ਕੋਲਾ ਮੰਤਰਾਲਾ
ਕੋਲਾ ਮੰਤਰਾਲੇ ਨੇ ਕੋਲਾ ਖਾਣਾਂ ਨੂੰ ਛੇਤੀ ਚਾਲੂ ਕਰਨ ਲਈ ਪ੍ਰੋਜੈਕਟ ਮਾਨੀਟਰਿੰਗ ਯੂਨਿਟ ਲਾਂਚ ਕੀਤੀ
Posted On:
30 APR 2020 6:04PM by PIB Chandigarh
ਕੋਲਾ ਮੰਤਰਾਲੇ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀਆਂ ਕੋਲਾ ਖਾਣਾਂ ਨੂੰ ਛੇਤੀ ਚਲਾਉਣ ਲਈ ਪ੍ਰੋਜੈਕਟ ਮਾਨੀਟਰਿੰਗ ਯੂਨਿਟ ਲਾਂਚ ਕੀਤੀ ਹੈ। ਕੋਲਾ ਖਾਣਾਂ ਪ੍ਰਾਪਤ ਕਰਨ ਵਾਲਿਆਂ ਨੂੰ ਖਾਣਾਂ ਚਲਾਉਣ ਲਈ ਸਮਾਂ ਰਹਿੰਦੇ ਪ੍ਰਵਾਨਗੀਆਂ ਹਾਸਲ ਕਰਨ ਅਤੇ ਕਾਰੋਬਾਰ ਚਲਾਉਣ ਵਿੱਚ ਸੌਖ ਪ੍ਰਤੀ ਇਹ ਇੱਕ ਅਹਿਮ ਉਪਰਾਲਾ ਹੈ। ਕੋਲਾ ਮੰਤਰਾਲੇ ਦੇ ਸਕੱਤਰ ਸ਼੍ਰੀ ਅਨਿਲ ਕੁਮਾਰ ਨੇ ਅਲਾਟੀਆਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਬੋਧਨ ਵਿੱਚ ਇਹ ਗੱਲ ਕਹੀ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਮੁੱਦਿਆਂ ਦੇ ਹੱਲ ਕਰਨ ਲਈ ਸਲਾਹਕਾਰਾਂ ਦੀਆਂ ਇਨ੍ਹਾਂ ਸੇਵਾਵਾਂ ਦਾ ਖੁੱਲ੍ਹ ਕੇ ਇਸਤੇਮਾਲ ਕਰਨ ਦਾ ਸੱਦਾ ਦਿੱਤਾ ਤਾਕਿ ਕੋਲੇ ਦਾ ਉਤਪਾਦਨ ਛੇਤੀ ਸ਼ੁਰੂ ਹੋ ਸਕੇ।
ਪ੍ਰੋਜੈਕਟ ਮਾਨੀਟਰਿੰਗ ਯੂਨਿਟ ਕੋਲਾ ਖਾਣਾਂ ਦੇ ਅਲਾਟੀਆਂ ਨੂੰ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਅਥਾਰਿਟੀਆਂ ਕੋਲੋਂ ਕੋਲਾ ਖਾਣਾਂ ਚਲਾਉਣ ਲਈ ਕਈ ਤਰ੍ਹਾਂ ਦੀਆਂ ਲੋੜੀਂਦੀਆਂ ਕਲੀਅਰੈਂਸਾਂ ਹਾਸਲ ਕਰਨ ਵਿੱਚ ਮਦਦ ਲਈ ਲਾਂਚ ਕੀਤੀ ਗਈ ਹੈ। ਇਸ ਨਾਲ ਦੇਸ਼ ਵਿੱਚ ਕੋਲਾ ਉਤਪਾਦਨ ਨੂੰ ਹੁਲਾਰਾ ਮਿਲੇਗਾ।
ਇਹ ਮੁਹਿੰਮ ਕਮਰਸ਼ੀਅਲ ਬਲਾਕਾਂ ਦੀਆਂ ਨਿਲਾਮੀਆਂ ਦੇ ਗੇੜ ਵਿੱਚ ਬੋਲੀਦਾਤਾਵਾਂ ਨੂੰ ਲੰਮੇ ਸਮੇਂ ਤੱਕ ਆਕਰਸ਼ਿਤ ਕਰਨ ਵਿੱਚ ਵੀ ਸਹਾਈ ਸਾਬਤ ਹੋਵੇਗੀ। ਇਸ ਨਾਲ ਕੋਲਾ ਉਦਯੋਗ ਦੇ ਉਤਪਾਦਨ ਤੇ ਕਾਰੋਬਾਰੀ ਮਾਹੌਲ ਵਿੱਚ ਵੀ ਸੁਧਾਰ ਆਵੇਗਾ।
ਮੈਸਰਜ ਕੇਪੀਐੱਮਜੀ ਨੂੰ ਇੱਕ ਪਾਰਦਰਸ਼ੀ ਬੋਲੀ ਪ੍ਰਕਿਰਿਆ ਜ਼ਰੀਏ ਪ੍ਰੋਜੈਕਟ ਮਾਨੀਟਰਿੰਗ ਯੂਨਿਟ ਦਾ ਕੰਸਲਟੈਂਟ ਨਿਯੁਕਤ ਕੀਤਾ ਗਿਆ ਹੈ।
****
ਆਰਜੇ/ਐੱਨਜੀ
(Release ID: 1619845)
Visitor Counter : 186