ਪ੍ਰਿਥਵੀ ਵਿਗਿਆਨ ਮੰਤਰਾਲਾ

30 ਅਪ੍ਰੈਲ, 2020 ਦੇ ਆਸ-ਪਾਸ ਦੱਖਣ ਅੰਡੇਮਾਨ ਸਾਗਰ ਤੇ ਉਸ ਦੇ ਨੇੜੇ–ਤੇੜੇ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ

ਭਾਰਤੀ ਮੌਸਮ ਵਿਭਾਗ (ਆਈਐੱਮਡੀ)–– ਸਥਿਤੀ ’ਤੇ ਨਿਰੰਤਰ ਚੌਕਸ ਨਜ਼ਰ ਤੇ ਸਬੰਧਿਤ ਰਾਜ ਸਰਕਾਰਾਂ ਨੂੰ ਨਿਯਮਿਤ ਰੂਪ ’ਚ ਕੀਤਾ ਜਾ ਰਿਹਾ ਹੈ ਸੂਚਿਤ

Posted On: 26 APR 2020 6:26PM by PIB Chandigarh

ਅੰਕੜਿਆਂ ਦੇ ਅਧਾਰ ਤੇ ਭਵਿੱਖਬਾਣੀ ਦੇ ਮਾਡਲਾਂ ਅਤੇ ਸਬੰਧਿਤ ਖੇਤਰ ਉੱਤੇ ਵਾਤਾਵਰਣਕ ਤੇ ਥਰਮੋਡਾਇਨਾਮਿਕਲ ਸਥਿਤੀਆਂ ਤੋਂ ਪ੍ਰਾਪਤ ਪੇਸ਼ੀਨਗੋਈ ਦੇ ਮਾਰਗਦਰਸ਼ਨ ਅਨੁਸਾਰ 30 ਅਪ੍ਰੈਲ 2020 ਤੱਕ ਦੱਖਣੀ ਅੰਡੇਮਾਨ ਸਾਗਰ ਤੇ ਲਾਗਲੇ ਇਲਾਕਿਆਂ ਚ ਘੱਟਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ।

ਇਸ ਦੇ ਅਗਲੇ 48 ਘੰਟਿਆਂ ਦੌਰਾਨ ਹੋਰ ਵੀ ਤੀਬਰ ਹੋਣ ਦੀ ਸੰਭਾਵਨਾ ਹੈ ਅਤੇ ਇਸ ਦੇ ਵਧੇਰੇ ਆਸਾਰ ਪਹਿਲਾਂ ਉੱਤਰਉੱਤਰਪੱਛਮ ਵੱਲ ਮੁੜਨ ਤੇ ਫਿਰ 30 ਅਪ੍ਰੈਲ–3 ਮਈ 2020 ਦੌਰਾਨ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਲਾਗਲੇ ਇਲਾਕਿਆਂ ਤੇ ਉੱਤਰਉੱਤਰਪੂਰਬ ਵੱਲ ਜਾਣ ਦੇ ਹਨ। ਭਾਰਤੀ ਮੌਸਮ ਵਿਭਾਗ ਦੇ ਚੱਕਰਵਾਤੀ ਚੇਤਾਵਨੀ ਡਿਵੀਜ਼ਨ’ (ਸਾਈਕਲੋਨ ਵਾਰਨਿੰਗ ਡਿਵੀਜ਼ਨ) ਅਨੁਸਾਰ ਇਸ ਸਥਿਤੀ ਉੱਤੇ ਲਗਾਤਾਰ ਚੌਕਸ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਬੰਧਿਤ ਰਾਜ ਸਰਕਾਰਾਂ ਨੂੰ ਨਿਯਮਿਤ ਰੂਪ ਵਿੱਚ ਸੂਚਿਤ ਕੀਤਾ ਜਾ ਰਿਹਾ ਹੈ।

ਇਸ ਦੇ ਅਸਰ ਨਾਲ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਉੱਤੇ ਆਲੇਦੁਆਲੇ ਅਤੇ ਨੇੜਲੇ ਸਮੁੰਦਰੀ ਇਲਾਕਿਆਂ ਚ ਮੌਸਮ ਖ਼ਰਾਬ ਹੋ ਸਕਦਾ ਹੈ:

ਚੇਤਾਵਨੀਆਂ:

1.        ਵਰਖਾ: 30 ਅਪ੍ਰੈਲ ਨੂੰ ਨਿਕੋਬਾਰ ਟਾਪੂਆਂ ਤੇ ਬਹੁਤੀਆਂ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ ਤੇ ਕਿਤੇਕਿਤੇ ਭਾਰੀ ਵਰਖਾ ਹੋ ਸਕਦੀ ਹੈ। ਫਿਰ ਅਗਲੇ ਕੁਝ ਦਿਨਾਂ ਦੌਰਾਨ ਇਸ ਦੇ ਹੋਰ ਤੀਖਣ ਹੋਣ ਤੇ ਹੋਰ ਇਲਾਕਿਆਂ ਤੱਕ ਫੈਲਣ ਦੀ ਸੰਭਾਵਨਾ ਹੈ; ਜਿਸ ਕਾਰਨ 1 ਮਈ ਨੂੰ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਉੱਤੇ ਬਹੁਤੇ ਸਥਾਨਾਂ ਉੱਤੇ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਅਤੇ ਕੁਝ ਸਥਾਨਾਂ ਉੱਤੇ ਭਾਰੀ ਵਰਖਾ ਹੋ ਸਕਦੀ ਹੈ ਅਤੇ 2 ਮਈ ਨੂੰ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੇ ਕੁਝ ਸਥਾਨਾਂ ਉੱਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਹੋ ਸਕਦੀ ਹੈ।

2.        ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ: ਉੱਤਰੀ ਸੁਮਾਟਰਾ ਦੇ ਕੰਢੇ, ਦੱਖਣੀ ਅੰਡੇਮਾਨ ਦੇ ਸਮੁੰਦਰ, ਨਿਕੋਬਾਰ ਟਾਪੂਆਂ ਤੇ ਬੰਗਾਲ ਦੀ ਖਾੜੀ ਦੇ ਨਾਲ ਲੱਗਦੇ ਦੱਖਣਪੂਰਬੀ ਇਲਾਕਿਆਂ 30 ਅਪ੍ਰੈਲ ਤੇ 1 ਮਈ 2020 ਨੂੰ ਅਤੇ ਫਿਰ 2 ਅਤੇ 3 ਮਈ ਨੂੰ ਉੱਤਰੀ ਅੰਡੇਮਾਨ ਦੇ ਸਮੁੰਦਰ, ਅੰਡੇਮਾਨ ਟਾਪੂਆਂ ਤੇ ਬੰਗਾਲ ਦੀ ਖਾੜੀ ਦੇ ਲਾਗਲੇ ਦੱਖਣਪੂਰਬੀ ਤੇ ਪੂਰਬੀ ਕੇਂਦਰੀ ਇਲਾਕਿਆਂ ਵਿੱਚ 40–50 ਕਿਲੋਮੀਟਰ ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

3.        ਸਮੁੰਦਰੀ ਸਥਿਤੀ: 30 ਅਪ੍ਰੈਲ ਤੋਂ 1 ਮਈ 2020 ਤੱਕ ਉੱਤਰੀ ਸੁਮਾਟਰਾ ਦੇ ਕੰਢੇ, ਦੱਖਣੀ ਅੰਡੇਮਾਨ ਸਾਗਰ ਤੇ ਬੰਗਾਲ ਦੀ ਖਾੜੀ ਦੇ ਨਾਲ ਲੱਗਦੇ ਦੱਖਣਪੂਰਬੀ ਇਲਾਕਿਆਂ ਚ ਅਤੇ ਫਿਰ 2 ਤੇ 3 ਮਈ ਨੂੰ ਅੰਡੇਮਾਨ ਦੇ ਸਮੁੰਦਰ ਅਤੇ ਦੱਖਣਪੂਰਬੀ ਇਲਾਕਿਆਂ ਅਤੇ ਬੰਗਾਲ ਦੀ ਖਾੜੀ ਦੇ ਪੂਰਬੀ ਕੇਂਦਰੀ ਖੇਤਰਾਂ ਵਿੱਚ ਸਮੁੰਦਰੀ ਸਥਿਤੀਆਂ ਅਸ਼ਾਂਤ ਤੋਂ ਬਹੁਤ ਜ਼ਿਆਦਾ ਅਸ਼ਾਂਤ ਰਹਿਣਗੀਆਂ।

4.        ਮਛੇਰਿਆਂ ਨੂੰ ਚੇਤਾਵਨੀ: ਮਛੇਰਿਆਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਉਹ 30 ਅਪ੍ਰੈਲ ਤੋਂ 3 ਮਈ, 2020 ਤੱਕ ਉੱਤਰੀ ਸੁਮਾਟਰਾ ਦੇ ਕੰਢੇ ਉੱਤੇ ਨਾਲ ਲਗਦੇ ਸਮੁੰਦਰ, ਅੰਡੇਮਾਨ ਦੇ ਸਮੁੰਦਰ ਤੇ ਬੰਗਾਲ ਦੀ ਖਾੜੀ ਦੇ ਨਾਲ ਲੱਗਦੇ ਦੱਖਣਪੂਰਬੀ ਅਤੇ ਪੂਰਬੀਕੇਂਦਰੀ ਇਲਾਕਿਆਂ ਵਿੱਚ ਮੱਛੀਆਂ ਫੜਨ ਲਈ ਨਾ ਜਾਣ।

ਇਸ ਸਥਿਤੀ ਉੱਤੇ ਅੱਪਡੇਟਸ ਲਈ www.imd.gov.in,www.rsmcnewdelhi.imd.gov.in ਅਤੇ www.mausam.imd.gov.in ਉੱਤੇ ਜਾਓ।

 

****

 

ਕੇਜੀਐੱਸ/(ਆਈਐੱਮਡੀ)



(Release ID: 1618524) Visitor Counter : 149