ਸੱਭਿਆਚਾਰ ਮੰਤਰਾਲਾ

ਉੱਘੇ ਪੁਰਾਤੱਤਵ ਵਿਗਿਆਨੀ ਪ੍ਰੋਫੈਸਰ ਬੀ ਬੀ ਲਾਲ ਦੇ ਸ਼ਤਾਬਦੀ ਸਾਲ ਦੇ ਮੌਕੇ 'ਤੇ ਕੇਂਦਰੀ ਸੱਭਿਆਚਾਰ ਮੰਤਰੀ ਨੇ ਅੱਜ ਨਵੀਂ ਦਿੱਲੀ ਵਿਖੇ "ਪ੍ਰੋਫੈਸਰ ਬੀ ਬੀ ਲਾਲ -ਇੰਡੀਆ ਰੀਡਿਸਕਵਰਡ" ਈ-ਬੁੱਕ ਜਾਰੀ ਕੀਤੀ

ਪ੍ਰੋਫੈਸਰ ਲਾਲ ਭਾਰਤੀ ਪੁਰਾਤੱਤਵ ਦੇ ਇਕ ਅਜਿਹੇ ਅਣਮੁੱਲੇ ਹੀਰੇ ਹਨ ਜਿਨ੍ਹਾਂ ਨੇ ਬਸਤੀਵਾਦੀ ਸ਼ਾਸਨ ਹੇਠ ਦੱਬੀ ਪਈ ਭਾਰਤੀ ਸੱਭਿਅਤਾ ਨੂੰ ਮੁੜ ਲੱਭਿਆ-ਪ੍ਰਹਲਾਦ ਸਿੰਘ ਪਟੇਲ

Posted On: 02 MAY 2020 12:46PM by PIB Chandigarh

ਇਸ ਸਦੀ ਦੇ ਮਹਾਨ ਪੁਰਾਤੱਤਵ ਵਿਗਿਆਨੀ ਪ੍ਰੋਫੈਸਰ ਬੀ ਬੀ ਲਾਲ ਦੇ ਸ਼ਤਾਬਦੀ ਸਾਲ ਦੇ ਮੌਕੇ 'ਤੇ ਕੇਂਦਰੀ ਸੱਭਿਆਚਾਰ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਨਵੀਂ ਦਿੱਲੀ ਵਿਖੇ "ਪ੍ਰੋਫੈਸਰ ਬੀ ਬੀ ਲਾਲ -ਇੰਡੀਆ ਰੀਡਿਸਕਵਰਡ" ਇੱਕ ਈ-ਪੁਸਤਕ ਜਾਰੀ ਕੀਤੀ ਸੱਭਿਆਚਾਰ ਮੰਤਰਾਲਾ ਦੇ ਸਕੱਤਰ ਸ਼੍ਰੀ ਅਨੰਦ ਕੁਮਾਰ  ਵੀ ਇਸ ਮੌਕੇ ਉੱਤੇ ਮੌਜੂਦ ਸਨ ਪ੍ਰੋਫੈਸਰ ਲਾਲ ਦਾ ਜਨਮ 2 ਮਈ 1921 ਨੂੰ ਉੱਤਰ ਪ੍ਰਦੇਸ਼ ਦੇ ਝਾਂਸੀ  ਜ਼ਿਲ੍ਹੇ ਦੇ ਬੈਡੋਰਾ ਪਿੰਡ ਵਿੱਚ ਹੋਇਆ ਇਹ ਕਿਤਾਬ ਸਦੀ ਦਾ ਵਿਸ਼ੇਸ਼  ਅੰਕ ਹੈ ਜੋ ਕਿ ਸੱਭਿਆਚਾਰ ਮੰਤਰਾਲਾ ਵਲੋਂ ਪ੍ਰੋਫੈਸਰ ਬੀ ਬੀ ਲਾਲ ਯਾਦਗਾਰੀ  ਕਮੇਟੀ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ ਇਹ ਕਿਤਾਬ ਸੱਭਿਆਚਾਰ ਮੰਤਰਾਲਾ ਵਲੋਂ  ਪੁਰਾਤੱਤਵ ਦੇ ਖੇਤਰ ਵਿੱਚ ਉਨ੍ਹਾਂ ਦੀ ਦੇਣ ਨੂੰ  ਉਨ੍ਹਾਂ ਦੀ ਸ਼ਰਧਾਂਜਲੀ ਹੈ ਇਸ ਤੋਂ ਪਹਿਲਾਂ ਸਵੇਰ ਵੇਲੇ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨਿਜੀ ਤੌਰ 'ਤੇ ਪ੍ਰੋ ਬੀ ਬੀ ਲਾਲ ਨੂੰ ਮਿਲਣ ਅਤੇ ਉਨ੍ਹਾਂ ਦੇ ਜਨਮ ਦਿਨ ਉੱਤੇ ਉਨ੍ਹਾਂ ਨੂੰ ਵਧਾਈ ਦੇਣ ਪਹੁੰਚੇ

 

 

ਇਸ ਮੌਕੇ ਉੱਤੇ ਬੋਲਦੇ ਹੋਏ, ਸ਼੍ਰੀ ਪਟੇਲ ਨੇ ਕਿਹਾ ਕਿ ਪ੍ਰੋ. ਬੀ ਬੀ ਲਾਲ ਭਾਰਤ ਦੀ ਜਿਊਂਦੀ ਹਸਤੀ ਹਨ ਅਤੇ ਭਾਰਤ ਨੂੰ ਇਸ ਗੱਲ ਉੱਤੇ ਮਾਣ ਹੈ ਕਿ ਇੱਥੇ  ਭਾਰਤੀ ਪੁਰਾਤੱਤਵ ਦਾ ਏਨਾ ਬਹੁਕੀਮਤੀ ਹੀਰਾ ਪੈਦਾ ਹੋਇਆ ਜਿਸ ਨੇ ਬਸਤੀਵਾਦ ਵੇਲੇ ਦੀ ਦੱਬੀ ਪਈ  ਭਾਰਤੀ ਸੱਭਿਅਤਾ ਨੂੰ ਮੁੜ ਲੱਭਿਆ ਉਨ੍ਹਾਂ ਹੋਰ ਕਿਹਾ ਕਿ ਸੱਭਿਆਚਾਰ ਮੰਤਰਾਲਾ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਉਸ ਨੂੰ ਉਸ ਮਹਾਨ ਪੁਰਾਤੱਤਵ ਵਿਗਿਆਨੀ  ਦਾ ਸੌ ਸਾਲਾ ਜਨਮ ਦਿਨ ਮਨਾਉਣ ਦਾ ਮੌਕਾ ਮਿਲ ਰਿਹਾ ਹੈ ਜਿਨ੍ਹਾਂ ਨੇ ਕਿ ਆਪਣਾ ਸਾਰਾ ਜੀਵਨ ਧਰਤੀ ਮਾਤਾ ਦੀ ਸੇਵਾ ਵਿੱਚ ਲਗਾ ਦਿੱਤਾ ਸ਼੍ਰੀ ਪਟੇਲ ਨੇ ਕਿਹਾ ਕਿ ਪ੍ਰੋਫੈਸਰ ਲਾਲ ਸਿਰਫ ਪੁਰਾਤੱਤਵ ਵਿਗਿਆਨੀਆਂ ਲਈ ਹੀ   ਨਹੀਂ ਸਗੋਂ ਦੇਸ਼ ਦੇ ਹਰ ਸ਼ਹਿਰੀ ਲਈ ਇੱਕ ਸਦੀਵੀ ਪ੍ਰੇਰਣਾ ਹਨ

 

 

ਪ੍ਰੋਫੈਸਰ  ਬੀ ਬੀ ਲਾਲ ਨੂੰ ਸਾਲ 2000 ਵਿੱਚ ਪਦਮ ਭੂਸ਼ਣ  ਨਾਲ ਸਨਮਾਨਿਤ ਕੀਤਾ ਗਿਆ ਉਹ ਆਰਕੀਓਲਾਜੀਕਲ ਸਰਵੇ ਆਵ੍ ਇੰਡੀਆ (ਏਐੱਸਆਈ) ਦੇ  1968 ਤੋਂ 1972 ਤੱਕ ਡਾਇਰੈਕਟਰ ਜਨਰਲ ਰਹੇ ਅਤੇ ਉਹ  ਇੰਡੀਅਨ ਇੰਸਟੀਟਿਊਟ ਆਵ੍ ਅਡਵਾਂਸਡ ਸਟਡੀਜ਼ ਦੇ ਡਾਇਰੈਕਟਰ ਵੀ ਰਹੇ ਪ੍ਰੋ. ਲਾਲ ਨੇ ਵੱਖ-ਵੱਖ ਯੂਨੈਸਕੋ ਕਮੇਟੀਆਂ ਵਿੱਚ ਵੀ ਕੰਮ ਕੀਤਾ ਪੰਜ ਦਹਾਕਿਆਂ ਦੇ ਆਪਣੇ ਜੀਵਨ ਕਾਲ ਵਿੱਚ ਪ੍ਰੋ. ਲਾਲ ਨੇ ਪੁਰਾਤੱਤਵ ਦੇ ਖੇਤਰ ਵਿੱਚ ਕਾਫੀ ਵੱਡਾ ਹਿੱਸਾ ਪਾਇਆ ਪ੍ਰੋ. ਲਾਲ ਨੂੰ 1944 ਵਿੱਚ ਸਰ ਮੋਰਟਾਈਮਰ ਵ੍ਹੀਲਰ ਨੇ ਤਕਸ਼ਿਲਾ ਵਿਖੇ ਟ੍ਰੇਨਿੰਗ ਪ੍ਰਦਾਨ ਕੀਤੀ ਅਤੇ ਬਾਅਦ ਵਿੱਚ ਉਹ ਆਰਕੀਲਾਜੀਕਲ ਸਰਵੇ ਆਵ੍ ਇੰਡੀਆ ਵਿੱਚ ਕੰਮ ਕਰਨ ਲੱਗੇ ਪ੍ਰੋ. ਲਾਲ ਨੇ ਕਈ ਅਹਿਮ ਟਿਕਾਣਿਆਂ ਦੀ ਖੁਦਾਈ ਕਰਵਾਈ ਜਿਨ੍ਹਾਂ ਵਿੱਚ ਹਸਤਿਨਾਪੁਰ (ਯੂਪੀ), ਸਿਸੂਪਾਲਗੜ੍ਹ (ਓਡੀਸ਼ਾ), ਪੁਰਾਣਾ ਕਿਲ੍ਹਾ (ਦਿੱਲੀ), ਕਾਲੀਬੰਗਾਂ (ਰਾਜਸਥਾਨ) ਸ਼ਾਮਲ ਸਨ 1975-76 ਤੋਂ ਪ੍ਰੋ. ਲਾਲ ਨੇ ਅਯੁਧਿਆ, ਭਾਰਦਵਾਜ ਆਸ਼ਰਮ, ਸ੍ਰਿੰਗੇਵਰਪੁਰਾ, ਨੰਦੀਗ੍ਰਾਮ ਅਤੇ ਚਿੱਤ੍ਰਕੂਟ ਥਾਵਾਂ ਦੀ ਖੁਦਾਈ ਆਰਕੀਓਲੋਜੀ ਵਿਭਾਗ ਤੋਂ  ਕਰਵਾਈ ਪ੍ਰੋ. ਲਾਲ ਨੇ 20 ਕਿਤਾਬਾਂ ਲਿਖੀਆਂ ਅਤੇ 150 ਤੋਂ ਵੱਧ ਖੋਜ ਲੇਖ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਲਿਖੇ

 

****

 

ਐੱਨਬੀ/ ਏਕੇਜੇ/ ਓਏ


(Release ID: 1620388) Visitor Counter : 131