ ਦਾ ਬਰੌਸ਼ਰਸ' ਸਿਰਲੇਖ 'ਤੇ ਅਗਲਾ ਵੈਬੀਨਾਰ 5 ਮਈ 2020 ਨੂੰ ਸਵੇਰੇ 11.00 ਵਜੇ ਲਈ ਨਿਰਧਾਰਿਤ ਹੈ।
*******
ਐੱਨਬੀ/ਏਕੇਜੇ/ਓਏ
(Release ID: 1620995)