ਜਹਾਜ਼ਰਾਨੀ ਮੰਤਰਾਲਾ

ਗ੍ਰਹਿ ਮੰਤਰਾਲੇ ਦੇ ਸਾਈਨ-ਇਨ / ਸਾਈਨ-ਔਫ ਦੇ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਦੀ ਪਾਲਣਾ ਕਰਦੇ ਹੋਏ ਭਾਰਤੀ ਚਾਲਕ ਦਲ ਦੇ 145 ਮੈਂਬਰ ਜਰਮਨ ਕਰੂਜ਼ ਸ਼ਿੱਪ ਤੋਂ ਮੁੰਬਈ ਬੰਦਰਗਾਹ ‘ਤੇ ਉਤਰੇ

Posted On: 23 APR 2020 7:34PM by PIB Chandigarh


ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਭਾਰਤੀ ਨਾਵਿਕਾਂ ਦੇ  ਸਾਈਨ-ਇਨ/ਸਾਈਨ -ਔਫ ਦੇ ਮਿਆਰੀ ਸੰਚਾਲਨ ਪ੍ਰਕਿਰਿਆ  (ਐੱਸਓਪੀ)   ਜਾਰੀ ਕੀਤੇ ਜਾਣ ਤੋਂ ਬਾਅਦ ਪਹਿਲੀ ਵਾਰ ਜਰਮਨ ਕਰੂਜ਼ ਸ਼ਿੱਪ ਤੋਂ ਭਾਰਤੀ ਚਾਲਕ ਦਲ ਦੇ 145 ਮੈਂਬਰ ਅੱਜ ਮੁੰਬਈ ਬੰਦਰਗਾਹ 'ਤੇ ਉਤਰਨ ਵਿੱਚ ਸਮਰੱਥ ਹੋ ਸਕੇ।
ਮੁੰਬਈ ਪੋਰਟ ਟਰੱਸਟ (ਐੱਮਬੀਪੀਟੀ) ਨੇ ਤਿੰਨ ਪੜਾਵਾਂ ਵਿੱਚ ਸਖਤ ਸਿਹਤ ਜਾਂਚ ਤੋਂ ਬਾਅਦ ਭਾਰਤੀ ਚਾਲਕ ਦਲ ਦੇ ਮੈਂਬਰਾਂ ਲਈ ਜਹਾਜ਼ ਤੋਂ ਉਤਰਨ ਨੂੰ ਅਸਾਨ ਬਣਾਇਆ। ਵਿਆਪਕ ਸਿਹਤ ਜਾਂਚ ਸੁਵਿਧਾਵਾਂ ਦੀ ਵਿਵਸਥਾ ਬਰਥ ਉੱਤੇ  ਕੀਤੀ ਗਈ। ਐੱਮਬੀਪੀਟੀ ਦੇ ਡਾਕਟਰਾਂ ਅਤੇ ਨਰਸਾਂ ਦੀ ਸਹਾਇਤਾ ਨਾਲ ਬੰਦਰਗਾਹ ਦੇ ਸਿਹਤ ਅਧਿਕਾਰੀਆਂ ਦੁਆਰਾ ਪਹਿਲੇ ਪੜਾਅ ਦੀ ਵਿਵਸਥਾ ਕੀਤੀ ਗਈ।  ਦੂਜੇ ਪੜਾਅ  ਵਿੱਚ ਐੱਮਸੀਜੀਐੱਮ ਸਿਹਤ ਅਧਿਕਾਰੀਆਂ ਨੇ ਚਾਲਕ ਦਲ ਦੇ ਮੈਂਬਰਾਂ ਦੀ ਜਾਂਚ ਕੀਤੀ ਅਤੇ 14 ਦਿਨ ਲਈ ਘਰ ਵਿੱਚ ਹੀ ਕੁਆਰੰਟੀਨ ਹੋਣ ਨੂੰ ਕਿਹਾ। ਤੀਜੇ ਅਤੇ ਬਹੁਤ ਮਹੱਤਵਪੂਰਨ ਪੜਾਅ ਵਿੱਚ ਜਹਾਜ਼ ਤੋਂ ਉਤਰਨ ਵਾਲੇ ਚਾਲਕ ਦਲ ਦੇ ਸਾਰੇ ਮੈਂਬਰਾਂ ਦੀ ਜਾਂਚ ਕਰਨ ਲਈ ਸਵੈਬ ਲਏ ਗਏ।
  

ਇਸ ਤੋਂ ਬਾਅਦ ਪੀਪੀਈ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਕਸਟਮ, ਇਮੀਗ੍ਰੇਸ਼ਨ, ਸੁਰੱਖਿਆ ਅਤੇ ਬੰਦਰਗਾਹ ਇਜਾਜ਼ਤ ਜਿਹੀਆਂ ਆਮ ਪ੍ਰਕਿਰਿਆਵਾਂ ਪੂਰੀਆਂ ਕੀਤੀਆ  ਗਈਆਂ। ਜਾਂਚ ਦੀ ਰਿਪੋਰਟ ਨੈਗੇਟਿਵ ਆਉਣ ਤੱਕ ਚਾਲਕ ਦਲ ਦੇ ਮੈਂਬਰ ਮੁੰਬਈ ਵਿੱਚ ਕੁਆਰੰਟੀਨ ਰਹਿਣਗੇ।
****

ਵਾਈਬੀ/ਏਪੀ



(Release ID: 1617742) Visitor Counter : 108