ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵਟਸਐਪ ’ਤੇ ਜਾਅਲੀ ਖ਼ਬਰ ’ਚ ‘ਕੋਰੋਨਾ ਸਹਾਇਤਾ ਯੋਜਨਾ’ ਤਹਿਤ 1,000 ਰੁਪਏ ਦੇਣ ਦਾ ਦਾਅਵਾ

Posted On: 25 APR 2020 9:37PM by PIB Chandigarh

ਪੱਤਰ ਸੂਚਨਾ ਦਫ਼ਤਰ (ਪੀਆਈਬੀ) ਦੀ ਫੈਕਟ ਚੈੱਕ ਯੂਨਿਟਨੇ ਅੱਜ ਇੱਕ ਟਵੀਟ ਰਾਹੀਂ ਸਪਸ਼ਟ ਕੀਤਾ ਕਿ ਭਾਰਤ ਸਰਕਾਰ ਕਿਸੇ ਨੂੰ ਵੀ ਅਖੌਤੀ ਕੋਰੋਨਾ ਸਹਾਇਤਾ ਯੋਜਨਾਤਹਿਤ 1,000 ਰੁਪਏ ਅਦਾ ਨਹੀਂ ਕਰ ਰਹੀ। ਇਹ ਟਵੀਟ ਉਸ ਵਟਸਐਪ ਸੰਦੇਸ਼ ਦੇ ਜਵਾਬ ਵਿੱਚ ਕੀਤਾ ਗਿਆ ਸੀ, ਜੋ ਵੱਡੇ ਪੱਧਰ ਤੇ ਪ੍ਰਚਾਰਿਤ ਕੀਤਾ ਗਿਆ ਸੀ ਤੇ ਉਸ ਵਿੱਚ ਅਜਿਹਾ ਦਾਅਵਾ ਕੀਤਾ ਗਿਆ ਸੀ ਕਿ ਸਰਕਾਰ ਨੇ ਇੱਕ ਸਕੀਮ ਡਬਲਿਊਸੀਐੱਚਓ’(WCHO) ਸ਼ੁਰੂ ਕੀਤੀ ਹੈ, ਜਿਸ ਤਹਿਤ ਹਰੇਕ ਵਿਅਕਤੀ ਨੂੰ 1,000 ਰੁਪਏ ਦਿੱਤੇ ਜਾ ਰਹੇ ਹਨ। ਇਹ ਸੰਦੇਸ਼ ਲੋਕਾਂ ਨੂੰ ਇੱਕ ਲਿੰਕ ਉੱਤੇ ਕਲਿੱਕ ਕਰ ਕੇ ਆਪੋਆਪਣੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਆਖਦਾ ਹੈ।

ਟਵੀਟ ਚ ਸਪਸ਼ਟ ਕੀਤਾ ਗਿਆ ਹੈ ਕਿ ਅਜਿਹਾ ਦਾਅਵਾ ਤੇ ਲਿੰਕ ਦੋਵੇਂ ਹੀ ਧੋਖਾਧੜੀ ਹਨ ਤੇ ਜਨਤਾ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਇਸ ਉੱਤੇ ਕਲਿੱਕ ਨਾ ਕਰਨ।

https://twitter.com/PIBFactCheck/status/1253954246271070208

 

ਪਿਛੋਕੜ

ਸੋਸ਼ਲ ਮੀਡੀਆ ਤੇ ਫੇਕ ਨਿਊਜ਼ ਦੇ ਪ੍ਰਸਾਰ ਨੂੰ ਰੋਕਣ ਅਤੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੇ ਅਨੁਪਾਲਨ ਵਿੱਚ ਪੀਆਈਬੀ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੀਆਂ ਅਫਵਾਹਾਂ ਨੂੰ ਉਜਾਗਰ ਕਰਨ ਲਈ ਇੱਕ ਸਪੈਸ਼ਲ ਯੂਨਿਟ ਦੀ ਸਥਾਪਨਾ ਕੀਤੀ ਹੈ। ਪੀਆਈਬੀਫੈਕਟਚੈੱਕਟਵਿੱਟਰ ਤੇ ਇੱਕ ਪ੍ਰਮਾਣਿਤ ਹੈਂਡਲ ਹੈ, ਜੋ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਟ੍ਰੈਂਡਿੰਗ ਸੰਦੇਸ਼ਾਂ ਦੀ ਨਿਗਰਾਨੀ ਕਰਦਾ ਹੈ ਅਤੇ ਫਰਜ਼ੀ ਖ਼ਬਰਾਂ ਦਾ ਪਰਦਾਫਾਸ਼ ਕਰਨ ਲਈ ਇਸ ਦੀ ਸਮੱਗਰੀ ਦੀ ਵਿਆਪਕ ਸਮੀਖਿਆ ਕਰਦਾ ਹੈ। ਇਸ ਦੇ ਇਲਾਵਾ ਟਵਿੱਟਰ ਤੇ ਪੀਆਈਬੀ_ਇੰਡੀਆ ਹੈਂਡਲ ਅਤੇ ਪੀਆਈਬੀ ਦੀਆਂ ਕਈ ਖੇਤਰੀ ਯੂਨਿਟਾਂ ਦੁਆਰਾ ਟਵਿੱਟਰ ਭਾਈਚਾਰੇ ਦੇ ਹਿਤ ਵਿੱਚ ਹੈਸ਼ਟੈਗ #ਪੀਆਈਬੀਫੈਕਟਚੈੱਕ ਦੇ ਨਾਲ ਕਿਸੇ ਵੀ ਜਾਣਕਾਰੀ ਦਾ ਸਰਕਾਰੀ ਅਤੇ ਪ੍ਰਮਾਣਿਕ ਵਰਜ਼ਨ ਪੋਸਟ ਕੀਤਾ ਜਾ ਰਿਹਾ ਹੈ।

ਕੋਈ ਵੀ ਵਿਅਕਤੀ ਕਿਸੇ ਵੀ ਸੋਸ਼ਲ ਮੀਡੀਆ ਸੰਦੇਸ਼ ਟੈਕਸਟ, ਆਡੀਓ ਅਤੇ ਵੀਡੀਓ ਆਦਿ ਦੀ ਸਚਾਈ ਪਰਖਣ ਲਈ ਪੀਆਈਬੀਫੈਕਟਚੈੱਕ ਨੂੰ ਭੇਜ ਸਕਦਾ ਹੈ। ਇਸ ਨੂੰ ਔਨਲਾਈਨ ਲਿੰਕ https://factcheck.pib.gov.in/ਤੇ ਜਾਂ ਵਟਸਐਪ ਨੰਬਰ +918799711259 ਜਾਂ ਈਮੇਲ pibfactcheck[at]gmail[dot]com ਕੀਤਾ ਜਾ ਸਕਦਾ ਹੈ। ਵਿਵਰਣ ਪੀਆਈਬੀ ਦੀ ਵੈੱਬਸਾਈਟ https://pib.gov.in ਤੇ ਵੀ ਉਪਲੱਬਧ ਹਨ।

WhatsApp Image 2020-04-21 at 8.38.39 PM.jpeg

*****

 

ਐੱਸਐੱਸ


(Release ID: 1618347) Visitor Counter : 212