ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਐਕਟਿਵ ਫਰਮਾਸਿਊਟੀਕਲ ਇਨਗ੍ਰੀਡੀਐਂਟਸ (ਏਪੀਆਈ) ਅਤੇ ਡਰੱਗ ਇੰਟਰਮੀਡੀਏਟਸ ਲਈ ਨਿਰਭਰਤਾ ਘਟਾਉਣ ਵਾਸਤੇ ਸੀਐੱਸਆਈਆਰ-ਆਈਆਈਸੀਟੀ ਦੀਆਂ ਪਹਿਲਾਂ

Posted On: 25 APR 2020 3:41PM by PIB Chandigarh


ਐਕਟਿਵ ਫਰਮਾਸਿਊਟੀਕਲ ਇਨਗ੍ਰੀਡੀਐਂਟਸ (ਏਪੀਆਈ) ਅਤੇ ਇੰਟਰਮੀਡੀਏਟਸ, ਕਿਸੇ ਵੀ ਦਵਾਈ ਦੇ ਮੁੱਖ ਹਿੱਸੇ ਹੁੰਦੇ ਹਨ ਜੋ ਨਿਯਤ ਕੀਤੇ ਗਏ ਪ੍ਰਭਾਵ ਪੈਦਾ ਕਰਦੇ ਹਨ। ਭਾਰਤ,ਜ਼ਿਆਦਾਤਰ ਏਪੀਆਈਜ਼ ਅਤੇ ਡਰੱਗ ਇੰਟਰਮੀਡੀਏਟਸ ਦੀ ਅਪੂਰਤੀ ਲਈ  ਵਿਸ਼ੇਸ਼ ਤੌਰ 'ਤੇ ਚੀਨ ਉੱਤੇ ਨਿਰਭਰ ਕਰਦਾ ਹੈ। ਹੁਣ ਇੰਡੀਅਨ ਇੰਸਟੀਟਿਊਟ ਆਵ੍ ਕੈਮੀਕਲ ਟੈਕਨੋਲੋਜੀ (ਆਈਆਈਸੀਟੀ), ਹੈਦਰਾਬਾਦ ਇੱਕ ਹੋਰ ਹੈਦਰਾਬਾਦ- ਅਧਾਰਿਤ ਏਕੀਕ੍ਰਿਤ ਫਰਮਾਸਿਊਟੀਕਲ ਕੰਪਨੀ, ਐੱਲਏਐੱਕਸਏਆਈ (ਲਕਸ਼ੈ) ਲਾਈਫ ਸਾਇੰਸਿਜ਼, ਦੇ ਨਾਲ ਏਪੀਆਈ ਅਤੇ ਡਰੱਗ ਇੰਟਰਮੀਡੀਏਟਸ ਦੇ ਵਿਕਾਸ ਅਤੇ ਨਿਰਮਾਣ ਲਈ ਸਹਿਯੋਗ ਕਰ ਰਹੀ ਹੈ।
ਇਹ ਪਹਿਲ, ਇਨ੍ਹਾਂ ਇਨਗ੍ਰੀਡੀਐਂਟਸ ਦੇ ਚੀਨੀ ਆਯਾਤਾਂ 'ਤੇ ਭਾਰਤੀ ਫਰਮਾਸਿਊਟੀਕਲ ਸੈਕਟਰ ਦੀ ਨਿਰਭਰਤਾ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ।
ਆਈਆਈਸੀਟੀ, ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਦੇ ਤਹਿਤ ਇੱਕ ਪ੍ਰਯੋਗਸ਼ਾਲਾ ਹੈ ਜੋ ਐੱਲਏਐੱਕਸਏਆਈ (ਲਕਸ਼ੈ) ਦੇ ਨਾਲ ਮਿਲ ਕੇ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਵਰਤੀਆਂ ਜਾ ਰਹੀਆਂ ਡਰੱਗਸ ਦੇ ਸੰਸਲੇਸ਼ਣ ਲਈ ਕੰਮ ਕਰ ਰਹੀ ਹੈ। ਇਹ ਸਹਿਯੋਗ ਮੁਢਲੇ ਤੌਰ ਤੇ ਉਮੀਫੈਨੋਵਿਰ, ਰੇਮਡੇਸੀਵਿਰ ਅਤੇ ਹਾਈਡ੍ਰੋਕਸੀਕਲੋਰੋਕੁਇਨ (ਐੱਚਸੀਕਿਊ) ਦੇ ਇੱਕ ਪ੍ਰਮੁੱਖ ਇੰਟਰਮੀਡੀਏਟ ਤੇ ਫੋਕਸ ਕਰੇਗਾ।
ਐਂਟੀ-ਮਲੇਰੀਅਲ ਡਰੱਗ, ਐੱਚਸੀਕਿਊ ਦੇ ਸਭ ਤੋਂ ਵੱਡੇ ਉਤਪਾਦਕ ਦੇਸ਼ਾਂ ਵਿਚੋਂ ਇੱਕ, ਭਾਰਤ ਨੇ ਪਿਛਲੇ ਹਫ਼ਤਿਆਂ ਵਿੱਚ ਮੰਗ ਵਿੱਚ ਤੇਜ਼ੀ ਵੇਖੀ ਹੈ। ਭਾਰਤ ਨੇ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਸਮੇਤ 50 ਤੋਂ ਵੱਧ ਦੇਸ਼ਾਂ ਨੂੰ ਐੱਚਸੀਕਿਊਭੇਜੀ ਹੈ। ਇਸ ਸਹਿਕਾਰਤਾ ਦੇ ਨਤੀਜੇ ਵਜੋਂ ਮੁੱਖ ਕੱਚੇ ਮਾਲਾਂ ਲਈ ਚੀਨ 'ਤੇ ਨਿਊਨਤਮ ਨਿਰਭਰਤਾ ਰਹਿਣ ਦੇ ਨਾਲ-ਨਾਲ ਪ੍ਰਕਿਰਿਆ ਵੀ ਲਾਗਤ ਪ੍ਰਭਾਵੀ ਹੋਵੇਗੀ। ਇਸ ਤੋਂ ਇਲਾਵਾ, ਰੇਮਡੇਸੀਵਿਰ, ਜੋ ਪਹਿਲਾਂ ਈਬੋਲਾ ਵਾਇਰਸ ਦੇ ਮਰੀਜ਼ਾਂ ਨੂੰ ਦਿੱਤੀ ਗਈ ਸੀ, ਇਸ ਸਮੇਂ ਕੋਵਿਡ-19 ਦੇ ਵਿਰੁੱਧ, ਇਸ ਦੀਕਾਰਜਕੁਸ਼ਲਤਾ ਅਤੇ ਸੁਰੱਖਿਆ ਦਾ ਮੁਲੰਕਣ ਕਰਨ ਲਈ, ਇਹਕਲੀਨਿਕਲ ਅਜ਼ਮਾਇਸ਼ਾਂ ਅਧੀਨ ਹੈ।
ਇਹ ਮਹਿਸੂਸ ਕਰਦਿਆਂ ਕਿਡਰੱਗ ਸੁਰੱਖਿਆ ਅਤੇ ਜ਼ਰੂਰੀ ਦਵਾਈਆਂ ਦੀ ਨਿਰਵਿਘਨ ਪਹੁੰਚ ਜਨ ਸਿਹਤ ਲਈ  ਅਤੀ ਅਵੱਸ਼ਕ ਹੈ, ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਵਿੱਚ ਥੋਕ ਡਰੱਗ ਨਿਰਮਾਣ ਨੂੰ ਪ੍ਰੋਤਸਾਹਿਤ ਕਰਨ ਅਤੇ ਚੀਨ 'ਤੇ ਸਾਡੀ ਨਿਰਭਰਤਾ ਘਟਾਉਣ ਲਈ ਇਕ ਵਿਸ਼ੇਸ਼ ਪੈਕੇਜ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਐੱਲਏਐੱਕਸਏਆਈ(ਲਕਸ਼ੈ) ਲਾਈਫ ਸਾਇੰਸਜ਼ ਪ੍ਰਾਈਵੇਟ  ਲਿਮਿਟਿਡ (LAXAI Life Sciences Pvt. Ltd.) ਦੀ ਸਥਾਪਨਾ ਸਾਲ 2007 ਵਿੱਚ ਇਸ ਵਿਜ਼ਨ ਨਾਲ ਕੀਤੀ ਗਈ ਸੀ ਕਿ ਦਵਾਈਆਂ ਬਣਾਉਣ ਵਾਲੀਆਂ ਗਲੋਬਲ ਕੰਪਨੀਆਂ ਦੀ ਖੋਜ ਰਸਾਇਣ ਮੁਹਿੰਮ ਨੂੰ ਤੇਜ਼ ਕੀਤਾ ਜਾ ਸਕੇ। ਅੱਜ ਐੱਲਏਐੱਕਸਏਆਈ, ਏਪੀਆਈ / ਫਾਰਮੂਲੇਸ਼ਨ ਡਿਵੈਲਪਮੈਂਟ ਦੇ ਨਾਲ ਨਾਲ ਏਪੀਆਈ ਮੈਨੂਫੈਕਚਰਿੰਗ ਵਿੱਚ ਮੌਜੂਦਗੀ ਦੇ ਨਾਲ ਇਕ ਏਕੀਕ੍ਰਿਤ ਫਰਮਾਸਿਊਟੀਕਲ ਕੰਪਨੀ ਬਣ ਗਈ ਹੈ।
ਇਹ ਸਹਿਯੋਗ, ਉਤਪਾਦਾਂ ਦੇ ਵਣਜਿਕ ਨਿਰਮਾਣ ਲਈ ਜਾਣਕਾਰੀ ਦਾਉਪਯੋਗ ਕਰੇਗਾ। ਐੱਲਏਐੱਕਸਏਆਈ (ਲਕਸ਼ੈ)ਲਾਈਫ ਸਾਇੰਸਜ਼, ਇਨ੍ਹਾਂ ਉਤਪਾਦਾਂ ਦਾ ਵਣਜੀਕਰਨ ਕਰਨ ਵਾਲੇ ਪਹਿਲੇ ਕੁਝ ਸੰਸਥਾਨਾਂ ਵਿੱਚੋਂ ਇੱਕ ਹੋਵੇਗੀ।
ਇਨ੍ਹਾਂ ਏਪੀਆਈਜ਼ ਅਤੇ ਇੰਟਰਮੀਡੀਏਟਸ ਦਾ ਨਿਰਮਾਣ, ਸੰਯੁਕਤ ਰਾਜ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਯੂਐੱਸਐੱਫਡੀਏ) / ਚੰਗੀ ਨਿਰਮਾਣ ਪਿਰਤ (ਜੀਐੱਮਪੀ) ਦੁਆਰਾ ਪ੍ਰਵਾਨਿਤ ਲਕਸ਼ੈ ਪਲਾਂਟਾਂ  ਦੀ ਸਹਾਇਕ ਕੰਪਨੀ, ਥੈਰੇਪੀਵਾ ਪ੍ਰਾਈਵੇਟ ਲਿਮਿਟਿਡ ਰਾਹੀਂ ਕੀਤਾ ਜਾਵੇਗਾ।
[ਕੀਵਰਡਸ: ਐਕਟਿਵ ਫਰਮਾਸਿਊਟੀਕਲ ਇਨਗ੍ਰੀਡੀਐਂਟਸ (ਏਪੀਆਈਜ਼), ਡਰੱਗ ਇੰਟਰਮੀਡੀਏਟਸ, ਸੀਐੱਸਆਈਆਰ-ਆਈਆਈਸੀਟੀ
ਵਧੇਰੇ ਜਾਣਕਾਰੀ ਲਈ: ਡਾ. ਐੱਮ ਚੰਦਰਸ਼ੇਖਰਮ, ਸੀਐੱਸਆਈਆਰ-ਇੰਡੀਅਨ ਇੰਸਟੀਟਿਊਟ ਆਵ ਕੈਮੀਕਲ ਟੈਕਨੋਲੋਜੀ, ਹੈਦਰਾਬਾਦ -500 007, ਭਾਰਤ
ਈਮੇਲ: headkim@iict.res.in

*****

ਕੇਜੀਐੱਸ



(Release ID: 1618272) Visitor Counter : 161