ਰੇਲ ਮੰਤਰਾਲਾ
ਸੁਰੱਖਿਆ ਅਤੇ ਸੰਚਾਲਨ ਸਮਰੱਥਾ ਵਿੱਚ ਸੁਧਾਰ ਕਰਨ ਲਈ ਭਾਰਤੀ ਰੇਲਵੇ ਦੇ ਬੈਕਐਂਡ ਜੋਧਿਆਂ ਨੇ ਲੌਕਡਾਊਨ ਦੌਰਾਨ ਯਾਰਡ ਰੀਮਾਡਲਿੰਗ ਅਤੇ ਸੀਜਰਜ਼ ਕਰੌਸਓਵਰ ਦੇ ਨਵੀਨੀਕਰਨ ਦੇ ਇਲਾਵਾ ਕਾਫ਼ੀ ਸਮੇਂ ਤੋਂ ਲੰਬਿਤ ਪਏ ਪੁਲਾਂ ਅਤੇ ਪਟੜੀਆਂ ਦੀ ਪ੍ਰਮੁੱਖ ਸਾਂਭ ਸੰਭਾਲ਼ ਨੂੰ ਸਫਲਤਾਪੂਰਬਕ ਪੂਰਾ ਕੀਤਾ
ਕਈ ਸਾਲਾਂ ਤੱਕ ਲੰਬਿਤ ਰਹਿਣ ਕਾਰਨ ਇਹ ਦੇਸ਼ ਭਰਤ ਦੇ ਵਿਭਿੰਨ ਜ਼ੋਨਾਂ ਵਿੱਚ ਭਾਰਤੀ ਰੇਲਵੇ ਲਈ ਮੁਸ਼ਕਲਾਂ ਦਾ ਸਬੱਬ ਬਣਦੇ ਰਹੇ
ਟਰੈਕ, ਸਿਗਨਲ ਐਂਡ ਓਵਰਹੈੱਡ ਇਕੁਇਪਮੈਂਟ (ਓਐੱਚਈ) ਮੇਂਟੇਨਰ ਨਾਲ ਲਗਭਗ 500 ਆਧੁਨਿਕ ਹੈਵੀ ਡਿਊਟੀ ਮਸ਼ੀਨਾਂ ਨੇ 12270 ਕਿਲੋਮੀਟਰ ਲੰਬੀਆਂ ਸਿੱਧੀਆਂ ਪਟੜੀਆਂ ਅਤੇ 5263 ਟਰਨ ਆਊਟ ਦੇ ਲੰਬਿਤ ਪਏ ਟਰੈਕ ਸਾਂਭ ਸੰਭਾਲ਼ ਨੂੰ ਪੂਰਾ ਕਰਨ ਲਈ 10749 ਮਸ਼ੀਨ ਦਿਨਾਂ ਤੱਕ ਨਿਯਮਤ ਰੂਪ ਨਾਲ ਕੰਮ ਕੀਤਾ ਹੈ
30182 ਕਿਲੋਮੀਟਰ ਲੰਬੀਆਂ ਪਟੜੀਆਂ ਅਤੇ 1,34,443 ਰੇਲ ਵੈਲਡ ਵਿੱਚ ਅਲਟਰਾਸੋਨਿਕ ਫਲਾਅ ਡਿਟੈਕਸ਼ਨ (ਯੂਐੱਸਐੱਫਡੀ) ਦਾ ਕੰਮ ਯੂਐੱਸਐੱਫਡੀ ਮਸ਼ੀਨ ਦੀ ਮਦਦ ਨਾਲ ਕੀਤਾ ਗਿਆ
ਭਾਰਤੀ ਰੇਲਵੇ ਨੇ ਇਸ ਨੂੰ ‘ਜੀਵਨ ਵਿੱਚ ਸਿਰਫ਼ ਇੱਕ ਵਾਰ ਮਿਲਣ ਵਾਲੇ ਮੌਕੇ’ ਵਰਗਾ ਮੰਨਦੇ ਹੋਏ ਲੌਕਡਾਊਨ ਦੌਰਾਨ ਇਨ੍ਹਾਂ ਕਾਰਜਾਂ ਨੂੰ ਕਰਨ ਦੀ ਯੋਜਨਾ ਬਣਾਈ ਤਾਂ ਕਿ ਇਸ ਸਾਂਭ ਸੰਭਾਲ਼ ਦੇ ਲੰਬਿਤ ਪਏ ਕਾਰਜਾਂ ਨੂੰ ਨਿਪਟਾਉਣ ਦੇ ਨਾਲ ਨਾਲ ਟਰੇਨ ਸੇਵਾ ਨੂੰ ਪ੍ਰਭਾਵਿਤ ਕੀਤੇ ਬਿਨਾਂ ਕੰਮ ਨੂੰ ਪੂਰਾ ਕੀਤਾ ਜਾ ਸਕੇ
Posted On:
02 MAY 2020 1:14PM by PIB Chandigarh
ਭਾਰਤੀ ਰੇਲਵੇ ਦੇ ਬੈਕਐਂਡ ਜੋਧਿਆਂ ਨੇ ਇਸ ਲੋਕਡਾਊਨ ਦੌਰਾਨ ਯਾਰਡ ਰੀਮਾਡਲਿੰਗ ਅਤੇ ਸੀਜਰਜ਼ ਕਰੌਸਓਵਰ ਦਾ ਨਵੀਨੀਕਰਨ ਦੇ ਇਲਾਵਾ ਕਾਫ਼ੀ ਸਮੇਂ ਤੋਂ ਲੰਬਿਤ ਪਏ ਪੁਲਾਂ ਅਤੇ ਪਟੜੀਆਂ ਦੀ ਪ੍ਰਮੁੱਖ ਸਾਂਭ ਸੰਭਾਲ਼ ਨੂੰ ਸਫਲਤਾਪੂਰਬਕ ਪੂਰਾ ਕੀਤਾ। ਕਈ ਸਾਲਾਂ ਤੱਕ ਲੰਬਿਤ ਪਏ ਰਹਿਣ ਕਾਰਨ ਇਹ ਅਕਸਰ ਭਾਰਤੀ ਰੇਲਵੇ ਲਈ ਮੁਸ਼ਕਲਾਂ ਦਾ ਸਬੱਬ ਰਿਹਾ।
ਭਾਰਤੀ ਰੇਲਵੇ ਨੇ ਪਾਰਸਲ ਟਰੇਨਾਂ ਅਤੇ ਮਾਲ ਗੱਡੀਆਂ ਰਾਹੀਂ ਚੱਲਣ ਵਾਲੀਆਂ ਸਾਰੀਆਂ ਲਾਜ਼ਮੀ ਸੇਵਾਵਾਂ ਦੀ ਸਪਲਾਈ ਚੇਨ ਨੂੰ ਯਕੀਨੀ ਬਣਾ ਕੇ ਰੱਖਣ ਤੋਂ ਇਲਾਵਾ ਭਾਰਤੀ ਰੇਲਵੇ ਨੇ ਇਸ ਲੌਕਡਾਊਨ ਦੌਰਾਨ ਲੰਬੇ ਸਮੇਂ ਤੋਂ ਲੰਬਿਤ ਕਾਰਜਾਂ ਨੂੰ ਪੂਰਾ ਕੀਤਾ ਜਦੋਂ ਕੋਵਿਡ-19 ਕਾਰਨ ਯਾਤਰੀ ਸੇਵਾਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਭਾਰਤੀ ਰੇਲਵੇ ਨੇ ਕਈ ਲੰਬੇ ਸਮੇਂ ਤੋਂ ਲੰਬਿਤ ਸਾਂਭ ਸੰਭਾਲ਼ ਕਾਰਜਾਂ ’ਤੇ ਧਿਆਨ ਕੇਂਦਰਿਤ ਕੀਤਾ ਜਿਸ ਲਈ ਲੰਬੇ ਸਮੇਂ ਲਈ ਟਰੈਫਿਕ ਬੰਦ ਕਰਨ ਦੀ ਲੋੜ ਹੁੰਦੀ ਹੈ। ਇਹ ਕਾਰਜ ਕਈ ਸਾਲਾਂ ਤੋਂ ਲਟਕੇ ਹੋਏ ਸਨ ਅਤੇ ਰੇਲਵੇ ਨੂੰ ਗੰਭੀਰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਭਾਰਤੀ ਰੇਲਵੇ ਨੇ ਇਸ ਨੂੰ ‘ਜੀਵਨ ਵਿੱਚ ਸਿਰਫ਼ ਇੱਕ ਵਾਰ ਮਿਲਣ ਵਾਲਾ ਮੌਕਾ’ ਮੰਨਦੇ ਹੋਏ ਲੌਕਡਾਊਨ ਦੌਰਾਨ ਇਨ੍ਹਾਂ ਕਾਰਜਾਂ ਨੂੰ ਪੂਰਾ ਕਰਨ ਦੀ ਯੋਜਨਾ ਬਣਾਈ, ਤਾਂ ਕਿ ਇਨ੍ਹਾਂ ਲੰਬਿਤ ਸਾਂਭ ਸੰਭਾਲ਼ ਦੇ ਕਾਰਜਾਂ ਨੂੰ ਖਤਮ ਕਰਨ ਦੇ ਨਾਲ ਨਾਲ ਟਰੇਨ ਸੇਵਾ ਨੂੰ ਪ੍ਰਭਾਵਿਤ ਕੀਤੇ ਬਿਨਾਂ ਕੰਮ ਨੂੰ ਪੂਰਾ ਕੀਤਾ ਜਾ ਸਕੇ।
ਰੇਲਵੇ ਦੀਆਂ ਸੰਪਤੀਆਂ ਦੀ ਸਾਂਭ ਸੰਭਾਲ਼ ਨਿਯਮਤ ਰੂਪ ਨਾਲ ਕੀਤੀ ਜਾਂਦੀ ਹੈ ਤਾਂ ਕਿ ਆਮ ਜਨਤਾ ਲਈ ਲਾਜ਼ਮੀ ਸੇਵਾਵਾਂ ਦੀ ਸਪਲਾਈ ਚੇਨ ਨੂੰ ਨਿਰੰਤਰ ਜਾਰੀ ਰੱਖਿਆ ਜਾ ਸਕੇ।
ਟਰੈਕ, ਸਿਗਨਲ ਅਤੇ ਓਵਰਹੈੱਡ ਇਕੁਇਪਮੈਂਟ (ਓਐੱਚਈ) ਮੇਂਟੇਨਰ ਨਾਲ ਲਗਭਗ 500 ਆਧੁਨਿਕ ਹੈਵੀ ਡਿਊਟੀ ਟਰੈਕ ਮੇਂਟੇਨੈਸ ਮਸ਼ੀਨਾਂ ਨੇ 12270 ਕਿਲੋਮੀਟਰ ਲੰਬੀਆਂ ਸਿੱਧੀਆਂ ਪਟੜੀਆਂ ਅਤੇ 5263 ਟਰਨ ਆਊਟ ਦੇ ਲੰਬਿਤ ਪਈ ਟਰੈਕ ਸਾਂਭ ਸੰਭਾਲ਼ ਨੂੰ ਪੂਰਾ ਕਰਨ ਲਈ 10749 ਮਸ਼ੀਨ ਦਿਨਾਂ ਤੱਕ ਨਿਯਮਤ ਰੂਪ ਨਾਲ ਕੰਮ ਕੀਤਾ।
ਪਟੜੀਆਂ ਦੀ ਸਹੀ ਸਥਿਤੀ ਦੀ ਨਿਗਰਾਨੀ ਸਮੇਂ ਸਮੇਂ ’ਤੇ ਓਸੀਲੇਸ਼ਨ ਨਿਗਰਾਨੀ ਪ੍ਰਣਾਲੀ (ਓਐੱਮਐੱਸ) ਨੂੰ ਚਲਾ ਕੇ ਕੀਤੀ ਜਾਂਦੀ ਰਹੀ ਹੈ। ਓਐੱਸਐੱਮ ਜਾਂਚ ਰਾਹੀਂ ਦਰਸਾਏ 5362 ਪੀਕ ਲੋਕੇਸ਼ਨ ’ਤੇ 1,92,488 ਕਿਲੋਮੀਟਰ ਲੰਬੀਆਂ ਪਟੜੀਆਂ ਦਾ ਜਾਇਜ਼ਾ ਲਿਆ ਗਿਆ ਤਾਂ ਕਿ ਸਮੁਚਿਤ ਗੁਣਵੱਤਾ ਯਕੀਨੀ ਬਣਾਈ ਜਾ ਸਕੇ। 30182 ਕਿਲੋਮੀਟਰ ਲੰਬੀਆਂ ਪਟਰੀਆਂ ਅਤੇ 1,34,443 ਰੇਲ ਵੈਲਡ ਵਿੱਚ ਅਲਟਰਾਸੋਨਿਕ ਫਲਾਅ ਡਿਟੈਕਸ਼ਨ (ਯੂਐੱਸਐੱਫਡੀ) ਦਾ ਕੰਮ ਯੂਐੱਸਐੱਫਡੀ ਮਸ਼ੀਨ ਦੀ ਮਦਦ ਨਾਲ ਕੀਤਾ ਗਿਆ ਹੈ। ਲੌਂਗ ਵੈਲਡਿਡ ਰੇਲ (ਐੱਲਡਬਲਯੂਆਰ) ਦੀ ਡੀ-ਸਟਰੈਸਿੰਗ ਵਰਗੀਆਂ ਅਹਿਮ ਗਰਮ ਰੁੱਤ ਦੀਆਂ ਇਹਤਿਆਤੀ ਗਤੀਵਿਧੀਆਂ ਜਾਂ ਕਾਰਜ ਜਿਨ੍ਹਾਂ ਵਿੱਚ ਵੱਡੀ ਸੰਖਿਆ ਵਿੱਚ ਕਾਰਜ ਸ਼ਕਤੀ ਦੀ ਲੋੜ ਪੈਂਦੀ ਹੈ, ਨੂੰ ਸਮਾਜਿਕ ਦੂਰੀ ਬਣਾਏ ਰੱਖਣ ਦੇ ਮਿਆਰਾਂ ਦਾ ਪਾਲਣ ਕਰਦੇ ਹੋਏ ਇੱਕ ਨਵੀਂ ਪ੍ਰਕਿਰਿਆ ਨਾਲ ਸ਼ੁਰੂ ਕੀਤਾ ਗਿਆ ਹੈ। 2,246 ਕਿਲੋਮੀਟਰ ਲੰਬੀ ਲੌਂਗ ਵੈਲਡਿਡ ਰੇਲ ਦੀ ਡੀ-ਸਟਰੈਸਿੰਗ ਕੀਤੀ ਜਾ ਚੁੱਕੀ ਹੈ।
ਪਟੜੀਆਂ ਨਾਲ ਜੁੜੇ ਕੁਝ ਮਹੱਤਵਪੂਰਨ ਕਾਰਜ :
1. ਕਾਰਪੇਟ ਯਾਰਡ ਵਿੱਚ ਲੱਕੜੀ ਦੇ ਲੇਆਊਟ ਸੀਜਰਜ਼ ਕਰੌਸਓਵਰ ਦੇ ਸਥਾਨ ’ਤੇ ਸਟੈਂਡਰਡ ਪ੍ਰੀ-ਸਟਰੈੱਸ ਕੰਕਰੀਟ (ਪੀਐੱਸਸੀ) ਲੇਆਊਟ ਕਰੌਸਓਵਰ ਲਗਾਇਆ ਗਿਆ (ਦੱਖਣੀ ਮੱਧ ਰੇਲਵੇ)
ਲੰਬਿਤ ਯਾਰਡ ਰੀਮਾਡਲਿੰਗ ਲਈ ਕਾਰੀਪੇਟ ਯਾਰਡ ਵਿੱਚ 72 ਘੰਟੇ ਦਾ ਇੱਕ ਪ੍ਰਮੁੱਖ ਬਲਗਾ ਲਿਆ ਗਿਆ ਤਾਂ ਕਿ ਸਾਲ 1970 ਵਿੱਚ ਲਗਾਏ ਗਏ ਲੱਕੜ ਦੇ ਪੁਰਾਣੇ ਲੇਆਊਟ ਸੀਜਰਜ਼ ਕਰੌਸਓਵਰ ਦੇ ਸਥਾਨ ’ਤੇ ਸਟੈਂਡਰ ਪ੍ਰੀ-ਸਟਰੈੱਸ ਕੰਕਰੀਟ (ਪੀਐੱਸਸੀ) ਲੇਆਊਟ ਕਰੌਸਓਵਰ ਲਗਾਇਆ ਜਾ ਸਕੇ। ਇਸ ਨਾਲ ਬਿਹਤਰ ਸੁਰੱਖਿਆ ਯਕੀਨੀ ਹੋਵੇਗੀ ਅਤੇ ਇਸ ਨਾਲ ਹੀ ਯਾਰਡ ਰਾਹੀਂ ਟਰੇਨ ਦੀ ਆਵਾਜਾਈ ਦੀ ਗਤੀ ਤੇਜ਼ ਹੋਵੇਗੀ।
2. ਵਿਜੈਵਾੜਾ ਯਾਰਡ ਵਿੱਚ ਸੀਜਰਜ਼ ਕਰੌਸਓਵਰ ਦੇ ਸਥਾਨ ’ਤੇ ਪੀਐੱਸਸੀ ਲੇਆਊਟ ਕਰੌਸਓਵਰ ਲਗਾਇਆ ਗਿਆ (ਦੱਖਣੀ ਮੱਧ ਰੇਲਵੇ)
ਲੋਕਡਾਊਨ ਦੌਰਾਨ 09.04.20 ਅਤੇ 10.04.20 ਨੂੰ 24 ਘੰਟੇ ਦੇ ਦੋ ਬਲਾਕ ਲਏ ਗਏ ਸਨ ਤਾਂ ਕਿ ਲੱਕੜ ਦੇ ਪੁਰਾਣੇ ਲੇਆਊਟ ਸੀਜਰਜ਼ ਕਰੌਸਓਵਰ ਦੇ ਸਥਾਨ ’ਤੇ ਸਟੈਂਡਰਟ ਪੀਐੱਸਸੀ ਲੇਆਊਟ ਕਰੌਸਓਵਰ ਲਗਾਇਆ ਜਾ ਸਕੇ, ਜੋ ਯਾਰਡ ਦੇ ਸੰਚਾਲਨ ਵਿੱਚ ਇੱਕ ਮਹੱਤਵਪੂਰਨ ਲਿੰਕ ਅਤੇ ਲਚਕੀਲਾਪਣ ਪ੍ਰਦਾਨ ਕਰਦਾ ਹੈ। ਇਸ ਨਾਲ ਸਿਕੰਦਰਾਬਾਦ ਅਤੇ ਵਿਸ਼ਾਖਾਪਟਨਮ ਵੱਲ ਦੀ ਟਰੇਨ ਸੇਵਾ ਦੀ ਆਵਾਜਾਈ ਵਿੱਚ ਸੁਧਾਰ ਹੋਵੇਗਾ।
3. ਬੜੌਦਾ ਸਟੇਸ਼ਨ ਵਿੱਚ ਲਾਈਨ ਨੰਬਰ 1 ਅਤੇ 2 ’ਤੇ ਸੀਮਿੰਟ ਕੰਕਰੀਟ (ਸੀਸੀ) ਐਪਰਟ ਦੀ ਮੁਰੰਮਤ (ਪੱਛਮੀ ਰੇਲਵੇ)
ਲਾਈਨ ਨੰਬਰ 1 ਦੇ ਸੀਸੀ ਐਪਰਨ ਦੀ ਮੁਰੰਮਤ 4 ਦਿਨਾਂ (8/4/2020-11/4/2020) ਦੇ ਟਰੈਫਿਕ ਬਲਾਕ ਵਿੱਚ ਕੀਤੀ ਗਈ ਅਤੇ ਲਾਈਨ ਨੰਬਰ 2 ਦੇ ਸੀਸੀ ਐਪਰਨ ਦੀ ਮੁਰੰਮਤ 12 ਦਿਨਾਂ (13/04/2020-24/04/2020) ਦੇ ਟਰੈਫਿਕ ਬਲਾਕ ਵਿੱਚ ਕੀਤੀ ਗਈ। ਇਸ ਨਾਲ ਬੇਹੱਦ ਮਜ਼ਬੂਤ ਅਤੇ ਮੁਕਤ ਰੂਪ ਨਾਲ ਪ੍ਰਵਾਹਿਤ ਹੋਣ ਵਾਲਾ ਅਤੇ ਨਾ ਸੁੰਗੜਨ ਵਾਲਾ ਸੀਮਿੰਟ ਦਾ ਪਤਲਾ ਮਸਾਲਾ ਵਰਤਿਆ ਗਿਆ। ਇਸ ਮਸਾਲੇ ਨੇ ਪ੍ਰਭਾਵਿਤ ਸਥਾਨਾਂ ’ਤੇ ਸਥਿਤ ਲਾਈਨ ਨੰਬਰ 1 ਅਤੇ 2 ’ਤੇ ਟਰੈਕ ਦੇ ਪੰਪਿੰਗ ਕਾਰਜ ਨੂੰ ਰੋਕ ਦਿੱਤਾ ਹੈ।
4. ਬੰਗਲੁਰੂ ਸਿਟੀ ਯਾਰਡ ਵਿੱਚ ਰੀਮਾਡਲਿੰਗ ਕਾਰਜ (ਦੱਖਣੀ ਪੱਛਮੀ ਰੇਲਵੇ) :
ਮੈਸੂਰ ਕਿਨਾਰੇ ’ਤੇ ਟਰੇਨਾਂ ਦਾ ਇਕੱਠਾ ਆਗਮਨ ਅਤੇ ਪ੍ਰਸਥਾਨ ਹੋਣ ਲਈ ਬੰਗਲੁਰੂ ਸਿਟੀ ਯਾਰਡ ਦੀ ਰੀਮਾਡਲਿੰਗ ਦਾ ਕੰਮ ਸਫਲਤਾਪੂਰਬਕ ਪੂਰਾ ਕੀਤਾ ਗਿਆ। ਇਹ ਕਾਰਜ ਪਿਛਲੇ 10 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਲੰਬਿਤ ਸੀ ਅਤੇ ਇਸ ਲਈ ਆਮ ਸਥਿਤੀਆਂ ਵਿੱਚ 60 ਮੇਲ/ਐੱਕਸਪ੍ਰੈੱਸ ਟਰੇਨਾਂ ਨੂੰ ਰੱਦ ਕਰਨਾ/ਮੁਲਤਵੀ ਕਰਨਾ ਪੈਂਦਾ।
ਪੁਲ਼ ਨਾਲ ਜੁੜੇ ਮਹੱਤਵਪੂਰਨ ਕਾਰਜ :
1. ਸ਼ਿਵਮੋਗਾ ਸ਼ਹਿਰ ਕੋਲ ਤੁੰਗਾ ਨਦੀ ’ਤੇ ਬ੍ਰਿਜ ਨੰਬਰ 86 ਦੀ ਰੀ ਗਾਰਡਿੰਗ (ਦੱਖਣੀ ਪੱਛਮੀ ਰੇਲਵੇ) :
ਇਹ ਮੈਸੂਰ ਡਿਵੀਜ਼ਨ ਦੇ ਬਿਰੁਰ ਜੰਕਸ਼ਨ-ਤੇਲਗੁੱਪਾ ਹਿੱਸੇ ’ਤੇ ਇੱਕ ਮਹੱਤਵਪੂਰਨ ਪੁਲ਼ ਹੈ ਜਿਸ ਵਿੱਚ 61/100-500 ਕਿਲੋਮੀਟਰ ’ਤੇ 18.30 ਮੀਟਰ ਦੇ ਸਟੀਲ ਪਲੇਟ ਗਾਰਡਸ ਦੇ 15 ਫੈਲਾਅ ਹਨ। ਆਮ ਸਥਿਤੀਆਂ ਵਿੱਚ ਇਸ ਕੰਮ ਲਈ ਹਰੇਕ ਦਿਨ 3 ਘੰਟੇ ਦੀ ਦਰ ਨਾਲ ਲਗਭਗ 45 ਘੰਟੇ ਤੱਕ ਆਵਾਜਾਈ ਰੋਕਣੀ ਪੈਂਦੀ।
ਮੌਜੂਦਾ ਸਟੀਲ ਗਾਰਡਸ ਮਿਆਰੀ ਪੱਧਰ ਦੇ ਨਹੀਂ ਹਨ ਅਤੇ ਇਨ੍ਹਾਂ ਦੇ ਸਥਾਨ ’ਤੇ 25 ਟਨ ਕੇਲੋਡਿੰਗ ਸਟੈਂਡਰਡ ਸਟੀਲ ਗਾਰਡਸ ਲਗਾਏ ਜਾ ਰਹੇ ਹਨ। ਪੁਲ਼ ਦੀ ਉੱਚਾਈ ਨਦੀ ਦੇ ਤਲ ਤੋਂ ਲਗਭਗ 20 ਮੀਟਰ ਹੈ। ਸਾਰੇ ਗਾਰਡਰਾਂ ਦੀ ਲਾਂਚਿੰਗ 02.05.2020ਤੱਕ ਪੂਰੀ ਹੋ ਜਾਵੇਗੀ।
2. ਚੇਨਈ ਸਟੇਸ਼ਨ ਦੇ ਨਜ਼ਦੀਕ ਸਥਿਤ ਰੋਡ ਓਵਰ ਬ੍ਰਿਜ (ਆਰਓਬੀ) ਨੂੰ ਢਾਹੁਣਾ (ਦੱਖਣੀ ਰੇਲਵੇ) :
ਚੇਨਈ ਸੈਂਟਰਲ ਸਟੇਸ਼ਨ ਦੇ ਨਜ਼ਦੀਕ ਸਥਿਤ ਅਤੇ 8 ਪਟੜੀਆਂ ਦੇ ਉੱਪਰ ਤੋਂ ਗੁਜ਼ਰਨ ਵਾਲੇ ਅਸੁਰੱਖਿਅਤ ਆਰਓਬੀ ਨੂੰ ਢਹਾਉਣ ਦਾ ਕੰਮ 26.03.20 ਨੂੰ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਕਾਰਜ 03.05.20 ਤੱਕ ਪੂਰਾ ਹੋ ਜਾਵੇਗਾ। ਆਮ ਸਥਿਤੀ ਵਿੱਚ ਇਹ ਕੰਮ ਕਰਨ ’ਤੇ ਲਾਈਨ ਨੰਬਰ 1 ਤੋਂ 6 ’ਤੇ 48 ਘੰਟੇ ਤੱਕ ਅਤੇ ਲਾਈਨ ਨੰਬਰ 7 ਅਤੇ 8 (ਉਪਨਗਰੀ ਲਾਈਨਾਂ) ’ਤੇ 72 ਘੰਟੇ ਤੱਕ ਆਵਾਜਾਈ ਨੂੰ ਰੋਕਣਾ ਪੈਂਦਾ। ਇੱਥੇ ਹੀ ਨਹੀਂ ਘੱਟ ਤੋਂ ਘੱਟ ਦੁੱਗਣੇ ਸਾਧਨ ਲਗਾਉਣੇ ਪੈਂਦੇ ਅਤੇ ਦੁੱਗਣੀ ਲਾਗਤ ਆਉਂਦੀ ਅਤੇ ਵੱਡੀ ਸੰਖਿਆ ਵਿੱਚ ਟਰੇਨਾਂ ਨੂੰ ਰੱਦ/ਸਮਾਂ ਮੁੜ ਨਿਰਧਾਰਤ ਕਰਨਾ ਪੈਂਦਾ ਜਿਸ ਨਾਲ ਯਾਤਰੀ ਮਾਲੀਆ ਦਾ ਭਾਰੀ ਨੁਕਸਾਨ ਹੁੰਦਾ।
3. ਮਾਨਵ ਯੁਕਤ ਲੈਵਲ ਕਰਾਸਿੰਗ ਨੰਬਰ 493 ਦੇ ਸਥਾਨ ’ਤੇ ਭੂਮੀਗਤ ਮਾਰਗ ਲਈ 4.65 x 5.15 ਮੀਟਰ ਦੇ ਅਕਾਰ ਦੇ ਜੁੜਵਾ ਬਾਕਸ ਹਿੱਸਿਆਂ ਨੂੰ ਅੰਦਰ ਪਾਇਆ ਗਿਆ (ਪੂਰਬੀ ਤੱਟ ਰੇਲਵੇ) :
ਵਿਸ਼ਾਖਾਪਟਨਮ-ਗੋਪਾਲਾਪਤਨਮ ਹਿੱਸੇ ਵਿਚਕਾਰ ਭੂਮੀਗਤ ਮਾਰਗ ਦਾ ਕੰਮ 21.04.2020 ਨੂੰ ਕੀਤਾ ਗਿਆ ਜਿਸ ਲਈ 9 ਘੰਟੇ ਤੱਕ ਆਵਾਜਾਈ ਨੂੰ ਰੋਕਿਆ ਗਿਆ॥ ਇਸ ਨਾਡ ਲੈਵਲ ਕਰਾਸਿੰਗ ਨੂੰ ਬੰਦ ਕਰਨ ਵਿੱਚ ਅਸਾਨੀ ਹੋਵੇਗੀ ਜਿਸ ਨਾਲ ਜਨਤਾ ਦੀ ਸੁਰੱਖਿਆ ਵਿਵਸਥਾ ਬਿਹਤਰ ਹੋਵੇਗੀ। ਆਵਾਜਾਈ ਨੂੰ ਰੋਕਣ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕੰਮ ਕਾਫ਼ੀ ਸਮੇਂ ਤੋਂ ਲੰਬਿਤ ਸੀ।
4. 4 x 5.5 ਮੀਟਰ ਦਾ ਮਾਰਗ ਖੋਲਣ ਲਈ ਰਾਜਾਮੁੰਦਰੀ-ਵਿਸ਼ਾਖਾਪਟਨਮ ਹਿੱਸੇ ਵਿੱਚ ਪੱਲ ਦਾ ਨਿਰਮਾਣ (ਦੱਖਣ ਮੱਧ ਰੇਲਵੇ)
ਇਸ ਕਾਰਜ ਵਿੱਚ ਹੁਦਹੁਦ ਤੋਂ ਪ੍ਰਭਾਵਿਤ ਖੇਤਰ ਵਿੱਚ ਨਵੇਂ ਪੁਲ਼ ਦਾ ਨਿਰਮਾਣ ਸ਼ਾਮਲ ਹੈ ਜਿੱਥੇ ਸਾਲ 2013 ਅਤੇ 2014 ਵਿੱਚ 2 ਬਾਰ ਪਟਰੀ ਹੜ੍ਹ ਗਈ ਸੀ। 25.04.2020, 27.004.2020 ਅਤੇ 28.04.2020 ਨੂੰ 7 ਘੰਟੇ ਦੀ ਦਰ ਨਾਲ ਕੁੱਲ 21 ਘੰਟੇ ਤੱਕ ਆਵਾਜਾਈ ਨੂੰ ਰੋਕਿਆ ਗਿਆ। ਹੜ੍ਹ ਦਾ ਪਾਣੀ ਵਹਿਣ ਨਾਲ ਇਹ ਜ਼ਰੂਰੀ ਸੀ ਤਾਂ ਕਿ ਕੋਈ ਟੁੱਟ ਫੁੱਟ ਨਾ ਹੋਵੇ।
5. ਪੁਲ਼ ਨੰਬਰ 525 ਵਿੱਖ ਬਾਕਸ ਪਾਇਆ ਗਿਆ (ਦੱਖਣੀ ਮੱਧ ਰੇਲਵੇ) :
16 ਬਾਕਸ (4.6 x 4 ਮੀਟਰ ਦਾ ਅਕਾਰ) ਨੂੰ ਤਾਂਗੁਤੁਰੂ-ਸਿੰਗਾਰਾਰਾਯਾਕੋਂਡਾ ਵਿਚਕਾਰ 266/7-5 ਕਿਲੋਮੀਟਰ ’ਤੇ ਯੂਪੀ ਲਾਈਨ ’ਤੇ ਸਥਿਤ ਪੁਲ਼ ਨੰਬਰ 525 ’ਤੇ 29.04.2020 ਨੂੰ ਮਸ਼ਕਿਲ ਸਥਿਤੀਆਂ ਵਿੱਚ ਸਫਲਤਾਪੂਰਬਕ ਪਾਇਆ ਗਿਆ ਜਿਸ ਲਈ 8 ਘੰਟੇ ਤੱਕ ਆਵਾਜਾਈ ਨੂੰ ਰੋਕਿਆ ਗਿਆ।
6. ਭੁਸਾਵਲ ਡਿਵੀਜ਼ਨ ਤਹਿਤ 6 ਫੁੱਟ ਓਵਰ ਬ੍ਰਿਜ (ਐੱਫਓਬੀ) ਦੀ ਸ਼ੁਰੂਆਤ (ਮੱਧ ਰੇਲਵੇ) :
ਲੌਕਡਾਊਨ ਦੌਰਾਨ 5 ਐੱਫਓਬੀ ਸ਼ੁਰੂ ਕਰਨ ਦਾ ਕੰਮ ਪੂਰਾ ਹੋ ਗਿਆ ਹੈ। ਇਸ ਤਹਿਤ ਭੁਸਾਵਲ, ਬੋਦਵਾੜ, ਅਕੋਲਾ, ਨਵੀਂ ਅਮਰਾਵਤੀ ਅਤੇ ਚੰਦੁਰ ਬਜ਼ਾਰ ਰੇਲਵੇ ਸਟੇਸ਼ਨਾਂ ’ਤੇ ਇੱਕ ਇੱਕ ਐੱਫਓਬੀ ਸ਼ੁਰੂ ਕਰਨ ਦਾ ਕੰਮ ਪੂਰਾ ਹੋ ਗਿਆ ਹੈ। ਨੰਦੂਰਾ ਸਟੇਸ਼ਨ ’ਤੇ ਛੇਵੇਂ ਅਤੇ ਆਖਿਰੀ ਐੱਫਓਬੀ ਨੂੰ ਵੀ 2.5.2020 ਲਈ ਟੀਚਾਗਤ ਕੀਤਾ ਗਿਆ ਹੈ।
7. ਲੁਧਿਆਣਾ ਰੇਲਵੇ ਸਟੇਸ਼ਨ ’ਤੇ ਪੁਰਾਣੇ ਜੁੜਵਾ ਐੱਫਓਬੀ ਨੂੰ ਢਾਹੁਣਾ (ਉਤਰ ਰੇਲਵੇ):
ਸਾਲ 2014 ਤੋਂ ਹੀ 100 ਸਾਲ ਪੁਰਾਣੇ ਜੁੜਵਾ ਐੱਫਓਬੀ ਨੂੰ ਯਾਤਰੀ ਉਪਯੋਗ ਲਈ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਓਐੱਚਈ ਖੇਤਰ ਵਿੱਚ ਪੁਰਾਣੇ ਐੱਫਓਬੀ ਨੂੰ ਢਹਾਉਣ ਲਈ ਨਵੀਂ ਦਿੱਲੀ-ਅੰਮ੍ਰਿਤਸਰ ਮਾਰਗ ’ਤੇ ਕਈ ਦਿਨਾਂ ਤੱਕ 10-12 ਘੰਟੇ ਤੋਂ ਵੀ ਜ਼ਿਆਦਾ ਸਮੇਂ ਤੱਕ ਸਾਰੀਆਂ ਲਾਈਨਾਂ ਨੂੰ ਰੋਕਣਾ ਸੰਭਵ ਨਹੀਂ ਸੀ। ਲੌਕਡਾਊਨ ਦੌਰਾਨ ਐੱਫਓਬੀ ਨੂੰ 8 ਦਿਨਾਂ ਤੱਕ 8-10 ਘੰਟੇ ਦੇ ‘ਟਰੈਫਿਕ ਬਲਾਕ’ ਵਿੱਚ ਢਹਾਉਣ ਦੀ ਯੋਜਨਾ ਬਣਾਈ ਗਈ ਹੈ। ਐੱਫਓਬੀ ਦੇ ਸਲਫਤਾਪੂਰਬਕ ਢਹਾਉਣ ਲਈ ਪਹਿਲਾਂ ਹੀ 2 ਟਰੈਫਿਕ ਬਲਾਕ ਦਾ ਉਪਯੋਗ ਕੀਤਾ ਜਾ ਚੁੱਕਾ ਹੈ।
1
8. ਨਹਿਰ ਕਾਰਜ ਲਈ ਸਰਵਿਸ ਗਾਰਡਰ ਦੀ ਸ਼ੁਰੂਆਤ (ਪੂਰਬ ਮੱਧ ਰੇਲਵੇ) :
ਸਮਸਤੀਪੁਰ ਹਿੱਸੇ ਦੇ ਕਾਕਰਘੱਟੀ-ਤਰਸਰਾਏ ਵਿਅਸਤ ਸਿੰਗਲ ਲਾਈਨ ਹਿੱਸੇ ਵਿੱਚ ਰਾਜ ਸਰਕਾਰ ਨੇ ਨਹਿਰ ਕਾਰਜ ਦੇ ਸਿਲਸਿਲੇ ਵਿੱਚ ਸਰਵਿਸ ਗਾਰਡਰ ਸ਼ੁਰੂ ਕਰਨ ਦਾ ਬੇਹੱਦ ਲੰਬਿਤ ਕੰਮ ਪੂਰਾ ਹੋਇਆ ਜਿਸ ਲਈ 10 ਘੰਟੇ ਤੋਂ ਵੀ ਜ਼ਿਆਦਾ ਸਮੇਂ ਤੱਕ ਆਵਾਜਾਈ ਨੂੰ ਰੋਕਣ ਦੀ ਲੋੜ ਸੀ।
9. ਤੱਲਾ ਆਰਓਬੀ ਨੂੰ ਢਹਾਉਣਾ (ਪੂਰਬੀ ਰੇਲਵੇ) :
ਇਹ ਆਰਓਬੀ ਯਾਤਰੀਆਂ ਲਈ ਅਸੁਰੱਖਿਅਤ ਸੀ, ਇਸ ਲਈ ਪੁਨਰਨਿਰਮਾਣ ਕਰਨ ਲਈ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਕੋਲਕਾਤਾ ਟਰਮੀਨਲ ਸਟੇਸ਼ਨ ’ਤੇ ਆਰਓਬੀ ਦੇ 8 ਫੈਲਾਅ ਨੂੰ ਢਹਾ ਦਿੱਤਾ ਗਿਆ ਸੀ ਜੋ 11 ਪਟੜੀਆਂ ਅਤੇ ਕੁਝ ਰੁਕੀਆਂ ਹੋਈਆਂ ਲਾਈਨਾਂ ਦੇ ਉੱਪਰ ਸਥਿਤ ਸੀ। ਆਮ ਸਥਿਤੀਆਂ ਵਿੱਚ ਆਵਾਜਾਈ ਰੋਕਣ ’ਤੇ ਯਾਤਰੀ (ਵਿਸ਼ੇਸ਼ ਤੌਰ ’ਤੇ ਉਪਨਗਰੀ ਸੇਵਾਵਾਂ) ਅਤੇ ਮਾਲ ਢੁਆਈ ਸੇਵਾਵਾਂ ’ਤੇ ਭਾਰੀ ਪ੍ਰਭਾਵ ਪੈਂਦਾ।
***
ਡੀਜੇਐੱਨ/ਐੱਮਕੇਵੀ
(Release ID: 1620521)
Visitor Counter : 261