ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਅਧਿਐਨ ਤੋਂ ਪਤਾ ਲੱਗਿਆ ਹੈ ਕਿ ਕੋਵਿਡ-19 ਸੈਂਟਰਲ ਨਾੜੀ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਸ ਨਾਲ ਗੰਧ ਅਤੇ ਸੁਆਦ ਸ਼ਕਤੀ ਦਾ ਨੁਕਸਾਨ ਹੋ ਸਕਦਾ ਹੈ

Posted On: 26 APR 2020 6:31PM by PIB Chandigarh

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਆਈਆਈਟੀ), ਜੋਧਪੁਰ ਦੇ ਵਿਗਿਆਨਕਾਂ ਨੇ ਕੋਵਿਡ-19 ਵਾਇਰਸ ਸਾਰਸ-ਸੀਓਵੀ-2 ਦੇ ਨਿਊਰੋਇਨਵਸਿਵ ਪ੍ਰਵਿਰਤੀ ਦਾ ਪਤਾ ਲਗਾਇਆ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਸੰਕ੍ਰਮਿਤ ਰੋਗੀਆਂ ਦੇ ਪੂਰੇ ਕੇਂਦਰੀ ਨਾੜੀ ਤੰਤਰ (ਸੀਐੱਨਐੱਸ) ਤੇ ਉਨ੍ਹਾਂ ਦੀ ਗੰਧ ਅਤੇ ਸੁਆਦ ਦੀ ਸ਼ਕਤੀ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਨਾਲ ਦਿਮਾਗ਼ ਵਿਚਲੀ ਸੰਰਚਨਾ ਚ ਵਿਨਾਸ਼ਕਾਰੀ ਪ੍ਰਭਾਵ ਪੈਣ ਨਾਲ ਵਾਇਰਲ ਇਨਫੈਕਸ਼ਨ ਜ਼ਿਆਦਾ ਪ੍ਰਬਲ ਹੁੰਦੀ ਹੈ।

ਡਾ. ਸੁਰਾਜੀਤ ਘੋਸ਼ ਅਤੇ ਉਨ੍ਹਾਂ ਦੀ ਟੀਮ ਨੇ ਕਿਹਾ ਕਿ ਸਾਰਸ-ਸੀਓਵੀ-2 ਇੱਕ ਵਿਸ਼ੇਸ਼ ਮਨੁੱਖੀ ਸੰਵੇਦਕ ਜਿਸ ਨੂੰ ਐੱਚਏਸੀਈ2 (ਹਿਊਮਨ ਐਂਜਿਓਟੇਂਸਿਨ-ਕਨਵਰਟਿੰਗ ਐਂਜ਼ਾਇਮ-2) ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਉਹ ਵਾਇਰਸ ਦਾ ਪ੍ਰਵੇਸ਼ ਬਿੰਦੂ ਵੀ ਹੁੰਦਾ ਹੈ ਅਤੇ ਉਸਦੀ ਫੇਫੜਿਆਂ ਦੇ ਪੈਰੈਂਕਾਈਮਾ ਤੋਂ ਲੈ ਕੇ ਨੱਕ ਦੇ ਲੇਸਦਾਰ ਪਦਾਰਥ ਤੱਕ ਦੇ ਜ਼ਿਆਦਾਤਰ ਮਨੁੱਖੀ ਅੰਗਾਂ ਵਿੱਚ ਲਗਭਗ ਸਰਬਵਿਆਪੀ ਹੋਂਦ ਹੈ। ਦਿਮਾਗ਼ ਨੂੰ ਇਸ ਸੰਵੇਦਕ ਨੂੰ ਪ੍ਰਗਟ ਕਰਨ ਲਈ ਵੀ ਜਾਣਿਆ ਜਾਂਦਾ ਹੈ।

ਉਨ੍ਹਾਂ ਨੇ ਗੰਧ ਅਤੇ ਸੁਆਦ ਦੇ ਨੁਕਸਾਨ ਹੋਣ ਨੂੰ ਇਸ ਤੱਥ ਨਾਲ ਜੋੜਿਆ ਹੈ ਕਿ ਨੱਕ ਅਤੇ ਮੂੰਹ ਦੋਵੇਂ ਵਾਇਰਸ ਦੇ ਬਹੁਤ ਮਹੱਤਵਪੂਰਨ ਪ੍ਰਵੇਸ਼ ਬਿੰਦੂ ਹਨ ਜੋ ਫਿਰ ਹੌਲੀ ਹੌਲੀ ਘੁੰਮਣ ਵਾਲੇ ਬਲਗਮ ਦੇ ਨਿਓਰਾਨਜ਼ ਦੀ ਵਰਤੋਂ ਕਰਕੇ ਸੁੰਘਣ ਵਾਲੇ ਬਲਬ ਵੱਲ ਆਪਣਾ ਰਸਤਾ ਬਣਾ ਸਕਦੇ ਹਨ। ਦਿਮਾਗ਼ ਦਾ ਅਗਲਾ ਹਿੱਸਾ ਸੁੰਘਣ ਵਾਲੇ ਬਲਬ ਦੀ ਉਹ ਸੰਰਚਨਾ ਹੈ ਜੋ ਗੰਧ ਦੀ ਭਾਵਨਾ ਲਈ ਮੁੱਖ ਰੂਪ ਨਾਲ ਜ਼ਿੰਮੇਵਾਰ ਹੈ। ਇਹ ਕੋਵਿਡ-19 ਦੇ ਕਈ ਲੱਛਣ ਰਹਿਤ ਵਾਹਕਾਂ ਨਾਲ ਜੁੜੇ ਗੰਧ ਦੇ ਨੁਕਸਾਨ ਦੀ ਵਿਆਖਿਆ ਕਰਦਾ ਹੈ ਅਤੇ ਵਾਇਰਲ ਸੰਕਰਮਣ ਲਈ ਸੀਐੱਨਐੱਸ ਨੂੰ ਉਤੇਜਿਤ ਵੀ ਕਰ ਸਕਦਾ ਹੈ।

ਏਸੀਐੱਸ ਕੈਮੀਕਲ ਨਿਓਰੋਸਾਇੰਸ ਵਿੱਚ ਪ੍ਰਵਾਨ ਕੀਤੇ ਗਏ ਪੇਪਰ ਅਤੇ ਵਿਗਿਆਨ ਅਤੇ ਇੰਜਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ) ਦੁਆਰਾ ਸਹਿਯੋਗੀ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਟੀਐੱਸ) ਦੀ ਇੱਕ ਕਾਨੂੰਨੀ ਸੰਸਥਾ ਨੇ ਸੰਭਾਵਿਤ ਉਪਚਾਰੀ ਰਣਨੀਤੀਆਂ ਦਾ ਸੁਝਾਅ ਦਿੱਤਾ ਹੈ ਜਿਨ੍ਹਾਂ ਨੂੰ ਕੋਵਿਡ-19 ਦੇ ਤੰਤੂ ਵਿਗਿਆਨਕ ਪ੍ਰਗਟਾਵਿਆਂ ਨੂੰ ਸਮਝਣ ਦੇ ਅਧਾਰ ਤੇ ਇਸਦਾ ਮੁਕਾਬਲਾ ਕਰਨ ਲਈ ਅਪਣਾਇਆ ਜਾ ਸਕਦਾ ਹੈ।

ਇਸ ਪੇਪਰ ਵਿੱਚ ਹਾਲ ਹੀ ਵਿੱਚ ਕਰਵਾਏ ਗਏ ਅਧਿਐਨ ਦਾ ਵੇਰਵਾ ਕੋਵਿਡ-19 ਵਾਇਰਸ ਤੋਂ ਸੰਕ੍ਰਮਿਤ ਇੱਕ ਮਰੀਜ਼ ਦੇ ਦਿਮਾਗ ਦੀ ਜਾਂਚ (ਸੀਟੀ ਅਤੇ ਐੱਮਆਰਆਈ) ਤੇ ਕੀਤਾ ਗਿਆ ਹੈ ਜੋ ਏਐੱਨਈ ਨਾਂ ਦੀ ਇੱਕ ਦੁਰਲੱਭ ਐਨਸੈਫੈਲੋਪੈਥੀ ਨੂੰ ਦਰਸਾਉਂਦਾ ਹੈ ਜੋ ਦਿਮਾਗੀ ਦੌਰੇ ਅਤੇ ਮਾਨਸਿਕ ਵਿਗਾੜ ਦਾ ਕਾਰਨ ਬਣਦਾ ਹੈ। ਇਹ ਦਰਸਾਉਂਦਾ ਹੈ ਕਿ ਸੀਐੱਨਐੱਸ ਵਿੱਚ ਮਨੁੱਖੀ ਏਸੀਈ2 ਸੰਵੇਦਕਾਂ ਦੀ ਮੌਜੂਦਗੀ ਵਿੱਚ ਦਿਮਾਗ਼ ਵਾਇਰਸ ਤੋਂ ਸੁੰਘਣ ਵਾਲੇ ਬਲਬਾਂ ਰਾਹੀਂ ਅਤੇ ਹੋਰ ਪੈਰੀਫੇਰਿਲ ਨਾੜ ਟਰਮੀਨਲਾਂ ਜਾਂ ਖੂਨ ਸਰਕੂਲੇਸ਼ਨ ਰਾਹੀਂ ਸੰਕ੍ਰਮਿਤ ਹੋ ਸਕਦਾ ਹੈ ਅਤੇ ਸੀਐੱਨਐੱਸ ਨੂੰ ਸੰਕ੍ਰਮਿਤ ਕਰਨ ਅਤੇ ਹਮਲਾ ਕਰਨ ਲਈ ਦਿਮਾਗ਼ ਦੇ ਖੂਨ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ ਇਹ ਹਿੰਡਬਰੇਨ ਦੇ ਮੇਡੁੱਲਾ ਅਬਲੋਨਗੇਟਾ ਨੂੰ ਵੀ ਪੂਰੀ ਤਰ੍ਹਾਂ ਨਸ਼ਟ ਕਰ ਸਕਦਾ ਹੈ ਜੋ ਸਾਹ, ਦਿਲ ਅਤੇ ਖੂਨ ਦੀਆਂ ਨਾੜੀਆਂ ਦੇ ਕਾਰਜਾਂ ਨੂੰ ਨਿਯਮਤ ਕਰਦਾ ਹੈ।

 

ਖੋਜ ਪੇਪਰ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਦੇ ਲੱਛਣ ਰਹਿਤ ਵਾਹਕਾਂ ਨੂੰ ਗੰਧ ਦੀ ਘਾਟ ਦੇ ਨਾਲ ਨਾਲ ਸੁਆਦ ਸ਼ਕਤੀ ਦਾ ਨੁਕਸਾਨ ਹੋਣ ਤੇ ਜਿਵੇਂ ਹੀ ਉਹ ਇਸਨੂੰ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਨੂੰ ਕੁਆਰੰਟੀਨ ਕਰਨ ਦੀ ਚਿਤਾਵਨੀ ਦਿੰਦਾ ਹੈ ਤਾਂ ਕਿ ਉਨ੍ਹਾਂ ਨੂੰ ਇਸਦੇ ਵਾਹਕ ਬਣਨ ਤੋਂ ਰੋਕਿਆ ਜਾ ਸਕੇ। ਇਹ ਕੋਵਿਡ-19 ਸੰਕ੍ਰਮਿਤ ਰੋਗੀਆਂ ਦੇ ਦਿਮਾਗ਼ ਦੀ ਜਾਂਚ ਅਤੇ ਉਨ੍ਹਾਂ ਦੇ ਤਰਲ ਪਦਾਰਥ ਦੇ ਵਿਸ਼ਲੇਸ਼ਣ ਦੀ ਵੀ ਸਲਾਹ ਦਿੰਦਾ ਹੈ।

 

ਸਾਰਸ-ਸੀਓਵੀ-2 ਦੇ ਲਾਗ ਦਾ ਰਸਤਾ ਅਤੇ ਵਿਭਿੰਨ ਅੰਗਾਂ ਤੇ ਇਸਦਾ ਪ੍ਰਭਾਵ ਇੱਕ ਮਹੱਤਵਪੂਰਨ ਖੇਤਰ ਹੈ ਜੋ ਇਲਾਜ ਲਈ ਭਵਿੱਖ ਦੀਆਂ ਤਰਕਸੰਗਤ ਪਹੁੰਚਾਂ ਵਿੱਚ ਵੀ ਮਦਦ ਕਰੇਗਾ। ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, ‘‘ਵਾਇਰਸ ਦੀ ਨਿਊਰੋ-ਇਨਵੇਸਿਸ ਪ੍ਰਕਿਰਤੀ ਅਤੇ ਗੰਧ ਅਤੇ ਸੁਆਦ ਦੀਆਂ ਇੰਦਰੀਆਂ ਤੇ ਇਸਦਾ ਪ੍ਰਭਾਵ ਇਸ ਪ੍ਰਕਾਰ ਜਾਂਚ ਦੇ ਦਿਲਚਸਪ ਅਤੇ ਉਪਯੋਗੀ ਖੇਤਰ ਹਨ।’’

ਇਸ ਪ੍ਰਕਾਸ਼ਨ ਨਾਲ ਇਸ ਤੇ ਪ੍ਰਕਾਸ਼ ਪਾਇਆ ਗਿਆ ਹੈ ਕਿ ਸਿਗਰਟਨੋਸ਼ੀ ਵਰਗੀਆਂ ਗਤੀਵਿਧੀਆਂ ਕੋਵਿਡ-19 ਸੰਕਰਮਣ ਦੀ ਸੰਭਾਵਨਾ ਨੂੰ ਵਧਾ ਸਕਦੀਆਂ ਹਨ ਜਿਸ ਨਾਲ ਇਹ ਐੱਚਏਸੀਈ2 ਸੰਵੇਦਕ ਅਤੇ ਨਿਕੋਟਿਨਿਕ ਸੰਵੇਦਕ ਦੇ ਸਹਿ ਪ੍ਰਗਟਾਵੇ ਲਈ ਜ਼ਿੰਮੇਵਾਰ ਹੁੰਦਾ ਹੈ ਜੋ ਸਿਗਰਟਨੋਸ਼ੀ ਤੇ ਉਤੇਜਿਤ ਹੁੰਦਾ ਹੈ।

ਇਸ ਅਧਿਐਨ ਪੇਪਰ ਪੇਪਟਾਈਡ-ਅਧਾਰਿਤ ਥੈਰੇਪੀ ਵਿਗਿਆਨ ਤੋਂ ਲੈ ਕੇ ਥੈਰੇਪੀ ਏਜੰਟਾਂ ਨੂੰ ਦਰਸਾਉਂਦਾ ਹੈ ਜੋ ਵਾਇਰਲ ਪ੍ਰੋਟੀਨ ਅਤੇ ਮਨੁੱਖੀ ਸੰਵੇਦਕਾਂ ਦੇ ਆਪਸੀ ਪ੍ਰਭਾਵ ਨੂੰ ਏਸੀਸੀ2 ਨਾਲ ਮੇਲ-ਜੋਲ ਰੱਖਣ ਵਾਲੇ ਵਾਇਰਲ ਸਪਾਈਕ ਪ੍ਰੋਟੀਨ ਵਿਰੁੱਧ ਤਿਆਰ ਕੀਤੇ ਛੋਟੇ ਅਣੂ ਅਵਰੋਧਕਾਂ ਦੇ ਰਣਨੀਤਕ ਡਿਜ਼ਾਇਨ ਲਈ ਹਨ।

 

ਇਹ ਐਂਟੀਬਾਡੀ ਅਧਾਰਿਤ ਦਵਾਈਆਂ ਦੇ ਨਾਲ ਨਾਲ ਸ਼ੁੱਧ ਕੀਤੇ ਵਾਇਰਸ ਨਾਲ ਸਬਯੂਨਿਟ ਵੈਕਸੀਨ ਦੇ ਵਿਕਾਸ ਦਾ ਵੀ ਸੁਝਾਅ ਦਿੰਦਾ ਹੈ।

[ਪ੍ਰਕਾਸ਼ਨ :

https://dx.doi.org/10.1021/acschemneuro.0c00201

ਜ਼ਿਆਦਾ ਜਾਣਕਾਰੀ ਲਈ ਪ੍ਰੋ. ਸੁਰਾਜੀਤ ਘੋਸ਼ ਨਾਲ ਸੰਪਰਕ ਕਰੋ, sghosh@iitj.ac.in, ਮੋਬਾਇਲ : +91-9903099747]

****

 

ਕੇਜੀਐੱਸ/(ਡੀਐੱਸਟੀ)



(Release ID: 1618532) Visitor Counter : 170