ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਡਾਕ ਵਿਭਾਗ 500 ਕਿਲੋਮੀਟਰ ਤੋਂ ਵੱਧ ਦੇ 22 ਰੂਟਾਂ ਨਾਲ ਨੈਸ਼ਨਲ ਰੋਡ ਟਰਾਂਸਪੋਰਟ ਨੈੱਟਵਰਕ ਜ਼ਰੀਏ ਜ਼ਰੂਰੀ ਵਸਤਾਂ ਨੂੰ ਪਹੁੰਚਾਵੇਗਾ

Posted On: 24 APR 2020 7:25PM by PIB Chandigarh

ਕੋਵਿਡ-19 ਕਰਕੇ ਲੌਕਡਾਊਨ ਨਾਲ ਉਤਪੰਨ ਮੌਜੂਦਾ ਸਥਿਤੀ ਦੇ ਕਾਰਨ, ਦੇਸ਼ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਚੇਨ ਪ੍ਰਬੰਧਨ ਵਿੱਚ ਵਿਘਨ ਪੈ ਗਿਆ ਕਿਉਂਕਿ ਯਾਤਰੀ ਏਅਰਲਾਈਨਾਂ,ਰੇਲਵੇ ਅਤੇ ਰਾਜ ਰੋਡਵੇਜ਼ ਦਾ ਚਲਣਾ ਬੰਦ ਹੋ ਗਿਆ।ਕੇਂਦਰੀ ਸੰਚਾਰ,ਇਲੈਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਅਤੇ ਕਾਨੂੰਨ ਮੰਤਰੀ, ਸ਼੍ਰੀ  ਰਵੀ ਸ਼ੰਕਰ ਪ੍ਰਸਾਦ ਨੇ ਡਾਕ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ, ਵਿਭਾਗ ਨੂੰ ਸੰਕਟ ਦੇ ਸਮੇਂ ਨਿਵੇਕਲਾ ਸੋਚਣ ਲਈ ਉਤਸ਼ਾਹਿਤ ਕੀਤਾ।ਇਸ ਉਤਸ਼ਾਹ ਸਦਕਾ ਵਿਭਾਗੀ ਵਾਹਨਾਂ ਦੇ ਮੌਜੂਦਾ ਬੇੜੇ, ਜੋ ਮੁੱਖ ਤੌਰ 'ਤੇ ਇੰਟਰਾ-ਸਿਟੀ ਡਿਲਿਵਰੀ ਲਈ ਵਰਤੇ ਜਾਂਦੇ ਹਨ, ਦੇ ਨਾਲ ਰੋਡ ਟਰਾਂਸਪੋਰਟ ਨੈੱਟਵਰਕ ਸ਼ੁਰੂ ਕਰਨ ਦਾ ਵਿਚਾਰ ਕੀਤਾ ਗਿਆ ਅਤੇ ਦੇਸ਼ ਭਰ ਦੇ 75 ਸ਼ਹਿਰਾਂ ਨੂੰ ਛੂਹਣ ਵਾਲੇ 34 ਅੰਤਰਰਾਜੀ/ ਅੰਤਰਰਾਜੀ ਕਾਰਜਕ੍ਰਮ ਦੇ  ਇੱਕ ਨੈਸ਼ਨਲ ਰੋਡ ਟਰਾਂਸਪੋਰਟ ਨੈੱਟਵਰਕ ਨੂੰ 500 ਕਿਲੋਮੀਟਰ ਤੋਂ ਵੱਧ ਦੇ 22 ਰੂਟਾਂ ਦੇ ਨਾਲ ਡਿਜ਼ਾਇਨ ਕੀਤਾ ਗਿਆ। ਇਹ ਪਹਿਲ ਇਹ ਸੁਨਿਸ਼ਚਿਤ ਕਰੇਗੀ ਕਿ ਦੇਸ਼ ਦੇ ਅੰਦਰ ਜ਼ਰੂਰੀ ਵਸਤਾਂ ਦੀ ਆਵਾਗਮਨ ਹੋਵੇ ਕਿਉਂਕਿ ਡਾਕ ਵਿਭਾਗ ਦੇਸ਼ ਵਿੱਚ ਕਿਤੇ ਵੀ ਜ਼ਰੂਰੀ ਵਸਤਾਂ ਨੂੰ ਲਿਜਾਣ ਵਾਲੇ ਪਾਰਸਲ ਵੰਡ ਸਕੇਗਾ।

ਡਾਕ ਵਿਭਾਗ ਨੇ ਪਹਿਲਾਂ ਹੀ ਦੇਸ਼ ਦੇ ਕੋਨੇ-ਕੋਨੇ ਵਿੱਚ ਦਵਾਈਆਂ,ਕੋਵਿਡ-19 ਟੈਸਟਿੰਗ ਕਿੱਟਾਂ,ਮਾਸਕ,ਸੈਨੀਟਾਈਜ਼ਰ,ਪੀਪੀਈ ਅਤੇ ਵੈਟੀਲੇਟਰਾਂ ਤੇ ਡਿਫਿਬ੍ਰਿਕੇਟਰਸ ਸਮੇਤ ਮੈਡੀਕਲ ਉਪਕਰਣਾਂ ਸਮੇਤ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਕਈ ਉਪਰਾਲੇ ਕੀਤੇ ਹਨ।ਵਿਭਾਗ ਅਧਾਰ ਯੋਗ ਪ੍ਰਣਾਲੀ ਰਾਹੀਂ ਬਜ਼ੁਰਗਾਂ,ਦਿੱਵਿਯਾਂਗਾ ਅਤੇ ਪੈਨਸ਼ਨਰਾਂ ਦੇ ਦਰਵਾਜ਼ੇ 'ਤੇ ਕੈਸ਼ ਵੰਡ ਕਰ ਰਿਹਾ ਹੈ। ਇਹ ਨੈਸ਼ਨਲ ਰੋਡ ਟਰਾਂਸਪੋਰਟ ਨੈੱਟਵਰਕ ਦੇਸ਼ ਭਰ ਦੇ ਲੋਕਾਂ ਤੱਕ ਪਹੁੰਚਣ ਲਈ ਵਿਭਾਗ ਦੀ ਇੱਕ ਹੋਰ ਪਹਿਲ ਹੈ।

 

                                   *****

ਆਰਜੇ/ਐੱਨਜੇ


(Release ID: 1618056) Visitor Counter : 118