ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ (ਸਰਬ- SERB) ਨੇ ਕੋਵਿਡ-19 ਦੇ ਸਿਮੂਲੇਸ਼ਨ ਅਤੇ ਮੈਥੇਮੈਟੀਕਲ ਅਧਿਐੱਨ ਦੇ ਪਹਿਲੂਆਂ ਵਿੱਚ ਪੈਸਾ ਲਗਾਉਣ ਦੀ ਪ੍ਰਵਾਨਗੀ ਦਿੱਤੀ

Posted On: 30 APR 2020 6:08PM by PIB Chandigarh

ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ (ਸਰਬ- SERB) , ਜੋ ਕਿ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ (ਡੀਐੱਸਟੀ) ਵਿਭਾਗ ਦੀ ਇੱਕ ਕਾਨੂੰਨੀ ਸੰਸਥਾ ਹੈ, ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਮੈਥੇਮੈਟੀਕਲ ਮਾਡਲਿੰਗ ਅਤੇ ਕੰਪਿਊਟੇਸ਼ਨਲ ਪਹਿਲੂਆਂ ਬਾਰੇ ਮੈਟਰਿਕਸ ਸਕੀਮ ਦੇ 11 ਪ੍ਰੋਜੈਕਟਾਂ ਵਿੱਚ ਧਨ ਲਗਾਉਣ ਲਈ ਪ੍ਰਵਾਨਗੀ ਦੇ ਦਿੱਤੀ ਹੈ

 

ਇਨ੍ਹਾਂ ਵਿੱਚੋਂ ਵਧੇਰੇ ਅਧਿਅਨਾਂ ਦਾ ਉਦੇਸ਼ ਕੋਵਿਡ-19 ਨਾਲ ਸਬੰਧਿਤ ਵੱਖ-ਵੱਖ ਖੇਤਰਾਂ ਦੇ ਮੈਥੇਮੈਟੀਕਲ ਸਿਮੂਲੇਸ਼ਨ ਮਾਡਲਾਂ ਦਾ ਅਧਿਐੱਨ ਕਰਨਾ ਹੈ ਅਤੇ ਇਸ ਦੇ ਲਈ ਬੇਸਿਕ ਐੱਸਆਈਆਰ (ਸਸੈਪਟਿਬਲ ਇਨਫੈਕਟਿਡ -ਰਿਕਵਰਡ) ਵਿੱਚ ਸੋਧ ਕਰਨੀ ਹੈ ਇਨ੍ਹਾਂ ਵਿੱਚੋਂ ਕੁਝ ਕਾਰਕ ਆਬਾਦੀ ਦੀ ਵਿਲੱਖਣਤਾ, ਆਬਾਦੀ ਦੀ ਅਲੱਛਣੀ ਭੂਮਿਕਾ, ਪ੍ਰਵਾਸ ਅਤੇ ਕੁਆਰੰਟੀਨ, ਸਮਾਜਿਕ ਦੂਰੀ ਅਤੇ ਲੌਕਡਾਊਨ ਦਾ ਪ੍ਰਭਾਵ, ਸਮਾਜਿਕ-ਆਰਥਿਕ ਤੱਤ ਅਤੇ ਕਈ ਹੋਰ ਹਨ ਇਨ੍ਹਾਂ ਅਧਿਅਨਾਂ ਦਾ ਮੁਢਲੇ ਤੌਰ ਤੇ ਉਦੇਸ਼ ਭਾਰਤੀ ਹਾਲਾਤ ਦਾ ਜਾਇਜ਼ਾ ਲੈਣਾ ਹੈ ਇਹ ਬੇਸਿਕ ਪ੍ਰਜਨਨ  ਨੰਬਰ ਦਾ ਇੱਕ ਅਨੁਮਾਨ ਪ੍ਰਦਾਨ ਕਰਨਗੇ - ਬਿਮਾਰੀ ਦੇ ਛੂਤਛਾਤ ਵਾਲੀ ਹੋਣ ਬਾਰੇ ਸੰਕੇਤ ਦੇਣਗੇ ਇਹ ਭਵਿੱਖ ਦੀ ਮਹਾਮਾਰੀ ਬਾਰੇ ਮੌਜੂਦਾ ਮੁਹੱਈਆ ਅੰਕੜਿਆਂ ਦੇ ਅਧਾਰ ਤੇ ਭਵਿੱਖਬਾਣੀ ਕਰਨ ਅਤੇ ਉਸ ਦੇ ਪ੍ਰਬੰਧਨ ਵਿੱਚ ਸਹਾਈ ਸਿੱਧ ਹੋਣਗੇ

 

ਪ੍ਰਸਤਾਵਿਤ ਅਧਿਐੱਨ ਦਾ ਉਦੇਸ਼ ਵੱਧ ਤੋਂ  ਵੱਧ ਸੰਭਾਵਿਤ ਇਨਫੈਕਸ਼ਨ ਦੀ ਪਛਾਣ ਕਰਨਾ ਹੋਵੇਗਾ, ਜਦੋਂ ਇਨਫੈਕਸ਼ਨ ਦਾ ਪਤਾ ਲੱਗੇਗਾ ਅਤੇ ਸੰਪਰਕ ਨੈੱਟਵਰਕ ਢਾਂਚਾ ਪ੍ਰਬੰਧਨ ਕਾਫੀ ਹੱਦ ਤੱਕ ਨਿਸ਼ਾਨਾ ਬਣਾ ਕੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨੂੰ ਘਟਾਉਣ ਲਈ ਜਾਣਿਆ ਜਾਂਦਾ ਹੈ ਉਹ ਮਹਾਮਾਰੀ ਦੇ ਫੈਲਣ ਅਤੇ ਰੋਕਥਾਮ ਦੇ ਮੁੱਦਿਆਂ ਦੇ ਪ੍ਰਭਾਵ ਨੂੰ ਇੱਕ ਪੈਰਾਮੀਟ੍ਰਿਕ ਪੂਰਵ-ਅਨੁਮਾਨ ਪ੍ਰਕਿਰਿਆ ਰਾਹੀਂ ਹੱਲ ਕਰਨ ਦੇ ਯੋਗ ਹੋਵੇਗਾ ਨਤੀਜੇ ਵਜੋਂ ਵਰਤਣ ਯੋਗ ਸੌਫਟਵੇਅਰ ਦੇ ਰੂਪ ਵਿੱਚ ਇੱਕ ਪੈਕੇਜਡ ਹੱਲ ਹੈਜੋ ਭਾਰਤ ਸਰਕਾਰ ਦੁਆਰਾ ਤਿਆਰ ਵਰਤੋਂ ਲਈ ਉਪਲਬਧ ਕਰਵਾਇਆ ਜਾ ਸਕਦਾ ਹੈ ਅਤੇ ਇਸ ਦੇ ਸੰਭਵ ਇਲਾਜ ਦੀ ਪਛਾਣ ਹੋ ਸਕੇਗੀ ਅਤੇ  ਕੋਵਿਡ-19 ਲਈ ਵੱਖੋ ਵੱਖਰੇ ਵਾਇਰਸਾਂ ਦੇ ਡੀਐੱਨਏ ਢਾਂਚਿਆਂ ਦਾ ਅਧਿਐੱਨ ਡੀਐੱਨਏ ਦੇ ਡਿਜ਼ਾਈਨ ਤਿਆਰ ਕਰਕੇ ਕੀਤਾ ਜਾਵੇਗਾ

 

ਕੋਵਿਡ 19 'ਤੇ ਮੈਟ੍ਰਿਕਸ ਸਪੈਸ਼ਲ ਕਾਲ ਅਧੀਨ ਸਮਰਥਤ ਰੋਗ ਸੰਚਾਰ ਗਤੀਸ਼ੀਲ ਮਾਡਲਾਂ ਦਾ ਇਹ ਅਧਿਐੱਨ ਪੈਰਾਮੀਟਰ ਸੈੱਟਾਂ ਦਾ ਅੰਦਾਜ਼ਾ ਲਗਾਉਣ ਅਤੇ ਕੋਵਿਡ-19 ਦੇ ਫੈਲਣ ਦੀ ਨਿਯੰਤਰਣ ਵਿਧੀ ਨੂੰ ਮੁਹੱਈਆ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਪ੍ਰਭਾਵਸ਼ਾਲੀ ਉਪਾਵਾਂ ਨੂੰ ਪ੍ਰਭਾਸ਼ਿਤ ਕਰਨ ਵਿੱਚ ਫਰੰਟਲਾਈਨ ਸਿਹਤ ਪੇਸ਼ੇਵਰਾਂ ਅਤੇ ਨੀਤੀ ਨਿਰਮਾਤਾਵਾਂ ਦੀ ਸਹਾਇਤਾ ਕਰੇਗਾ

 

ਮੈਟ੍ਰਿਕਸ ਸਕੀਮ ਤਹਿਤ ਪ੍ਰਸਤਾਵ ਲਈ ਸਰਬ ਦੀ ਵਿਸ਼ੇਸ਼ ਕਾਲ ਅਧੀਨ ਪਹਿਲੇ ਪੜਾਅ ਵਿੱਚ ਦੇਸ਼ ਭਰ ਵਿੱਚੋਂ ਬਹੁਤ ਸਾਰੀਆਂ ਤਜਵੀਜ਼ਾਂ ਪ੍ਰਾਪਤ ਹੋਈਆਂ ਹਨ -

 

ਅਲਾਟ ਕੀਤੇ ਗਏ ਪ੍ਰੋਜੈਕਟ ਇਸ ਤਰ੍ਹਾਂ ਹਨ

Print all

In new window

 

ਸੀਰੀਅਲ ਨੰਬਰ

ਪ੍ਰੋਜੈਕਟ ਦਾ ਨਾਮ

ਪੀਆਈ ਦਾ ਨਾਮ

ਸੰਸਥਾ

  1.  

ਕੋਵਿਡ-19 ਮਹਾਮਾਰੀ ਦੀ ਮਾਡਲਿੰਗ ਅਤੇ ਭਵਿੱਖਬਾਣੀ

ਪ੍ਰੋ. ਮਹੇਂਦਰ ਕੁਮਾਰ ਵਰਮਾ

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਕਾਨਪੁਰ

  1.  
ਕੋਵਿਡ-19 ਅਤੇ ਇਸ ਦੇ ਨਿਯੰਤਰਣ ਦੇ ਟ੍ਰਾਂਸਮਿਸ਼ਨ ਡਾਇਨਾਮਿਕਸ ਦੀ ਮੈਥੇਮੈਟਿਕਲ ਮਾਡਲਿੰਗ

 

ਪ੍ਰੋ. ਮਿੰਨੀ ਘੋਸ਼

ਵੀਆਈਟੀ ਯੂਨੀਵਰਸਿਟੀ, ਚੇਨਈ

  1.  


ਭਾਰਤ ਵਿੱਚ ਕੋਵਿਡ-19 ਫੈਲਣ ਦਾ ਗਣਿਤ ਅਤੇ ਅੰਕੜਾ ਮਾਡਲਿੰਗ

ਪ੍ਰੋ ਸਿਧਾਰਥ ਪ੍ਰਤਿਮ ਚਕਰਬਰਤੀ

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਗੁਵਾਹਾਟੀ

  1.  


ਮਾਡਲਿੰਗ, ਵਿਸ਼ਲੇਸ਼ਣ ਅਤੇ ਸਾਰਸ-ਕੋਵ -2 ਇਨਫੈਕਸ਼ਨ ਲਈ ਭਵਿੱਖਬਾਣੀ

ਪ੍ਰੋ. ਉਤਪਲ ਮੰਨਾ

ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਤਿਰੂਵਨੰਤਪੁਰਮ

  1.  
ਕੋਵਿਡ-19 ਦੇ ਫੈਲਣ ਦੀ  ਬੇਸੀਅਨ ਵਿਅਕਤੀਗਤ ਪੱਧਰ ਦੀ ਮਾਡਲਿੰਗ 

ਪ੍ਰੋ. ਸ਼ਰਵਾਰੀ ਰਾਹੁਲ ਸ਼ੁਕਲਾ

ਸਿੰਬਾਇਓਸਿਜ਼ ਇੰਟਰਨੈਸ਼ਨਲ ਯੂਨੀਵਰਸਿਟੀ

  1.  


ਕੋਵਿਡ -19 ਸੰਚਾਰ ਗਤੀਸ਼ੀਲਤਾ ਦਾ ਸਰੀਰ ਵਿਗਿਆਨ: ਭਾਰਤੀ ਦ੍ਰਿਸ਼ਟੀਕੋਣ ਤੋਂ ਇਕ ਮਾਡਲਿੰਗ ਅਤੇ ਕੰਪਿਊਟੇਸ਼ਨਲ ਪਹੁੰਚ

ਪ੍ਰੋ. ਨੰਦਾਦੂਲਾਲ ਬੈਰਾਗੀ

ਜਾਦਵਪੁਰ ਯੂਨੀਵਰਸਿਟੀ

  1.  


ਭਾਰਤ ਵਿੱਚ ਕੋਵਿਡ-19 ਮਹਾਮਾਰੀ ਤੇ ਗੈਰ-ਫਾਰਮਾਸਿਊਟੀਕਲ ਉਪਾਵਾਂ ਦੇ ਪ੍ਰਭਾਵ ਅਤੇ ਲਾਕਡਾਉਨ ਵਿੱਚ ਛੋਟ ਤੋਂ ਇਲਾਵਾ ਨੈਟਵਰਕ-ਅਧਾਰਤ ਭਵਿੱਖਬਾਣੀ

ਡਾ. ਸੁਰਜੀਤ ਪਾਂਜਾ

ਇੰਡੀਅਨ ਇਨਫਰਮੇਸ਼ਨ ਟੈਕਨੋਲੋਜੀ, ਗੁਵਾਹਾਟੀ

  1.  


ਕੋਵਿਡ-19 ਫੈਲਣ ਵਾਲੇ ਪ੍ਰਕੋਪ ਲਈ ਇੱਕ ਨੈਟਵਰਕ ਓਪਟੀਮਾਈਜ਼ੇਸ਼ਨ-ਅਧਾਰਤ ਭਵਿੱਖਬਾਣੀ ਮਾਡਲ

ਡਾ. ਗੌਤਮ ਸੇਨ

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਖੜਗਪੁਰ

  1.  


ਭਾਰਤ ਵਿੱਚ ਕੋਵਿਡ -19 ਨੂੰ ਸ਼ਾਮਲ ਕਰਨ ਲਈ ਲੌਕਡਾਊਨ, ਟੈਸਟਿੰਗ ਅਤੇ ਵੱਖ-ਵੱਖ ਰਣਨੀਤੀਆਂ ਦਾ ਅਨੁਕੂਲਣ

ਡਾ. ਹਰਸ਼ਵਰਧਨ ਐਚ ਕਟਕਰ

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਕਾਨਪੁਰ

  1.  
ਕੋਵਿਡ-19 ਦੇ ਸੰਭਾਵਤ ਇਲਾਜ ਦੀ ਡੀਐੱਨਏ ਢਾਂਚੇ ਦੇ ਇਟਰੇਟਡ ਫੰਕਸ਼ਨ ਸਿਸਟਮ ਰਾਹੀਂ ਪਛਾਣ

ਡਾ.ਪ੍ਰਤਿਭਾ

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਰੁੜਕੀ

  1.  
ਮਹਾਮਾਰੀ ਦੇ ਫੈਲਣ ਲਈ ਮਲਟੀ-ਕਲਸਟਰ ਮਾਡਲ ਅਤੇ ਜਾਇਜਾ ਡੈਟਾ ਦੁਆਰਾ ਚਲਾਏ ਗਏ  ਪੈਰਾਮੀਟਰਾਈਜੋਸ਼ਨ ਉੱਤੇ ਅਧਾਰਿਤ ਰਿਤ ਹੈ

ਡਾ. ਅਰਜ਼ਦ ਆਲਮ ਖੇਰਨੀ

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਭਿਲਾਈ

 

ਹੋਰ ਵੇਰਵੇ ਲਈ ਕਿਰਪਾ ਕਰਕੇ ਡਾ. ਪ੍ਰੇਮਿਲਾ ਮੋਹਨ, ਸਾਇੰਟਿਸਟ ਜੀ’, ਸਰਬ ਨਾਲ ਸੰਪਰਕ ਕਰੋ  premilamohan@serb.gov.in , Tel: 011-40000390)

ਫੋਨ : 011-40000390)

 

                                                       ****

ਕੇਜੀਐੱਸ/(ਡੀਐੱਸਟੀ)
(Release ID: 1619623)

 

   
   

(Release ID: 1619866)