ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਅਗਰਤਲਾ ਸਮਾਰਟ ਸਿਟੀ ’ਚ ਕੋਵਿਡ–19 ਸੈਂਪਲ ਲੈਣ ਲਈ ਮੋਬਾਈਲ ਕਿਓਸਕ (kiosk) ਵਰਤਿਆ ਜਾ ਰਿਹਾ ਹੈ

Posted On: 28 APR 2020 5:18PM by PIB Chandigarh

ਅਗਰਤਲਾ ਸਮਾਰਟ ਸਿਟੀ ਨੇ ਕੋਵਿਡ–19 ਦੇ ਸੈਂਪਲ ਇਕੱਠੇ ਕਰਨ ਲਈ ਇੱਕ ਮੋਬਾਈਲ  ਕਿਓਸਕ (kiosk) ਤਿਆਰ ਕਰ ਕੇ ਨਗਰ ਦੇ ਚੀਫ਼ ਮੈਡੀਕਲ ਅਫ਼ਸਰ (ਸੀਐੱਮਓ) ਨੂੰ ਸੌਂਪਿਆ ਹੈ। ਇਹ ਕਿਓਸਕ ਸੈਂਪਲ ਲੈਣ ਵਾਲੇ ਡਾਕਟਰ ਦੀ ਸੁਰੱਖਿਆ ਯਕੀਨੀ ਬਣਾਉਂਦਾ ਹੈ ਅਤੇ ਪਰਸਨਲ ਪ੍ਰੋਟੈਕਸ਼ਨ ਇਕੁਇਪਮੈਂਟ’ (ਪੀਪੀਈ) ਨੂੰ ਅਜਾਈਂ ਜਾਣ ਤੋਂ ਬਚਾਉਂਦਾ ਹੈ। ਇਹ ਪਹਿਲ ਕੋਵਿਡ–19 ਖ਼ਿਲਾਫ਼ ਜੰਗ ਵਿੱਚ ਅਗਰਤਲਾ ਦਾ ਇੱਕ ਵੱਡਾ ਕਦਮ ਹੈ।

ਤਿਪਹੀਆ ਵਾਹਨ ਉੱਤੇ ਬਣਿਆ ਇਹ ਕਿਓਸਕ ਤੰਗ ਗਲੀਆਂ ਵਿੱਚੋਂ ਦੀ ਵੀ ਲੰਘ ਸਕਦਾ ਹੈ ਤੇ ਲੋਕਾਂ ਤੋਂ ਖੁਦ ਵੀ ਸੈਂਪਲ ਇਕੱਠੇ ਕਰਨ ਵਿੱਚ ਮਦਦ ਕਰਦਾ ਹੈ। ਸੈਂਪਲ ਦੇਣ ਲਈ ਮਰੀਜ਼ਾਂ ਨੂੰ ਹਸਪਤਾਲ ਆਉਣ ਦੀ ਲੋੜ ਨਹੀਂ ਪੈਂਦੀ। ਇਹ ਕਿਓਸਕ ਬਹੁਤ ਘੱਟ ਸਮੇਂ ਵਿੱਚ ਵੱਡੀ ਗਿਣਤੀ ਲੋਕਾਂ ਦੀ ਟੈਸਟਿੰਗ ਦੀ ਸੁਵਿਧਾ ਵੀ ਦਿੰਦਾ ਹੈ। ਇਹ ਪਹਿਲ ਮਿਊਂਸਪਲ ਕਮਿਸ਼ਨਰ, ਅਗਰਤਲਾ ਨਗਰ ਨਿਗਮ ਦੀ ਹੈ, ਜੋ ਅਗਰਤਲਾ ਸਮਾਰਟ ਸਿਟੀ ਲਿਮਿਟਿਡ ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵੀ ਹੈ।

 

****

 

ਆਰਜੇ/ਐੱਨਜੀ
 



(Release ID: 1619032) Visitor Counter : 161