ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਉੱਘੇ ਬੈਂਕਰ ਸ਼੍ਰੀ ਸੁਰੇਸ਼ ਐੱਨ ਪਟੇਲ ਨੇ ਅੱਜ ਵਿਜੀਲੈਂਸ ਕਮਿਸ਼ਨਰ ਵਜੋਂ ਸਹੁੰ ਚੁੱਕੀ

Posted On: 29 APR 2020 3:45PM by PIB Chandigarh

ਸ਼੍ਰੀ ਸੁਰੇਸ਼ ਐੱਨ ਪਟੇਲ ਨੇ ਅੱਜ ਵਿਜੀਲੈਂਸ ਕਮਿਸ਼ਨਰ ਵਜੋਂ ਸਹੁੰ ਚੁੱਕੀ। ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ, ਉਨ੍ਹਾਂ ਨੂੰ ਵੀਡੀਓ ਲਿੰਕ ਜ਼ਰੀਏ ਕੇਂਦਰੀ ਵਿਜੀਲੈਂਸ ਕਮਿਸ਼ਨਰ ਸ਼੍ਰੀ ਸੰਜੈ ਕੋਠਾਰੀ ਨੇ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕ ਸਮਾਰੋਹ ਵਿੱਚ ਵਿਜੀਲੈਂਸ ਕਮਿਸ਼ਨਰ ਸ਼੍ਰੀ ਸ਼ਰਦ ਕੁਮਾਰ, ਸਕੱਤਰ ਅਤੇ ਕਮਿਸ਼ਨ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

 

ਸ਼੍ਰੀ ਪਟੇਲ ਦਾ ਬੈਂਕਿੰਗ ਖੇਤਰ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਦਾ ਅਨੁਭਵ ਸੀ। ਉਹ ਆਂਧਰਾ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸਨ ਅਤੇ ਓਰੀਐਂਟਲ ਬੈਂਕ ਆਵ੍ ਕਾਮਰਸ ਵਿੱਚ ਕਾਰਜਕਾਰੀ ਡਾਇਰੈਕਟਰ ਸਨ। ਉਹ ਇੰਡੀਅਨ ਬੈਂਕਸ ਐਸੋਸੀਏਸ਼ਨ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਬੈਂਕਰਸ ਦੀ ਗ੍ਰਾਮੀਣ ਵਿਕਾਸ ਸੰਸਥਾ, ਨਾਬਾਰਡ ਦੇ ਮੈਂਬਰਰਾਜ ਪੱਧਰੀ ਬੈਂਕਰਸ ਕਮੇਟੀ, ਆਂਧਰਾ ਪ੍ਰਦੇਸ਼ ਦੇ ਚੇਅਰਮੈਨ ਅਤੇ ਬੈਂਕਰਸ' ਇੰਸਟੀਟਿਊਟ ਆਵ੍ ਰੂਰਲ ਐਂਡ ਐਂਟਰਪ੍ਰਨਿਓਰਸ਼ਿਪ ਡਿਵੈਲਪਮੈਂਟ ਦੇ ਪ੍ਰੈਜ਼ੀਡੈਂਟ (ਪ੍ਰਧਾਨ) ਰਹਿ ਚੁੱਕੇ ਸਨ।

ਵਿਜੀਲੈਂਸ ਕਮਿਸ਼ਨਰ ਵਜੋਂ ਨਿਯੁਕਤੀ ਤੋਂ ਪਹਿਲਾਂ ਉਹ ਭਾਰਤੀ ਰਿਜ਼ਰਵ ਬੈਂਕ ਦੇ ਪੇਮੈਂਟ ਅਤੇ ਸੈਟਲਮੈਂਟ ਸਿਸਟਮ ਦੇ ਰੈਗੂਲੇਸ਼ਨ ਅਤੇ ਸੁਪਰਵਿਜ਼ਨ  ਬੋਰਡ (ਬੀਪੀਐੱਸਐੱਸ) ਦੇ ਸਥਾਈ ਇਨਵਾਈਟੀ ਅਤੇ ਬੈਂਕਿੰਗ ਅਤੇ ਵਿੱਤੀ ਧੋਖਾਧੜੀ (ਏਬੀਬੀਐੱਫਐੱਫ) ਲਈ ਸਲਾਹਕਾਰ ਬੋਰਡ ਦੇ ਮੈਂਬਰ ਹਨ।

ਵਿਜੀਲੈਂਸ ਕਮਿਸ਼ਨਰ ਦਾ ਕਾਰਜਕਾਲ ਚਾਰ ਸਾਲ ਦਾ ਹੁੰਦਾ ਹੈ ਜਾਂ ਜਦੋਂ ਤੱਕ ਅਹੁਦੇਦਾਰ ਦੀ ਉਮਰ 65 ਸਾਲ ਨਹੀਂ ਹੋ ਜਾਂਦੀ। ਕੇਂਦਰੀ ਵਿਜੀਲੈਂਸ ਕਮਿਸ਼ਨ ਵਿੱਚ ਕੇਂਦਰੀ ਵਿਜੀਲੈਂਸ ਕਮਿਸ਼ਨਰ ਅਤੇ ਦੋ ਵਿਜੀਲੈਂਸ ਕਮਿਸ਼ਨਰ ਹੋ ਸਕਦੇ ਹਨ।

 

****

 

ਵੀਜੀ/ਐੱਸਐੱਨਸੀ



(Release ID: 1619361) Visitor Counter : 106