ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ‘ਸੈਲੀਬ੍ਰੇਟਿੰਗ ਦ ਇਨਕ੍ਰੈਡੀਬਲ ਇੰਡੀਅਨ ਵੂਮਨ ਇਨ ਰਿਸਪੌਂਸੀਬਲ ਟੂਰਿਜ਼ਮ ’ ਵਿਸ਼ੇ ’ਤੇ “ਦੇਖੋ ਅਪਨਾ ਦੇਸ਼” ਸੀਰੀਜ਼ ਦਾ 12ਵਾਂ ਵੈਬੀਨਾਰ ਆਯੋਜਿਤ ਕੀਤਾ
Posted On:
01 MAY 2020 4:00PM by PIB Chandigarh
30 ਅਪ੍ਰੈਲ 2020 ਨੂੰ ਟੂਰਿਜ਼ਮ ਮੰਤਰਾਲੇ ਨੇ‘ਸੈਲੀਬ੍ਰੇਟਿੰਗ ਦ ਇਨਕ੍ਰੈਡੀਬਲ ਇੰਡੀਅਨ ਵੂਮਨ ਇਨ ਰਿਸਪੌਂਸੀਬਲ ਟੂਰਿਜ਼ਮ’ ਵਿਸ਼ੇ ’ਤੇ “ਦੇਖੋ ਅਪਨਾ ਦੇਸ਼” ਲੜੀ ਦਾ 12 ਵਾਂ ਵੈਬੀਨਾਰ ਆਯੋਜਿਤ ਕੀਤਾ ਜਿਸ ਵਿੱਚ ਭਾਰਤ ਵਿਚਲੀਆਂ ਕੁਝ ਇਨਕ੍ਰੈਡੀਬਲ ਔਰਤਾਂ ਦੀਆਂ ਕੁਝ ਸ਼ਕਤੀਸ਼ਾਲੀ ਅਤੇ ਨਿਜੀ ਕਹਾਣੀਆਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੇ ਯਾਤਰਾ ਦੀ ਇੱਕ ਬਦਲਵੀਂ ਕਲਪਨਾ ਪੇਸ਼ ਕੀਤੀ।
ਵੈਬੀਨਾਰ ਨੇ ਦੱਸਿਆ ਕਿ ਕਿਵੇਂ ਵਿਅਕਤੀ ਸੈਰ-ਸਪਾਟੇ (ਟੂਰਿਜ਼ਮ) ਦੁਆਰਾ ਆਪਣੀ ਜ਼ਿੰਦਗੀ ਅਤੇ ਸਮੁਦਾਇ ਜਿਸ ਵਿੱਚ ਉਹ ਰਹਿੰਦੇ ਹਨ, ਵਿੱਚ ਤਬਦੀਲੀ ਲਿਆ ਸਕਦੇ ਹਨ।ਯਾਤਰਾ ਕਰਦੇ ਸਮੇਂ, ਸਥਾਨਕ ਸਰੋਤਾਂ ਦੀ ਵਰਤੋਂ ਕਰਨਾ, ਛੋਟੇ ਘਰਾਂ ਵਿੱਚ ਠਹਿਰਨਾ, ਛੋਟੇ ਘੱਟ ਜਾਣੇ ਜਾਂਦੇ ਉੱਦਮੀਆਂ ਦਾ ਸਮਰਥਨ ਕਰਨਾ ਅਤੇ ਇੱਕ ਛੋਟੇ ਜਿਹੇ ਪਰਿਵਾਰਕ ਮਾਲਕੀਅਤ ਵਾਲੇ ਰੈਸਟੋਰੈਂਟ ਵਿੱਚ ਖਾਧਾ ਖਾਣਾ ਸਾਰੇ ਸਥਾਨਕ ਲੋਕਾਂ ਲਈ ਇੱਕ ਬਹੁਤ ਵੱਡਾ ਫ਼ਰਕ ਲਿਆਉਂਦਾ ਹੈ।ਇਸ ਸਭ ਉਨ੍ਹਾਂ ਖੇਤਰਾਂ ਨੂੰ ਵਧਾਉਣ ਵਿੱਚ ਸਹਾਇਤਾ ਕਰਦੇ ਹਨ ਜੋ ਸੈਰ-ਸਪਾਟੇ ਤੋਂ ਲਾਭ ਲੈਂਦੇ ਹਨ।
ਆਉਟਲੁੱਕ ਰਿਸਪੌਂਸੀਬਲ ਟੂਰਿਜ਼ਮ ਇਨੀਸ਼ੀਏਟਿਵ ਤੋਂ, ਜੋ ਆਉਟਲੁੱਕ ਪਬਲਿਸ਼ਿੰਗ ਗਰੁੱਪ ਦਾ ਹਿੱਸਾ ਹੈ, ਪੇਸ਼ਕਾਰੀਆਂ ਦੀ ਟੀਮ ਜਿਸ ਵਿੱਚ ਸੋਈਟੀ ਬੈਨਰਜੀ, ਰਾਧਿਕਾ ਪੀ ਨਾਇਰ, ਅਤੇ ਸੋਨਾਲੀ ਚੈਟਰਜੀ ਹਨ।ਉਨ੍ਹਾਂ ਨੇ ਇੱਕ ਕੇਸ ਬਣਾਇਆ ਹੈ ਕਿ ਕੋਵਿਡ ਤੋਂ ਬਾਅਦ ਦੀ ਦੁਨੀਆ ਵਿੱਚ ਸੈਰ-ਸਪਾਟੇ ਵਿੱਚ ਇਨ੍ਹਾਂ ਔਰਤਾਂ ਦੀ ਭੂਮਿਕਾ ਅਹਿਮ ਹੋਵੇਗੀ, ਖ਼ਾਸਕਰ ਜਦੋਂ ਹੋਮਸਟੇ (ਘਰ ਬਸੇਰੇ) ਅਤੇ ਦੂਰ-ਦੁਰਾਡੇ ਦੇ ਟਿਕਾਣੇ ਵਧੇਰੇ ਯਾਤਰੀਆਂ ਨੂੰ ਆਕਰਸ਼ਿਤ ਕਰਨ ਲੱਗ ਪੈਣਗੇ।
ਵੈਬੀਨਾਰ ਨੇ 10 ਪ੍ਰੇਰਣਾਦਾਇਕ ਕਹਾਣੀਆਂ ਪੇਸ਼ ਕੀਤੀਆਂ:
•ਮਾਨ ਪਿੰਡ, ਲੱਦਾਖ ਤੋਂ ਸਟੈਨਜ਼ਿਨ ਡੋਲਕਰ ਜੋ ਹੋਣਹਾਰ ਖਗੋਲ ਵਿਗਿਆਨੀ, ਟੈਲੀਸਕੋਪ ਅਪਰੇਟਰ ਅਤੇ ਐਸਟ੍ਰੋਪ੍ਰੇਨਿਓਰ ਹੈ।
•ਕਾਨ੍ਹਾ ਨੇੜੇ ਬੰਧਾ ਤੋਲਾ ਪਿੰਡ ਤੋਂ ਬੇਮਿਸਾਲ ਸੁਨੀਤਾ ਮਰਾਵੀ, ਜੋ ਬੇਗਾ ਕਬੀਲੇ ਤੋਂ ਇੱਕ ਅਧਿਆਪਕ ਹੈ ਅਤੇ ਮਣਕਿਆਂ ਦੇ ਗਹਿਣੇ ਬਣਾਉਂਦੀ ਹੈ।
•ਨਾਗਾਲੈਂਡ ਦੇ ਮੋਨ ਜਿਲ੍ਹੇ ਦੇ ਸ਼ੀਓਂਗ ਪਿੰਡ ਦੀ ਫੇਜਿਨ ਕੋਨਿਆਕ, ਜੋ ਇੱਕ ਕਾਫੀ ਉਤਪਾਦਕ, ਹੋਮਸਟੇ ਮਾਲਕ ਅਤੇ ਐਥਨੋਗ੍ਰਾਫ਼ਰ ਹੈ ਜੋ ਆਪਣੀ ਕਾਫ਼ੀ ਅਤੇ ਸੰਤਰੇ ਦੇ ਬਾਗਾਂ ਦਾ ਪ੍ਰਬੰਧਨ ਕਰਦੀ ਹੈ, ਅਤੇ ਕੋਨਿਆਕਸ ਲਈ ਤਬਲਾ ਵਜਾਉਣ ਦਾ ਅਭਿਆਸ ਵੀ ਕਰਦੀ ਹੈ।
•ਲਕਸ਼ਮੀ, ਇੱਕ ਪ੍ਰਾਹੁਣਚਾਰੀ ਮਾਹਰ ਅਤੇ ਦਿੱਲੀ ਦੇ ਐੱਨਸੀਆਰ ਦੀ ਮਸਾਜ ਕਰਨ ਵਾਲੀ ਹੈ, ਜਿਸਨੇ ਪ੍ਰਾਹੁਣਚਾਰੀ ਅਤੇ ਥੇਰੇਪੀ ਦੀ ਮਸਾਜ ਵਿੱਚ ਆਪਣਾ ਕਰੀਅਰ ਬਣਾਉਣ ਲਈ ਅਪਾਹਜਤਾ ਉੱਪਰ ਆਪਣਾ ਕਾਬੂ ਪਾ ਲਿਆ ਹੈ।
•ਉੱਤਰਾਖੰਡ ਦੇ ਮੁਨਸਿਆਰੀ ਦੇ ਸਰਮੋਲੀ ਪਿੰਡ ਦੀ ਰਹਿਣ ਵਾਲੀ ਰੇਖਾ ਰਾਉਤੇਲਾ, ਜੋ ਹੋਮਸਟੇ ਦੀ ਮਾਲਕ, ਪੰਛੀ ਨਿਗਰਾਨੀ ਮਾਹਰ ਅਤੇ ਵੈਨ ਪੰਚਾਇਤ ਦੀ ਪੰਚ ਹੈ।
•ਮਹਾਰਾਸ਼ਟਰ ਦੇ ਦੇਹਨੀ ਪਿੰਡ ਤੋਂ ਰਕਸ਼ਾ ਪਾਟੇਕਰ, ਜੋ ਗ੍ਰਾਮੀਣਟੂਰਿਜ਼ਮ ਮਾਹਿਰ ਅਤੇ ਮਾਸਟਰ ਟ੍ਰੇਨਰ, ਸਮੁਦਾਇ ਅਧਾਰਿਤਟੂਰਿਜ਼ਮ ਪ੍ਰੋਜੈਕਟਾਂ ਨੂੰ ਪ੍ਰਾਹੁਣਚਾਰੀ ਦੀ ਸਿਖਲਾਈ ਦਿੰਦੀ ਹੈ।
•ਕੇਰਲ ਦੇ ਵਯਾਨਡ (Wayanad ), ਮੱਥਾਕੜਾ, ਦੀ ਸਜਨਾ ਸ਼ਾਜੀ ਜੋ ਢੋਲ ਵਜਾਉਣ ਵਾਲੀ ਅਤੇ ਯਾਤਰਾ ਗਾਈਡ ਹੈ।
•ਉੱਤਰ ਬੰਗਾਲ ਦੇ ਚੁਖੀਮ ਤੋਂ ਪਬਿੱਤਰਾ ਮਾਇਆ ਖਵਾਸ, ਜੋ ਘਰੇਲੂ ਸ਼ੈਫ਼ ਅਤੇ ਉੱਦਮੀ ਹੈ।
•ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਤੋਂ ਸੁਮਿੱਤਰਾ ਵਿਸ਼ਵਾਸ, ਜੋ ਇੱਕ ਸਕੂਬਾ ਗੋਤਾਖੋਰ ਅਤੇ ਇੱਕ ਅੰਡਰਵਾਟਰ ਰੀਫ਼ ਰੀਸਟੋਰਰ ਹੈ।
ਟੂਰਿਜ਼ਮ ਮੰਤਰਾਲੇ ਦੀ ਵੈਬੀਨਾਰ ਸੀਰੀਜ਼ ਦਾ ਉਦੇਸ਼ ਭਾਰਤ ਦੀਆਂ ਵੱਖ-ਵੱਖ ਟੂਰਿਜ਼ਮ ਜਗ੍ਹਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ।ਘੱਟ ਜਾਣੀਆਂ ਜਾਂਦੀਆਂ ਜਗ੍ਹਾਵਾਂ ਅਤੇ ਪ੍ਰਸਿੱਧ ਜਗ੍ਹਾਵਾਂ ਦੇ ਘੱਟ ਜਾਣੇ ਜਾਂਦੇ ਪਹਿਲੂਆਂ ਨੂੰ ਉਜਾਗਰ ਕਰਨਾ ਵੀ ਇਸਦਾ ਉਦੇਸ਼ ਹੈ।
ਜਿਨ੍ਹਾਂ ਨੇ ਇਨ੍ਹਾਂ ਵੈਬੀਨਾਰਾਂ ਨੂੰ ਨਹੀਂ ਦੇਖਿਆ ਸੀ, ਉਨ੍ਹਾਂ ਲਈ ਸੈਸ਼ਨ ਹੁਣ ਇਸ ਲਿੰਕ https://www.youtube.com/channel/UCbzIbBmMvtvH7d6Zo_ZEHDA/featured ’ਤੇ ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਜ਼ ’ਤੇ ਵੀ ਉਪਲਬਧ ਹਨ।
*******
ਐੱਨਬੀ / ਏਕੇਜੇ / ਓਏ
(Release ID: 1620121)
Visitor Counter : 165