ਮੰਤਰੀ ਮੰਡਲ

ਮੰਤਰੀ ਮੰਡਲ ਨੇ ਦੇਸ਼ 'ਚ ਮੈਡੀਕਲ ਉਪਕਰਣਾਂ ਦੇ ਸਵਦੇਸ਼ੀ ਨਿਰਮਾਣ ਨੂੰ ਹੁਲਾਰਾ ਦੇਣ ਦੀ ਪ੍ਰਵਾਨਗੀ ਦਿੱਤੀ

Posted On: 21 MAR 2020 4:23PM by PIB Chandigarh

 

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਨਿਮਨਲਿਖਿਤ ਯੋਜਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ :

 

1. 400 ਕਰੋੜ ਰੁਪਏ ਦੀ ਵਿੱਤੀ ਲਾਗਤ ਨਾਲ ਚਾਰ ਮੈਡੀਕਲ ਉਪਕਰਣ ਪਾਰਕਾਂ ਵਿੱਚ ਸਾਂਝੀਆਂ ਬੁਨਿਆਦੀ ਸੁਵਿਧਾਵਾਂ ਦੇ ਵਿੱਤ ਪੋਸ਼ਣ ਲਈ ਮੈਡੀਕਲ ਉਪਕਰਣ ਪਾਰਕਾਂ ਦੇ ਵਾਧੇ (ਪ੍ਰਮੋਸ਼ਨ) ਦੀ ਯੋਜਨਾ। 

 2. 3420 ਕਰੋੜ ਰੁਪਏ ਦੀ ਵਿੱਤੀ ਲਾਗਤ ਨਾਲ ਮੈਡੀਕਲ ਉਪਕਰਣਾਂ ਦੇ ਸਵਦੇਸ਼ੀ ਨਿਰਮਾਣ ਦੇ ਵਾਧੇ(ਪ੍ਰਮੋਸ਼ਨ)  ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀਐੱਲਆਈ)  ਯੋਜਨਾ।    

 

ਉਪਰੋਕਤ ਯੋਜਨਾਵਾਂ ਲਈ ਕੀਤਾ ਜਾਣ ਵਾਲਾ ਖਰਚ ਅਗਲੇ 5 ਵਰ੍ਹਿਆਂ ਲਈ ਯਾਨੀ 2020-21 ਤੋਂ 2024-25 ਲਈ ਹੋਵੇਗਾ।

 ਵੇਰਵਾ:

 

ਏ .  ਮੈਡੀਕਲ ਉਪਕਰਣ ਪਾਰਕਾਂ ਦਾ ਵਾਧਾ(ਪ੍ਰਮੋਸ਼ਨ)

 

ਬੀ. ਮੈਡੀਕਲ ਉਪਕਰਣ ਇੱਕ ਉੱਭਰਦਾ ਹੋਇਆ ਖੇਤਰ ਹੈ ਅਤੇ ਸਿਹਤ ਦੇਖਭਾਲ਼ ਬਜ਼ਾਰ  ਦੇ ਸਾਰੇ ਖੇਤਰਾਂ ਵਿੱਚ ਇਸ ਦੇ ਵਿਕਾਸ ਦੀ ਸੰਭਾਵਨਾ ਸਭ ਤੋਂ ਅਧਿਕ ਹੈ ।  ਸਾਲ 2018 - 19 ਲਈ ਇਸ ਦਾ  ਮੁੱਲ 50,026 ਕਰੋੜ ਰੁਪਏ ਹੈ। ਸਾਲ 2021-22 ਤੱਕ ਇਸ ਦੇ 86,840 ਕਰੋੜ ਰੁਪਏ ਤੱਕ ਪਹੁੰਚਣ ਦੀ ਉਮੀਦ ਹੈ।  ਭਾਰਤ ਮੈਡੀਕਲ ਉਪਕਰਣਾਂ ਦੀ ਆਪਣੀ ਘਰੇਲੂ ਮੰਗ ਦੀ 85% ਸੀਮਾ ਤੱਕ ਆਯਾਤ ‘ਤੇ ਨਿਰਭਰ ਰਹਿੰਦਾ ਹੈ। 

ਸੀ) ਯੋਜਨਾ ਦਾ ਉਦੇਸ਼ ਰਾਜਾਂ ਦੀ ਭਾਗੀਦਾਰੀ ਵਿੱਚ ਦੇਸ਼ ਵਿੱਚ ਮੈਡੀਕਲ ਉਪਕਰਣ ਪਾਰਕਾਂ ਦਾ ਪ੍ਰਸਾਰ ਕਰਨਾ ਹੈ।  ਰਾਜਾਂ ਨੂੰ ਪ੍ਰਤੀ ਪਾਰਕ 100 ਕਰੋੜ ਰੁਪਏ ਦੀ ਅਧਿਕਤਮ ਗ੍ਰਾਂਟ ਸਹਾਇਤਾ ਉਪਲੱਬਧ ਕਰਵਾਈ ਜਾਵੇਗੀ। 

ਡੀ)  ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ

ਈ) ਮੈਡੀਕਲ ਉਪਕਰਣ ਖੇਤਰ ਨੂੰ ਉਚਿਤ ਬੁਨਿਆਦੀ ਢਾਂਚੇ ਦੀ ਕਮੀ ਘਰੇਲੂ ਸਪਲਾਈ ਲੜੀ ਅਤੇ ਲੌਜਿਸਟਿਕ,  ਵਿੱਤ ਦੀ ਉੱਚ ਲਾਗਤ,  ਗੁਣਵੱਤਾਯੁਕਤ ਬਿਜਲੀ ਦੀ ਨਾਕਾਫੀ ਉਪਲਬੱਧਤਾ,  ਸੀਮਿਤ ਡਿਜ਼ਾਈਨ ਸਮਰੱਥਾਵਾਂ ਅਤੇ ਖੋਜ ਤੇ ਵਿਕਾਸ ਅਤੇ ਕੌਸ਼ਲ ਵਿਕਾਸ ਆਦਿ ਉੱਤੇ ਘੱਟ ਧਿਆਨ ਦਿੱਤੇ ਜਾਣ ਅਤੇ ਹੋਰ ਗੱਲਾਂ ਦੇ ਨਾਲ-ਨਾਲ ਪ੍ਰਤੀਯੋਗੀ ਅਰਥਵਿਵਸਥਾਵਾਂ ਦੇ ਕਾਰਨ ਲਗਭਗ 12 ਤੋਂ 15% ਨਿਰਮਾਣ ਅਸਮਰੱਥਾ ਲਾਗਤ ਨਾਲ ਨੁਕਸਾਨ ਉਠਾਉਣਾ ਪੈਂਦਾ ਹੈ ।  ਇਸ ਲਈ ਨਿਰਮਾਣ ਅਸਮਰੱਥਾ ਲਈ ਪ੍ਰਤੀਪੂਰਤੀ ਤੰਤਰ ਦੀ ਜ਼ਰੂਰਤ ਹੈ। 

 (ਐੱਫ) ਇਸ ਯੋਜਨਾ ਦਾ ਉਦੇਸ਼ ਮੈਡੀਕਲ ਉਪਕਰਣ ਖੇਤਰ ਵਿੱਚ ਭਾਰੀ ਨਿਵੇਸ਼ ਨੂੰ ਆਕਰਸ਼ਿਤ ਕਰਕੇ ਸਵਦੇਸ਼ੀ ਨਿਰਮਾਣ ਨੂੰ ਹੁਲਾਰਾ ਦੇਣਾ ਹੈ ।  ਇਸ ਯੋਜਨਾ ਤਹਿਤ ਅਧਾਰ ਸਾਲ 2019 - 20 ਦੀ ਤੁਲਨਾ ਵਿੱਚ ਵਾਧੇ ਸਬੰਧੀ ਵਿਕਰੀ ਦਾ 5% ਦੀ ਦਰ ਨਾਲ ਪ੍ਰੋਤਸਾਹਨ ਇਸ ਯੋਜਨਾ ਤਹਿਤ ਪਹਿਚਾਣ ਕੀਤੇ ਗਏ ਮੈਡੀਕਲ ਉਪਕਰਣਾਂ  ਦੇ ਖੰਡਾਂ ਉੱਤੇ ਪ੍ਰਦਾਨ ਕੀਤਾ ਜਾਵੇਗਾ। 

ਲਾਗੂਕਰਨ:

 

ਮੈਡੀਕਲ ਉਪਕਰਣ ਪਾਰਕਾਂ ਦੇ ਪ੍ਰਸਾਰ ਲਈ ਇਹ ਯੋਜਨਾ ਰਾਜ ਲਾਗੂਕਰਨ ਏਜੰਸੀ (ਐੱਸਆਈਏ)  ਦੁਆਰਾ ਲਾਗੂ ਕੀਤੀ ਜਾਵੇਗੀ। ਸਵਦੇਸ਼ੀ ਨਿਰਮਾਣ ਨੂੰ ਹੁਲਾਰਾ ਦੇਣ ਲਈ ਪੀਐੱਲਆਈ ਯੋਜਨਾ ਫਾਰਮਾਸਿਊਟੀਕਲਸ ਵਿਭਾਗ ਦੁਆਰਾ ਨਾਮਜ਼ਦ ਕੀਤੇ ਜਾਣ ਵਾਲੀ ਪ੍ਰੋਜੈਕਟ ਪ੍ਰਬੰਧਨ ਏਜੰਸੀ  (ਪੀਐੱਮਏ)  ਦੁਆਰਾ ਲਾਗੂ ਕੀਤੀ ਜਾਵੇਗੀ। ਚਾਰ ਮੈਡੀਕਲ ਉਪਕਰਣ ਪਾਰਕਾਂ ਲਈ ਸਾਂਝਾ ਬੁਨਿਆਦੀ ਸੁਵਿਧਾਵਾਂ ਲਈ ਵਿੱਤੀ ਸਹਾਇਤਾ ਉਪਲੱਬਧ ਕਰਵਾਉਣ ਦਾ ਟੀਚਾ ਹੈ।  ਪੀਐੱਲਆਈ ਯੋਜਨਾ ਦਾ ਟੀਚਾ ਮੈਡੀਕਲ ਉਪਕਰਣਾਂ ਦੀਆਂ ਨਿਮਨਲਿਖਿਤ ਸ਼੍ਰੇਣੀਆਂ ਤਹਿਤ ਲਗਭਗ 25 - 30 ਨਿਰਮਾਤਾਵਾਂ ਨੂੰ ਸਹਾਇਤਾ ਉਪਲੱਬਧ ਕਰਵਾਉਣਾ ਹੈ : -

 

 

1.

   ਏ)  ਕੈਂਸਰ ਦੇਖਭਾਲ਼/ਰੇਡੀਓਥੈਰੇਪੀ ਮੈਡੀਕਲ ਉਪਕਰਣ, 

ਬੀ)  ਰੇਡੀਓਲੋਜੀ ਅਤੇ ਇਮੇਜਿੰਗ ਮੈਡੀਕਲ ਉਪਕਰਣ (ਆਯੋਨਾਈਜਿੰਗ ਅਤੇ ਨੌਨ-ਆਯੋਨਾਇਜਿੰਗ ਰੇਡੀਏਸ਼ਨ ਉਤਪਾਦ)  ਅਤੇ ਨਿਊਕਲੀਅਰ ਇਮੇਜਿੰਗ ਉਪਕਰਣ, 

ਸੀ)  ਅਨੈਸਥੈਟਿਕਸ ਅਤੇ ਕਾਰਡੀਓ-ਰੈਸਪੀਰੇਟਰੀ ਸ਼੍ਰੇਣੀ ਅਤੇ ਰੀਨਲ ਕੇਅਰ ਮੈਡੀਕਲ ਉਪਕਰਣਾਂ ਦੇ ਕੈਥੇਟਰਸ ਸਹਿਤ ਅਨੈਸਥੈਟਿਕਸ ਐਂਡ ਕਾਰਡੀਓ - ਰੈਸਪੀਰੇਟਰੀ ਮੈਡੀਕਲ ਉਪਕਰਣ ਅਤੇ

 

ਡੀ)  ਕੋਚਲੀਅਰ ਇੰਪਲਾਂਟਸ ਅਤੇ ਪੇਸਮੇਕਰਸ ਜਿਹੇ ਇੰਪਲਾਂਟ ਲਾਇਕ ਇਲੈਕਟ੍ਰੌਨਿਕ ਉਪਕਰਣਾਂ ਸਹਿਤ ਸਾਰੇ ਇਮਪਲਾਂਟਸ । 

 

ਪ੍ਰਭਾਵ:

ਮੈਡੀਕਲ ਉਪਕਰਣ ਪਾਰਕਾਂ ਦੇ ਪ੍ਰਸਾਰ ਦੀ ਉਪ - ਯੋਜਨਾ ਤਹਿਤ ਚਾਰ ਮੈਡੀਕਲ ਉਪਕਰਣ ਪਾਰਕਾਂ ਵਿੱਚ ਸਾਂਝੀਆਂ ਬੁਨਿਆਦੀ ਸੁਵਿਧਾਵਾਂ ਜੁਟਾਈਆਂ ਜਾਣਗੀਆਂ ।  ਇਨ੍ਹਾਂ ਨਾਲ ਦੇਸ਼ ਵਿੱਚ ਮੈਡੀਕਲ ਉਪਕਰਣਾਂ ਦੀ ਨਿਰਮਾਣ ਲਾਗਤ ਘਟਣ ਦੀ ਉਮੀਦ ਹੈ । 

ਮੈਡੀਕਲ ਉਪਕਰਣਾਂ ਦੇ ਸਵਦੇਸ਼ੀ ਨਿਰਮਾਣ ਦੇ ਪ੍ਰਸਾਰ ਲਈ ਪੀਐੱਲਆਈ ਯੋਜਨਾ ਸਵਦੇਸ਼ੀ ਨਿਰਮਾਣ ਨੂੰ ਹੁਲਾਰਾ ਦੇਵੇਗੀ ਅਤੇ ਇਸ ਖੇਤਰ ਤੋਂ ਵਿਸ਼ੇਸ਼ ਰੂਪ ਨਾਲ ਪਹਿਚਾਣ ਕੀਤੇ ਗਏ ਟੀਚਾਗਤ ਖੰਡਾਂ ਵਿੱਚ ਭਾਰੀ ਨਿਵੇਸ਼ ਨੂੰ ਆਕਰਸ਼ਿਤ ਕਰੇਗੀ।  ਇਸ ਨਾਲ ਪੰਜ ਸਾਲ ਦੀ ਮਿਆਦ ਵਿੱਚ 68,437 ਕਰੋੜ ਰੁਪਏ ਮੁੱਲ ਦੇ ਉਤਪਾਦਨ ਵਾਧੇ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।  ਇਨ੍ਹਾਂ ਯੋਜਨਾਵਾਂ ਨਾਲ ਪੰਜ ਸਾਲਾਂ ਦੀ ਮਿਆਦ ਵਿੱਚ 33,750 ਹੋਰ ਨੌਕਰੀਆਂ ਜੁਟਾਏ ਜਾਣ ਵਿੱਚ ਮਦਦ ਮਿਲੇਗੀ । 

 

ਇਹ ਯੋਜਨਾਵਾਂ ਮੈਡੀਕਲ ਉਪਕਰਣਾਂ  ਦੇ ਟੀਚਾਗਤ ਖੰਡਾਂ  ਦੇ ਆਯਾਤ ਵਿੱਚ ਕਾਫ਼ੀ ਕਮੀ ਲਿਆਉਣ ਵਿੱਚ ਮਦਦ ਕਰਨਗੀਆਂ।  

 

 

***

ਵੀਆਰਆਰਕੇ/ਏਕੇ



(Release ID: 1618620) Visitor Counter : 183