ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਸੀਸੀਆਈ ਨੇ ਟਾਈਗਰ ਮਿਡਕੋ ਐੱਲਐੱਲਸੀ ਦੁਆਰਾ 100% ਸ਼ੇਅਰਾਂ ਦੀ ਪ੍ਰਾਪਤੀ ਅਤੇ ਟੈੱਕ ਡੇਟਾ ਕਾਰਪੋਰੇਸ਼ਨ ਦੇ ਉਪਾਰਜਨ ਨੂੰ ਪ੍ਰਵਾਨਗੀ ਦਿੱਤੀ
प्रविष्टि तिथि:
30 APR 2020 8:04PM by PIB Chandigarh
ਭਾਰਤ ਕੰਪੀਟਿਸ਼ਨ ਕਮਿਸ਼ਨ (ਸੀਸੀਆਈ) ਨੇ ਟਾਈਗਰ ਮਿਡਕੋ ਐੱਲਐੱਲਸੀ ਦੁਆਰਾ 100% ਸ਼ੇਅਰਾਂ ਦੀ ਪ੍ਰਸਤਾਵਿਤ ਪ੍ਰਾਪਤੀ ਅਤੇ ਟੈੱਕ ਡੇਟਾ ਕਾਰਪੋਰੇਸ਼ਨ ਦੇ ਉਪਾਰਜਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਪ੍ਰਸਤਾਵਿਤ ਸੁਮੇਲ ਟਾਈਗਰ ਮਿਡਕੋ ਐੱਲਐੱਲਸੀ (ਟਾਈਗਰ ਮਿਡਕੋ) ਦੁਆਰਾ ਟੈੱਕ ਡੇਟਾ ਕਾਰਪੋਰੇਸ਼ਨ (ਟੈੱਕ ਡੇਟਾ) ਦੀ ਪ੍ਰਾਪਤੀ ਨਾਲ,ਟਾਈਗਰ ਮਿਡਕੋ ਦੀ ਪੂਰਣ ਮਾਲਕੀਅਤ ਵਾਲੀ ਸਹਾਇਕ ਕੰਪਨੀ, ਮਰਜ ਸਬ ਦੇ ਨਾਲ ਟੈੱਕ ਡੇਟਾ ਦੇ ਮਿਲਾਉਣ ਦੇ ਮਾਧਿਅਮ ਨਾਲ ਸਬੰਧਿਤ ਹੈ।
ਟਾਈਗਰ ਮਿਡਕੋ ਇੱਕ ਵਿਸ਼ੇਸ਼ ਉਦੇਸ਼ ਵਾਹਨ ਹੈ ਜਿਸ ਨੂੰ ਅਪੋਲੋ ਪ੍ਰਬੰਧਨ, ਐੱਲਪੀ ਦੇ ਸਹਿਯੋਗੀਆਂ ਦੁਆਰਾ ਪਰਬੰਧਿਤ ਨਿਵੇਸ਼ ਫੰਡਾਂ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ। ਇਹ ਪੂਰੇ ਵਿਸ਼ਵ ਦੇ ਵੱਖ-ਵੱਖ ਕਾਰੋਬਾਰਾਂ ਵਿੱਚ ਇਕਾਈਆਂ ਦੁਆਰਾ ਜਾਰੀ ਕੀਤੇ ਇਕੁਇਟੀ ਅਤੇ ਡੈਬਿਟ ਵਿੱਚ ਨਿਵੇਸ਼ ਕੀਤੇ ਗਏ ਫੰਡਾਂ ਦਾ ਪ੍ਰਬੰਧਨ ਕਰਦਾ ਹੈ।
ਟੈੱਕ ਡੇਟਾ ਇੱਕ ਐੱਨਏਐੱਸਡੀਏਕਿਊ (NASDAQ) ਸੂਚੀਬੱਧ ਨਿਗਮ,ਦੁਬਾਰਾ ਵੇਚਣ ਵਾਲਿਆਂ ਲਈ ਟੈਕਨੋਲੋਜੀ ਉਤਪਾਦਾਂ ਅਤੇ ਉਪਾਵਾਂ ਦੀ ਥੋਕ ਵਿਕਰੀ ਵਿੱਚ ਵਿਸ਼ਵ ਪੱਧਰ 'ਤੇ ਕਿਰਿਆਸ਼ੀਲ ਹੈ।ਟੈੱਕ ਡੇਟਾ ਭਾਰਤ ਵਿੱਚ ਇੱਕ ਸਹਾਇਕ, ਟੈੱਕ ਡੇਟਾ ਅਡਵਾਂਸਡ ਸਲਿਊਸ਼ਨਸ (ਇੰਡੀਆ) ਪ੍ਰਾਈਵੇਟ ਲਿਮਿਟਿਡ ("ਟੈੱਕ ਡੇਟਾ ਇੰਡੀਆ") ਦੇ ਮਾਧਿਅਮ ਨਾਲ ਮੌਜੂਦ ਹੈ।
ਸੀਸੀਆਈ ਦੇ ਵਿਸਤ੍ਰਿਤ ਆਦੇਸ਼ ਦੀ ਪਾਲਣਾ ਕੀਤੀ ਜਾਵੇਗੀ।
****
ਆਰਐੱਮ/ਕੇਐੱਮਐੱਨ
(रिलीज़ आईडी: 1619860)
आगंतुक पटल : 171