ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਯੂਵੀ ਡਿਸਇਨਫੈਕਸ਼ਨ ਟਰਾਲੀ ਕੋਵਿਡ-19 ਨਾਲ ਨਜਿੱਠਣ ਲਈ ਹਸਪਤਾਲ ਦੀਆਂ ਸਾਰੀਆਂ ਥਾਵਾਂ ਨੂੰ ਪ੍ਰਭਾਵੀ ਢੰਗ ਨਾਲ ਸਾਫ ਕਰ ਸਕਦੀ ਹੈ

ਕੋਰੋਨਾਵਾਇਰਸ ਹੋਰ ਵਾਇਰਸਾਂ ਅਤੇ ਬੈਕਟੀਰੀਆ ਵਾਂਗ ਯੂਵੀਸੀ ਲਾਈਟ ਪ੍ਰਤੀ ਸੰਵੇਦੀ ਹੁੰਦਾ ਹੈ

ਮੌਜੂਦਾ ਸਿਸਟਮ ਨੂੰ ਤਜਰਬੇ ਲਈ ਹੈਦਰਾਬਾਦ ਦੇ ਇੰਪਲਾਈਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ ਹਸਪਤਾਲ ਅਤੇ ਹੋਰ ਥਾਵਾਂ ਉੱਤੇ ਤੈਨਾਤ ਕੀਤਾ ਗਿਆ ਹੈ

Posted On: 25 APR 2020 3:46PM by PIB Chandigarh

ਭਾਰਤ ਸਰਕਾਰ ਦੇ ਵਿਗਿਆਨ ਅਤੇ  ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਖੁਦਮੁਖਤਿਆਰ ਖੋਜ ਅਤੇ ਵਿਕਾਸ ਕੇਂਦਰ ਇੰਟਰਨੈਸ਼ਨਲ ਅਡਵਾਂਸਡ ਰਿਸਰਚ ਸੈਂਟਰ ਫਾਰ ਪਾਊਡਰ ਮੈਟਾਲਰਜੀ ਐਂਡ ਨਿਊ ਮੈਟੀਰੀਅਲਜ਼ (ਏਆਰਸੀਆਈ) ਨੇ ਯੂਨੀਵਰਸਿਟੀ ਆਵ੍ ਹੈਦਰਾਬਾਦ ਨਾਲ ਮਿਲ ਕੇ ਮੀਕਨਜ਼ ਇੰਡਸਟਰੀਜ਼ ਲਿਮਿਟਿਡ ਐੱਮਆਈਐਲ) ਦੇ ਸਹਿਯੋਗ ਨਾਲ ਇੱਕ ਯੂਵੀਸੀ ਅਧਾਰਿਤ ਡਿਸਇਨਫੈਕਸ਼ਨ ਟਰਾਲੀ ਵਿਕਸਿਤ ਕੀਤੀ ਹੈ ਜੋ ਕਿ ਕੋਵਿਡ ਨਾਲ ਮੁਕਾਬਲੇ ਲਈ   ਹਸਪਤਾਲ ਦੇ ਵਾਤਾਵਰਣ ਦੀ  ਤੇਜ਼ੀ ਨਾਲ ਸਫਾਈ ਕਰੇਗੀ

 

ਯੂਵੀ ਲਾਈਟ,  ਜੋ ਕਿ 200 ਅਤੇ 300 ਐੱਨਐੱਮ ਦੀ ਵੇਵਲੈਂਥ ਉੱਤੇ ਕੰਮ ਕਰਦੀ ਹੈ,  ਮਾਈਕਰੋਆਰਗਿਜ਼ਮ , ਜਿਵੇਂ ਕਿ ਬੈਕਟੀਰੀਆ ਅਤੇ ਵਾਇਰਸਾਂ ਨੂੰ ਗ਼ੈਰ-ਸਰਗਰਮ ਕਰ ਸਕੇਗੀ, ਇਸ ਤਰ੍ਹਾਂ ਹਵਾ ਅਤੇ ਸਤਹਾਂ ਨੂੰ ਕੀਟਾਣੂ-ਰਹਿਤ ਕਰ ਸਕੇਗੀ ਆਮ ਤੌਰ ਤੇ ਜੋ ਰਸਾਇਣਕ ਕੀਟਾਣੂਨਾਸ਼ਕ ਹਸਪਤਾਲਾਂ ਵਿੱਚ  ਹੁੰਦੇ ਹਨ ਉਹ ਬੈਕਟੀਰੀਆ ਦੇ ਖਾਤਮੇ ਲਈ ਕਾਫੀ ਨਹੀਂ ਹੁੰਦੇ ਮਰੀਜ਼ ਦੀ ਸੰਭਾਲ ਲਈ ਹਸਪਤਾਲਾਂ ਵਿੱਚ ਜੋ ਬੈੱਡ ਲਗੇ ਹੁੰਦੇ ਹਨ ਉਨ੍ਹਾਂ ਉੱਤੇ ਪੁਰਾਣੇ ਮਰੀਜ਼ ਦੇ ਜਾਣ ਤੋਂ ਬਾਅਦ ਨਵੇਂ ਮਰੀਜ਼ ਨੂੰ ਰੱਖਣ ਤੋਂ ਪਹਿਲਾਂ ਬੈੱਡ ਨੂੰ  ਕੀਟਾਣੂ-ਰਹਿਤ ਕਰਨਾ ਜ਼ਰੂਰੀ ਹੁੰਦਾ ਹੈ, ਕਿਉਂਕਿ ਹਸਪਤਾਲਾਂ ਵਿੱਚ ਬੈੱਡ ਥੋੜ੍ਹੇ ਹੁੰਦੇ ਹਨ  ਕੋਰੋਨਾਵਾਇਰਸ ਹੋਰਨਾਂ ਵਾਇਰਸਾਂ ਵਾਂਗ ਹੀ ਯੂਵੀਸੀ ਲਾਈਟ ਪ੍ਰਤੀ ਸੈਂਸਟਿਵ ਹੁੰਦਾ ਹੈ ਯੂਵੀਸੀ ਇਰੈਡੀਏਸ਼ਨ ਦੇ ਕੀਟਨਾਸ਼ਕ ਪ੍ਰਭਾਵਾਂ ਪ੍ਰਤੀ ਜੋ 254 ਐੱਨਐੱਮ ਦੀ ਗਤੀ ਹੁੰਦੀ ਹੈ ਉਸ ਦੇ ਨਤੀਜੇ ਵਜੋਂ ਵਾਇਰਸ ਨੂੰ ਨੁਕਸਾਨ ਪਹੁੰਚਦਾ ਹੈ, ਅਤੇ ਸੈਲੂਲਰ  ਰੈਪਲੀਕੇਸ਼ਨ ਹੁੰਦੀ ਹੈ ਡਿਸਇਨਫੈਕਸ਼ਨ ਪ੍ਰਤੀ ਰਸਾਇਣਕ ਪਹੁੰਚ ਦੇ ਉਲਟ ਯੂਵੀ ਲਾਈਟਾਂ ਮਾਈਕਰੋਆਰਗੇਨਿਜ਼ਮ ਨੂੰ ਇਕ ਭੌਤਿਕ  ਅਮਲ ਨਾਲ ਪ੍ਰਭਾਵੀ ਢੰਗ ਨਾਲ ਗ਼ੈਰਸਰਗਰਮ ਕਰ ਦਿੰਦੀਆਂ ਹਨ

 

 

 

ਯੂਵੀਸੀ ਡਿਸਇਨਫੈਕਸ਼ਨ ਟਰਾਲੀ  (ਉੱਚਾਈ 1.6 ਮੀਟਰ, ਚੌੜ੍ਹਾਈ 0.6 ਐੱਮ, ਲੰਬਾਈ 0.9 ਐੱਮ) ਜਿਸ  ਨੂੰ ਕਿ ਏਆਰਸੀਆਈ, ਯੂਓਐੱਚ,ਅਤੇ ਐੱਮਆਈਐੱਲ ਦੁਆਰਾ ਮਿਲ ਕੇ ਤਿਆਰ ਕੀਤਾ ਗਿਆ ਹੈ,  ਵਿੱਚ 6 ਯੂਵੀਸੀ ਜਰਮੀਸਾਈਡਲ ਟਿਊਬਾਂ ਲੱਗੀਆਂ ਹੁੰਦੀਆਂ ਹਨ, ਜੋ ਕਿ ਇਸ ਹਿਸਾਬ ਨਾਲ ਲੱਗੀਆਂ ਹੁੰਦੀਆਂ ਹਨ ਕਿ ਤਿੰਨ ਸਿਰਿਆਂ ਉੱਤੇ ਰੌਸ਼ਨੀ ਹੁੰਦੀ ਹੈ ਅਤੇ ਦੋ ਟਿਊਬਾਂ ਇਕ ਦੂਜੇ ਦੇ ਸਾਹਮਣੇ ਲੱਗੀਆਂ ਹੁੰਦੀਆਂ ਹਨ, ਜਦਕਿ ਇਹ ਲਾਈਟਾਂ ਡਿਸਇਨਫੈਕਸ਼ਨ ਦਾ ਕੰਧਾਂ, ਬੈੱਡ ਆਦਿ ਉੱਤੇ ਧਿਆਨ ਰੱਖਦੀਆਂ ਹਨ, ਜ਼ਮੀਨ ਦੀ ਡਿਸਇਨਫੈਕਸ਼ਨ ਦੋ ਛੋਟੀਆਂ ਯੂਵੀ ਲਾਈਟਾਂ ਦੁਆਰਾ ਕੀਤੀ ਜਾਂਦੀ ਹੈ ਜੋ ਕਿ ਫਰਸ਼ ਉੱਤੇ ਲੱਗੀਆਂ ਹੁੰਦੀਆਂ ਹਨ ਹਸਪਤਾਲ ਦੇ ਕਮਰੇ ਉਸ ਵੇਲੇ ਕੀਟਾਣੂਰਹਿਤ ਹੋ ਜਾਂਦੇ ਹਨ ਜਦੋਂ ਟ੍ਰਾਲੀ ਨੂੰ ਇਕ ਆਪ੍ਰੇਟਰ ਦੁਆਰਾ ਕਮਰੇ ਵਿੱਚ ਘੁਮਾਇਆ ਜਾਂਦਾ ਹੈ, ਉਸ ਨੇ ਸੁਰੱਖਿਆਤਮਕ ਸੂਟ ਪਾਇਆ ਹੁੰਦਾ ਹੈ ਅਤੇ ਯੂਵੀ ਦਾ ਮੁਕਾਬਲਾ ਕਰਨ ਵਾਲੀਆਂ ਗਾਗਲਸ ਲਗਾਈਆਂ ਹੁੰਦੀਆਂ ਹਨ

 

ਔਸਤ ਤੌਰ ਤੇ ਯੂਵੀਸੀ ਟ੍ਰਾਲੀ ਸਿਸਟਮ ਨੂੰ ਘੁਮਾਉਣ ਵਾਲਾ ਆਪ੍ਰੇਟਰ 5 ਫੁੱਟ ਪ੍ਰਤੀ ਮਿੰਟ ਦੀ ਗਤੀ ਉੱਤੇ ਚਲਾਉਂਦਾ ਹੈ ਅਤੇ 400 ਵਰਗਫੁੱਟ ਦਾ ਕਮਰਾ 30 ਮਿੰਟਾਂ ਵਿੱਚ ਕੀਟਾਣੂ-ਰਹਿਤ ਹੋ ਜਾਂਦਾ ਹੈ ਮੌਜੂਦਾ ਸਿਸਟਮ ਪਹਿਲਾ ਪ੍ਰੋਟੋਟਾਈਪ ਹੈ ਅਤੇ ਇਹ ਹਸਪਤਾਲਾਂ ਵਿੱਚ ਅਸਾਨੀ ਨਾਲ ਮੁਹੱਈਆ ਹੈ ਅਤੇ ਇਸ ਦੀ ਕੋਵਿਡ-19 ਮਰੀਜ਼ਾਂ ਲਈ ਵਰਤੋਂ ਹੋ ਸਕਦੀ ਹੈਛੋ ਟੇ ਆਕਾਰ ਵਾਲੀਆਂ ਟਰਾਲੀਆਂ ਵੀ ਬਣ ਰਹੀਆਂ ਹਨਜਿਥੇ ਮੌਜੂਦਾ ਸਿਸਟਮ ਤੈਨਾਤ ਕੀਤਾ ਗਿਆ ਹੈ (ਜਿਸ ਵਿੱਚ ਸਟੈਂਡਰਡ ਅਪ੍ਰੇਟਿੰਗ ਸਿਸਟਮ) ਅਤੇ ਸੁਰੱਖਿਆ ਹਿਦਾਇਤਾਂ ਦੀ ਪਾਲਣਾ ਈਐੱਸਆਈ ਹਸਪਤਾਲ, ਹੈਦਰਾਬਾਦ ਵਿੱਚ ਕੀਤੀ ਜਾ ਰਹੀ ਹੈ ਯੂਵੀ ਲਾਈਟ ਡਿਸਇਨਫੈਕਸ਼ਨ ਸਿਸਟਮ ਨੂੰ ਪਹਿਲੇ ਮਰੀਜ਼ ਦੇ ਡਿਸਚਾਰਜ ਹੋਣ ਤੋਂ ਬਾਅਦ ਖਾਲੀ ਕਮਰਿਆਂ ਵਿੱਚ ਚਲਾਇਆ ਜਾਣਾ ਚਾਹੀਦਾ ਹੈ

 

ਡੀਐੱਸਟੀ ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ, "ਹਸਪਤਾਲ ਕਮਰਿਆਂ, ਉਪਕਰਣਾਂ ਅਤੇ ਹੋਰ ਸਤਹਾਂ ਦੀ ਵਧੇਰੇ ਰਿਸਕ ਵਾਲੇ ਖੇਤਰਾਂ ਵਿੱਚ ਸੁੱਕੀ ਡਿਸਇਨਫੈਕਸ਼ਨ ਇਕ ਵਧੀਆ ਹੱਲ ਹੈ, ਪਰ ਇਸ ਨੂੰ ਇਕ ਡਿਜ਼ਾਈਨਰ ਟ੍ਰਾਲੀ ਦੁਆਰਾ ਇਕ ਪੈਕੇਜ ਦੇ ਰੂਪ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਕਿ ਸਿਸਟਮ ਸੁਖਾਲਾ, ਤੇਜ਼ੀ ਵਾਲਾ  ਅਤੇ ਨਿਪੁੰਨਤਾ ਵਾਲਾ ਬਣਿਆ ਰਹੇ"

 

ਹੋਰ ਵੇਰਵੇ ਲਈ ਕਿਰਪਾ ਕਰਕੇ ਸੰਪਰਕ ਕਰੋ - ਐੱਨ ਅਪਰਨਾ ਰਾਓ, ਸੀਪੀਆਰਓ, ਏਆਰਸੀਆਈ, aparna@arci.res.in, ਮੋਬਾਈਲ : +91-9849622731

 

*****

 

ਕੇਜੀਐੱਸ (ਡੀਐੱਸਟੀ)



(Release ID: 1618241) Visitor Counter : 160