ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਐੱਸਐੱਨਬੀਐੱਨਸੀਬੀਐੱਸ ਨੇ ਕੋਵਿਡ -19 ਸਮੇਤ ਵਾਇਰਲ ਇਨਫੈਕਸ਼ਨਸ ਦੇ ਇਲਾਜ ਲਈ ਬਿਹਤਰ ਪ੍ਰਤੀਰੱਖਿਅਕ ਸ਼ਕਤੀ ਵਾਸਤੇਔਕਸੀਡੇਟਿਵ ਸਟ੍ਰੈੱਸ ਨੂੰ ਬਦਲਣ ਲਈ ਨੈਨੋਮੈਡੀਸਿਨ ਵਿਕਸਿਤ ਕੀਤੀ

Posted On: 30 APR 2020 3:21PM by PIB Chandigarh

ਕੋਲਕਾਤਾ ਦੇ ਐੱਸਐੱਨ ਬੋਸ ਨੈਸ਼ਨਲ ਸੈਂਟਰਫਾਰ ਬੇਸਿਕ ਸਾਇੰਸਿਜ਼ ਦੇ ਵਿਗਿਆਨੀਆਂ ਨੇ ਇੱਕ ਸੁਰੱਖਿਅਤ ਅਤੇ ਕਿਫਾਇਤੀ  ਨੈਨੋਮੈਡੀਸਿਨ ਵਿਕਸਿਤ ਕੀਤੀ ਹੈ ਜੋ ਸਰੀਰ ਵਿੱਚ ਔਕਸੀਟਡੇਟਿਵ ਸਟ੍ਰੈੱਸ ਨੂੰ ਬਦਲ ਕੇ ਕਈ ਬਿਮਾਰੀਆਂ ਦੇ ਇਲਾਜ ਦੀ ਸੰਭਾਵਨਾ ਰੱਖਦੀ ਹੈ।ਇਹ ਖੋਜ ਕੋਵਿਡ -19 ਵਿਰੁੱਧ ਭਾਰਤ ਦੀ ਲੜਾਈ ਵਿੱਚ ਉਮੀਦ ਦੀ ਕਿਰਨ ਪ੍ਰਦਾਨ ਕਰ ਸਕਦੀ ਹੈ, ਕਿਉਂਕਿ ਨੈਨੋਮੈਡਿਸਨ, ਸਥਿਤੀ ਦੇ ਅਨੁਸਾਰ ਸਾਡੇ ਸਰੀਰ ਵਿਚ ਰਿਐਕਟਿਵ ਔਕਸੀਜਨ ਸਪੀਸੀਜ਼ (ਆਰਓਐੱਸ) ਨੂੰ ਘਟਾ ਜਾਂ ਵਧਾ ਸਕਦੀ ਹੈ ਅਤੇ ਬਿਮਾਰੀ ਨੂੰ ਠੀਕ ਕਰ ਸਕਦੀ ਹੈ।

ਥਣਧਾਰੀਆਂ ਵਿੱਚ ਆਰਓਐੱਸ ਦੇ ਨਿਯੰਤਰਿਤ ਵਾਧੇ ਲਈ ਇਸ ਖੋਜ ਦੀ ਸਮਰੱਥਾਕੋਵਿਡ -19 ਸਮੇਤ ਵਾਇਰਸ ਦੇ ਸੰਕ੍ਰਮਣਾਂ ਨੂੰ ਕੰਟਰੋਲ ਕਰਨ ਵਿੱਚ ਨੈਨੋਮੈਡੀਸਿਨ ਦੇ ਪ੍ਰਯੋਗ ਲਈ ਇੱਕ ਨਵੀਂ ਸੰਭਾਵਨਾ ਦੀ ਉਮੀਦ ਨੂੰ ਵਧਾਉਂਦੀ ਹੈ। ਕਈ ਬਿਮਾਰੀਆਂ ਦੇ ਇਲਾਜ ਲਈ ਰਿਡਕਸ਼ਨ ਅਤੇ ਔਕਸੀਡੇਸ਼ਨ ਪ੍ਰਕਿਰਿਆਵਾਂ (ਰਿਡੌਕਸ) ਦੇ ਲਈ ਪਸ਼ੂ ਪ੍ਰੀਖਣ ਪੂਰਾ  ਹੋ ਚੁੱਕਾ ਹੈ, ਅਤੇ ਹੁਣ ਸੰਸਥਾ, ਮਨੁੱਖਾਂ 'ਤੇ ਕਲੀਨਿਕਲ ਅਜਮਾਇਸ਼ਾਂ ਸ਼ੁਰੂ ਕਰਨ ਲਈ ਪ੍ਰਾਯੋਜਕਾਂ ਦੀ ਭਾਲ ਕਰ ਰਹੀ ਹੈ।

ਇਹ ਦਵਾਈ ਸਿਟਰਸ ਐਕਸਟ੍ਰੈਕਟ, ਜਿਵੇਂ ਕਿ ਨਿੰਬੂ ਤੋਂ ਤਿਆਰ ਅਰਕ ਦੇ ਨਾਲ ਮੈਂਗਨੀਜ਼ ਸਾਲਟ ਤੋਂ ਕੱਢੇ ਗਏ ਨੈਨੋ ਪਾਰਟੀਕਲਜ਼ ਨੂੰ ਜੋੜਦੀ ਹੈ। ਨੈਨੋਟੈਕਨੋਲੋਜੀ ਦੀਆਂ ਤਰਕੀਬਾਂ ਦਾ ਉਪਯੋਗ ਕਰਦੇ ਹੋਏ ਮੈਂਗਨੀਜ਼ ਅਤੇ ਸਾਈਟ੍ਰੇਟ ਦਾ ਮਹੱਤਵਪੂਰਨਮਿਸ਼ਰਣ ਨੈਨੋਮੈਡੀਸਨ ਪੈਦਾ ਕਰਦਾ ਹੈ। ਸਾਡੇ ਸਰੀਰ ਦੇ ਟਿਸ਼ੂਆਂ ਵਿਚ ਰਿਡਕਸ਼ਨ ਅਤੇ ਔਕਸੀਡੇਸ਼ਨ ਪ੍ਰਕਿਰਿਆਵਾਂ (ਰਿਡੌਕਸ) ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਆਰਟੀਫੀਸ਼ਲ ਤੌਰ 'ਤੇ ਬਣੀ ਨੈਨੋਮੈਡੀਸਿਨ ਮਹੱਤਵਪੂਰਨਪਾਈ ਗਈ। ਸੈੱਲਾਂ ਵਿਚ ਰਿਡੌਕਸ ਪ੍ਰਤੀਕਿਰਿਆਵਾਂ ਆਕਸੀਜਨ ਨੂੰ ਜੋੜਦੀਆਂ ਜਾਂ ਹਟਾਉਂਦੀਆਂ ਹਨ, ਅਤੇ ਸੈੱਲਾਂ ਵਿਚ ਊਰਜਾ ਪੈਦਾ ਕਰਨ ਵਰਗੀਆਂ ਬਹੁਤ ਸਾਰੀਆਂ ਪ੍ਰਕਿਰਿਆਵਾਂ ਲਈ ਜ਼ਰੂਰੀ ਹਨ।

ਰਿਡੌਕਸ ਪ੍ਰਤੀਕਰਮ ਸੈੱਲਾਂ ਲਈ ਨੁਕਸਾਨਦੇਹ ਉਤਪਾਦ ਵੀ ਬਣਾ ਸਕਦੇ ਹਨ ਜਿਨ੍ਹਾਂ ਨੂੰ ਰਿਐਕਟਿਵ ਆਕਸੀਜਨ ਸਪੀਸੀਜ਼(ਆਰਓਐੱਸ) ਕਹਿੰਦੇ ਹਨ ਅਤੇ ਜੋ ਪਰਿਪੱਕ ਪਰਿਕਿਰਿਆ ਵਿੱਚ ਤੇਜ਼ੀ ਲਿਆਉਂਦੇ ਹੋਏ  ਲਿਪਿਡਸ(ਚਰਬੀ), ਪ੍ਰੋਟੀਨਸ ਅਤੇ ਨਿਊਕਲੀਕ ਐਸਿਡਾਂ ਨੂੰ ਤੁਰੰਤ ਔਕਸੀਡਾਈਜ਼ ਕਰ ਸਕਦੇ ਹਨ। ਹਾਲਾਂਕਿ, ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਸਾਡੇ ਇਮਿਊਨਿਟੀ ਸੈੱਲ ਕੁਦਰਤੀ ਤੌਰ 'ਤੇ ਆਰਓਐੱਸ ਪੈਦਾ ਕਰਦੇ ਹਨ ਜਾਂ ਸਾਡੇ ਸਰੀਰ ਵਿੱਚ ਵਾਇਰਸਾਂ ਜਾਂ ਬੈਕਟਰੀਆ ਅਤੇ ਸੰਕ੍ਰਮਿਤ ਸੈੱਲਾਂ ਨੂੰ ਮਾਰਨ ਲਈ ਔਕਸੀਡੇਟਿਵ ਸਟ੍ਰੈੱਸ ਪੈਦਾ ਕਰਦੇ ਹਨ। ਇਸ ਤਰ੍ਹਾਂ, ਆਰਓਐੱਸ ਜਾਂ ਔਕਸੀਡੇਟਿਵ ਸਟ੍ਰੈੱਸ ਦਾ ਨਿਯੰਤ੍ਰਿਤ ਵਾਧਾ ਸਾਡੇ ਇਮਿਊਨ ਸੈੱਲਾਂ ਨੂੰ ਉਨ੍ਹਾਂ ਦੇ ਕੁਦਰਤੀ ਕਾਰਜਾਂ ਨੂੰ ਵਧੇਰੇ ਕੁਸ਼ਲਤਾ ਨਾਲ ਕਰਨ ਵਿੱਚ ਸਹਾਇਤਾ ਕਰਦਾ ਹੈ।

ਟਿਸ਼ੂ ਵਿੱਚ ਨੈਨੋਮੈਡੀਸਿਨ ਦੁਆਰਾ ਔਕਸੀਡੇਟਿਵ ਸਟ੍ਰੈੱਸ ਨੂੰ ਵਧਾਉਣਾ ਵੀ ਸ਼ਲਾਘਾਯੋਗ ਹੈ ਅਤੇ ਨਵਜਾਤ ਸ਼ਿਸ਼ੂਆਂ ਵਿੱਚ ਪੀਲੀਏ ਸਮੇਤ ਕਈ ਰੋਗਾਂ ਦੇ ਉਪਚਾਰ ਵਿੱਚ ਇਸ ਦਾ ਪ੍ਰਯੋਗ ਹੋ ਸਕਦਾ ਹੈ। ਹਾਲ ਹੀ ਵਿੱਚ ਸੰਸਥਾ ਨੇ ਦਿਖਾਇਆ ਹੈ ਕਿ ਨੈਨੋਮੈਡੀਸਿਨ ਦਿੱਤੇ ਜਾਣ ਤੋਂ ਬਾਅਦ, ਵੱਧਔਕਸੀਡੇਟਿਵ ਸਟ੍ਰੈੱਸ ਬਿਲਰੂਬਿਨ (ਪੀਲੀਆ ਪੈਦਾ ਕਰਨ ਵਾਲਾ ਜ਼ਹਿਰੀਲੇ ਅਣੂ) ਨੂੰ ਤੋੜ ਸਕਦੀ ਹੈ, ਹਾਈਪਰਬਿਲਰੂਬੀਨੇਮੀਆ (ਪੀਲੀਆ) ਦਾ ਇਲਾਜ  ਕਰ ਸਕਦੀ ਹੈ। ਚੂਹਿਆਂ 'ਤੇ ਕੀਤੇ ਗਏ ਇੱਕ ਪਰੀਖਣ ਵਿੱਚ, ਨੈਨੋਮੈਡੀਸਿਨ ਸੁਰੱਖਿਅਤ ਅਤੇ ਜਲਦੀ ਅਸਰ ਕਰਨ ਵਾਲੀ ਪਾਈ ਗਈ ਅਤੇ ਢਾਈ ਘੰਟਿਆਂ ਦੇ ਅੰਦਰ ਬਿਲਰੂਬੀਨ ਦੇ ਪੱਧਰ ਨੂੰ ਹੇਠਾਂ ਲੈ ਆਈ। ਥਣਧਾਰੀਆਂ ਵਿੱਚ ਔਕਸੀਡੇਟਿਵ ਸਟ੍ਰੈੱਸ (ਆਰਓਐੱਸ) ਦੇ ਨਿਯੰਤ੍ਰਿਤ ਵਾਧੇ  ਦੀ ਇਹ ਸਮਰੱਥਾ ਕੋਵਿਡ -19 ਸਮੇਤ ਵਾਇਰਸ ਸੰਕ੍ਰਮਣਾਂ ਨੂੰ ਕੰਟਰੋਲ ਕਰਨ ਵਿਚ ਨੈਨੋਮੈਡੀਸਿਨ ਦੀ ਵਰਤੋਂ ਲਈ ਨਵੀਂ ਸੰਭਾਵਨਾ ਪੈਦਾ ਕਰਦੀ ਹੈ।

ਹਾਲ ਹੀ ਵਿੱਚ, ਹਾਈਡ੍ਰੋਜਨ ਪਰਔਕਸਾਈਡ, ਜੋ ਕਿ ਆਰਓਐੱਸ ਦੀ ਹੀ ਇੱਕ ਸ਼੍ਰੇਣੀ ਵਿੱਚੋਂ ਹੈ, ਦੀ ਸਥਾਨਕ ਦਵਾਈ ਦੀ ਕੋਵਿਡ-19 ਤੋਂ ਬਚਾਅ ਦੇ ਇੱਕ ਤਰੀਕੇ ਵਜੋਂ  ਸਿਫਾਰਸ਼ ਕੀਤੀ ਗਈ ਹੈ।ਸਾਹ-ਮਾਰਗ ਵਿੱਚ ਇੱਕ ਨੈਬੂਲਾਈਜ਼ਰ ਦੇ ਜ਼ਰੀਏਹਾਈਡ੍ਰੋਜਨ ਪਰਔਕਸਾਈਡ  ਦੇ ਉਪਯੋਗ ਦੁਆਰਾ ਅਤੀ ਅਧਿਕ ਆਰਓਐੱਸ  ਪ੍ਰਾਪਤ ਕੀਤਾ ਗਿਆ, ਜਿਸ ਦੀ ਸਲਾਹ  ਵਾਇਰਸ ਦੇ ਢਾਂਚੇ ਨੂੰ ਤੋੜ ਕੇ ਕੋਵਿਡ-19 ਨੂੰ ਅਸਮਰੱਥ ਕਰਨ ਲਈ ਦਿੱਤੀ ਜਾਂਦੀ ਹੈ। ਕਿਉਂਕਿ ਹਾਈਡ੍ਰੋਜਨ ਪਰਔਕਸਾਈਡ ਦੀ ਸਿੱਧੀ ਵਰਤੋਂ ਕਈ ਪੇਚੀਦਗੀਆਂ ਪੈਦਾ ਕਰਦੀ ਹੈ, ਜਿਸ ਵਿੱਚ ਸਰੀਰ ਦੇ ਸਧਾਰਨ ਸੈੱਲਾਂ ਦੀਪ੍ਰਤੱਖਔਕਸੀਡੇਸ਼ਨ ਵੀ ਸ਼ਾਮਲ  ਹੈ, ਨੈਨੋਮੇਡਿਸਨ ਦੁਆਰਾ ਰਸਾਇਣ ਵਿਸਥਾਪਨ ਲਾਭਦਾਇਕ ਸਿੱਧ ਹੋਵੇਗਾ।

ਇਹ ਨਤੀਜੇ ਅੰਤਰਰਾਸ਼ਟਰੀ ਜਰਨਲਜ਼ ਵਿਚ ਪ੍ਰਕਾਸ਼ਿਤ ਕੀਤੇ ਗਏ ਹਨ। ਪਿਛਲੇ ਸਾਲ ਅਕਤੂਬਰ ਵਿੱਚ, ਸਮੁੱਚੇ ਵਿਕਾਸ ਦੀ ਇੱਕ ਵਿਆਪਕ ਸਮੀਖਿਆ "ਰੋਲ ਆਵ੍ ਨੈਨੋਮੈਡੀਸਿਨ ਇਨ ਰਿਡੌਕਸ ਮੈਡੀਏਟਿਡ ਹੀਲਿੰਗ ਐਟ ਮੌਲੀਕਿਊਲਰ ਲੈਵਲਸਿਰਲੇਖ ਦੇ ਤਹਿਤ ਜਰਨਲ ਬਾਈਮੌਲੀਕਿਊਲਰ ਕੰਸੈਪਟਸ ਵਿੱਚ ਪ੍ਰਕਾਸ਼ਤ ਕੀਤੀ ਗਈ ਹੈ। ਇਸ ਕੌਨਸੈਪਟ ਨੇ ਇਸ ਖੇਤਰ ਵਿੱਚ ਅੰਤਰਰਾਸ਼ਟਰੀ ਮਾਹਰਾਂ ਦਾ ਤੁਰੰਤ ਧਿਆਨ ਖਿੱਚਿਆ ਅਤੇ ਇਸ ਸਾਲ ਮਾਰਚ ਵਿੱਚ ਨੇਚਰ  ਜਰਨਲ ਵਿੱਚ ਇਸ ਦਾ ਰਿਡੌਕਸ ਮੈਡੀਸਿਨ ਵਿੱਚਇੱਕ ਨਵਾਂ ਫਰੰਟ, ਆਰਓਐੱਸ ਗੁਣਾਂ ਨੂੰ ਸ਼ਾਮਲ ਕਰਦੇ ਹੋਏ ਨੈਨੋਮਟੀਰੀਅਲਸ ਨਾਲ ਸਬੰਧਿਤ ਆਰਓਐੱਸ-ਅਧਾਰਿਤ ਨੈਨੋਮੈਡੀਸਿਨ ਦਾ ਉੱਭਰ ਰਿਹਾ ਖੇਤਰ,ਔਪਟੀਮਾਈਜ਼ਡ ਥੀਰਾਪਿਊਟਿਕ ਪ੍ਰਭਾਵਾਂ ਹੇਤੂ ਭਵਿੱਖ ਲਈ ਸੰਭਾਵਨਾਵਜੋਂ ਉੱਲੇਖ ਕੀਤਾ ਗਿਆ।

ਚੂਹਿਆਂ ਵਿੱਚ ਔਕਸੀਡੇਟਿਵ ਸਟ੍ਰੈੱਸ (ਆਰਓਐੱਸ) ਨੂੰ ਸੰਤੁਲਿਤ ਕਰਨ ਵਿੱਚ ਵਿਕਸਿਤ ਕੀਤੀ ਗਈ ਨੈਨੋਮੈਡੀਸਿਨ ਦੀ ਪ੍ਰਭਾਵਸ਼ੀਲਤਾ ਦਾ ਹਾਲ ਹੀ ਵਿੱਚ ਪ੍ਰੀਖਣ,ਉੱਚ ਔਕਸੀਡੇਟਿਵ ਸਟ੍ਰੈੱਸ (ਆਰਓਐੱਸ) ਅਤੇ ਜਿਗਰ ਦਾ ਨੁਕਸਾਨ ਪੈਦਾ ਕਰਨ ਲਈ ਲੀਡ (ਪੀਬੀ) ਆਯਨ ਦੇ ਟੀਕੇ ਲਗਾ ਕੇ ਕੀਤਾ ਗਿਆ ਸੀ। ਇਹ ਪਾਇਆ ਗਿਆ ਕਿ ਨੈਨੋਮੈਡੀਸਿਨ ਲੀਡ-ਐਕਸਪੋਜ਼ਰ ਦੇ ਕਾਰਨ ਥਣਧਾਰੀ  ਦੇ ਆਕਸੀਡੇਟਿਵ ਸਟ੍ਰੈੱਸ ਨੂੰ ਘਟਾ ਦਿੰਦੀ ਹੈ ਅਤੇ ਅੰਗ ਦੇ ਨੁਕਸਾਨ ਨੂੰ ਵਾਪਿਸ ਪਲਟਦੇ ਹੋਏ ਜਿਗਰ ਵਿੱਚੋਂ ਜ਼ਹਿਰੀਲੇ ਆਯਨ ਨੂੰ ਦੂਰ ਕਰਨ ਵਿਚ ਸਹਾਇਤਾ ਕਰਦੀ ਹੈ (ਜਿਸ ਨੂੰ ਮੈਡੀਸਿਨ ਵਿੱਚ ਚੇਲੇਸ਼ਨ ਥੈਰੇਪੀ ਕਿਹਾ ਜਾਂਦਾ ਹੈ)।  ਹਾਲ ਹੀ ਵਿੱਚ, ਕੈਮਮੈਡਕੈਮ ਨੇ ਇਸ ਕੰਮ ਨੂੰ ਫਰੰਟ ਕਵਰ ਉੱਤੇ ਹਾਈਲਾਈਟ ਕੀਤਾ ਹੈ।

 [ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸੀਨੀਅਰ ਪ੍ਰੋਫੈਸਰ ਡਾ. ਸਮੀਰ ਕੇ ਪਾਲ ਨਾਲ ਸੰਪਰਕ ਕਰੋ skpal@bose.res.in

ਸਬੰਧਿਤ ਪਬਲੀਕੇਸ਼ਨ ਲਿੰਕਸ

https://doi.org/10.2217/nnm.15.83

https://www.livetradingnews.com/surviving-the-coronavirus-disease-how-hydrogen-peroxide-works-172241.html

https://doi.org/10.1038/s41580-020-0230-3

https://doi.org/10.1002/cmdc.202000098

https://doi.org/10.1515/bmc-2019-0019).]

Picture 3

 

****

ਕੇਜੀਐੱਸ / (ਡੀਐੱਸਟੀ)


(Release ID: 1619844) Visitor Counter : 124