ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਐੱਫਪੀਓ ਨੇ ਕਾਰੋਬਾਰ ਲਈ ਈਸੀਆਰ ਭਰਨਾ ਅਸਾਨ ਬਣਾਇਆ

Posted On: 30 APR 2020 7:32PM by PIB Chandigarh

ਕੋਵਿਡ-19 ਦੇ ਸੰਕ੍ਰਮਣ ਨੂੰ ਰੋਕਣ ਦੇ ਲਈ ਸਰਕਾਰ ਦੁਆਰਾ ਐਲਾਨ ਕੀਤੇ ਗਏ ਲੌਕਡਾਊਨ ਅਤੇ ਹੋਰ ਰੁਕਾਵਟਾਂ ਦੀ ਮੌਜੂਦਾ ਸਥਿਤੀ ਵਿੱਚ ਕਾਰੋਬਾਰ ਅਤੇ ਉਦਯੋਗਾਂ ਵਿੱਚ ਆਮ ਤੌਰ 'ਤੇ ਕੰਮ ਨਹੀ ਹੋ ਰਿਹਾ ਹੈ ਅਤੇ ਆਪਣੇ ਸੰਵਿਧਾਨਿਕ ਕਰਾਂ ਦਾ ਭੂਗਤਾਨ ਕਰਨ ਦੇ ਲਈ ਤਰਲਤਾ/ਨਕਦੀ ਦੀ ਘਾਟ  ਨਾਲ ਜੂਝ ਰਹੇ ਹਨ, ਹਾਲਾਂਕਿ ਉਨ੍ਹਾ ਕਰਮਚਾਰੀਆਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ ਹੈ।

ਉਪਰੋਕਤ ਸਥਿਤੀ ਦੇ ਮੱਦੇਨਜ਼ਰ ਅਤੇ ਈਪੀਐੱਫ ਅਤੇ ਐੱਮਪੀ ਐੱਪੀ ਐਕਟ, 1952 ਦੇ ਅੰਤਰਗਤ ਪਾਲਣਾ ਪ੍ਰਕਿਰਿਆ ਨੂੰ ਹੋਰ ਅਸਾਨ ਕਰਨ ਲਈ ਮਹੀਨਾਵਾਰ ਇਲੈਕਟ੍ਰੌਰਿਕ- ਚਲਾਨ ਕਮ ਰਿਟਰਨ (ਈਸੀਆਰ) ਭਰਨ ਨੂੰ ਈਸੀਆਰ ਵਿੱਚ ਦੱਸੇ ਗਏ ਸੰਵਿਧਾਨਿਕ ਯੋਗਦਾਨਾਂ ਦੇ ਭੁਗਤਾਨ ਤੋਂ ਅਲੱਗ ਕੀਤਾ ਗਿਆ ਹੈ।

ਹੁਣ ਤੋਂ ਮਾਲਕ ਦੁਆਰਾ ਉਸੇ ਸਮੇਂ ਯੋਗਦਾਨ ਦਾ ਭੂਗਤਾਨ ਕੀਤੇ ਬਿਨਾ ਈਸੀਆਰ ਦਰਜ ਕੀਤੀ ਜਾ ਸਕਦੀ ਹੈ ਅਤੇ ਯੋਗਦਾਨ ਦਾ ਭੁਗਤਾਨ ਮਾਲਕ ਦੁਆਰਾ ਈਸੀਆਰ ਦਾਖਲ ਕਰਨ ਦੇ ਬਾਅਦ ਕੀਤਾ ਜਾ ਸਕਦਾ ਹੈ।

ਉਪਰੋਕਤ ਪਰਿਵਰਤਨ ਅਧਿਨਿਯਮ ਅਤੇ ਯੋਜਨਾਵਾਂ ਦੇ ਤਹਿਤ ਕਵਰ ਹੋਣ ਵਾਲੇ ਮਾਲਕਾਂ ਨੂੰ ਅਤੇ ਨਾਲ ਹੀ ਕਰਮਚਾਰੀਆਂ ਨੂੰ ਸੁਵਿਧਾ ਪ੍ਰਦਾਨ ਕਰੇਗਾ।

ਮਾਲਕਾਂ ਦੁਆਰਾ ਸਮੇਂ 'ਤੇ ਈਸੀਆਰ ਦਾਖਲ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਮਾਲਕ ਪਾਲਣਾ ਦਾ ਇਰਾਦਾ ਰੱਖਦਾ ਹੈ, ਇਸ ਲਈ ਜੇਕਰ ਸਰਕਾਰ ਦੁਆਰਾ ਘੋਸ਼ਿਤ ਸਮੇਂ ਦੇ ਅਨੁਸਾਰ ਬਕਾਇਆ ਰਾਸ਼ੀ ਦਾ ਭੁਗਤਾਨ ਕੀਤਾ ਜਾਂਦਾ ਹੈ ਤਾਂ ਉਸ ਦੇ ਸਜ਼ਾ ਦੇ ਨਤੀਜੇ ਨਹੀ ਹੋਣਗੇ।

ਸਮੇਂ 'ਤੇ ਈਸੀਆਰ ਦਾਖਲ ਕਰਨ ਨਾਲ ਮਾਲਕ ਦੇ ਕ੍ਰੈਡਿਟ ਅਤੇ ਕਰਮਚਾਰੀ ਦੇ ਅੰਸ਼ਦਾਨ ਸਬੰਧੀ ਯੋਗਦਾਨ ਵਿੱਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਪੈਕੇਜ ਦੇ ਤਹਿਤ ਯੋਗ ਅਦਾਰਿਆਂ ਵਿੱਚ ਕੇਂਦਰ ਸਰਕਾਰ ਦੁਆਰਾ ਘੱਟ ਤਨਖਾਹ ਲੈਣ ਵਾਲਿਆਂ ਦੇ ਈਪੀਐੱਫ ਖਾਤਿਆਂ ਵਿੱਚ ਕੁੱਲ ਤਨਖਾਹ ਦਾ 24% ਤੱਕ ਮਦਦ ਮਿਲੇਗੀ।

ਵਰਤਮਾਨ ਈਸੀਆਰ ਅੰਕੜੇ ਨੀਤੀ ਦੀ ਯੋਜਨਾਬੰਦੀ ਅਤੇ ਮਹਾਮਾਰੀ ਦੇ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰ ਰਹੇ ਕਾਰੋਬਾਰਾਂ ਨੂੰ ਅੱਗੇ ਰਾਹਤ ਦੇਣ ਸਬੰਧੀ ਫੈਸਲੇ ਲੈਣ ਵਿੱਚ ਮਦਦਗਾਰ ਹੋਣਗੇ 

 

                                                     *****

ਆਰਸੀਜੇ/ਐੱਸਕੇਪੀ/ਆਈਏ



(Release ID: 1619855) Visitor Counter : 204