ਬਿਜਲੀ ਮੰਤਰਾਲਾ

ਐੱਨਟੀਪੀਸੀ ਨੇ ਲੇਹ ਅਤੇ ਨਵੀਂ ਦਿੱਲੀ ਲਈ ਹਾਈਡ੍ਰੋਜਨ ਈਂਧਣ ਬੱਸ ਅਤੇ ਕਾਰ ਪ੍ਰੋਜੈਕਟ ਲਾਂਚ ਕੀਤਾ - ਗਲੋਬਲ ਈਓਆਈ (Global EOI) ਮੰਗੇ

Posted On: 26 APR 2020 2:42PM by PIB Chandigarh

ਭਾਰਤ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਕ ਅਤੇ ਬਿਜਲੀ ਮੰਤਰਾਲੇ ਦੇ ਤਹਿਤ ਇੱਕ ਸੈਂਟਰਲ ਪਬਲਿਕ ਸੈਕਟਰ ਅਦਾਰੇ (ਪੀਐੱਸਯੂ), ਐੱਨਟੀਪੀਸੀ ਲਿਮਿਟਿਡ ਨੇ ਲੇਹ ਅਤੇ ਨਵੀਂ ਦਿੱਲੀ ਲਈ 10 ਹਾਈਡ੍ਰੋਜਨ ਫਿਊਅਲ ਸੈੱਲ (ਐੱਫਸੀ) ਅਧਾਰਿਤ ਇਲੈਕਟ੍ਰਿਕ ਬੱਸਾਂ ਅਤੇ 10 ਹਾਈਡ੍ਰੋਜਨ ਫਿਊਅਲ ਸੈੱਲ ਅਧਾਰਿਤ ਇਲੈਕਟ੍ਰਿਕ ਕਾਰਾਂ ਉਪਲੱਬਧ ਕਰਵਾਉਣਵਾਸਤੇ ਗਲੋਬਲ  ਰੁਚੀ- ਅਭਿਵਿਅਕਤੀ ਪੱਤਰ (ਈਓਆਈ) ਮੰਗੇ ਹਨ। ਈਓਆਈ, ਐੱਨਟੀਪੀਸੀ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ, ਐੱਨਟੀਪੀਸੀ ਵਯਾਪਾਰ ਨਿਗਮ (ਐੱਨਵੀਵੀਐੱਨ) ਲਿਮਿਟਿਡ ਦੁਆਰਾ ਜਾਰੀ ਕੀਤਾ ਗਿਆ ਹੈ।

ਹਾਈਡ੍ਰੋਜਨ ਫਿਊਅਲ ਸੈੱਲ ਅਧਾਰਿਤ ਵਾਹਨਾਂ ਦੀ ਖ਼ਰੀਦ ਦੇਸ਼ ਵਿੱਚ  ਆਪਣੀ ਕਿਸਮ ਦਾ ਪਹਿਲਾ ਪ੍ਰੋਜੈਕਟ ਹੈ, ਜਿਸ ਵਿੱਚ ਹਰਿਤ ਊਰਜਾ ਤੋਂ ਲੈ ਕੇ ਈਂਧਣ ਸੈੱਲ ਵਾਹਨ ਤੱਕ ਦਾ ਇੱਕ ਮੁਕੰਮਲ ਸਮਾਧਾਨ ਵਿਕਸਿਤ ਕੀਤਾ ਜਾਵੇਗਾ।

ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਇਹ ਪਹਿਲ, ਲੇਹ ਅਤੇ ਦਿੱਲੀ ਵਿਖੇ ਪਾਇਲਟ ਪ੍ਰੋਜੈਕਟਾਂ ਦੇ ਹਿੱਸੇ ਵਜੋਂ, ਹਾਈਡ੍ਰੋਜਨ ਪੈਦਾ ਕਰਨ ਲਈ ਅਖੁੱਟ ਊਰਜਾ ਦਾ ਉਪਯੋਗ ਕਰੇਗੀ ਅਤੇ ਇਸ ਦੇ ਭੰਡਾਰਨ ਅਤੇ ਵਿਤਰਣ ਦੀਆਂ ਸੁਵਿਧਾਵਾਂ ਦਾ ਵਿਕਾਸ ਕਰੇਗੀ। ਹਾਈਡ੍ਰੋਜਨ ਸੰਚਾਲਿਤ ਵਾਹਨਾਂ ਦੀ ਸ਼ੁਰੂਆਤ ਕਰਨ ਦਾ ਮਕਸਦ ਆਵਾਜਾਈ ਦੇ ਖੇਤਰ ਵਿੱਚ ਕਾਰਬਨ ਉਤਸਰਜਨ ਨੂੰ ਘੱਟ ਕਰਨਾ ਵੀ ਹੈ।

ਇਹ ਪੀਐੱਸਯੂ ਜਨਤਕ ਆਵਾਜਾਈ ਦੇ ਸੰਦਰਭ ਵਿੱਚ ਸੰਪੂਰਨ ਈ-ਗਤੀਸ਼ੀਲਤਾ ਸਮਾਧਾਨ ਉਪਲੱਬਧ ਕਰਵਾਉਣ ਲਈ ਕਈ ਟੈਕਨੋਲੋਜੀਕਲ  ਪਹਿਲਾਂ ਕਰ ਰਿਹਾ ਹੈ ਜਿਨ੍ਹਾਂ ਵਿੱਚ ਸਰਵਜਨਕ ਚਾਰਜਿੰਗ ਸੁਵਿਧਾ ਪ੍ਰਦਾਨ ਕਰਨ ਲਈ ਬੁਨਿਆਦੀ ਢਾਂਚੇ  ਦਾ ਨਿਰਮਾਣ ਅਤੇ ਸਟੇਟ / ਸਿਟੀ ਟ੍ਰਾਂਸਪੋਰਟ ਅੰਡਰਟੇਕਿੰਗਜ਼ ਨੂੰ ਇਲੈਕਟ੍ਰਿਕ ਬੱਸਾਂ ਪ੍ਰਦਾਨ ਕਰਨਾ ਸ਼ਾਮਲ ਹੈ।

ਇਸ ਸਬੰਧ ਵਿੱਚ, ਵੱਖ-ਵੱਖ ਸ਼ਹਿਰਾਂ ਵਿੱਚ 90 ਪਬਲਿਕ ਚਾਰਜਿੰਗ ਸਟੇਸ਼ਨ ਅਤੇ ਫਰੀਦਾਬਾਦ ਵਿਖੇ ਈ -3-ਪਹੀਆ ਵਾਹਨਾਂ ਲਈ  ਬੈਟਰੀ ਚਾਰਜਿੰਗ ਅਤੇ ਸਵੈਪਿੰਗ ਸਟੇਸ਼ਨ ਪਹਿਲਾਂ ਹੀ ਚਾਲੂ ਕੀਤੇ ਜਾ ਚੁੱਕੇ  ਹਨ। ਇਸੇ ਤਰ੍ਹਾਂ ਅੰਡੇਮਾਨ ਅਤੇ ਨਿਕੋਬਾਰ ਪ੍ਰਸ਼ਾਸਨ ਲਈ ਈ-ਬੱਸ ਸਮਾਧਾਨ ਯੋਜਨਾ  ਲਾਗੂ ਕੀਤੀ ਜਾ ਰਹੀ ਹੈ।

ਈਓਆਈ ਨੂੰ ਹੇਠਾਂ ਦਿੱਤੇ ਲਿੰਕ ਤੋਂ

https://eprocurentpc.nic.in/nicgep/app?component=%24DirectLink&page=FrontEndViewTender&service=direct&session=T&sp=S9jKXObCbvSsD6XuLgJnFUA%3D%3D

ਜਾਂ ਵੈੱਬਸਾਈਟ

https://eprocurentpc.nic.in/nicgep/app ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ

 

****

ਆਰਸੀਜੇ/ਐੱਮ



(Release ID: 1618451) Visitor Counter : 171