ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਬਲਿਊਆਈਐੱਚਜੀ ਨੇ ਲੱਦਾਖ ਹਿਮਾਲਿਆ ਵਿੱਚ ਦਰਿਆ ਦੀਆਂ ਚਟਾਨਾਂ ਦੇ 35 ਹਜ਼ਾਰ ਸਾਲਾਂ ਦੇ ਇਤਿਹਾਸ ਦਾ ਖੁਲਾਸਾ ਕੀਤਾ

ਡਬਲਿਊਆਈਐੱਚਜੀ ਟੀਮ ਦੁਆਰਾ ਕੀਤਾ ਅਧਿਐਨ ਦਰਿਆ ਨਾਲ ਹੋਣ ਵਾਲੇ ਖੋਰੇ ਅਤੇ ਚਟਾਨਾਂ /ਸੈਡੀਮੈਂਟੇਸ਼ਨ ਨੂੰ ਸਮਝਣ ਵਿੱਚ ਸਹਾਇਤਾ ਕਰੇਗਾ

Posted On: 30 APR 2020 3:25PM by PIB Chandigarh

ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਅਧੀਨ ਇੱਕ ਖ਼ੁਦਮੁਖਤਿਆਰੀ ਸੰਸਥਾ, ਵਾਡੀਆ ਇੰਸਟੀਟਿਊਟ ਆਵ੍ ਹਿਮਾਲੀਅਨ ਜੀਓਲੌਜੀ (ਡਬਲਿਊਆਈਐੱਚਜੀ) ਦੇ ਵਿਗਿਆਨੀਆਂ ਅਤੇ ਵਿਦਿਆਰਥੀਆਂ ਨੇ ਲੱਦਾਖ ਹਿਮਾਲਿਆ ਵਿੱਚ ਦਰਿਆਵਾਂ ਦਾ ਅਧਿਐਨ ਕੀਤਾ ਉਨ੍ਹਾਂ ਨੇ ਦਰਿਆ ਦੀ ਚਟਾਨਾਂ ਦੇ 35 ਹਜ਼ਾਰ ਸਾਲਾਂ ਦੇ ਇਤਿਹਾਸ ਦਾ ਖੁਲਾਸਾ ਕੀਤਾ ਅਤੇ ਦਰਿਆ ਦੇ ਖੋਰੇ ਨਾਲ ਹੋਣ ਵਾਲੀਆਂ ਚਟਾਨਾਂ ਦੇ ਹਾਟਸਪਾਟਸ ਅਤੇ ਵਿਆਪਕ ਘਾਟੀਆਂ ਦੇ ਬਫ਼ਰ ਜ਼ੋਨਸ ਦੀ ਪਛਾਣ ਕੀਤੀ ਅਧਿਐਨ ਨੇ ਦਿਖਾਇਆ ਕਿ ਸੁੱਕੇ ਲੱਦਾਖ ਹਿਮਾਲਿਆ ਵਿੱਚ ਦਰਿਆ ਕਿਵੇਂ ਲੰਬੇ ਸਮੇਂ ਦੇ ਪੈਮਾਨੇ ਵਿੱਚ ਕੰਮ ਕਰਦੇ ਹਨ ਅਤੇ ਉਹ ਵੱਖੋ-ਵੱਖਰੇ ਮੌਸਮ, ਪਾਣੀ ਦੀ ਸਮਝ ਅਤੇ ਚਟਾਨਾਂ ਵਾਲੇ ਰਸਤੇ ਵਿੱਚ ਕਿਵੇਂ ਪ੍ਰਤੀਕਿਰਿਆ ਦਿੰਦੇ ਹਨ, ਜੋ ਕਿ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਦੇਸ਼ ਬੁਨਿਆਦੀ ਢਾਂਚੇ ਨੂੰ ਬਣਾਉਣ ਅਤੇ ਸਮਾਰਟ ਸ਼ਹਿਰਾਂ ਦਾ ਵਿਕਾਸ ਕਰਨ ਲਈ ਤਿਆਰ ਹੈ

ਵਿਗਿਆਨੀਆਂ ਨੇ ਇਸ ਗੱਲ ਦਾ ਪਤਾ ਲਗਾਇਆ ਹੈ ਕਿ ਹਿਮਾਲਿਆ ਵਿੱਚ ਦਰਿਆਵਾਂ ਦੀ ਨਿਕਾਸੀ ਕਿਵੇਂ ਹੋਈ ਹੈ ਅਤੇ ਕਿੱਥੇ ਇਨ੍ਹਾਂ ਨੇ ਖੇਤਰ ਨੂੰ ਸਭ ਤੋਂ ਜ਼ਿਆਦਾ ਕੱਟਿਆ ਹੈ ਅਤੇ ਉਨ੍ਹਾਂ ਜ਼ੋਨਾਂ ਦੀ ਪਛਾਣ ਕੀਤੀ ਹੈ ਜਿੱਥੇ ਇਹ ਮਿੱਟੀ ਜਾ ਕੇ ਜਮਾਂ ਹੋਈ ਹੈ ਅਤੇ ਭਰ ਗਈ ਹੈ ਲੱਦਾਖ ਹਿਮਾਲਿਆ ਗ੍ਰੇਟਰ ਹਿਮਾਲਿਆ ਰੇਂਜ ਅਤੇ ਕਾਰਾਕੋਰਮ ਰੇਂਜ ਦੇ ਵਿਚਕਾਰ ਇੱਕ ਉੱਚੀ ਉਚਾਈ ਵਾਲਾ ਮਾਰੂਥਲ ਹੈ ਸਿੰਧ ਅਤੇ ਇਸ ਦੇ ਸਹਾਇਕ ਦਰਿਆ ਇਸ ਜ਼ਮੀਨ ਵਿੱਚੋਂ ਲੰਘਦੇ ਪ੍ਰਮੁੱਖ ਦਰਿਆ ਹਨ ਜ਼ਾਂਸਕਰ ਦਰਿਆ ਉੱਪਰੀ ਸਿੰਧ ਸਰਹੱਦ ਦਾ ਇੱਕ ਸਭ ਤੋਂ ਵੱਡਾ ਸਹਾਇਕ ਦਰਿਆ ਹੈ ਜੋ ਜ਼ਾਂਸਕਰ ਰੇਂਜ ਦੇ ਉੱਚ ਪੱਧਰਾਂ ਨਾਲ ਆਰਥੋਗੋਨਲੀ ਤੌਰ ਤੇ ਨਿਕਾਸੀ ਕਰ ਰਿਹਾ ਹੈ

ਗਲੋਬਲ ਐਂਡ ਪਲੈਨੇਟਰੀ ਚੈਂਜਜ਼ ਰਸਾਲੇ ਵਿੱਚ ਪ੍ਰਕਾਸ਼ਤ ਅਧਿਐਨ ਵਿੱਚ, ਡਬਲਿਊਆਈਐੱਚਜੀ ਦੀ ਟੀਮ ਦੁਆਰਾ ਮੋਰਫੋ ਸਟ੍ਰੈਟਗ੍ਰਾਫੀ ਅਤੇ ਘਾਟੀ ਫਿਲ ਟਰੇਸਿਜ਼, ਹੜ੍ਹ ਦੀ ਮਿੱਟੀ (ਤਿਕੋਣ ਦੇ ਆਕਾਰ ਦੀ ਬਜਰੀ, ਮਿੱਟੀ, ਅਤੇ ਇਸਤੋਂ ਵੀ ਛੋਟੇ ਚਟਾਨਾਂ ਦੇ ਟੁਕੜੇ, ਜਿਵੇਂ ਕਿ ਗਾਰ) ਵਰਗੇ ਅਧਿਐਨਾਂ ਨੂੰ ਇਸਤੇਮਾਲ ਕਰਕੇ ਜ਼ਾਂਸਕਰ ਖੇਤਰ ਦੀ ਖੋਜ ਪਰਿਵਰਤਨਸ਼ੀਲ ਜਲਵਾਯੂ ਜ਼ੋਨ ਵਿੱਚ ਭੂਮੀਗਤ ਵਿਕਾਸ ਨੂੰ ਸਮਝਣ ਲਈ ਕੀਤੀ ਗਈ ਸੀ

ਉਨ੍ਹਾਂ ਦੀ ਖੋਜ ਨੇ ਸੁਝਾਅ ਦਿੱਤਾ ਕਿ ਪਦਮ ਦੀ ਵੱਡੀ ਘਾਟੀ, (ਉੱਪਰੀ ਜ਼ਾਂਸਕਰ ਵਿੱਚ 48 ਵਰਗ ਕਿਲੋਮੀਟਰ ਦਾ ਖੇਤਰ) ਤੋਂ ਬਹੁਤ ਸਾਰੀਆਂ ਚਟਾਨਾਂ ਅਤੇ ਮਿੱਟੀ ਇਸ ਜ਼ਮੀਨ ਵਿੱਚ ਆਈ ਹੈ ਜਿੱਥੇ ਇਸ ਸਮੇਂ ਇਸ ਦੀਆਂ ਟ੍ਰੇਸਿਜ਼ ਵਿੱਚ 0.96 ± 0.10 ਕਿਲੋਮੀਟਰ 3 ਚਟਾਨਾਂ ਦਾ ਭੰਡਾਰ ਹੈ ਅਤੇ ਪਿਛਲੇ 32 ਹਜਾਰ ਸਾਲਾਂ ਤੋਂ, ਪਦਮ ਤੋਂ ਦਰਿਆ ਦੁਆਰਾ 2.29 ± 0.11 ਕਿਲੋਮੀਟਰ3 ਚਟਾਨਾਂ ਨੂੰ ਖੋਰਿਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਹਰ ਸਾਲ 2.2 x 103 ਟਨ / ਕਿਲੋਮੀਟਰ2 ਚਟਾਨਾਂ ਲਿਆਂਦੀਆਂ ਗਈਆਂ ਹਨ

ਅਜਿਹੀਆਂ ਅਸਥਾਈ ਬੇਸਨਾਂ ਵਿੱਚੋਂ ਚਟਾਨਾਂ ਦਾ ਯੋਗਦਾਨ ਮਹੱਤਵਪੂਰਨ ਹੈ ਜੇਕਰ ਇਸਦੀ ਤੁਲਨਾ ਇਸ ਨਾਲ ਕੀਤੀ ਜਾਵੇ ਕਿ ਪੂਰੇ ਸਿੰਧ ਦੁਆਰਾ ਆਖਰੀ ਗਲੇਸ਼ੀਅਲ ਮੈਕਸਿਮਮ (ਐੱਲਜੀਐੱਮ) ਤੋਂ ਲੱਦਾਖ ਵਿੱਚ 4-7 ਕਿਲੋਮੀਟਰ3 ਹੀ ਚਟਾਨਾਂ ਖੋਰੀਆਂ ਗਈਆਂ ਹਨ, ਜਦਕਿ ਪਿਛਲੇ 10 ਹਜ਼ਾਰ ਸਾਲਾਂ ਤੋਂ ਜ਼ਾਂਸਕਰ ਦੁਆਰਾ 7-22 ਕਿਲੋਮੀਟਰ3 ਚਟਾਨਾਂ ਖੋਰੀਆਂ ਗਈਆਂ ਹਨ ਇਸ ਤਰ੍ਹਾਂ ਪਦਮ ਘਾਟੀ ਜ਼ਾਂਸਕਰ ਵਿੱਚ ਆਈਆਂ  ਚਟਾਨਾਂ ਲਈ ਇੱਕ ਹੌਟਸਪੌਟ ਜਗ੍ਹਾ ਹੈ

ਚਟਾਨਾਂ ਦੇ ਅਧਿਐਨ ਨੇ ਸੁਝਾਅ ਦਿੱਤਾ ਹੈ ਕਿ ਜ਼ਿਆਦਾਤਰ ਚਟਾਨਾਂ ਉੱਚੇ ਹਿਮਾਲਿਆਈ ਕ੍ਰਿਸਟਲਿਨ ਤੋਂ ਆਈਆਂ ਹਨ ਜੋ ਕਿ ਜ਼ਾਂਸਕਰ ਦੇ ਮੁੱਖ ਪਾਣੀਆਂ ਵਾਲੇ ਖੇਤਰ ਵਿੱਚ ਸਥਿਤ ਹੈ ਇਹ ਪਾਇਆ ਗਿਆ ਕਿ ਚਟਾਨਾਂ ਦੇ ਖੁਰਨ ਲਈ ਪ੍ਰਮੁੱਖ ਜਿੰਮੇਵਾਰ ਕਾਰਨ ਡੀਗਲੇਸੀਏਸ਼ਨ ਅਤੇ ਭਾਰਤੀ ਗਰਮੀਆਂ ਦਾ ਮੌਨਸੂਨ ਹਨ ਨਦੀ ਦੇ ਉਪਰਲੇ ਅਤੇ ਹੇਠਲੇ ਹਿੱਸਿਆਂ ਦੇ ਵਿਚਕਾਰ ਜੀਓਮੋਰਫ਼ਿਕ ਬੈਰੀਅਰ (ਡੂੰਘੀ, ਤੰਗ ਘਾਟੀ) ਦੀ ਮੌਜੂਦਗੀ ਦੇ ਬਾਵਜੂਦ ਭਾਰਤੀ ਗਰਮੀਆਂ ਦੇ ਮੌਨਸੂਨ ਨੇ ਹੈੱਡ ਵਾਟਰਾਂ ਵਿੱਚ ਮੀਂਹ ਵਰ ਦਿੱਤਾ, ਅਤੇ ਇਹ ਪੂਰੇ ਇਤਿਹਾਸ ਦੌਰਾਨ ਐਂਵੇਂ ਹੀ ਰਿਹਾ

ਡਬਲਿਊਆਈਐੱਚਜੀ ਟੀਮ ਦੁਆਰਾ ਕੀਤਾ ਅਧਿਐਨ ਦਰਿਆਵਾਂ ਦੁਆਰਾ ਕੀਤੇ ਜਾਂਦੇ ਖੋਰੇ ਅਤੇ ਚਟਾਨਾਂ ਦੇ ਵਹਿਣ ਨੂੰ ਸਮਝਣ ਵਿੱਚ ਸਹਾਇਤਾ ਕਰੇਗਾ, ਜੋ ਕਿ ਮੁੱਖ ਕਾਰਕ ਹਨ ਜੋ ਵੱਡੇ ਦਰਿਆਈ ਮੈਦਾਨ, ਚਬੂਤਰੇ/ਟੈਰੇਸਿਜ਼ ਅਤੇ ਡੈਲਟਾ ਬਣਾਉਂਦੇ ਹਨ ਜੋ ਅੰਤ ਵਿੱਚ ਸੱਭਿਅਤਾਵਾਂ ਦੇ ਵਿਕਾਸ ਲਈ ਪਾਲਣ-ਪੋਸ਼ਣ ਦਾ ਕੰਮ ਕਰਦੇ ਹਨ

ਅਧਿਐਨ ਦਾ ਲਿੰਕ: https://doi.org/10.1016/j.gloplacha.2019.04.015

https://ci5.googleusercontent.com/proxy/SC_oFjX_rUTWsaMqO17nWRCzlbWSYI1a2Q0rWgwNjVbZOISDD6J1j9H8MF_xAWV9mPvWrljCs9zOYD7oJ6PbHfJt5oA5oh5ummiL1se9CHfl8y061KmB=s0-d-e1-ft#https://static.pib.gov.in/WriteReadData/userfiles/image/image001K4MV.jpg

 

ਚਿੱਤਰ ਕੈਪਸ਼ਨ; ਜ਼ਾਂਸਕਰ ਦਰਿਆ ਦੇ ਹੇਠਲੇ ਹਿੱਸਿਆਂ ਵਿੱਚ ਇੱਕ ਡੂੰਘੀ ਖੱਡ ਬਣਦੀ ਹੈ ਅਤੇ ਉੱਪਰਲੇ ਜ਼ਾਂਸਕਰ ਦੇ ਹੈੱਡਵਾਟਰਸ ਵਿੱਚ ਚੌੜੀ ਜ਼ਮੀਨ ਹੈ ਜਿਸ ਨੂੰ ਨੂੰ ਪਦਮ ਕਿਹਾ ਜਾਂਦਾ ਹੈ ਪਦਮ ਦੀ ਜ਼ਮੀਨ ਫੈਨਜ਼ ਅਤੇ ਦਰਿਆ ਟੇਰੇਸ ਦੇ ਰੂਪ ਵਿੱਚ ਵੱਡੀ ਮਾਤਰਾ ਵਿੱਚ ਚਟਾਨਾਂ ਰੱਖਦੀ ਹੈ

 

****

 

ਕੇਜੀਐੱਸ / (ਡੀਐੱਸਟੀ)



(Release ID: 1619852) Visitor Counter : 100