ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਖੇਤੀਬਾੜੀ ਖੋਜ ਤੇ ਸਿੱਖਿਆ ਵਿਭਾਗ (ਡੀਏਆਰਈ) ਤੇ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਦੇ ਕੰਮਾਂ ਦੀ ਸਮੀਖਿਆ ਕੀਤੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) - ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਨੈੱਟਵਰਕ ਜ਼ਰੀਏ ਕਿਸਾਨਾਂ ਵਿੱਚ ਟੈਕਨੋਲੋਜੀਆਂ ਵਧਾਉਣ ਦਾ ਸੱਦਾ ਦਿੱਤਾ

Posted On: 23 APR 2020 8:55PM by PIB Chandigarh


ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਤੇ ਖੇਤੀਬਾੜੀ ਖੋਜ ਤੇ ਸਿੱਖਿਆ ਵਿਭਾਗ (ਡੀਏਆਰਈ) ਦੇ ਕੰਮਾਂ ਦੀ ਵਿਸਤ੍ਰਿਤ ਸਮੀਖਿਆ ਕੀਤੀ। ਸ਼੍ਰੀ ਤੋਮਰ ਨੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਜ਼ਰੀਏ ਭੂਮੀ ਸਿਹਤ ਟੈਸਟ ਦੇ ਪ੍ਰਚਾਰ-ਪ੍ਰਸਾਰ `ਤੇ ਖਾਸ ਜ਼ੋਰ  ਦਿੱਤਾ ਤਾਕਿ ਕਿਸਾਨ ਸਵੈ ਪ੍ਰੇਰਿਤ ਹੋ ਕੇ ਭੂਮੀ ਸਿਹਤ ਟੈਸਟ ਕਰਵਾਉਣ ਤੇ ਉਸ ਦੇ ਅਨੁਸਾਰ ਖਾਦ ਤੇ ਸੂਖਮ ਪੋਸ਼ਕ ਤੱਤਾਂ ਆਦਿ ਦੀ ਵਰਤੋਂ ਕਰਨ।
 
ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਨੇ ਸਾਲ 2014-19 ਦੌਰਾਨ 1234 ਖੇਤੀ ਕਿਸਮਾਂ ਤੇ 345 ਬਾਗਬਾਨੀ ਕਿਸਮਾਂ ਤੇ ਤਕਨੀਕਾਂ ਤਿਆਰ ਕੀਤੀਆਂ ਹਨ। ਆਈਸੀਏਆਰ ਦੀਆਂ ਇਹ ਕਈ ਕਿਸਮਾਂ ਤੇ ਤਕਨੀਕਾਂ ਦੇਸ਼ ਦੀ ਅੰਨ ਸੁਰੱਖਿਆ ਅਤੇ ਵਿਦੇਸ਼ੀ ਲੈਣ-ਦੇਣ `ਚ ਹਿੱਸੇਦਾਰੀ ਪਾ ਰਹੀਆਂ ਹਨ। ਆਈਸੀਏਆਰ ਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੇ ਸਰਕਾਰ ਦੀਆਂ ਕ੍ਰਿਸ਼ੀ ਕਲਿਆਣ ਅਭਿਯਾਨ, ਜਲ ਸ਼ਕਤੀ ਅਭਿਯਾਨ, ਬੂਟੇ ਲਗਾਊਣ ਦੀ ਮੁਹਿੰਮ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਜਿਹੀਆਂ ਵਿਸ਼ੇਸ਼ ਮੁਹਿੰਮਾਂ  ਨੂੰ ਲਾਗੂ ਕਰਨ ਲਈ ਪ੍ਰਭਾਵਸ਼ਾਲੀ ਹਿੱਸੇਦਾਰੀ ਨਿਭਾਈ ਹੈ।
ਕ੍ਰਿਸ਼ੀ ਕਲਿਆਣ ਅਭਿਯਾਨ ਨੂੰ ਦੇਸ਼ ਦੇ 112 ਜਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ ਹੈ। ਹੁਣ ਤੱਕ ਇਸ ਅਭਿਯਾਨ  ਦੇ ਦੋ ਗੇੜ ਮੁਕੰਮਲ ਹੋ ਚੁੱਕੇ ਹਨ, ਜਿਸ ਦੇ ਤਹਿਤ 11.05 ਲੱਖ ਕਿਸਾਨਾਂ ਨੂੰ ਕ੍ਰਿਸ਼ੀ ਕਲਿਆਣ ਅਭਿਯਾਨ ਵੱਲੋਂ ਟ੍ਰੇਨਿੰਗ ਦਿੱਤੀ ਗਈ  ਹੈ ਅਤੇ ਕਿਸਾਨਾਂ ਦੇ ਖੇਤਾਂ `ਚ ਜਾ ਕੇ 5000 ਤੋਂ ਵੱਧ ਪੇਸ਼ਕਾਰੀਆਂ ਦਿੱਤੀਆਂ ਗਈਆਂ ਹਨ। ਕ੍ਰਿਸ਼ੀ ਕਲਿਆਣ ਅਭਿਯਾਨ (KKA)  ਟ੍ਰੇਨਿੰਗ ਦੇ ਤੀਜੇ ਗੇੜ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕਰੀਬ 17 ਲੱਖ ਕਿਸਾਨਾਂ ਨੂੰ ਨਸਲੀ ਵਿਭਿੰਨਤਾ ਦੀ ਖੇਤੀ ਦੀ ਪ੍ਰੈਕਟਿਸ  ਯੋਜਨਾ ਹੈ। ਆਈਸੀਏਆਰ ਨੇ ਜਲਸ਼ਕਤੀ ਅਭਿਯਾਨ  ਦੌਰਾਨ 243 ਕ੍ਰਿਸ਼ੀ ਵਿਗਿਆਨ ਕੇਂਦਰਾਂ  ਵੱਲੋਂ ਲਗਾਏ ਗਏ 466 ਮੇਲਿਆਂ ਰਾਹੀਂ ਕਿਸਾਨਾਂ ਨੂੰ ਪਾਣੀ ਸੰਭਾਲ ਲਈ ਜਾਗਰੂਕ ਤੇ ਪ੍ਰੇਰਿਤ ਵੀ ਕੀਤਾ ਤੇ ਅਭਿਯਾਨ  ਦੇ ਇਨ੍ਹਾਂ ਦੋ ਗੇੜਾਂ ਦੌਰਾਨ ਕਰੀਬ 3.14 ਲੱਖ ਕਿਸਾਨਾਂ ਅਤੇ ਸਕੂਲੀ ਬੱਚਿਆਂ ਨੇ ਹਿੱਸਾ ਲਿਆ।ਬੂਟੇ ਲਗਾਉਣ ਦੀ ਮੁਹਿੰਮ ਤਹਿਤ 7.1 ਲੱਖ ਤੋਂ ਵੱਧ ਬੂਟੇ ਲਗਾਏ ਗਏ, ਜਿਸ ਵਿੱਚ ਜਨਤਕ ਨੇਤਾਵਾਂ ਨੇ ਵੀ ਅੱਗੇ ਹੋ ਕੇ ਹਿੱਸਾ ਲਿਆ। ਇਸ ਵਿੱਚ 34 ਸੰਸਦ ਮੈਂਬਰ, 50 ਵਿਧਾਇਕ ਤੇ 2000 ਹੋਰ ਵੀਆਈਪੀ ਤੇ ਅਫਸਰ ਸ਼ਾਮਲ ਹੋਏ।
ਮੌਜੂਦਾ ਚਲ ਰਹੀ ਪ੍ਰਕਿਰਿਆ ਅਤੇ ਆਈਸੀਏਆਰ ਸਿਸਟਮ ਦੀ ਪਹਿਲ `ਤੇ ਨਵੀਂ ਤਕਨੀਕ ਵਿਕਸਿਤ ਕਰਦਿਆਂ ਮਿਆਰੀ ਪਲਾਂਟਿੰਗ ਸਮੱਗਰੀ ਤੇ ਫਸਲ ਦੀ ਸੋਧੀ ਕਿਸਮ ਦੇ ਬੀਜ ਦੇ ਨਾਲ਼ ਨਾਲ ਮੱਛੀ ਦੀ ਪੁੰਗ ਤੇ ਦੇਸੀ ਨਸਲ ਦੇ ਪਸ਼ੂਆਂ ਦੇ ਵਧੀਆ ਸੀਮਨ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਕੇਵੀਕੇ ਵੱਲੋਂ 14 ਲੱਖ ਕੁਇੰਟਲ ਬੀਜ ਅਤੇ 2425 ਲੱਖ ਪਲਾਂਟਿੰਗ ਸਮੱਗਰੀ ਦੀ ਪੈਦਾਵਾਰ ਕੀਤੀ ਗਈ। ਦੂਜੀਆਂ ਸੰਸਥਾਵਾਂ ਵੱਲੋਂ ਫਲਾਂ ਤੇ ਸਬਜੀਆਂ ਦੀ 512 ਲੱਖ ਹੋਰ ਮਿਆਰੀ ਸਮੱਗਰੀ ਵੀ ਤਿਆਰ ਕੀਤੀ ਗਈ।ਕਿਸਾਨਾਂ ਨੂੰ ਇਹ ਬੀਜ ਤੇ ਪਲਾਂਟਿੰਗ ਸਮੱਗਰੀ ਕਾਫੀ ਬਾਜਵ ਕੀਮਤਾਂ `ਤੇ ਮੁਹੱਈਆ ਕਰਵਾਈ ਗਈ। ਕੇਵੀਕੇ ਨੇ 2014-19 ਦੌਰਾਨ 26.85 ਕਰੋੜ ਮੋਬਾਈਲ ਐਗਰੋ ਐਡਵਾਈਜਰੀਆਂ ਦਿੱਤੀਆਂ।
ਪਸ਼ੂਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਆਈਸੀਏਆਰ ਨੇ 2014-19 ਦੌਰਾਨ 66 ਦਵਾਈਆਂ ਤੇ ਜਾਂਚ ਕੇਂਦਰ ਵਿਕਸਿਤ ਕੀਤੇ।ਭਾਰਤ ਵਿੱਚ ਪਹਿਲੀ ਵਾਰ 2019 ਵਿੱਚ ਦੇਸੀ ਨਸਲਾਂ ਦੀ ਗਜ਼ਟ ਨੋਟੀਫੀਕੇਸ਼ਨ ਕੀਤੀ ਗਈ, ਜਿਸ ਨਾਲ ਦੇਸੀ ਨਸਲਾਂ ਦੀ ਸਾਂਭ-ਸੰਭਾਲ਼ ਤੇ ਪ੍ਰਸਾਰ ਵਿੱਚ ਮਦਦ ਮਿਲੇਗੀ। ਪਿਛਲੇ ਪੰਜ ਸਾਲਾਂ ਦੌਰਾਨ ਪੂਰਬੀ ਤੇ ਪੱਛਮੀ ਤਟ ਵਿੱਚ ਮੱਛੀ ਪੈਦਾਵਾਰ ਵਧਾਉਣ ਲਈ 2500 ਤੋਂ ਵੱਧ ਕੇਜਾਂ ਵਿੱਚ ਓਪਨ-ਸੀ ਕੇਜ ਕਲਚਰ ਤਕਨੀਕੀ ਵਿੱਚ ਵਾਧਾ ਕੀਤਾ ਗਿਆ ਤੇ ਅਹਿਮ ਮੱਛੀ ਤੇ ਹੋਰ ਜੀਵਾਂ ਲਈ 22 ਕਿਫਾਇਤੀ ਕੀਮਤਾਂ ਵਾਲੀਆਂ ਖੁਰਾਕਾਂ ਵਿਕਸਿਤ ਕੀਤੀਆਂ ਗਈਆਂ। ਆਈਸੀਏਆਰ ਨੇ ਰਾਜਾਂ ਤੇ ਖੇਤੀਬਾੜੀ, ਸਹਿਕਾਰਿਤਾ ਤੇ ਕਿਸਾਨ ਭਲਾਈ ਵਿਭਾਗ ਨਾਲ ਸਾਂਝੀਆਂ ਕੋਸ਼ਿਸ਼ਾਂ ਨਾਲ ਕਿਸਾਨਾਂ ਤੇ ਕਸਟਮ ਹਾਈਰਿੰਗ ਸੈਂਟਰਾਂ ਨੂੰ ਖੇਤੀਬਾੜੀ ਰਹਿੰਦ-ਖੂਹੰਦ ਦੇ ਨਿਪਟਾਰੇ ਲਈ ਮਸ਼ੀਨਾਂ ਦੀ ਵੰਡ ਵਿੱਚ ਵੀ ਮਦਦ ਕੀਤੀ। ਸਾਲ 2019 ਵਿੱਚ ਰਹਿੰਦ-ਖੂਹੰਦ ਸਾੜਨ ਦੀਆਂ ਘਟਨਾਵਾਂ ਵਿੱਚ 2016 ਦੇ ਮੁਕਾਬਲੇ 52 % ਕਮੀ ਆਈ।

ਸ਼੍ਰੀ ਤੋਮਰ ਨੇ ਕਿਹਾ ਕਿ ਜਿਹੜੇ ਕਿਸਾਨ ਖੇਤੀ ਦੇ ਆਪਣੇ ਆਪ ਲਾਹੇਵੰਦ  ਤੌਰ-ਤਰੀਕੇ ਤੇ ਔਜ਼ਾਰ ਤਿਆਰ ਕਰਦੇ ਹਨ, ਉਨ੍ਹਾਂ ਦਾ ਵਪਾਰੀਕਰਨ ਲਈ ਉਪਰਾਲੇ ਕੀਤੇ ਜਾਣ ਤਾਕਿ ਸਾਰਿਆਂ ਨੂੰ ਇਸ ਦਾ ਲਾਭ ਮਿਲ ਸਕੇ। ਆਈਸੀਏਆਰ ਤੇ ਡੀਏਆਰਈ ਨੂੰ ਆਪਣੀਆਂ ਨਵੀਆਂ ਕਾਢਾਂ ਦਾ ਵੱਧ ਚੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ।
 ਸ਼੍ਰੀ ਤੋਮਰ ਨੇ ਕਿਹਾ ਕਿ ਆਈਸੀਏਆਰ-ਕੇਵੀਕੇ ਨੈੱਟਵਰਕ ਦੇ ਜ਼ਰੀਏ ਕਿਸਾਨਾਂ ਤੱਕ ਟੈਕਨੋਲੋਜੀ ਦੀ ਪਹੁੰਚ ਵਧਾਉਣ ਲਈ ਸਿਸਟਮ ਨੂੰ ਹੋਰ ਮਜਬੂਤ ਕੀਤਾ ਜਾਵੇ। ਉਨ੍ਹਹਾਂ ਵੱਖ-ਵੱਖ ਵਸਤਾਂ `ਤੇ ਧਿਆਨ ਕੇਦ੍ਰਿਤ ਕਰਨ, ਜਲ ਵਿਗਿਆਨ ਅਤੇ ਟੈਕਨੋਲੋਜੀ `ਤੇ ਡੂੰਘੀ ਖੋਜ ਕਰਨ, ਆਲੂ ਦੀ ਨਿਰਯਾਤਯੋਗ ਕਿਸਮ ਨੂੰ ਵਿਕਸਿਤ ਕਰਨ, ਖੇਤੀਬਾੜੀ-ਸਟਾਰਟਅੱਪ `ਤੇ ਸੈਮੀਨਾਰ ਕਰਨ ਅਤੇ ਇਨ੍ਹਾਂ ਨੂੰ ਹੁਲਾਰਾ ਦੇਣ ਲਈ ਵੀ ਕਿਹਾ ਹੈ।
ਦੇਸੀ ਗਾਵਾਂ ਦੀ ਦੁੱਧ ਦੇਣ ਦੀ ਸਮਰੱਥਾ ਵਧਾਉਣ ਲਈ 8 ਕਿਸਮਾਂ `ਚ ਖੋਜ ਕੀਤੀ ਜਾ ਰਹੀ ਹੈ। ਉੱਥੇ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵੱਖ-ਵੱਖ ਖੇਤੀਬਾੜੀ ਰਵਾਇਤਾਂ `ਤੇ ਕਰੀਬ 17 ਲੱਖ ਕਿਸਾਨਾਂ ਨੂੰ ਸਿਖਲਾਈ ਦੇਣ ਦੀ ਯੋਜਨਾ ਹੈ। ਕੋਵਿਡ-19 ਦੇ ਕਾਰਨ ਕਿਸਾਨਾਂ `ਚ ਤਣਾਅ ਨੂੰ ਰੋਕਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। 15 ਖੇਤਰੀ ਭਾਸ਼ਾਵਾਂ ਵਿੱਚ 5.48 ਕਰੋੜ ਤੋਂ ਵੱਧ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ। ਮਹਾਮਾਰੀ ਨਾਲ ਲੜਨ ਲਈ ਆਰੋਗਯ ਸੇਤੂ ਮੋਬਾਈਲ  ਐਪਲੀਕੇਸ਼ਨ ਦੇ ਇਸਤੇਮਾਲ ਲਈ ਹੁਣ ਤੱਕ ਕਰੀਬ 43 ਲੱਖ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ।
 
ਆਈਸੀਏਆਰ ਤੇ ਡੀਏਆਰਈ ਦੀ ਸਮੀਖਿਆ ਦੌਰਾਨ ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਦੇ ਨਾਲ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਤੇ ਸ਼੍ਰੀ ਕੈਲਾਸ਼ ਚੌਧਰੀ ਵੀ ਮੌਜੂਦ ਸਨ। ਮੀਟਿੰਗ ਵਿੱਚ ਡੀਏਆਰਈ ਅਤੇ ਆਈਸੀਏਆਰ ਦੇ ਅਫਸਰ ਵੀ ਮੌਜੂਦ ਸੀ। ਸਕੱਤਰ, ਡੀਏਆਰਈ ਅਤੇ ਡਾਇਰੈਕਟਰ ਜਨਰਲ, ਆਈਸੀਏਆਰ, ਡਾਕਟਰ ਤਰਲੋਚਨ ਮਹਾਪਾਤਰ ਨੇ ਪ੍ਰਗਤੀ ਰਿਪੋਰਟ ਪੇਸ਼ ਕੀਤੀ।

****
ਏਪੀਐੱਸ/ਪੀਕੇ/ਐੱਮਐੱਸ/ਬੀਏ



(Release ID: 1617863) Visitor Counter : 99