ਖੇਤੀਬਾੜੀ ਮੰਤਰਾਲਾ

‘ਕਿਸਾਨ ਰਥ’ ਮੋਬਾਈਲ ਐਪ ਆਪਣੇ ਲਾਂਚ ਹੋਣ ਦੇ ਇੱਕ ਹਫ਼ਤੇ ਦੇ ਅੰਦਰ ਹੀ ਬੇਹੱਦ ਸਫਲ 1.5 ਲੱਖ ਤੋਂ ਵੱਧ ਕਿਸਾਨਾਂ ਅਤੇ ਵਪਾਰੀਆਂ ਨੇ ਐਪ ’ਤੇ ਰਜਿਸਟ੍ਰੇਸ਼ਨ ਕੀਤਾ ਜਿਸ ਵਿੱਚ ਅਨਾਜ ਅਤੇ ਖੇਤੀ ਉਤਪਾਦਾਂ ਨੂੰ ਪਹੁੰਚਾਉਣ ਦੀ ਸੁਵਿਧਾ ਦੀ ਜਾਣਕਾਰੀ

Posted On: 24 APR 2020 7:34PM by PIB Chandigarh

ਭਾਰਤ ਸਰਕਾਰ ਦਾ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ, ਲੌਕਡਾਊਨ  ਦੇ ਅਰਸੇ ਦੌਰਾਨ ਜ਼ਮੀਨੀ ਪੱਧਰ ਤੇ ਕਿਸਾਨਾਂ ਲਈ ਕਿਸਾਨੀ ਅਤੇ ਖੇਤੀਬਾੜੀ ਦੀਆਂ ਗਤੀਵਿਧੀਆਂ ਦੀ ਸੁਵਿਧਾ ਲਈ ਕਈ ਉਪਰਾਲੇ ਕਰ ਰਿਹਾ ਹੈ ਗਤੀਵਿਧੀਆਂ ਦੀ ਅਪਡੇਟ ਕੀਤੀ ਹਾਲਤ ਹੇਠਾਂ ਦਿੱਤੀ ਗਈ ਹੈ:

1.       ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਕਿਸਾਨਾਂ ਅਤੇ ਵਪਾਰੀਆਂ ਨੂੰ ਸੁਵਿਧਾ ਦੇਣ ਲਈ 17.04.2020 ਨੂੰ ਕਿਸਾਨ ਰਥ”' ਐਪ ਸ਼ੁਰੂ ਕੀਤੀ ਹੈ ਤਾਂ ਜੋ ਕਿਸਾਨਾਂ ਅਤੇ ਵਪਾਰੀਆਂ ਨੂੰ ਅਨਾਜ (ਅਨਾਜ, ਦਾਲ਼ਾਂ ਆਦਿ), ਫਲ ਅਤੇ ਸਬਜ਼ੀਆਂ, ਬੀਜ ਦੇ ਤੇਲ, ਮਸਾਲੇ, ਫਾਈਬਰ ਫ਼ਸਲ, ਫੁੱਲਾਂ, ਬਾਂਸ, ਲੱਕੜ ਦਾ ਕੁੰਦਾ ਅਤੇ ਮਾਮੂਲੀ ਜੰਗਲੀ ਉਪਜ, ਨਾਰਿਅਲ ਆਦਿ ਤੋਂ ਲੈ ਕੇ ਖੇਤੀ ਉਤਪਾਦਾਂ ਦੀ ਆਵਾਜਾਈ ਦੇ ਸਹੀ ਢੰਗਾਂ ਦੀ ਪਛਾਣ ਅਤੇ ਕਿਸਾਨੀ ਤੇ ਵਪਾਰ ਵਿੱਚ ਢੋਆ-ਢੁਆਈ ਦੀ ਸੁਵਿਧਾ ਮਿਲ ਸਕੇ ਅੱਜ ਤੱਕ, ਇਸ ਐਪ ਤੇ ਕੁੱਲ 80,474 ਕਿਸਾਨ ਅਤੇ 70,581 ਵਪਾਰੀ ਰਜਿਸਟਰਡ ਹਨ

2. ਲੌਕਡਾਊਨ  ਕਾਰਨ, ਸਾਰੀਆਂ ਥੋਕ ਮੰਡੀਆਂ 25 ਮਾਰਚ, 2020 ਨੂੰ ਬੰਦ ਹੋ ਗਈਆਂ ਸਨ ਭਾਰਤ ਵਿੱਚ 2587 ਪ੍ਰਮੁੱਖ / ਮੁੱਖ ਖੇਤੀਬਾੜੀ ਮੰਡੀਆਂ ਉਪਲਬਧ ਹਨ, ਜਿਨ੍ਹਾਂ ਵਿੱਚੋਂ 1091 ਮੰਡੀਆਂ 26 ਮਾਰਚ, 2020 ਤੋਂ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ 23 ਅਪ੍ਰੈਲ 2020 ਨੂੰ, 2067 ਮੰਡੀਆਂ ਨੂੰ ਕੰਮ ਕਰਨ ਯੋਗ ਬਣਾਇਆ ਗਿਆ ਹੈ

3. ਐੱਮਐੱਸਪੀ ਤੇ ਦਾਲ਼ਾਂ ਅਤੇ ਤੇਲ ਬੀਜਾਂ ਦੀ ਖਰੀਦ ਇਸ ਵੇਲੇ ਵੀਹ (20) ਰਾਜਾਂ ਵਿੱਚ ਜਾਰੀ ਹੈ ਐੱਨਏਐੱਫ਼ਈਡੀ ਅਤੇ ਐੱਫ਼ਸੀਆਈ ਨੇ 1605.43 ਕਰੋੜ ਰੁਪਏ ਦੇ ਮੁੱਲ ਦੀਆਂ ਦੀ ਖ਼ਰੀਦ ਕੀਤੀ ਜਿਸ ਰਾਹੀਂ 2,05,869 ਕਿਸਾਨਾਂ ਨੂੰ ਲਾਭ ਪਹੁੰਚਾਇਆ ਗਿਆ ਹੈ ਜਿਸ ਵਿੱਚ 1,79,852.21 ਮੀਟ੍ਰਿਕ ਟਨ ਦਾਲ਼ਾਂ ਅਤੇ 1,64,195.14 ਮੀਟ੍ਰਕ ਟਨ ਤੇਲ ਬੀਜਾਂ ਦੀ ਖਰੀਦ ਕੀਤੀ ਗਈ ਹੈ

4. ਗਰਮੀ ਦੀਆਂ ਫ਼ਸਲਾਂ ਦਾ ਬਿਜਾਈ ਖੇਤਰ:

ਚੌਲ: ਗਰਮੀਆਂ ਦੇ ਚਾਵਲਾਂ ਲਈ ਲਗਭਗ 34.73 ਲੱਖ ਹੈਕਟੇਅਰ ਰਕਬੇ ਦੀ ਕਵਰੇਜ ਕੀਤੀ ਗਈ ਜੋ ਪਿਛਲੇ ਸਾਲ ਦੀ ਮਿਆਦ ਦੇ ਦੌਰਾਨ 25.22 ਲੱਖ ਹੈਕਟੇਅਰ ਸੀ

ਦਾਲ਼ਾਂ: ਦਾਲ਼ਾਂ ਤਹਿਤ ਲਗਭਗ 5.07 ਲੱਖ ਹੈਕਟੇਅਰ ਰਕਬੇ ਦੀ ਕਵਰੇਜ ਕੀਤੀ ਗਈ ਹੈ ਜੋ ਪਿਛਲੇ ਸਾਲ ਇਸੇ ਦੀ ਮਿਆਦ ਦੇ ਦੌਰਾਨ 3.82 ਲੱਖ ਹੈਕਟੇਅਰ ਸੀl

ਅਨਾਜ ਦਾਲ਼ਾਂ: ਮੋਟੇ ਅਨਾਜ ਤਹਿਤ ਤਕਰੀਬਨ 8.55 ਲੱਖ ਹੈਕਟੇਅਰ ਰਕਬੇ ਦੀ ਕਵਰੇਜ ਕੀਤੀ ਗਈ ਹੈ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ 5.47 ਲੱਖ ਹੈਕਟੇਅਰ ਸੀ

ਤੇਲ ਬੀਜ: ਤੇਲ ਬੀਜਾਂ ਵਿੱਚ ਲਗਭਗ 8.73 ਲੱਖ ਹੈਕਟੇਅਰ ਰਕਬਾ ਹੈ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ 6.80 ਲੱਖ ਹੈਕਟੇਅਰ ਸੀ

5. 24 ਅਪ੍ਰੈਲ 2020 ਤੱਕ ਕਟਾਈ ਦੀ ਹਾਲਤ

ਕਣਕ: ਜਿਵੇਂ ਰਾਜਾਂ ਦੁਆਰਾ ਦੱਸਿਆ ਗਿਆ ਹੈ ਕਿ ਮੱਧ ਪ੍ਰਦੇਸ਼ ਵਿੱਚ 98 ਤੋਂ 99 %, ਰਾਜਸਥਾਨ ਵਿੱਚ 90 ਤੋਂ 92 %, ਉੱਤਰ ਪ੍ਰਦੇਸ਼ ਵਿੱਚ, 82 ਤੋਂ 85 %, ਹਰਿਆਣਾ ਵਿੱਚ, 50 ਤੋਂ 55 %, ਪੰਜਾਬ ਵਿੱਚ 45 ਤੋਂ 50 %, ਅਤੇ ਬਾਕੀ ਰਾਜਾਂ ਵਿੱਚ 86 ਤੋਂ 88 % ਕਣਕ ਦੀ ਫ਼ਸਲ ਦੀ ਵਾਢੀ ਕਰ ਲਈ ਗਈ ਹੈ

*****

ਏਪੀਐੱਸ/ਪੀਕੇ/ਐੱਮਐੱਸ/ਬੀਏ



(Release ID: 1618059) Visitor Counter : 146