ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਆਯੁਸ਼ ਸੈਕਟਰ ਵਿੱਚ ਭਾਰਤ ਨੂੰ ਆਰਥਿਕ ਸ਼ਕਤੀ ਬਣਾਉਣ ਦੀ ਅਪਾਰ ਸਮਰੱਥਾ ਹੈ ਅਤੇ ਇਹ ਭਾਰਤ ਨੂੰ ਆਰਥਿਕ ਸ਼ਕਤੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ

ਆਯੁਸ਼ ਖੇਤਰ ਨੂੰ ਹੁਲਾਰਾ ਦੇਣ ਲਈ ਆਯੁਸ਼ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਦੇ ਮੰਤਰਾਲਿਆਂ ਦੇ ਆਯੁਸ਼ ਉੱਦਮੀ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ

Posted On: 30 APR 2020 6:01PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਭਾਰਤ ਦੀਆਂ ਆਯੁਸ਼ ਪਪੱਧਤੀਆਂ ਵਿੱਚ ਭਾਰਤ ਨੂੰ ਆਰਥਿਕ ਸ਼ਕਤੀ ਬਣਨ ਵਿੱਚ ਮਦਦ ਕਰਨ ਦੀ ਭਰਪੂਰ ਸਮਰੱਥਾ ਹੈ ਕਿਉਂਕਿ ਏਥੇ ਸਦੀਆਂ ਤੋਂ ਪ੍ਰਚਲਿਤ ਨਿਰੋਗ ਅਤੇ ਇਲਾਜ ਦੇ ਵਿਕਲਪਕ ਤਰੀਕਿਆਂ ਦੀ ਪ੍ਰਸਿੱਧੀ ਲਗਾਤਰ ਵਧਦੀ ਜਾ ਰਹੀ ਹੈ।ਉਨ੍ਹਾਂ ਨੇ ਜ਼ਿਆਦਾ ਤੋਂ ਜ਼ਿਆਦਾ ਖੋਜ ਅਤੇ ਨਵੀਨਤਾ ਕਰਨ ਦਾ ਸੱਦਾ ਦਿੱਤਾ ਤਾਂ ਜੋ ਆਯੁਸ਼ ਖੇਤਰ ਨੂੰ ਅੱਗੇ ਵਧਣ ਵਿੱਚ ਮਦਦ ਮਿਲ ਸਕੇ।ਸ਼੍ਰੀ ਗਡਕਰੀ ਸੂਖਮ,ਲਘੂ ਅਤੇ ਮੱਧਮ ਉੱਦਮਾਂ ਦੀਆਂ ਵਿਭਿੰਨ ਯੋਜਨਾਵਾਂ ਤਹਿਤ ਦੇਸ਼ ਵਿੱਚ ਆਯੁਸ਼ ਖ਼ੇਤਰ ਨੂੰ ਵਧਾਉਣ ਲਈ ਆਯੁਸ਼ ਮੰਤਰਾਲਾ ਅਤੇ ਸੂਖਮ,ਲਘੂ ਅਤੇ ਮੱਧਮ ਉੱਦਮਾਂ ਬਾਰੇ ਮੰਤਰਾਲੇ ਵੱਲੋਂ ਸੰਯੁਕਤ ਰੂਪ ਵਿੱਚ ਆਯੁਸ਼ ਉੱਦਮਤਾ ਵਿਕਾਸ ਪ੍ਰੋਗਰਾਮ ਦੀ ਆਰੰਭਤਾ ਕਰਦੇ ਹੋਏ ਬੋਲ ਰਹੇ ਸਨ। ਉਨ੍ਹਾਂ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਭਾਰਤੀ ਆਯੁਰਵੈਦ,ਹੋਮਿਓਪੈਥੀ,ਯੋਗ ਅਤੇ ਸਿੱਧ ਪੱਧਤੀਆਂ ਨੂੰ ਵੱਡੇ ਪੈਮਾਨੇ ਤੇ ਹੁਲਾਰਾ ਦੇਣਾ ਜਰੂਰੀ ਹੈ।

ਉਨ੍ਹਾਂ ਕਿਹਾ ਕਿਉਂਕਿ ਭਾਰਤੀ ਆਯੁਰਵੈਦ, ਯੋਗ,ਹੋਮਿਓਪੈਥੀ ਅਤੇ ਸਿੱਧ ਪੱਧਤੀ ਦੀ ਹੋਰ ਦੇਸ਼ਾਂ ਵਿੱਚ ਬਹੁਤ ਮੰਗ ਹੈ, ਇਸ ਲਈ ਮੌਜੂਦਾ ਉੱਦਮੀਆਂ ਨੂੰ ਇਸਦਾ ਪੂਰਾ ਲਾਭ ਉਠਾ ਕੇ ਆਪਣੇ ਕਲੀਨਿਕ/ਆਊਟਲੈੱਟ ਖੋਲਣੇ ਚਾਹੀਦੇ ਹਨ ਅਤੇ ਨਿਰਯਾਤ ਨੂੰ ਸਹਾਰਾ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ਤੇ ਆਯੁਰਵੈਦ ਇਲਾਜ ਅਤੇ ਯੋਗ ਦੀ ਭਾਰੀ ਮੰਗ ਹੈ ਜੋਕਿ ਵੱਧਦੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਮੰਗ ਦੀ ਵਿਸ਼ੇਸ਼ ਰੂਪ ਨਾਲ ਪ੍ਰਸਿੱਧੀ ਪ੍ਰਾਪਤ ਮਾਹਰਾਂ ਦੇ ਮਾਰਗਦਰਸ਼ਨ ਵਿੱਚ ਸਿਖਲਾਈ ਮਨੁੱਖੀ ਸਾਧਨਾਂ ਨੂੰ ਵਧਾ ਕੇ ਪੂਰਾ ਕੀਤਾ ਜਾ ਸਕਦਾ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਇੱਥੇ ਇੱਕ ਅਜਿਹਾ ਪ੍ਰੋਗਰਾਮ ਸ਼ੁਰੂ ਕਰਨ ਦੀ ਲੋੜ ਹੈ ਜੋਕਿ ਭਾਰਤੀ ਅਰਥ ਵਿਵਸਥਾ ਨੂੰ ਸਹਾਰਾ ਦੇਣ ਦੇ ਉਦੇਸ਼ ਨਾਲ ਆਯੁਸ਼ ਸੈਕਟਰ ਨੂੰ ਮਜ਼ਬੂਤੀ ਦੇ ਸਕੇ,ਵੱਧ ਤੋਂ ਵੱਧ ਉੱਦਮਾਂ ਅਤੇ ਰੋਜ਼ਗਾਰ ਸਿਰਜਣ ਕਰ ਸਕਣ। ਮੰਤਰੀ ਨੇ ਇਸ ਤੱਥ ਨੂੰ ਰੇਖਾਬੱਧ ਕੀਤਾ ਹੈ ਕਿਉਂਕਿ ਆਯੁਰਵੈਦ ਦਾ ਕੱਚਾ ਮਾਲ ਆਮ ਤੌਰ ਤੇ ਜੰਗਲੀ ਖੇਤਰਾਂ, ਗ੍ਰਾਮੀਣ ਖੇਤਰਾਂ, ਆਦਿਵਾਸੀ ਖੇਤਰਾਂ,ਅਭਿਲਾਸ਼ਾ ਜ਼ਿਲਿਆਂ ਚ ਪਾਇਆ ਜਾਂਦਾ ਹੈ, ਇਸ ਲਈ ਇਨ੍ਹਾਂ ਇਲਾਕਿਆਂ ਵਿੱਚ ਰੋਜ਼ਗਾਰ ਸਿਰਜਣ,ਉੱਦਮਤਾ ਵਿਕਾਸ ਅਤੇ ਸਵੈ ਰੋਜ਼ਗਾਰ ਲਈ ਪ੍ਰੋਸੈਸਿੰਗ ਇਕਾਈਆਂ ਅਤੇ ਕਲਸਟਰਾਂ ਦੀ ਲੋੜ ਹੈ।

ਸ਼੍ਰੀ ਗਡਕਰੀ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਹੈ ਕਿ ਸਿਖਿਅਤ ਯੋਗ ਮਾਹਿਰਾਂ/ਸਿਖਲਾਈ ਦੇਣ ਵਾਲਿਆਂ ਨੂੰ ਵਿਕਸਤ ਕਰਨ ਦੀ ਬਹੁਤ ਲੋੜ ਹੈ ਅਤੇ ਇਸ ਲਈ ਪ੍ਰਸਿੱਧ ਸਿਖਲਾਈ ਸੰਸਥਾਵਾਂ ਨਾਲ ਮਿਲ ਕੇ ਪਾਠਕ੍ਰਮ ਸ਼ੁਰੂ ਕੀਤੇ ਜਾ ਸਕਦੇ ਹਨ।ਉਨ੍ਹਾਂ ਨੇ ਸਾਡੇ ਰੋਜ਼ਾਨਾ ਜੀਵਨ ਵਿੱਚ ਯੋਗ ,ਆਯੁਰਵੈਦ, ਸੰਤੁਲਿਤ ਭੋਜਨ ਨੂੰ ਸ਼ਾਮਿਲ ਕਰਕੇ ਜੀਵਨਸ਼ੈਲੀ ਵਿੱਚ ਤਬਦੀਲੀ ਲਿਆਉਣ ਤੇ ਜੋਰ ਦਿੱਤਾ।ਉਨ੍ਹਾਂ ਅੱਗੇ ਕਿਹਾ ਕਿ ਜੋ ਨਵੀਨ/ਵਿਕਲਪ ਇਲਾਜ਼ ਰਾਹਤ ਪ੍ਰਦਾਨ ਕਰਨ ਵਿੱਚ ਸਮਰੱਥ ਹੈ ਉਨ੍ਹਾਂ ਨੂੰ ਉੱਚਿਤ ਹੁਨਰ ਵਿਕਾਸ ਨਾਲ ਸਬੰਧਤ ਅਤੇ ਸ਼ਾਮਿਲ ਕੀਤਾ ਜਾਣਾ ਜਰੂਰੀ ਹੈ ਤਾਂ ਕਿ ਉਹ ਸਾਰਿਆਂ ਵਿੱਚ ਹਰਮਨ ਪਿਆਰਾ ਹੋ ਸਕੇ।

ਇਸ ਮੌਕੇ ਤੇ ਆਯੁਸ਼ ਮੰਤਰਾਲੇ ਵਿੱਚ ਰਾਜ ਮੰਤਰੀ (ਸੁਤੰਤਰ ਕਾਰਜਭਾਰ) ਸ਼੍ਰੀ  ਸ਼੍ਰੀਪਦ ਯਸ਼ੋਨਾਇਕ,ਸੂਖਮ,ਲਘੂ ਤੇ ਦਰਮਿਆਨੇ ਉੱਦਮ ਰਾਜ ਮੰਤਰੀ ਸ਼੍ਰੀ ਪ੍ਰਤਾਪ ਸਾਰੰਗੀ ,ਦੋਵੇਂ ਮੰਤਰਾਲਿਆਂ ਦੇ ਸਕੱਤਰ ਅਤੇ ਸੂਖਮ ਲਘੂ ਅਤੇ ਦਰਮਿਆਨੇ ਉੱਦਮ ਵਿਭਾਗ ਦੇ ਵਿਕਾਸ ਅਧਿਕਾਰੀ ਵੀ ਮੌਜੂਦ ਸਨ।

ਇਸ ਮੌਕੇ ਬੋਲਦੇ ਹੋਏ, ਸ਼੍ਰੀ ਸ਼੍ਰੀਪਦ ਯਸ਼ੋਨਾਇਕ ਨੇ ਸੂਖਮ,ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ ਅਤੇ ਆਯੁਸ਼ ਮੰਤਰਾਲੇ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਦੁਨੀਆ ਭਰ ਵਿੱਚ ਵਧਾਉਣ ਲਈ ਵੱਡੇ ਪੈਮਾਨੇ ਤੇ ਇਸ ਤਰ੍ਹਾਂ ਦੇ ਸਹਿਯੋਗ ਦੀ ਭਾਲ ਕਰ ਰਹੇ ਹਨ।ਸ਼੍ਰੀ ਨਾਇਕ ਨੇ ਆਯੁਸ਼ ਮੰਤਰਾਲੇ ਵੱਲੋਂ ਕੋਵਿਡ 19 ਮਹਾਮਾਰੀ ਦੇ ਬਾਰੇ ਕੀਤੇ ਯਤਨਾਂ ਦੀ ਜਾਣਕਾਰੀ ਦਿੱਤੀ। ਸੂਖਮ ,ਲਘੂ ਅਤੇ ਮੱਧਮ ਉੱਦਮ ਰਾਜ ਮੰਤਰੀ ਸ਼੍ਰੀ ਪ੍ਰਤਾਪ ਸਾਰੰਗੀ ਨੇ ਕੋਵਿਡ 19 ਮਹਾਮਾਰੀ ਦੇ ਮੱਦੇਨਜ਼ਰ ਆਯੁਸ਼ ਖੇਤਰ ਨੂੰ ਵਧਾਉਣ ਦੀ ਲੋੜ ਤੇ ਜੋਰ ਦਿੱਤਾ ਅਤੇ ਦੋਵਾਂ ਮੰਤਰਾਲਿਆਂ ਵਿੱਚ ਸੰਘਣੇ ਅਤੇ ਵੱਡੇ ਪੈਮਾਨੇ ਤੇ ਤਾਲਮੇਲ ਦਾ ਸੁਝਾਅ ਦਿੱਤਾ।ਸ਼੍ਰੀ ਰਾਮ ਮੋਹਨ ਮਿਸ਼ਰ,ਵਿਸ਼ੇਸ਼ ਸਕੱਤਰ ਅਤੇ ਵਿਕਾਸ ਅਧਿਕਾਰੀ (ਐੱਮਐੱਸਐੱਮਈ) ਨੇ ਆਪਣੇ ਸ਼ੁਰੂਆਤੀ ਉਦਗਾਰ ਵਿੱਚ, ਐੱਮ ਐੱਸ ਐੱਮ ਈ ਮੰਤਰਾਲੇ ਦੀਆਂ ਮੌਜੂਦਾ ਯੋਜਨਾਵਾਂ ਦੇ ਸਮਰਥਨ ਨਾਲ ਆਯੁਸ਼ ਖੇਤਰ ਨੂੰ ਹੁਲਾਰਾ ਦੇਣ ਲਈ ਸਹਿਯੋਗ ਦੇ ਪਿਛੋਕੜ ਨੂੰ ਰੇਖਾਬੱਧ ਕੀਤਾ ਅਤੇ ਇਸ ਦਿਸ਼ਾ ਵਿੱਚ ਐੱਮਐੱਸਐੱਮਈ ਮੰਤਰਾਲੇ ਦੀਆਂ ਕਾਰਜ ਯੋਜਨਾਵਾਂ ਪੇਸ਼ ਕੀਤੀਆਂ।

ਆਯੁਸ਼ ਤੋਂ ਭਾਵ ਦਵਾਈਆਂ ਦੀ ਆਯੁਰਵੇਦਿਕ,ਯੋਗ ਅਤੇ ਕੁਦਰਤੀ ਚਕਿਤਸਾ,ਯੂਨਾਨੀ, ਸਿੱਧ ਅਤੇ ਹੋਮਿਓਪੈਥੀ ਪ੍ਰਣਾਲੀ ਨਾਲ ਹੈ। ਆਯੁਸ਼ ਦੇ ਪ੍ਰਮੁੱਖ ਕਲੱਸਟਰ ਹਨ:ਅਹਿਮਦਾਬਾਦ, ਹੁਬਲੀ,ਤ੍ਰਿਸ਼ੂਰ,ਸੋਲਨ,ਇੰਦੌਰ,ਜੈਪੁਰ,ਕਾਨਪੁਰ,ਕਨੂਰ, ਕਰਨਾਲ, ਕੋਲਕਾਤਾ ਅਤੇ ਨਾਗਪੁਰ।

ਇਸ ਖੇਤਰ ਨੂੰ ਵਭਿੰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਵਿਚ ਅਸੰਗਠਿਤ ਖੇਤਰ ਨਿਰਮਾਣ ਸਬੰਧੀ ਚਲਣ ਦੀ ਕਮੀ,ਗੁਣਵੱਤਾ ਪ੍ਰਣਾਲੀ ,ਪ੍ਰੀਖਣ ਆਦਿ,ਪ੍ਰੰਪਰਾਗਤ ਮਾਰਕੀਟਿੰਗ ਪੱਧਤੀ, ਨਿਰਯਾਤ ਲਈ ਛੋਟੇ ਮੌਕੇ,ਪ੍ਰਚਾਰ ਪ੍ਰੋਗਰਾਮਾਂ ਅਤੇ ਸਹਾਇਤਾ ਦੀ ਕਮੀ ਸ਼ਾਮਿਲ ਹੈ।

 ਅੱਜ ਆਯੋਜਿਤ ਪ੍ਰੋਗਰਾਮ ਆਯੁਸ਼ ਸੈਕਟਰ ਦੀਆਂ ਚੁਣੌਤੀਆਂ ਸਾਹਮਣਾ ਕਰਨ ਲਈ ਕਾਰਜਯੋਜਨਾ ਦਾ ਹਿੱਸਾ ਹੈ।ਲੱਗਪੱਗ 1000 ਆਯੁਸ਼ ਅਧਾਰਿਤ ਸੂਖਮ ,ਲਘੂ ਅਤੇ ਮੱਧਮ ਉੱਦਮਾਂ ਨੇ ਵਿਭਿੰਨ ਆਨਲਾਈਨ/ਸੋਸ਼ਲ ਮੀਡੀਆ ਮੋਡ ਨਾਲ ਇਸ ਪ੍ਰੋਗਰਾਮ ਵਿੱਚ ਭਾਗ ਲਿਆ ਕਿਉਂਕਿ ਇਸ ਪ੍ਰੋਗਰਾਮ ਨੂੰ ਨਾਲ ਨਾਲ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ।

ਆਯੁਸ਼ ਖੇਤਰ ਨੂੰ ਹੁਲਾਰਾ ਦੇਣ ਲਈ ਦੋ ਮੰਤਰਾਲਿਆਂ ਨੇ ਇੱਕ ਕਾਰਜਯੋਜਨਾ ਬਣਾਈ ਹੈ ।ਇਸੇ ਮੁਤਾਬਿਕ ਕੁਝ ਦਿਨ ਪਹਿਲਾਂ ਆਯੁਸ਼ ਮੰਤਰਾਲੇ ਅਤੇ ਸੂਖ਼ਮ, ਲਘੂ ਅਤੇ ਮੱਧਮ ਉੱਦਮ ਮੰਤਰਾਲੇ ਵਿਚਾਲੇ ਇਕ ਸਮਝੋਤਾ ਪੱਤਰ ਤੇ ਹਸਤਾਖ਼ਰ ਕੀਤੇ ਗਏ ਸਨ।ਪ੍ਰੋਤਸਾਹਨ ਦੇ ਅੱਗੇ ਦੇ ਰੋਡ ਮੈਪ ਵਿੱਚ ਫ਼ੀਲਡ ਦਫਤਰਾਂ ਵੱਲੋਂ ਜਰੂਰਤਾਂ ਦਾ ਮੁਲਾਂਕਣ ਅਤੇ ਆਯੁਸ਼ ਕਲੱਸਟਰਾਂ ਦੀ ਪਛਾਣ ਅਤੇ ਉਨ੍ਹਾਂ ਨੂੰ ਸੂਖਮ,ਲਘੂ ਅਤੇ ਮੱਧਮ ਉੱਦਮਾਂ ਮੰਤਰਾਲੇ ਦੀਆਂ ਹੇਠ ਲਿਖੀਆਂ ਯੋਜਨਾਵਾਂ ਨਾਲ ਜੋੜਨਾ ਸ਼ਾਮਿਲ ਹੈ:

ਜ਼ੀਰੋ ਡਿਫੈਕਟ ਜ਼ੀਰੋ ਇਫੈਕਟ/ਲੀਨ-ਗੁੱਡ ਮਨੂਫੈਕਚਰਰਿੰਗ ਪ੍ਰੈਕਟਿਸ।

ਪਰੋਕਿਓਰਮੈਂਟ ਐਂਡ ਮਾਰਕੀਟਿੰਗ ਸਪੋਰਟ ਸਕੀਮ-ਨੈਸ਼ਨਲ/ਇੰਟਰਨੈਸਨਲ ਟ੍ਰੇਡ ਫੇਅਰ,ਏਕਸੀਬੀਸ਼ਨ, ਜੀ ਈ ਐੱਮ,ਪੈਕੇਜਿੰਗ,ਈ-ਮਾਰਕੀਟਿੰਗ,ਐਕਸਪੋਰਟ।

ਏ ਟੀ ਆਈ- ਕੇਪੇਸਟੀ ਬਿਲਡਿੰਗ ਐਂਡ ਸਕਿੱਲ ਡੇਵਲਪਮੈਂਟ।

ਈ ਐੱਸ ਡੀ ਪੀ, ਇਨਕੁਬੇਸ਼ਨ-ਸਟਾਰਟ ਅੱਪ/ਇੰਟ੍ਰਪਰਾਈਜ਼ ਡੇਵਲਪਮੈਂਟ।

ਕਲੱਸਟਰ ਡੇਵਲਪਮੈਂਟ (ਐੱਸਐੱਫਯੂਆਰਟੀਆਈ/ਸੀਡੀਪੀ)-ਟੈਕਨੋਲੋਜੀ ਅਪਗ੍ਰੇਡੇਸ਼ਨ।

ਸੀਐੱਲਸੀਐੱਸ, ਪੀਐੱਮਈਜੀਪੀ-ਫਾਇਨੈਨਸ਼ੀਅਲ ਸੁਪੋਰਟ।

ਸੀ ਏ ਆਰ ਟੀ (ਸੈਂਟਰ ਫ਼ਾਰ ਐਗਰੋ ਰੂਰਲ ਟੈਕਨੋਲੋਜੀ)ਡਿਵੀਜ਼ਨ-ਆਯੁਸ਼ ਇਨ ਰੂਰਲ ਏਰੀਆਜ਼।

ਟੈਕਨਾਲੋਜੀ ਸੈਂਟਰਜ਼ (ਹੱਬ ਐਂਡ ਏ ਐੱਮ ਪੀ; ਐੱਸਪੀਓਕੇਈ)-ਆਯੁਸ਼ ਫੋਕਸਡ ਟੈਕਨੋਲੋਜੀ ਸੁਪੋਰਟ।

ਟੈਸਟਿੰਗ ਸੈਂਟਰਸ-ਕੁਆਲਟੀ ਇਮਪਰੂਵਮੈਂਟ/ਸਟੈਂਡਡਾਈਜੇਸ਼ਨ।

                                                                                      *******

ਏਐੱਮ/ਵੀਐੱਸ


(Release ID: 1619870) Visitor Counter : 224