ਪ੍ਰਿਥਵੀ ਵਿਗਿਆਨ ਮੰਤਰਾਲਾ

ਉੱਤਰ ਹਿੰਦ ਮਹਾਸਾਗਰ ਵਿੱਚ ਊਸ਼ਣ-ਕਟੀਬੰਧੀ ਚੱਕਰਵਾਤਾਂ ਦੇ ਨਾਮਾਂ ਦੀ ਨਵੀਂ ਸੂਚੀ

Posted On: 28 APR 2020 7:33PM by PIB Chandigarh

ਦੁਨੀਆ ਭਰ ਵਿੱਚ ਛੇ ਖੇਤਰੀ ਵਿਸ਼ੇਸ਼ ਮੌਸਮ ਵਿਗਿਆਨ ਕੇਂਦਰ  (ਆਰਐੱਸਐੱਮਸੀ)  ਅਤੇ ਪੰਜ ਖੇਤਰੀ ਊਸ਼ਣ-ਕਟੀਬੰਧੀ ਚੱਕਰਵਾਤ ਚਿਤਾਵਨੀ ਕੇਂਦਰ (ਟੀਸੀਡਬਲਿਊਸੀ)  ਹਨ ਜੋ ਊਸ਼ਣ-ਕਟੀਬੰਧੀ ਚੱਕਰਵਾਤਾਂ ਲਈ ਸਲਾਹ-ਮਸ਼ਵਰਾ ਜਾਰੀ ਕਰਨ ਅਤੇ ਨਾਮਕਰਨ ਕਰਨ ਲਈ ਸਥਾ ਪਿਤ ਕੀਤੇ ਗਏ ਹਨ।

 

ਭਾਰਤ ਮੌਸਮ ਵਿਗਿਆਨ ਉਨ੍ਹਾਂ ਛੇ ਆਰਐੱਸਐੱਮਸੀ ਵਿੱਚੋਂ ਇੱਕ ਹੈ ਜੋ ਬੰਗਲਾਦੇਸ਼ਭਾਰਤਇਰਾਨਮਾਲਦੀਵਮਿਆਂਮਾਰਓਮਾਨਪਾਕਿਸਤਾਨਕਤਰਸਾਊਦੀ ਅਰਬ ਸ੍ਰੀ ਲੰਕਾਥਾਈਲੈਂਡਸੰਯੁਕਤ ਅਰਬ ਅਮੀਰਾਤ ਅਤੇ ਯਮਨ ਸਹਿਤ ਡਬਲਿਊਐੱਮਓ/ਈਐੱਸਸੀਏਪੀ ਪੈਨਲ ਵਿੱਚ ਸ਼ਾਮਲ 13 ਮੈਂਬਰ ਦੇਸ਼ਾਂ ਨੂੰ ਊਸ਼ਣ-ਕਟੀਬੰਧੀ ਚੱਕਰਵਾਤ ਅਤੇ ਤੂਫਾਨ ਬਾਰੇ ਸਲਾਹ -ਮਸ਼ਵਰਾ ਜਾਰੀ ਕਰਦਾ ਹੈ। 

 

ਆਰਐੱਸਐੱਮਸੀਨਵੀਂ ਦਿੱਲੀ ਨੂੰ ਬੰਗਾਲ ਦੀ ਖਾੜੀ  (ਬੀਓਬੀ)  ਅਤੇ ਅਰਬ ਸਾਗਰ  (ਏਐੱਸ)  ਸਮੇਤ ਉੱਤਰ ਹਿੰਦ ਮਹਾਸਾਗਰ (ਐੱਨਆਈਓ)  ਵਿੱਚ ਵਿਕਸਿਤ ਹੋਣ ਵਾਲੇ ਊਸ਼ਣ-ਕਟੀਬੰਧੀ ਚੱਕਰਵਾਤਾਂ ਦੇ ਨਾਮਕਰਨ ਲਈ ਵੀ ਅਧਿਕ੍ਰਿਤ ਕੀਤਾ ਗਿਆ ਹੈ।

 

 ਊਸ਼ਣ-ਕਟੀਬੰਧੀ ਚੱਕਰਵਾਤਾਂ ਦਾ ਨਾਮਕਰਨ ਵਿਗਿਆਨਕ ਭਾਈਚਾਰੇਆਪਦਾ ਪ੍ਰਬੰਧਕਾਂ ਮੀਡੀਆ ਅਤੇ ਆਮ ਜਨਤਾ ਦੀ ਨਿ‍ਮਨੀਲਿਖਿਤ ਕਾਰਜਾਂ ਵਿੱਚ ਮਦਦ ਕਰਦਾ ਹੈ:

•                 ਹਰ ਚੱਕਰਵਾਤ ਦੀ ਅਲੱਗ - ਅਲੱਗ ਪਹਿਚਾਣ ਕਰਨ ਵਿੱਚ।

•                 ਇਸ ਦੇ ਵਿਕਾਸ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ।

•                 ਕਿਸੇ ਖੇਤਰ ਉੱਤੇ ਟੀਸੀ ਦੇ ਇਕੱਠੇ ਆਉਣ ਦੀ ਸਥਿਤੀ ਵਿੱਚ ਭਰਮ ਨੂੰ ਦੂਰ ਕਰਨ ਵਿੱਚ।

•                 ਟੀਸੀ ਨੂੰ ਅਸਾਨੀ ਨਾਲ ਯਾਦ ਰੱਖਣ ਵਿੱਚ ।

•                 ਤੇਜ਼ ਅਤੇ ਪ੍ਰਭਾਵੀ ਤੌਰ ਉੱਤੇ ਵਿਆਪਕ ਆਬਾਦੀ ਦਰਮਿਆਨ ਚਿਤਾਵਨੀ ਪ੍ਰਸਾਰਿਤ ਕਰਨ ਵਿੱਚ ।

ਇਸ ਲਈ ਮਹਾਸਾਗਰ ਵਿੱਚ ਪੈਦਾ ਹੋਣ ਵਾਲੇ ਵੱਖ-ਵੱਖ ਊਸ਼ਣ-ਕਟੀਬੰਧੀ ਚੱਕਰਵਾਤਾਂ ਦਾ ਨਾਮਕਰਨ ਸਬੰਧਿਤ ਆਰਐੱਸਐੱਮਸੀ ਅਤੇ ਟੀਸੀਡਬਲਿਊਸੀ ਦੁਆਰਾ ਨਾਮਜ਼ਦ ਕੀਤਾ ਜਾਂਦਾ ਹੈ।  ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਸਮੇਤ ਉੱਤਰ ਹਿੰਦ ਮਹਾਸਾਗਰ ਲਈ ਆਰਐੱਸਐੱਮਸੀਨਵੀਂ ਦਿੱਲੀ ਨੂੰ ਇੱਕ ਮਿਆਰੀ ਪ੍ਰਕਿਰਿਆ  ਜ਼ਰੀਏ ਊਸ਼ਣ-ਕਟੀਬੰਧੀ ਚੱਕਰਵਾਤਾਂ ਦੇ ਨਾਮਕਰਨ ਲਈ ਅਧਿਕ੍ਰਿਤ ਕੀਤਾ ਗਿਆ ਹੈ।

 

ਸਾਲ 2000 ਵਿੱਚ ਮਸਕਟ ਵਿੱਚ ਆਯੋਜਿਤ ਊਸ਼ਣ-ਕਟੀਬੰਧੀ ਚੱਕਰਵਾਤ (ਪੀਟੀਸੀ)  ਉੱਤੇ ਡਬਲਿਊਐੱਮਓ/  ਈਐੱਸਸੀਏਪੀ ਪੈਨਲ  ਦੇ 17ਵੇਂ ਸੈਸ਼ਨ ਵਿੱਚ ਓਮਾਨ  ਦੀ ਸਲਤਨਤ ਨੇ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿੱਚ ਊਸ਼ਣ-ਕਟੀਬੰਧੀ ਚੱਕਰਵਾਤਾਂ ਨੂੰ ਨਾਮ ਦੇਣ ਲਈ ਸਿਧਾਂਤਕ ਤੌਰ ਉੱਤੇ ਸਹਿਮਤੀ ਪ੍ਰਗਟਾਈ ਸੀ।  ਮੈਂਬਰ ਦੇਸ਼ਾਂ ਵਿੱਚ ਲੰਬੇ ਸਲਾਹ - ਮਸ਼ਵਰੇ ਬਾਅਦ ਸਤੰਬਰ 2004 ਤੋਂ ਉੱਤਰ ਹਿੰਦ ਮਹਾਸਾਗਰ ਵਿੱਚ ਊਸ਼ਣ-ਕਟੀਬੰਧੀ ਚੱਕਰਵਾਤਾਂ ਦਾ ਨਾਮਕਰਨ ਸ਼ੁਰੂ ਹੋਇਆ।  ਇਸ ਸੂਚੀ ਵਿੱਚ ਡਬਲਿਊਐੱਮਓ/ਈਐੱਸਸੀਏਪੀ ਪੀਟੀਸੀ ਦੇ ਤਤਕਾਵਲੀ ਅੱਠ ਮੈਂਬਰ ਦੇਸ਼ਾਂ-  ਬੰਗਲਾਦੇਸ਼ਭਾਰਤਮਾਲਦੀਵਮਿਆਂਮਾਰਓਮਾਨਪਾਕਿਸਤਾਨਸ੍ਰੀ ਲੰਕਾ ਅਤੇ ਥਾਈਲੈਂਡ ਦੁਆਰਾ ਨਾਮ ਪ੍ਰਸਤਾਰਵਿਤ ਕੀਤੇ ਗਏ ਸਨ।  ਇਸ ਸੂਚੀ ਤੋਂ ਅੰਤਿਮ ਨਾਮ  (ਅੰਫਾਨ)  ਨੂੰ ਛੱਡ ਕੇ ਲਗਭਗ ਸਾਰੇ ਨਾਮਾਂ ਦੀ ਵਰਤੋਂ ਹੁਣ ਤੱਕ ਕੀਤੀ ਜਾਂਦੀ ਰਹੀ ਹੈ।

ਸਤੰਬਰ 2018 ਵਿੱਚ ਓਮਾਨ ਵਿੱਚ ਆਯੋਜਿਤ ਡਬਲਿਊਐੱਮਓ/ਈਐੱਸਸੀਏਪੀ ਪੀਟੀਸੀ  ਦੇ 45ਵੇਂ ਸੈਸ਼ਨ  ਦੇ ਦੌਰਾਨ ਫ਼ੈਸਲਾ ਲਿਆ ਗਿਆ ਸੀ ਕਿ ਪੰਜ ਨਵੇਂ ਮੈਂਬਰ ਦੇਸ਼ਾਂ ਯਾਨੀ ਇਰਾਨਕਤਰਸਾਊਦੀ ਅਰਬਸੰਯੁਕਤ ਅਰਬ ਅਮੀਰਾਤ ਅਤੇ ਯਮਨ  (ਕੁੱਲ 13 ਮੈਂਬਰ ਦੇਸ਼)  ਦੀ ਪ੍ਰਤੀਨਿਧਤਾ  ਦੇ ਨਾਲ ਊਸ਼ਣ-ਕਟੀਬੰਧੀ ਚੱਕਰਵਾਤਾਂ ਦੇ ਨਾਮਾਂ ਦੀ ਇੱਕ ਨਵੀਂ ਸੂਚੀ ਤਿਆਰ ਕੀਤੀ ਜਾਵੇ।  ਇਸ ਸੈਸ਼ਨ ਵਿੱਚ ਡਬਲਿਊਐੱਮਓ/ਈਐੱਸਸੀਏਪੀ ਪੀਟੀਸੀ ਨੇ ਭਾਰਤੀ ਮੌਸਮ ਵਿਗਿਆਨ ਵਿਭਾਗ ਤੋਂ ਡਾ.  ਮ੍ਰਿਤਯੁੰਜਯ ਮਹਾਪਾਤ੍ਰ ਨੂੰ ਪੈਨਲ ਮੈਂਬਰ ਦੇਸ਼ਾਂ ਨਾਲ ਤਾਲਮੇਲ ਬਣਾਉਣ ਅਤੇ ਮਿਆਰੀ ਪ੍ਰਕਿਰਿਆ ਦਾ ਪਾਲਣ ਕਰਨ ਵਾਲੇ ਨਾਮਾਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਅਤੇ ਲਾਗੂਕਰਨ ਯੋਜਨਾ ਦਾ ਸੁਝਾਅ ਦੇਣ ਲਈ ਨਾਮਜ਼ਦ ਕੀਤਾ।

ਉਨ੍ਹਾਂ ਦੀ ਰਿਪੋਰਟ ਨੂੰ ਸ਼ੁਰੂ ਵਿੱਚ ਭਾਰਤ ਦੁਆਰਾ ਮਿਆਂਮਾਰ ਦੀ ਨੇ ਪਈ ਵਿੱਚ 9 ਤੋਂ 13 ਸਤੰਬਰ 2019 ਨੂੰ ਆਯੋਜਿਤ ਡਬਲਿਊਐੱਮਓ/ਈਐੱਸਸੀਏਪੀ ਪੀਟੀਸੀ  ਦੇ 46ਵੇਂ ਸੈਸ਼ਨ  ਦੌਰਾਨ ਪੇਸ਼ ਕੀਤਾ ਗਿਆ ਸੀ ।

ਕਾਫ਼ੀ ਸਲਾਹ-ਮਸ਼ਵਰੇ  ਬਾਅਦ ਅੰਤ ਵਿੱਚ ਅਪ੍ਰੈਲ2020 ਵਿੱਚ ਆਮ ਸਹਿਮਤੀ ਨਾਲ ਡਬਲਿਊਐੱਮਓ/ਈਐੱਸਸੀਏਪੀ ਪੀਟੀਸੀ ਦੁਆਰਾ ਰਿਪੋਰਟ ਨੂੰ ਅਪਣਾ ਲਿਆ ਗਿਆ ।

 

*****

 

ਕੇਜੀਐੱਸ /(ਆਈਐੱਮਡੀ)(Release ID: 1619464) Visitor Counter : 245