ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਇਲੈਕਟ੍ਰੌਸਟੈਟਿਕ ਡਿਸਇਨਫੈਕਸ਼ਨ ਟੈਕਨੋਲੋਜੀ ਵਣਜੀਕਰਨ ਲਈ ਤਬਦੀਲ ਕੀਤੀ ਗਈ

Posted On: 29 APR 2020 12:44PM by PIB Chandigarh

ਸੀਐੱਸਆਈਆਰ-ਕੇਂਦਰੀ ਵਿਗਿਆਨਕ ਯੰਤਰ ਸੰਗਠਨ (ਸੀਐੱਸਆਈਆਰ-ਸੀਐੱਸਆਈਓ), ਚੰਡੀਗੜ੍ਹ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਨ ਲਈ ਇੱਕ ਪ੍ਰਭਾਵੀ ਡਿਸਇਨਫੈਕਸ਼ਨ ਅਤੇ ਸੈਨੀਟਾਈਜ਼ੇਸ਼ਨ ਟੈਕਨੋਲੋਜੀ ਦਾ ਡਿਜ਼ਾਈਨ ਤਿਆਰ ਕਰਕੇ ਉਸ ਨੂੰ ਵਿਕਸਿਤ ਕੀਤਾ ਹੈ ਸੀਐੱਸਆਈਆਰ-ਸੀਐੱਸਆਈਓ ਨੇ ਇਸ ਟੈਕਨੋਲੋਜੀ ਨੂੰ ਨਾਗਪੁਰ-ਸਥਿਤ ਇਕ ਕੰਪਨੀ ਰਾਈਟ ਵਾਟਰ ਸਾਲਿਊਸ਼ਨਸ ਪ੍ਰਾਈਵੇਟ ਲਿਮਿਟਿਡ ਨੂੰ ਤਬਦੀਲ ਕੀਤਾ ਹੈ ਤਾਕਿ ਉਹ ਇਸ ਦਾ ਉਤਪਾਦਨ ਵੱਡੇ ਪੱਧਰ ਉੱਤੇ ਕਰਕੇ ਉਸ ਦਾ ਵਣਜੀਕਰਨ ਕਰ ਸਕੇ ਸੀਐੱਸਆਈਆਰ-ਸੀਐੱਸਆਈਓ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਟੈਕਨੋਲੋਜੀ ਕੋਰੋਨਾ ਵਾਇਰਸ ਅਤੇ ਪੈਥੋਜਨਸ ਦੇ ਫੈਲਾਅ ਨੂੰ ਰੋਕਣ ਲਈ ਬੜੀ ਨਿਪੁੰਨ ਅਤੇ ਪ੍ਰਭਾਵਸ਼ਾਲੀ ਸਿੱਧ ਹੋਈ ਹੈ 

 

 

ਇਲੈਕਟ੍ਰੌਸਟੈਟਿਕ ਡਿਸਇਨਫੈਕਸ਼ਨ ਮਸ਼ੀਨ ਇਲੈਕਟ੍ਰੌਸਟੈਟਿਕ ਸਿਧਾਂਤ ਦੇ ਅਧਾਰ ‘ਤੇ ਵਿਕਸਿਤ ਕੀਤੀ ਗਈ ਹੈ ਇਹ 10-20 ਮਾਈਕ੍ਰੋਮੀਟਰ ਦੀ ਰੇਂਜ ਦੇ ਕੀਟਾਣੂਨਾਸ਼ਕਾਂ ਦੀਆਂ ਬੂੰਦਾਂ ਦਾ ਛਿੜਕਾਅ ਸਤਹ ਉੱਤੇ ਕਰਦੀ ਹੈ ਅਤੇ ਬਾਅਦ ਵਿੱਚ ਬੂੰਦਾਂ ਦੇ ਛਿੜਕਾਅ ਦਾ ਦਾਇਰਾ ਵਧਾ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਨੁਕਸਾਨਦੇਹ ਸੂਖਮ ਜੀਵਾਂ ਅਤੇ ਕੋਰੋਨਾਵਾਇਰਸ ਦਾ ਸੰਪਰਕ ਵਧ ਜਾਂਦਾ ਹੈ ਮਸ਼ੀਨ ਰਾਹੀਂ ਵਰਤੀ ਜਾਂਦੀ ਸਮੱਗਰੀ ਰਵਾਇਤੀ ਢੰਗਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਨਾਲੋਂ ਕਾਫੀ ਘੱਟ ਲਗਦੀ ਹੈ ਜਿਸ ਨਾਲ ਕੁਦਰਤੀ ਸੰਸਾਧਨਾਂ ਦੀ ਬੱਚਤ ਹੁੰਦੀ ਹੈ ਅਤੇ ਵਾਤਾਵਰਨ ਵਿੱਚ ਰਸਾਇਣਕ ਕਚਰਾ ਬਹੁਤ ਘੱਟ ਰਹਿੰਦਾ ਹੈ

 

ਡਾ. ਮਨੋਜ ਕੇ. ਪਟੇਲ, ਸੀਨੀਅਰ ਸਾਇੰਟਿਸਟ ਅਤੇ ਟੈਕਨੋਲੋਜੀ  ਇਨੋਵੇਟਰ ਨੇ ਕਿਹਾ, “ਰੋਗਾਣੂ ਮੁਕਤ ਕਰਨ ਵਾਲੀਆਂ ਮਸ਼ੀਨਾਂ ਵਿੱਚੋਂ ਨਿਕਲੀਆਂ ਚਾਰਜ ਬੂੰਦਾਂ ਸਿੱਧੇ ਤੌਰ 'ਤੇ ਸਾਹਮਣੇ ਆਉਂਦੀਆਂ ਹਨ ਅਤੇ ਅਸਪਸ਼ਟ ਸਤਾਹਾਂ ਨੂੰ ਵਧੀਆਂ ਕੁਸ਼ਲਤਾ ਨਾਲ ਇਕਸਾਰ ਕਰ ਸਕਦੀਆਂ ਹਨ ਅਤੇ ਕੀਟਾਣੂਨਾਸ਼ਕ ਟੀਚੇ ਦੇ ਕਿਸੇ ਵੀ ਲੁਕੇ ਹੋਏ ਖੇਤਰਾਂ ਵਿੱਚ ਪਹੁੰਚ ਜਾਂਦੀਆਂ ਹਨ, ਜਿਥੇ ਵਾਇਰਸ ਲੱਭਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ ਇਸ ਲਈ ਇਹ ਜਰਾਸੀਮਾਂ ਦੇ ਵਾਧੇ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਮਾਰਦਾ ਹੈ ਜਾਂ ਰੋਕਦਾ ਹੈ

 

ਟੈਕਨੋਲੋਜੀ ਤਬਾਦਲਾ ਸਮਝੌਤੇ ਉੱਤੇ ਦਸਤਖਤ ਡਾਇਰੈਕਟਰ,   ਰਾਈਟ ਵਾਟਰ ਸਾਲਿਊਸ਼ਨਸ ਅਭਿਜੀਤ ਗਾਨ  ਅਤੇ ਡਾ. ਸੁਰਿੰਦਰ ਸਿੰਘ ਸੈਣੀ, ਮੁਖੀ ਬਿਜ਼ਨਸ ਇਨੀਸ਼ੀਏਟਿਵਜ਼ ਐਂਡ ਪ੍ਰੋਜੈਕਟ ਪਲਾਨਿੰਗ ਸੀਐੱਸਆਈਆਰ-ਸੀਐੱਸਆਈਓ ਚੰਡੀਗੜ੍ਹ ਦੁਆਰਾ ਕੀਤੇ ਗਏ ਟੈਕਨੋਲੋਜੀ ਤਬਾਦਲਾ ਸਮਾਰੋਹ ਦੋਹਾਂ ਪਾਰਟੀਆਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਇਆ ਗਿਆ ਸੀਐੱਸਆਈਆਰ-ਸੀਐੱਸਆਈਓਦੇ ਡਾਇਰੈਕਟਰ ਅਤੇ ਹੋਰ ਵਿਭਾਗਾਂ ਦੇ ਮੁੱਖੀ ਵੀ ਇਸ ਮੌਕੇ ਉੱਤੇ ਮੌਜੂਦ ਸਨ

 

"ਅਸੀਂ ਡਿਸਇਨਫੈਕਸ਼ਨ ਅਤੇ ਸੈਨੀਟਾਈਜ਼ੇਸ਼ਨ ਦੀ ਇਲੈਕਟ੍ਰੌਸਟੈਟਿਕ ਛਿੜਕਾਅ ਦੀ ਇਹ ਇਨੋਵੇਟਿਵ ਧਾਰਨਾ ਜਨਤਕ ਥਾਵਾਂ, ਵਿਸ਼ੇਸ ਤੌਰ ‘ਤੇ ਹਸਪਤਾਲਾਂ, ਪੋਲਟਰੀ ਫਾਰਮਾਂ,ਗੱਡੀਆਂ ਬੱਸਾਂ, ਹਵਾਈ ਅੱਡਿਆਂ, ਹਵਾਈ ਜਹਾਜ਼ਾਂ , ਕਲਾਸ ਰੂਮਾਂ ਅਤੇ ਹੋਟਲਾਂ ਦੇ ਕਮਰਿਆਂ  ਦੀ ਸਫਾਈ ਲਈ ਲੈ ਕੇ ਆਏ ਹਾਂ ਇਹ ਸਾਡੇ ਸਿਹਤ ਸੰਭਾਲ਼ ਅਤੇ  ਜੀਵਨ ਢੰਗ ਵਿੱਚ ਕਾਫੀ ਲਾਹੇਵੰਦ ਹੋਵੇਗਾ ਅਤੇ ਭਾਰਤ ਸਰਕਾਰ ਦੇ ਸਵਸਥ ਭਾਰਤ ਮਿਸ਼ਨ ਵਿੱਚ ਵੀ ਸਹਾਈਹੋਵੇਗਾ " ਇਹ ਟਿੱਪਣੀ  ਸੀਐੱਸਆਈਆਰ -ਸੀਐੱਸਆਈਓ ਚੰਡੀਗੜ੍ਹ ਦੇ ਡਾਇਰੈਕਟਰ ਨੇ ਕੀਤੀ

 

ਡਾ. ਸੁਰਿੰਦਰ ਸਿੰਘ ਸੈਣੀ ਨੇ ਕਿਹਾ "ਇਲੈਕਟ੍ਰੌਸਟੈਟਿਕ ਸਪਰੇਇੰਗ ਦੀਆਂ ਵੱਖ -ਵੱਖ  ਟੈਕਨੋਲੋਜੀਆਂ ਪਹਿਲਾਂ ਹੀ ਸਨਅਤ ਹਵਾਲੇ ਕੀਤੀਆਂ ਜਾ ਚੁੱਕੀਆਂ ਹਨ ਜੋ ਕਿ ਸਨਅਤੀ ਅਤੇ ਸਮਾਜਿਕ ਖੇਤਰਾਂ ਵਿੱਚ ਵਰਤੀਆਂ ਜਾ ਰਹੀਆਂ ਹਨ,  ਇਨ੍ਹਾਂ ਵਿੱਚ ਇਲੈਕਟ੍ਰੌਸਟੈਟਿਕ ਕੀਟਨਾਸ਼ਕ ਸਪ੍ਰੇਅਰ,  ਇਲੈਕਟ੍ਰੌਸਟੈਟਿਕ ਧੂੜ ਘਟਾਉਣ ਵਾਲੇ ਯੰਤਰ ਵਗੈਰਾ ਸ਼ਾਮਲ  ਹਨ"

 

ਹੋਰ ਵੇਰਵੇ ਲਈ ਸੰਪਰਕ ਕਰੋ-ਡਾ. ਸੁਰੇਂਦਰ ਸਿੰਘ ਸੈਣੀ,  Email : sssaini@csio.res.in)

 

****

 

ਕੇਜੀਐੱਸ/(ਡੀਐੱਸਟੀ)


(Release ID: 1619299) Visitor Counter : 196