ਸਿੱਖਿਆ ਮੰਤਰਾਲਾ

ਆਈਆਈਟੀ ਬੰਬਈ ਦੇ ਵਿਦਿਆਰਥੀਆਂ ਨੇ ਘੱਟ ਲਾਗਤ ਵਾਲਾ ਮਕੈਨੀਕਲ ਵੈਂਟੀਲੇਟਰ 'ਰੂਹਦਾਰ' ਵਿਕਸਿਤ ਕੀਤਾ ਡਿਜ਼ਾਈਨ ਇਨਵੋਸ਼ਨ ਸੈਂਟਰ, ਆਈਯੂਐੱਸਟੀ ਪੁਲਵਾਮਾ ਨੇ ਇਸ ਦਾ ਡਿਜ਼ਾਈਨ ਬਣਾਇਆ

Posted On: 26 APR 2020 2:05PM by PIB Chandigarh

ਸਰਕਾਰ ਨੇ ਕਿਹਾ ਹੈ ਕਿ "ਕੋਵਿਡ-19 ਦੇ ਇਨਫੈਕਸ਼ਨ ਦੀ ਗਤੀ ਧੀਮੀ ਹੋਣੀ ਸ਼ੁਰੂ ਹੋ ਚੱਕੀ ਹੈ ਅਤੇ ਇਹ ਬੀਮਾਰੀ ਕੰਟਰੋਲ ਹੇਠ ਹੈ"

 

ਸਿਹਤ ਮੰਤਰਾਲਾ ਅਨੁਸਾਰ ਇਨਫੈਕਟਿਡ ਹੋਣ ਵਾਲਿਆਂ ਵਿੱਚ ਤਕਰੀਬਨ 80% ਸਿਰਫ ਮਾਮੂਲੀ ਤੌਰ ‘ਤੇ ਬਿਮਾਰ ਹੋਣਗੇ, ਤਕਰੀਬਨ 15 % ਨੂੰ ਆਕਸੀਜਨ ਦੀ ਲੋੜ ਹੋਵੇਗੀ ਅਤੇ ਬਾਕੀ 5%, ਜਿਨ੍ਹਾਂ ਦੀ ਹਾਲਤ ਗੰਭੀਰ ਜਾਂ ਨਾਜ਼ੁਕ ਹੋਵੇਗੀ ਉਨ੍ਹਾਂ ਨੂੰ ਵੈਂਟੀਲੇਟਰ ਦੀ ਲੋੜ ਹੋਵੇਗੀ

 

ਇਸ ਤਰ੍ਹਾਂ ਵੈਂਟੀਲੇਟਰ ਇਨਫੈਕਟਿਡ ਮਰੀਜ਼ਾਂ ਦੇ ਇਲਾਜ ਲਈ ਜ਼ਰੂਰੀ ਮੈਡੀਕਲ ਢਾਂਚੇ ਦਾ ਇਕ ਅਹਿਮ ਹਿੱਸਾ ਹਨ, ਜੋ ਗੰਭੀਰ ਤੌਰ ਤੇ ਬਿਮਾਰ ਪੈਣ ਵਾਲਿਆਂ ਦੀ ਸਾਹ ਲੈਣ ਵਿੱਚ ਅਹਿਮ ਸਹਾਇਤਾ ਕਰਦੇ ਹਨ

 

ਇਸ ਨੂੰ ਵੇਖਦੇ ਹੋਏ ਸਰਕਾਰ ਦੋ ਆਯਾਮੀ ਰਵੱਈਆ ਅਪਣਾ ਰਹੀ ਹੈ - ਘਰੇਲੂ ਨਿਰਮਾਣ ਸਮਰੱਥਾ ਵਧਾਉਣ ਦੇ ਨਾਲ ਨਾਲ ਮੈਡੀਕਲ ਸਪਲਾਈ ਲਈ ਦੁਨੀਆ ਭਰ ਵਿੱਚ ਖੋਜ ਕੀਤੀ ਜਾ ਰਹੀ ਹੈ ਇਸ ਹਿਸਾਬ ਨਾਲ 25 ਅਪ੍ਰੈਲ, 2020 ਨੂੰ ਆਯੋਜਿਤ ਮੰਤਰੀ ਸਮੂਹ ਦੀ ਮੀਟਿੰਗ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਘਰੇਲੂ ਨਿਰਮਾਤਾਵਾਂ ਦੁਆਰਾ ਵੈਂਟੀਲੇਟਰਾਂ ਦਾ ਨਿਰਮਾਣ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ 9 ਨਿਰਮਾਤਾਵਾਂ ਦੇ ਜ਼ਰੀਏ 59,000 ਤੋਂ ਵੱਧ ਯੂਨਿਟਸ ਲਈ ਆਰਡਰ ਦਿੱਤੇ ਗਏ ਹਨ

 

ਇਸ ਸੰਦਰਭ ਵਿੱਚ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਸੰਕਟ ਦੀ ਘੜੀ ਵਿੱਚ ਭਾਰਤ ਦੀ ਖੋਜ ਅਤੇ ਰਚਨਾਤਮਕ ਭਾਵਨਾ ਚੰਗੇ ਨਤੀਜੇ ਸਾਹਮਣੇ ਲਿਆ ਰਹੀ ਹੈ ਸੀਐੱਸਆਈਆਰ ਅਤੇ ਇਸ ਦੀਆਂ 30 ਤੋਂ ਵੱਧ ਲੈਬਾਰਟਰੀਆਂ, ਆਈਆਈਟੀ ਵਰਗੇ ਸੰਸਥਾਨਾਂ ਅਤੇ ਪ੍ਰਾਈਵੇਟ ਖੇਤਰ ਦੇ ਸਮਾਜਿਕ ਸੰਗਠਨਾਂ ਦੇ ਕਈ ਸੰਸਥਾਨਾਂ ਸਮੇਤ ਪੂਰਾ ਵਿਗਿਆਨਕ ਭਾਈਚਾਰਾ ਵੱਖ-ਵੱਖ ਹੱਲ ਲੈ ਕੇ ਸਾਹਮਣੇ ਆਇਆ ਹੈ ਇਨ੍ਹਾਂ ਵਿੱਚੋਂ ਹਰੇਕ ਨੇ ਮਹਾਮਾਰੀ ਵਿਰੁੱਧ ਸਾਡੀ ਲੜਾਈ ਵਿੱਚ ਕੁਝ ਨਾ ਕੁਝ ਯੋਗਦਾਨ ਦਿੱਤਾ ਹੈ

 

ਆਈਆਈਟੀ ਮੁੰਬਈ, ਐੱਨਆਈਟੀ ਸ੍ਰੀਨਗਰ ਅਤੇ ਇਸਲਾਮਿਕ ਯੂਨੀਵਰਸਿਟੀ ਆਵ੍ ਸਾਇੰਸ ਐਂਡ ਟੈਕਨੋਲੋਜੀ (ਆਈਯੂਐੱਸਟੀ), ਆਵੰਤੀਪੁਰਾ, ਪੁਲਵਾਮਾ, ਜੰਮੂ ਅਤੇ ਕਸ਼ਮੀਰ ਦੇ ਇੰਜੀਨੀਅਰਿੰਗ ਵਿਦਿਆਰਥੀਆਂ ਦੀ ਇੱਕ ਟੀਮ ਰਚਨਾਤਮਕ ਵਿਅਕਤੀਆਂ ਦਾ ਇਕ ਅਜਿਹਾ ਗਰੁੱਪ ਹੈ ਜੋ ਵੈਂਟੀਲੇਟਰ ਦੀ ਲੋੜ ਸਬੰਧੀ ਸਮੱਸਿਆ ਨੂੰ ਹੱਲ ਕਰਨ ਲਈ ਸਾਹਮਣੇ ਆਇਆ ਇਸ ਟੀਮ ਨੇ ਸਥਾਨਕ ਪੱਧਰ ਉੱਤੇ ਮੁਹੱਈਆ ਸਮੱਗਰੀ ਦੀ ਵਰਤੋਂ ਕਰਦੇ ਹੋਏ ਘੱਟ ਲਾਗਤ ਵਾਲਾ ਵੈਂਟੀਲੇਟਰ ਬਣਾਇਆ

 

 

ਟੀਮ ਨੇ ਇਸ ਨੂੰ ਰੂਹਦਾਰ ਵੈਂਟੀਲੇਟਰ ਦਾ ਨਾਮ ਦਿੱਤਾ ਹੈ ਇਸ ਦਾ ਜਨਮ ਇਸ ਤਰ੍ਹਾਂ ਹੋਇਆ - ਪ੍ਰੋਜੈਕਟ ਹੈੱਡ ਅਤੇ ਆਈਆਈਟੀ ਮੁੰਬਈ ਦੇ ਇੰਡਸਟ੍ਰੀਅਲ ਡਿਜ਼ਾਈਨ ਸੈਂਟਰ ਦੇ ਪਹਿਲੇ ਸਾਲ ਦੇ ਵਿਦਿਆਰਥੀ ਜ਼ੁਲਕਾਰਨੈਨ ਮਹਾਮਾਰੀ ਕਾਰਣ ਸੰਸਥਾਨ ਦੇ ਬੰਦ ਹੋ ਜਾਣ ਉੱਤੇ ਆਪਣੇ ਜੱਦੀ ਸ਼ਹਿਰ ਕਸ਼ਮੀਰ ਚਲੇ ਗਏ ਸਨ ਮਹਾਮਾਰੀ ਵਧਣ ਉੱਤੇ ਜ਼ਮੀਨੀ ਸਥਿਤੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੂੰ ਮਾਲੂਮ ਹੋਇਆ ਕਿ ਕਸ਼ਮੀਰ ਘਾਟੀ ਵਿੱਚ ਸਿਰਫ 97 ਵੈਂਟੀਲੇਟਰ ਹਨ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਨ੍ਹਾਂ ਦੀ ਲੋੜ ਇਸ ਤੋਂ ਕਿਤੇ ਵੱਧ ਸੀ ਅਤੇ ਵੈਂਟੀਲੇਟਰਜ਼ ਦੀ ਕਮੀ ਕਈ ਲੋਕਾਂ ਲਈ ਪ੍ਰਮੁੱਖ ਚਿੰਤਾ ਬਣ ਗਈ ਸੀ

 

ਇਸ ਲਈ ਜ਼ੁਲਕਾਰਨੈਨ ਨੇ ਆਈਯੂਐੱਸਟੀ ਆਵੰਤੀਪੁਰਾ ਦੇ ਆਪਣੇ ਦੋਸਤਾਂ ਪੀ ਐੱਸ ਸ਼ੋਇਬ, ਆਸਿਫ ਸ਼ਾਹ ਅਤੇ ਸ਼ਾਹਕਾਰ ਨੇਹਵੀ ਅਤੇ ਐੱਨਆਈਟੀ ਸ਼੍ਰੀਨਗਰ ਦੇ ਮਾਜਿਦ ਕੌਲ ਨਾਲ ਮਿਲ ਕੇ ਕੰਮ ਕੀਤਾ ਆਈਯੂਐੱਸਟੀ ਦੇ ਡਿਜ਼ਾਈਨ ਇਨੋਵੇਸ਼ਨ ਸੈਂਟਰ (ਡੀਆਈਸੀ) ਤੋਂ  ਸਹਾਇਤਾ ਲੈਂਦੇ ਹੋਏ ਟੀਮ ਸਥਾਨਕ ਪੱਧਰ ਉੱਤੇ ਮੁਹੱਈਆ ਸਮੱਗਰੀ ਦੀ ਵਰਤੋਂ ਕਰਕੇ ਘੱਟ ਲਾਗਤ ਵਾਲੇ ਵੈਂਟੀਲੇਟਰ ਡਿਜ਼ਾਈਨ ਕਰਨ ਵਿੱਚ ਸਮਰੱਥ ਰਹੀ ਹਾਲਾਂਕਿ ਉਨ੍ਹਾਂ ਦਾ ਮੁਢਲਾ ਉਦੇਸ਼ ਇਕ ਅਜਮਾਏ ਗਏ ਅਤੇ ਪਰਖੇ ਗਏ ਡਿਜ਼ਾਈਨ ਨੂੰ ਹੀ ਵਿਕਸਿਤ ਕਰਨਾ ਸੀ ਪਰ ਜਦ ਉਨ੍ਹਾਂ ਨੇ ਇਸ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਵੈਂਟੀਲੇਟਰ ਦਾ ਆਪਣਾ ਡਿਜ਼ਾਈਨ ਹੀ ਵਿਕਸਿਤ ਕਰ ਲਿਆ

 

ਜ਼ੁਲਕਾਰਨੈਨ ਦਾ ਕਹਿਣਾ ਹੈ "ਟੀਮ ਲਈ ਇਸ ਪ੍ਰੋਟੋਟਾਈਪ ਦੀ ਲਾਗਤ ਤਕਰੀਬਨ 10,000 ਰੁਪਏ ਰਹੀ ਅਤੇ ਜਦੋਂ ਅਸੀਂ ਵੱਡੇ ਪੈਮਾਨੇ ਉੱਤੇ ਉਤਪਾਦਨ ਕਰਾਂਗੇ ਤਾਂ ਲਾਗਤ ਇਸ ਤੋਂ ਬਹੁਤ ਘੱਟ ਹੋਵੇਗੀ" ਉਨ੍ਹਾਂ ਕਿਹਾ ਕਿ "ਜਿੱਥੇ ਇੱਕ ਪਾਸੇ ਹਸਪਤਾਲਾਂ ਵਿੱਚ ਵਰਤੇ ਜਾਣ ਵਾਲੇ ਕੀਮਤੀ ਵੈਂਟੀਲੇਟਰਾਂ ਦੀ ਕੀਮਤ ਲੱਖਾਂ ਰੁਪਏ ਵਿੱਚ ਹੁੰਦੀ ਹੈ, ਉਥੇ ਰੂਹਦਾਰ ਲੋੜੀਂਦੀ ਕਾਰਜਾਤਮਕਤਾ ਪ੍ਰਦਾਨ ਕਰਦੇ ਹਨ ਜੋ ਗੰਭੀਰ ਤੌਰ ਤੇ ਬਿਮਾਰ ਕੋਵਿਡ-19 ਮਰੀਜ਼ ਦੇ ਜੀਵਨ ਨੂੰ ਬਚਾਉਣ ਲਈ ਜ਼ਰੂਰੀ ਭਰੋਸਾ ਪ੍ਰਦਾਨ ਕਰ ਸਕਦੇ ਹਨ"

 

ਅਗਲੇ ਪੜਾਵਾਂ ਬਾਰੇ ਚਰਚਾ ਕਰਦੇ ਹੋਏ ਜ਼ੁਲਕਾਰਨੈਨ ਨੇ ਕਿਹਾ, ਕਿ ਟੀਮ ਸਾਹਮਣੇ ਮੁੱਖ ਸਮੱਸਿਆ ਸੋਮਿਆਂ ਦੀ ਕਮੀ ਦੀ ਸੀ ਟੀਮ ਨੇ ਮੈਸਾਚੂਸੈਟਸ ਇੰਸਟੀਟਿਊਟ ਆਵ੍ ਟੈਕਨੋਲੋਜੀ ਅਮਰੀਕਾ ਦੁਆਰਾ ਵਿਕਸਿਤ ਇਕ ਡਿਜ਼ਾਈਨ ਸਮੇਤ ਕਈ ਡਿਜ਼ਾਈਨਾਂ ਨੂੰ ਅਜ਼ਮਾਇਆ ਟੀਮ ਨੇ ਆਪਣੀਆਂ ਸੋਮਿਆਂ ਸਬੰਧੀ ਰੁਕਾਵਟਾਂ ਨੂੰ ਵੇਖਦੇ ਹੋਏ ਕਿਫਾਇਤੀ ਡਿਜ਼ਾਈਨ ਪੇਸ਼ ਕੀਤਾ ਉਨ੍ਹਾਂ ਕਿਹਾ ਕਿ ਡਿਜ਼ਾਈਨ ਨੂੰ ਉੱਨਤ ਸਾਫਟਵੇਅਰ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ ਅਤੇ ਟੀਮ ਇਸ ਦੇ ਨਤੀਜਿਆਂ ਤੋਂ ਸੰਤੁਸ਼ਟ ਹੈ

 

ਆਈਯੂਐੱਸਟੀ ਦੇ ਸਾਬਕਾ ਵਿਦਿਆਰਥੀ ਅਤੇ  ਸਿਮਕੋਰ ਟੈਕਨੋਲੋਜੀਜ਼ ਦੇ ਸੀਈਓ ਆਸਿਫ ਦਾ ਕਹਿਣਾ ਹੈ, "ਸਾਡਾ ਇਰਾਦਾ ਰਵਾਇਤੀ ਵੈਂਟੀਲੇਟਰ ਦੀ ਥਾਂ ਉੱਤੇ ਘੱਟ ਲਾਗਤ ਵਾਲੇ ਬਦਲ ਦਾ ਡਿਜ਼ਾਈਨ ਤਿਆਰ ਕਰਨਾ ਅਤੇ ਉਸ ਨੂੰ ਵਿਕਸਿਤ ਕਰਨਾ ਸੀ ਸਾਡੀ ਟੀਮ ਬੁਨੀਆਦੀ ਮਾਪਦੰਡਾਂ ਜਿਵੇਂ ਟਾਈਡਲ ਵਾਲਿਊਮ, ਸਾਹ ਪ੍ਰਤੀ ਮਿੰਟ ਅਤੇ ਇੰਸਪੀਰੇਟਰੀ-ਐਕਸਪੀਰੇਟਰੀ ਅਨੁਪਾਤ ਅਤੇ ਇਸ ਅਪ੍ਰੇਸ਼ਨ ਦੌਰਾਨ ਦਬਾਅ ਨੂੰ ਮਾਨੀਟਰ ਕਰਨ ਵਿੱਚ ਸਫਲ ਰਹੀ ਹੈ"

 

 

ਕੋ-ਆਰਡੀਨੇਟਰ ਡੀਆਈਸੀ, ਆਈਯੂਐੱਸਟੀ ਡਾ. ਸ਼ਾਹਕਾਰ ਅਹਿਮਦ ਨਾਹਵੀ ਨੇ ਕਿਹਾ ਕਿ ਨੌਜਵਾਨਾਂ ਦੀ ਇਹ ਟੀਮ ਲੋੜ ਦੀ ਇਸ ਘੜੀ ਵਿੱਚ ਸਮਾਜ ਲਈ ਉਪਯੋਗੀ ਯੋਗਦਾਨ ਦੇਣ ਦੀ ਇੱਛਾ ਨਾਲ ਪ੍ਰੇਰਿਤ ਸੀ ਉਨ੍ਹਾਂ ਕਿਹਾ ਕਿ ਵੈਂਟੀਲੇਟਰ ਇੰਜੀਨੀਅਰਿੰਗ ਦੇ ਨਜ਼ਰੀਏ ਤੋਂ ਕੰਮ ਕਰਦਾ ਹੈ ਪਰ ਇਸ ਨੂੰ ਮੈਡੀਕਲ ਭਾਈਚਾਰੇ ਦੁਆਰਾ ਮਨਜ਼ੂਰੀ ਮਿਲਣ ਅਤੇ ਪੁਸ਼ਟੀ ਦੀ ਲੋੜ ਹੈ

 

ਪ੍ਰੋਫੈਸਰ ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਆਈਯੂਐੱਸਟੀ ਡਾ. ਮਾਜਿਦ ਐੱਚ ਕੌਲ ਨੇ ਕਿਹਾ ਕਿ ਡੀਆਈਸੀ ਵਿੱਚ ਮੁਹੱਈਆ ਸਮਾਨ ਦੀ ਵਰਤੋਂ ਕਰਕੇ ਘੱਟ ਲਾਗਤ ਵਾਲੇ ਕਿਫਾਇਤੀ ਵੈਂਟੀਲੇਟਰ ਦਾ ਵਿਕਾਸ ਕੀਤਾ ਗਿਆ ਹੈ ਪ੍ਰੋਟੋਟਾਈਪ ਦੀ ਸਫਲਤਾ ਵਿੱਚ 3ਡੀ ਪ੍ਰਿੰਟਿੰਗ ਅਤੇ ਲੇਜ਼ਰ ਕਟਿੰਗ ਤਕਨੀਕ ਵਰਗੀਆਂ ਕੇਂਦਰ ਦੀਆਂ ਸੁਵਿਧਾਵਾਂ ਨੇ ਅਹਿਮ ਭੂਮਿਕਾ ਨਿਭਾਈ ਇਹ ਸੈਂਪਲ ਭਾਰਤ ਸਰਕਾਰ ਦੇ ਮਾਨਵ ਸੰਸਧਾਨ ਵਿਕਾਸ ਮੰਤਰਾਲੇ ਦੀ ਇੱਕ ਪਹਿਲ ਹੈ

 

*****


(Release ID: 1618581) Visitor Counter : 227