ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੇ ਔਨਲਾਈਨ ਕੋਰੋਨਾ ਕੋਰਸ ਦੇ ਉਦਘਾਟਨ ਦੇ ਦੋ ਹਫਤਿਆਂ ਦੇ ਅੰਦਰ ਹੀ 2,90,000 ਟ੍ਰੇਨਿੰਗ ਕੋਰਸ ਅਤੇ 1,83,000 ਉਪਭੋਗਤਾ ਹਨ : ਡਾ. ਜਿਤੇਂਦਰ ਸਿੰਘ

Posted On: 23 APR 2020 7:16PM by PIB Chandigarh

ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੇ ਔਨਲਾਈਨ ਕੋਰੋਨਾ ਕੋਰਸਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਦੀ ਸ਼ੁਰੂਆਤ ਦੇ ਦੋ ਹਫਤਿਆਂ ਦੇ ਅੰਦਰ 2,90,000 ਤੋਂ ਵੱਧ ਟ੍ਰੇਨਿੰਗ ਕੋਰਸ ਸ਼ੁਰੂ ਕੀਤੇ ਗਏ ਹਨ ਅਤੇ 1,83,000 ਤੋਂ ਵੱਧ ਉਪਭੋਗਕਰਤਾਵਾਂ ਨੇ ਪਲੈਟਫਾਰਮ 'ਤੇ ਰਜਿਸਟਰ ਕਰਵਾਇਆ ਹੈ।

ਉੱਤਰ ਪੂਰਬੀ ਖੇਤਰ ਵਿਕਾਸ,ਪ੍ਰਧਾਨ ਮੰਤਰੀ ਦਫ਼ਤਰ,ਪਰਸੋਨਲ,ਜਨਤਕ ਸ਼ਿਕਾਇਤਾਂ,ਪੈਨਸ਼ਨਾਂ,ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਅਨੋਖੇ ਸੰਭਾਵੀ ਤੌਰ ਤੇ ਆਪਣੀ ਕਿਸਮ ਦੇ ਪਹਿਲੇ ਪ੍ਰਯੋਗ ਵਿੱਚ,ਡੀਓਪੀਟੀ ਨੇ ਗਿਆਨ ਦੇ  ਪਲੈਟਫਾਰਮ https://igot.gov.in. ਜ਼ਰੀਏ ਫਰੰਟਲਾਈਨ ਕੋਰੋਨਾ ਜੋਧਿਆਂ ਨੂੰ ਸਸ਼ਕਤ ਬਣਾਉਣ ਦੇ ਲਈ ਇੱਕ ਮੌਡਿਊਲ ਸ਼ੁਰੁ ਕੀਤਾ ਹੈ। ਉਨਾਂ ਨੇ ਕਿਹਾ ਕਿ ਕੋਵਿਡ ਮਹਾਮਾਰੀ ਨਾਲ ਮੁਕਾਬਲਾ ਕਰਨ ਦੇ ਲਈ ਫਰੰਟਲਾਈਨ ਕੋਰੋਨਾ ਜੋਧਿਆਂ ਨੂੰ ਟ੍ਰੇਨਿੰਗ ਅਤੇ ਅੱਪਡੇਟ ਦੇਣ ਲਈ ਇੱਕ ਔਨਲਾਈਨ ਮਾਧਿਅਮ ਦੀ ਕਲਪਨਾ ਕੀਤੀ ਗਈ ਜਿਹੜੀ ਅਸਲ ਵਿੱਚ ਸਫਲ਼ਤਾ ਦੀ ਅਨੂਠੀ ਕਹਾਣੀ ਸਾਬਤ ਹੋਈ ਹੈ, ਜਿਸ ਦੀ ਆਉਣ ਵਾਲੇ ਸਮੇਂ ਵਿੱਚ ਸੰਭਾਵੀ ਤੌਰ ਤੇ ਵੱਖ-ਵੱਖ ਰੂਪਾਂ ਵਿੱਚ ਨਕਲ ਕੀਤੀ ਜਾਵੇਗੀ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਿਵੇਕਲਾ ਪਲੈਟਫਾਰਮ, ਨਿਰਧਾਰਿਤ ਘੰਟਿਆਂ ਅਤੇ ਕਿਸੇ ਵਿਸ਼ੇਸ ਸਥਾਨ 'ਤੇ ਟ੍ਰੇਨਿੰਗ ਮੌਡਿਊਲ ਮੁਹੱਈਆ ਕਰਵਾ ਰਿਹਾ ਹੈ, ਤਾਕਿ ਸਮਾਰਟ ਫੋਨ ਦੇ ਜ਼ਰੀਏ ਕੋਵਿਡ ਦੇ ਸਬੰਧ ਵਿੱਚ ਜਵਾਬ ਦਿੱਤਾ ਜਾ ਸਕੇ।ਇਸ ਉਦੇਸ਼ ਦੇ ਲਈ ਇੱਕ ਸਮਰਪਿਤ ਐਨਡਰੌਇਡ (android) ਅਧਾਰਿਤ ਐਪ ਵੀ ਸ਼ੁਰੂ ਕੀਤੀ ਗਈ ਹੈ ਅਤੇ ਇਸ ਨੂੰ https://bit.ly/dikshaigot ਲਿੰਕ ਦਾ ਉਪਯੋਗ ਕਰਕੇ ਡਾਊਨਲੋਡ ਕੀਤਾ ਜਾ ਸਕਦਾ ਹੈ।

ਕੋਵਿਡ ਬਾਰੇ ਜਾਣਕਾਰੀ ਦਾ ਮੰਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦ੍ਰਿਸ਼ਟੀ 'ਤੇ ਅਧਾਰਿਤ ਹੈ, ਤਾਕਿ ਫਰੰਟਲਾਈਨ ਕੋਰੋਨਾ ਜੋਧਿਆਂ ਨੂੰ ਸਸ਼ਕਤ ਬਣਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਕੋਵਿਡ ਮਹਾਮਾਰੀ ਦਾ ਸ਼ਿਕਾਰ ਹੋਣ ਤੋਂ ਬਚਾਉਣ ਦੇ ਲਈ ਸਹੀ ਪ੍ਰਕਾਰ ਦਾ ਗਿਆਨ ਦਿੱਤਾ ਜਾ ਸਕੇ। ਕੋਰਸ ਦੀ ਟ੍ਰੇਨਿੰਗ ਸਮੱਗਰੀ ਵਿੱਚ ਕੋਵਿਡ ਦੇ ਬਾਰੇ ਵਿੱਚ ਮੌਲਿਕ ਜਾਣਕਾਰੀ,ਕਲੀਨੀਕਲ ਪ੍ਰਬੰਧਨ,ਆਈਸੀਯੂ ਦੇਖਭਾਲ਼,ਪ੍ਰਬੰਧਨ ਸੰਕ੍ਰਮਣ ਦੀ ਰੋਕਥਾਮ ਅਤੇ ਦੇਖਭਾਲ਼,ਪੀਪੀਈ ਦੀ ਵਰਤੋਂ, ਕੁਆਰੰਟੀਨ ਅਤੇ ਇਕਾਂਤਵਾਸ, ਐੱਨਸੀਸੀ ਕੈਡਿਟਾਂ ਦੇ ਲਈ ਟ੍ਰੇਨਿੰਗ,ਕੋਵਿਡ-91 ਮਾਮਲਿਆਂ ਦਾ ਪ੍ਰਬੰਧਨ, ਪ੍ਰਯੋਗਸ਼ਾਲਾ ਨਮੂਨੇ ਇਕੱਠੇ ਕਰਨ ਅਤੇ ਜਾਂਚ,ਮਰੀਜ਼ ਦੀ ਮਨੋਵਿਗਿਆਨਕ ਦੇਖਭਾਲ਼,ਕੋਵਿਡ ਵਿੱਚ ਬੱਚੇ ਦੀ ਦੇਖਭਾਲ਼,ਕੋਵਿਡ ਦੇ ਦੌਰਾਨ ਗਰਭ ਅਵਸਥਾ ਵਿੱਚ ਦੇਖਭਾਲ਼ ਆਦਿ ਸ਼ਾਮਲ ਹਨ।

ਨਵੀਂ ਜਾਣਕਾਰੀ ਸਮੱਗਰੀ ਨੂੰ ਨਿਯਮਿਤ ਰੂਪ ਵਿੱਚ ਮੌਡਿਊਲ ਨਾਲ ਜੋੜਿਆ ਜਾ ਰਿਹਾ ਹੈ ਅਤੇ ਟ੍ਰੇਨਿੰਗ ਮੌਡਿਊਲ ਨੂੰ ਡਾਕਟਰਾਂ,ਨਰਸਾਂ,ਪੈਰਾਮੈਡਿਕਸ ਅਤੇ ਪੁਲਿਸ ਸੰਗਠਨਾਂ ਤੋਂ ਲੈ ਕੇ ਨਹਿਰੂ ਯੁਵਾ ਕੇਂਦਰ,ਆਂਗਨਵਾੜੀ ਅਤੇ ਆਸ਼ਾ ਵਰਕਰਾਂ ਤੱਕ ਦੀਆਂ 18 ਭੂਮਿਕਾਵਾਂ ਦੀਆਂ ਟ੍ਰੇਨਿੰਗ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ।

 

                                                    *****

ਵੀਜੀ/ਐੱਸਐੱਨਸੀ


(Release ID: 1617704) Visitor Counter : 210