|
ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡਾ. ਹਰਸ਼ ਵਰਧਨ ਕੋਵਿਡ–10 ਦੀਆਂ ਤਿਆਰੀਆਂ ਦੇ ਮੁੱਦੇ ’ਤੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਨਾਲ ਜੁੜੇ
ਵਿਗਿਆਨ ਤੇ ਟੈਕਨੋਲੋਜੀ ਵਿਭਾਗ ਅਤੇ ਇਸ ਦੇ ਖੁਦਮੁਖ਼ਤਿਆਰ ਸੰਸਥਾਨਾਂ ਨੇ ਭਾਰਤ ’ਚ ਵਿਗਿਆਨ ਤੇ ਟੈਕਨੋਲੋਜੀ ਨੂੰ ਅੰਤਰਰਾਸ਼ਟਰੀ ਪੱਧਰਾਂ ਦੇ ਸਿਖ਼ਰ ਤੱਕ ਪਹੁੰਚਾਇਆ – ਡਾ. ਹਰਸ਼ ਵਰਧਨ ਕੋਵਿਡ–19 ਬਾਰੇ ਇੱਕ ਮਲਟੀਮੀਡੀਆ ਗਾਈਡ ‘ਕੋਵਿਡ ਕਥਾ’ ਕੀਤੀ ਲਾਂਚ
प्रविष्टि तिथि:
03 MAY 2020 8:36PM by PIB Chandigarh
ਕੇਂਦਰੀ ਵਿਗਿਆਨ ਤੇ ਟੈਕਨੋਲੋਜੀ, ਸਿਹਤ ਤੇ ਪਰਿਵਾਰ ਭਲਾਈ ਅਤੇ ਪ੍ਰਿਥਵੀ ਵਿਗਿਆਨ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ 50ਵੇਂ ਸਥਾਪਨਾ ਦਿਵਸ ਮੌਕੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਸਾਰੇ ਖੁਦਮੁਖਤਿਆਰ ਸੰਸਥਾਨਾਂ (ਏਆਈਜ਼ – AIs) ਅਤੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਅਧੀਨ ਦਫ਼ਤਰਾਂ ਦੇ ਮੁਖੀਆਂ ਨਾਲ, ਖਾਸ ਤੌਰ ਉੱਤੇ ਕੋਵਿਡ–19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਦੇ ਜਤਨਾਂ ਨਾਲ ਸਬੰਧਿਤ ਐੱਸਐਂਡਟੀ ਪਹਿਲਕਦਮੀਆਂ ਬਾਰੇ ਗੱਲਬਾਤ ਕੀਤੀ।
ਮੰਤਰੀ ਨੇ ਇਸ ਮੌਕੇ ਕੋਵਿਡ–19 ਬਾਰੇ ਇੱਕ ਮਲਟੀਮੀਡੀਆ ਗਾਈਡ ‘ਕੋਵਿਡ ਕਥਾ’ ਵੀ ਲਾਂਚ ਕੀਤੀ। ਵਿਗਿਆਨ ਤੇ ਟੈਕਨੋਲੋਜੀ ਵਿਭਾਗ ਨੂੰ ਕਿਉਂਕਿ ਵਿਗਿਆਨ ਤੇ ਟੈਕਨੋਲੋਜੀ ਰਾਹੀਂ ਸੇਵਾ ਕਰਦਿਆਂ ਉਹ 50ਵੇਂ ਵਰ੍ਹੇ ’ਚ ਦਾਖ਼ਲ ਹੋ ਗਿਆ ਹੈ, ਇਸੇ ਲਈ ਗੋਲਡਨ ਜੁਬਲੀ ਜਸ਼ਨਾਂ ਦੀ ਵੀ ਸ਼ੁਰੂਆਤ ਕੀਤੀ ਗਈ ਤੇ ਇੰਝ ਹੁਣ ਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ਵਿੱਚ ਸਾਰਾ ਸਾਲ ਹੀ ਸਬੰਧਿਤ ਅਣਗਿਣਤ ਗਤੀਵਿਧੀਆਂ ਚੱਲਦੀਆਂ ਰਹਿਣਗੀਆਂ।
ਸਕੱਤਰ (ਡੀਐੱਸਟੀ – DST), ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਡੀਐੱਸਟੀ (DST) ਦੀਆਂ ਪ੍ਰਮੁੱਖ ਪਹਿਲਕਦਮੀਆਂ ਉਜਾਗਰ ਕੀਤੀਆਂ, ਅਗਲੇ ਪੰਜ ਸਾਲਾਂ ਲਈ ਇਸ ਦੇ ਦ੍ਰਿਸ਼ਟੀਕੋਣ ਤੇ ਉਨ੍ਹਾਂ ਕਦਮਾਂ ਬਾਰੇ ਜਾਣਕਾਰੀ ਦਿੱਤੀ, ਜੋ ਕੋਵਿਡ–19 ਨਾਲ ਲੜਨ ਲਈ ਡਾਇਓਗਨੌਸਟਿਕਸ, ਟੈਸਟਿੰਗ, ਹੈਲਥ ਕੇਅਰ ਡਿਲੀਵਰੀ, ਉਪਕਰਣ ਤੇ ਸਪਲਾਈਜ਼ ਲਈ ਲਗਭਗ ਬਾਜ਼ਾਰੀ ਤੌਰ ਉੱਤੇ ਤਿਆਰ ਸਮਾਧਾਨਾਂ ਨੂੰ ਫ਼ੰਡ ਦੇਣ ਲਈ ਆਰਐਂਡਡੀ ਲੈਬਸ, ਅਕਾਦਮਿਕ ਸੰਸਥਾਨਾਂ, ਸਟਾਂਰਟ–ਅੱਪਸ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਤੋਂ ਟੈਕਨੋਲੋਜੀਆਂ ਦੀ ਸ਼ਨਾਖ਼ਤ ਕਰਨ ਤੇ ਉਨ੍ਹਾਂ ਦੀ ਰੂਪ–ਰੇਖਾ ਉੑਲੀਕਣ ਲਈ ਚੁੱਕੇ ਗਏ ਹਨ।
ਨੈਸ਼ਨਲ ਸਾਇੰਸ ਐਂਡ ਟੈਕਨੋਲੋਜੀ ਐਂਟਰੀਪ੍ਰਿਨਿਯੋਰਸ਼ਿਪ ਡਿਵੈਲਪਮੈਂਟ ਬੋਰਡ (ਐੱਨਐੱਸਟੀਈਡੀਬੀ – NSTEDB), ਸਾਇੰਸ ਫ਼ਾਰ ਇਕਵਿਟੀ, ਇਮਪਾਵਰਮੈਂਟ ਐਂਡ ਡਿਵੈਲਪਮੈਂਟ (ਐੱਸਈਈਡੀ – SEED) ਅਤੇ ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ – SERB), ਟੈਕਨੋਲੋਜੀ ਡਿਵੈਲਪਮੈਂਟ ਬੋਰਡ (ਟੀਡੀਬੀ – TDB) ਅਤੇ ਸਰਵੇ ਆਵ੍ ਇੰਡੀਆ (ਐੱਸਓਆਈ – SoI) ਜਿਹੀਆਂ ਵਿਧਾਨਕ ਇਕਾਈਆਂ ਦੇ ਸੀਨੀਅਰ ਵਿਗਿਆਨੀਆਂ ਤੇ ਅਧਿਕਾਰੀਆਂ ਨੇ ਇਸ ਮਹਾਮਾਰੀ ਨਾਲ ਜੂਝਣ ਲਈ ਵਿਭਿੰਨ ਪਹਿਲਕਦਮੀਆਂ ਬਾਰੇ ਆਪਣੇ ਸੰਬੋਧਨਾਂ ਦੌਰਾਨ ਦੱਸਿਆ। ਇਸੇ ਤਰ੍ਹਾਂ ਸ੍ਰੀ ਚਿਤਰਾ ਤਿਰੂਨਲ ਇੰਸਟੀਚਿਊਟ ਫ਼ਾਰ ਮੈਡੀਕਲ ਸਾਇੰਸਜ਼ ਐਂਡ ਟੈਕਨੋਲੋਜੀ (ਐੱਸਟੀਆਈਐੱਮਐੱਸਟੀ – SCTIMST), ਤਿਰੂਵਨੰਥਾਪੁਰਮ, ਇੰਟਰਨੈਸ਼ਨਲ ਐਡਵਾਂਸਡ ਰਿਸਰਚ ਸੈਂਟਰ ਫ਼ਾਰ ਪਾਊਡਰ ਮੈਟਲਰਜੀ ਐਂਡ ਨਿਊ ਮਟੀਰੀਅਲਜ਼ (ਏਆਰਸੀਆਈ – ARCI), ਹੈਦਰਾਬਾਦ, ਜਵਾਹਰਲਾਲ ਨਹਿਰੂ ਸੈਂਟਰ ਫ਼ਾਰ ਐਡਵਾਂਸਡ ਸਾਇੰਟੀਫ਼ਿਕ ਰਿਸਰਚ (ਜੇਐੱਨਸੀਏਐੱਸਆਰ – JNCASR) ਅਤੇ ਸੈਂਟਰ ਫ਼ਾਰ ਨੈਨੋ ਐਂਡ ਸੌਫ਼ਟ ਮੈਟਰ ਸਾਇੰਸਜ਼ (ਸੀਈਐੱਨਐੱਸ – CeNS), ਬੈਂਗਲੁਰੂ, ਨੈਸ਼ਨਲ ਇਨੋਵੇਸ਼ਨ ਫ਼ਾਊਂਡੇਸ਼ਨ (ਐੱਨਆਈਐੱਫ਼ – NIF), ਅਹਿਮਦਾਬਾਦ ਅਤੇ ਐੱਸ.ਐੱਨ. ਬੋਸ ਨੈਸ਼ਨਲ ਸੈਂਟਰ ਫ਼ਾਰ ਬੇਸਿਕ ਸਾਇੰਸਜ਼ (ਐੱਸਐੱਨਬੀਐੱਨਸੀਬੀਐੱਸ – SNBNCBS), ਕੋਲਕਾਤਾ ਜਿਹੇ ਖੁਦਮੁਖਤਿਆਰ ਸੰਸਥਾਨਾਂ ਦੇ ਡਾਇਰੈਕਟਰਜ਼ ਨੇ ਇਸ ਸੰਕਟ ਦੇ ਟਾਕਰੇ ਲਈ ਕੀਤੀਆਂ ਤਿਆਰੀਆਂ ਬਾਰੇ ਦੱਸਿਆ।
ਇਸ ਗੱਲਬਾਤ ਦੌਰਾਨ, ਡਾ. ਹਰਸ਼ ਵਰਧਨ ਨੇ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਨੂੰ ਉਸ ਦੇ 50ਵੇਂ ਸਥਾਪਨਾ ਦਿਵਸ ਮੌਕੇ ਮੁਬਾਰਕਬਾਦ ਦਿੰਦਿਆਂ ਕਿਹਾ,‘ਵਿਗਿਆਨ ਤੇ ਟੈਕਨੋਲੋਜੀ ਵਿਭਾਗ ਅਤੇ ਇਸ ਦੇ ਖੁਦਮੁਖਤਿਆਰ ਸੰਸਥਾਨਾਂ ਨੇ ਭਾਰਤ ਵਿੱਚ ਵਿਗਿਆਨ ਤੇ ਟੈਕਨੋਲੋਜੀ ਨੂੰ ਅੰਤਰਰਾਸ਼ਟਰੀ ਪੱਧਰਾਂ ਦੇ ਸਿਖ਼ਰ ਉੱਤੇ ਪਹੁੰਚਾਇਆ ਹੈ ਅਤੇ ਅਣਗਿਣਤ ਤਰੀਕਿਆਂ ਨਾਲ ਸਮੂਹ ਭਾਈਚਾਰਿਆਂ ਦੇ ਲੋਕਾਂ ਨੂੰ ਲਾਭ ਪਹੁੰਚਾਇਆ ਹੈ। ਵਿਗਿਆਨ ਤੇ ਟੈਕਨੋਲੋਜੀ ਵਿਭਾਗ ਸਮੁੱਚੇ ਸੰਸਥਾਨਾਂ ਤੇ ਅਨੁਸ਼ਾਸਨਾਂ ਵਿੱਚ ਵਿਗਿਆਨੀਆਂ ਨੂੰ ਇੱਕ ਪ੍ਰਤੀਯੋਗੀ ਵਿਧੀ ਰਾਹੀਂ ਸਮਰੱਥਾ ਅਤੇ ਕੌਮੀ ਐੱਸਐਂਡਟੀ ਸਮਰੱਥਾ ਮਜ਼ਬੂਤ ਕਰਨ ਲਈ ਦੇਸ਼ ’ਚ ਸਭ ਤੋਂ ਵੱਡੀ ਬਾਹਰੀ ਖੋਜ ਤੇ ਵਿਕਾਸ ਸਹਾਇਤਾ ਮੁਹੱਈਆ ਕਰਵਾਉਂਦਾ ਹੈ। ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਜਤਨਾਂ ਨੇ ਸਾਇੰਸ ਸਾਈਟੇਸ਼ਨ ਇੰਡੈਕਸ ਜਰਨਲਜ਼ ਵਿੱਚ ਪ੍ਰਕਾਸ਼ਨਾਵਾਂ ਦੀ ਗਿਣਤੀ ਦੀਆਂ ਮੱਦਾਂ ਵਿੱਚ ਚੀਨ ਤੇ ਅਮਰੀਕਾ ਤੋਂ ਬਾਅਦ ਸਮੁੱਚੇ ਵਿਸ਼ਵ ਵਿੱਚ ਤੀਜਾ ਸਥਾਨ ਹਾਸਲ ਕਰਨ ਵਿੱਚ ਮਦਦ ਕੀਤੀ ਹੈ।’
ਕੋਵਿਡ–19 ਨਾਲ ਨਿਪਟਣ ਵਿੱਚ ਸਮੇਂ–ਸਿਰ ਹੁੰਗਾਰਾ ਦੇਣ ਲਈ ਭਾਰਤੀ ਵਿਗਿਆਨੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ,‘ਭਾਰਤੀ ਵਿਗਿਆਨੀਆਂ ਨੇ ਸਦਾ ਹਰੇਕ ਚੁਣੌਤੀ ਨੂੰ ਕਬੂਲ ਕੀਤਾ ਹੈ ਅਤੇ ਇਸ ਸਮੇਂ ਵੀ ਉਨ੍ਹਾਂ ਰਾਸ਼ਟਰ ਨੂੰ ਨਿਰਾਸ਼ ਨਹੀਂ ਕੀਤਾ। ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਕਈ ਮੋਰਚਿਆਂ ਉੱਤੇ ਕਾਰਵਾਈਆਂ ਪੂਰੀ ਰਫ਼ਤਾਰ ਨਾਲ ਕਰਨ ਦੀ ਜ਼ਰੂਰਤ ਸੀ, ਜਿਨ੍ਹਾਂ ਵਿੱਚ ਇਹ ਸ਼ਾਮਲ ਸਨ: (i) ਤੇਜ਼ੀ ਨਾਲ ਵਾਜਬ ਤੇ ਤਿਆਰ ਟੈਕਨੋਲੋਜੀ ਸਮਾਧਾਨਾਂ ਦੀ ਸ਼ਨਾਖ਼ਤ ਤੇ ਮਦਦ ਲਈ ਸਮੁੱਚੇ ਸਟਾਰਟ–ਅੱਪ ਪ੍ਰਣਾਲੀ ਦੀ ਵਿਆਪਕ ਰੂਪ–ਰੇਖਾ ਉਲੀਕਣਾ; (ii) ਵਾਇਰਸ ਤੇ ਇਸ ਦੇ ਅਸਰ ਦੀ ਮਾਡਲਿੰਗ, ਵਿਸ਼ੇਸ਼ਤਾਵਾਂ ਉੱਤੇ ਕੰਮ ਕਰਦੀਆਂ ਅਕੈਡਮੀਆਂ ਤੇ ਆਰਐਂਡ ਲੈਬਸ ਤੋਂ ਉਦਯੋਗਾਂ ਤੇ ਪ੍ਰੋਜੈਕਟਾਂ ਦੀ ਮਦਦ, ਨਵੇਂ ਹੱਲ ਆਦਿ; (iii) ਹੱਲ ਮੁਹੱਈਆ ਕਰਵਾਉਣ ਵਿੱਚ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਵਾਜਬ ਖੁਦਮੁਖਤਿਆਰ ਸੰਸਥਾਨਾਂ ਦੀ ਐਕਟੀਵੇਸ਼ਨ। ਮੈਨੂੰ ਖੁਸ਼ੀ ਹੈ ਕਿ ਸਾਡੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਵਿਗਿਆਨੀਆਂ ਨੇ ਉਲਟ ਸਮੇਂ ਦੇ ਬਾਵਜੂਦ ਹਾਸਲ ਕੀਤਾ ਹੈ। ਇੱਥੇ ਤਿਰੂਵਨੰਥਾਪੁਰਮ ਸਥਿਤ ਐੱਸਸੀਟੀਆਈਐੱਮਐੱਸਟੀ (SCTIMST) ਦਾ ਖਾਸ ਤੌਰ ’ਤੇ ਜ਼ਿਕਰ ਕਰਨਾ ਬਣਦਾ ਹੈ, ਜਿਸ ਨੇ ਪਹਿਲਾਂ 10 ਤੋਂ ਵੱਧ ਪ੍ਰਭਾਵਸ਼ਾਲੀ ਉਤਪਾਦ ਲਿਆਂਦੇ ਹਨ, ਜਿਨ੍ਹਾਂ ਵਿੱਚੋਂ ਕਈ ਨਿਵੇਕਲੀ ਕਿਸਮ ਦੇ ਹਨ ਤੇ ਉਨ੍ਹਾਂ ਦਾ ਤੇਜ਼ੀ ਨਾਲ ਵਪਾਰੀਕਰਨ ਕੀਤਾ ਜਾ ਰਿਹਾ ਹੈ।’
ਡਾ. ਹਰਸ਼ ਵਰਧਨ ਨੇ ਕਿਹਾ, ‘ਵਿਗਿਆਨ ਤੇ ਟੈਕਨੋਲੋਜੀ ਵਿਭਾਗ ਨੇ ਇਨ੍ਹਾਂ 49 ਸਾਲਾਂ ਦੌਰਾਨ ਸਾਡੇ ਦੇਸ਼ ਵਿੱਚ ਐੱਸਐਂਡਟੀ ਨਵੀਨਤਾ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਇਆ ਹੈ। ਇਸ ਨੇ ਬਹੁਤ ਜ਼ਿਆਦਾ ਇਨਕਿਊਬੇਟਰਜ਼ ਤੇ ਵੱਡੀ ਗਿਣਤੀ ਵਿੱਚ ਸਟਾਰਟ–ਅੱਪਸ ਵਿਕਸਤ ਕੀਤੇ ਹਨ।’ ਉਨ੍ਹਾਂ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਮਹੱਤਵਪੂਰਣ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਤੇ ਉਨ੍ਹਾਂ ਨੂੰ ਗਿਣਵਾਇਆ,‘ਔਗਮੈਂਟਿੰਗ ਰਾਈਟਿੰਗ ਸਕਿੱਲਜ਼ ਥਰੂ ਆਰਟੀਕੁਲੇਟਿੰਗ ਰਿਸਰਚ (ਏਡਬਲਿਊਐੱਸਏਆਰ – AWSAR) ਜਿਹੀਆਂ ਯੋਜਨਾਵਾਂ ਨੌਜਵਾਨ ਵਿਗਿਆਨੀਆਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀਆਂ ਗਈਆਂ, ਜਿਨ੍ਹਾਂ ਅਧੀਨ ਉਨ੍ਹਾਂ ਦੇ ਖੋਜ ਜਤਨਾਂ ਬਾਰੇ ਹਰਮਨਪਿਆਰੇ ਸਾਇੰਸ ਆਰਟੀਕਲ ਲਿਖੇ ਜਾਂਦੇ ਹਨ; ਨਵੀਂਆਂ ਖੋਜਾਂ ਤੇ ਸਟਾਰਟ–ਅੱਪ ਗਤੀਵਿਧੀ ਨੂੰ ਹੱਲਾਸ਼ੇਰੀ ਦੇਣ ਲਈ ਨੈਸ਼ਨਲ ਇਨੀਸ਼ੀਏਟਿਵ ਫ਼ਾਰ ਡਿਵੈਲਪਿੰਗ ਐਂਡ ਹਾਰਨੈੱਸਿੰਗ ਇਨੋਵੇਸ਼ਨਜ਼ (ਨਿਧੀ – NIDHI) ਨਾਮ ਦਾ ਪ੍ਰੋਗਰਾਮ; ਨੌਜਵਾਨ ਵਿਦਿਆਰਥੀਆਂ ਨੂੰ ਨਿਵੇਕਲੇ ਤਰੀਕੇ ਸੋਚਣ ਲਈ ਉਤਸ਼ਾਹਿਤ ਕਰਨ ਵਾਸਤੇ ਮਿਲੀਅਨ ਮਾਈਡਜ਼ ਔਗਮੈਂਟਿੰਗ ਨੈਸ਼ਨਲ ਐਸਪੀਰੇਸ਼ਨਜ਼ ਐਂਡ ਨੌਲੇਜ (ਐੱਮਏਐੱਨਏਕੇ – MANAK), ਅੰਤਰ–ਅਨੁਸ਼ਾਸਨੀ ਸਾਈਬਰ–ਫ਼ਿਜ਼ੀਕਲ ਸਿਸਟਮਜ਼ ਬਾਰੇ ਰਾਸ਼ਟਰੀ ਮਿਸ਼ਨ, ਥਰਟੀ ਮੀਟਰ ਟੈਲੀਸਕੋਪ ਪ੍ਰੋਜੈਕਟ ਵਿੱਚ ਸ਼ਮੂਲੀਅਤ ਵਜੋਂ ਵਿਦੇਸ਼ ਵਿੱਚ ਬਿਹਤਰੀਨ ਵਿਸ਼ਵ–ਪੱਧਰੀ ਵਿਗਿਆਨ ਪ੍ਰੋਜੈਕਟਸ ਨਾਲ ਜੋੜਨ ਲਈ ਨਵੇਂ ਅੰਤਰਰਾਸ਼ਟਰੀ ਐੱਸਐਂਡਟੀ ਤਾਲਮੇਲ; ਅਤੇ ਭਾਰਤ–ਇਜ਼ਰਾਇਲ ਉਦਯੋਗਿਕ ਖੋਜ ਤੇ ਵਿਕਾਸ ਅਤੇ 4 ਕਰੋੜ ਅਮਰੀਕੀ ਡਾਲਰ ਦੇ ਟੈਕਨੋਲੋਜੀ ਨਵੀਨਤਾ ਫ਼ੰਡ ਨੇ ਭਾਰਤ ਦੇ ਵਿਗਿਆਨ ਤੇ ਟੈਕਨੋਲੋਜੀ ਜਤਨਾਂ ਨੂੰ ਉਤਾਂਹ ਚੁੱਕਿਆ ਹੈ।’ ਵਿੱਤ ਮੰਤਰੀ ਵੱਲੋਂ ਇਸ ਸਾਲ ਦੇ ਬਜਟ ਦੌਰਾਨ 8,000 ਕਰੋੜ ਰੁਪਏ ਦੀ ਲਾਗਤ ਨਾਲ ਨੈਸ਼ਨਲ ਮਿਸ਼ਨ ਆਨ ਕੁਐਂਟਮ ਟੈਕਨੋਲੋਜੀ ਐਂਡ ਐਪਲੀਕੇਸ਼ਨ (ਐੱਨਐੰਮ–ਕਿਊਟੀਏ – NM-QTA) ਦਾ ਖਾਸ ਜ਼ਿਕਰ ਕਰਦਿਆਂ ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਮੰਤਰੀ ਨੇ ਕਿਹਾ,‘ਐੰਨਐੱਮ–ਕਿਊਟੀਏ ਦੀ ਸ਼ੁਰੂਆਤ ਕੁਐਂਟਮ ਟੈਕਨੋਲੋਜੀਸ ਤੇ ਕੁਐਂਟਮ ਕੰਪਿਊਟਿੰਗ, ਕੁਐਂਟਮ ਕ੍ਰਿਪਟੋਗ੍ਰਾਫ਼ੀ, ਕੁਐਂਟਮ ਕਮਿਊਨੀਕੇਸ਼ਨ, ਕੁਐਂਟਮ ਮੈਟ੍ਰੋਲੋਜੀ ਐਂਡ ਸੈਂਸਿੰਗ, ਕੁਐਂਟਮ ਇਨਹਾਂਸਡ ਇਮੇਜਿੰਗ ਆਦਿ ਜਿਹੇ ਸਬੰਧਿਤ ਖੇਤਰਾਂ ਵਿੱਚ ਖੋਜ ਤੇ ਵਿਕਾਸ ਨੂੰ ਪ੍ਰਫ਼ੁੱਲਤ ਤੇ ਉਤਸ਼ਾਹਿਤ ਕਰਨ ਲਈ ਭਵਿੱਖ ਵੱਲ ਇੱਕ ਪੁਲਾਂਘ ਹੈ। ਮੈਨੂੰ ਯਕੀਨ ਹੈ ਕਿ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਆਮ ਜਨਤਾ ਦੇ ਲਾਭ ਲਈ ਆਧੁਨਿਕ ਟੈਕਨੋਲੋਜੀ ਦੇ ਨਤੀਜੇ ਸਾਹਮਣੇ ਲਿਆ ਕੇ ਦੇਸ਼ ਨੂੰ ਮਾਣਮੱਤਾ ਬਣਾਏਗਾ।’
ਆਪਣੇ ਭਾਸ਼ਨ ਦੀ ਸਮਾਪਤੀ ਕਰਦਿਆਂ ਡਾ. ਹਰਸ਼ ਵਰਧਨ ਨੇ ਕਿਹਾ,‘ਵਿਗਿਆਨਕ ਸਮਾਜਕ ਜ਼ਿੰਮੇਵਾਰੀ ਬਾਰੇ ਰਾਸ਼ਟਰੀ ਨੀਤੀ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਅਤੇ ਇਹ ਜ਼ਿੰਮੇਵਾਰ ਨਵੀਨਤਾ ਤੇ ਸਮਾਜਕ ਉੱਦਮਤਾ ਦੇ ਸਿਧਾਂਤਾਂ ਦਾ ਇੱਕ ਸਾਕਾਰ ਰੂਪ ਹੋਣਾ ਚਾਹੀਦਾ ਹੈ, ਜਿਵੇਂ ਕਿ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਨੇ ਆਪਣੇ 49–ਸਾਲਾਂ ਦੇ ਸਫ਼ਰ ਦੌਰਾਨ ਹੁਣ ਤੱਕ ਕੀਤਾ ਹੈ। ਮੈਨੂੰ ਯਕੀਨ ਹੈ ਕਿ ਇਹ ਦਸਤਾਵੇਜ਼ ਉਨ੍ਹਾਂ ਸਭਨਾਂ ਨੂੰ ਪ੍ਰੇਰਿਤ ਕਰੇਗਾ ਜਿਨ੍ਹਾਂ ਨੂੰ ਇਹ ਪ੍ਰੋਜੈਕਟ ਮਨਜ਼ੂਰ ਕੀਤਾ ਗਿਆ ਹੈ ਅਤੇ ਉਹ ਵਿਗਿਆਨ ਤੇ ਸਮਾਜ ਦੀਆਂ ਸਬੰਧਿਤ ਧਿਰਾਂ ਤੱਕ ਸਾਰੇ ਔਜ਼ਾਰਾਂ, ਗਿਆਨ, ਮਾਨਵ–ਸ਼ਕਤੀ ਤੇ ਅਕਾਦਮੀਆਂ ਤੇ ਖੋਜ ਤੇ ਵਿਕਾਸ ਲੈਬਸ ਵਿੱਚ ਵਿਗਿਆਨ ਤੇ ਟੈਕਨੋਲੋਜੀ ਦੇ ਬੁਨਿਆਦੀ ਢਾਂਚੇ ਨਾਲ ਇੱਕ ਜਾਂ ਵਧੇਰੇ ਗਤੀਵਿਧੀਆਂ: ਵਿਗਿਆਨਕ ਬੁਨਿਆਦੀ ਢਾਂਚਾ ਸ਼ੇਅਰਿੰਗ; ਕਾਲਜ / ਯੂਨੀਵਰਸਿਟੀ ਦੇ ਅਧਿਆਪਕ ਵਰਗ ਦੀ ਯੋਗ ਅਗਵਾਈ/ਸਿਖਲਾਈ; ਹਾਈ ਐਡ ਵਿਗਿਆਨਕ ਹੁਨਰਾਂ ਤੇ ਖੋਜ ਦੀ ਸਿਖਲਾਈ; ਵਿਦਿਆਰਥੀ ਇੰਟਰਨਸ਼ਿਪਸ; ਖੋਜ ਸਭਿਆਚਾਰ ਤੇ ਹੋਰ ਬਹੁਤ ਕੁਝ ਨੂੰ ਪ੍ਰਫ਼ੁੱਲਤ ਕਰਨ ਦੀ ਚੋਣ ਕਰ ਕੇ ਪੁੱਜਣਗੇ।’
*****
ਕੇਜੀਐੱਸ/(ਡੀਐੱਸਟੀ)
(रिलीज़ आईडी: 1620806)
|