ਸਿੱਖਿਆ ਮੰਤਰਾਲਾ

ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਵਸ ਦੇ ਮੌਕੇ ਉੱਤੇ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਕੋਵਿਡ ਤੋਂ ਬਾਅਦ ਪ੍ਰਕਾਸ਼ਨ ਦੀ ਸਥਿਤੀ ਬਾਰੇ ਨੈਸ਼ਨਲ ਬੁੱਕ ਟਰੱਸਟ , ਭਾਰਤ ਅਤੇ ਫਿੱਕੀ ਦੁਆਰਾ ਆਯੋਜਿਤ ਵੈਬੀਨਾਰ ਵਿੱਚ ਹਿੱਸਾ ਲਿਆ

ਆਪਣੇ ਪ੍ਰਾਚੀਨ ਗਿਆਨ ਅਤੇ ਪੁਸਤਕਾਂ ਦੇ ਖਜ਼ਾਨੇ ਨਾਲ ਭਾਰਤ ਅਤੀਤ ਅਤੇ ਭਵਿਖ ਦਰਿਮਆਨ ਇੱਕ ਕੜੀ ਹੈ- ਰਮੇਸ਼ ਪੋਖਰਿਯਾਲ 'ਨਿਸ਼ੰਕ'

Posted On: 23 APR 2020 7:34PM by PIB Chandigarh

ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਵਸ ਦੇ ਮੌਕੇ ਉੱਤੇ ਕੇਂਦਰੀ ਮਾਨਵ ,ਸੰਸਾਧਨ ਵਿਕਾਸ ਮੰਤਰੀ ਸ੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਕੋਵਿਡ ਬਾਅਦ ਪ੍ਰਕਾਸ਼ਨ ਦੀ ਸਥਿਤੀ ਬਾਰੇ ਨਵੀਂ ਦਿੱਲੀ ਵਿੱਚ ਨੈਸ਼ਨਲ ਬੁੱਕ ਟਰੱਸਟ ਅਤੇ ਫਿਕੀ ਦੁਆਰਾ ਆਯੋਜਿਤ ਵੈਬੀਨਾਰ ਵਿੱਚ ਹਿੱਸਾ ਲਿਆ ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਵਸ ਦੇ ਮੌਕੇ ਤੇ ਸਭ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਭਾਰਤ ਗਿਆਨ ਦੀ ਮਹਾਸ਼ਕਤੀ ਹੈ ਆਪਣੀਆਂ ਪ੍ਰਚੀਨ ਯੂਨੀਵਰਸਿਟੀਆਂ, ਪ੍ਰਚੀਨ ਗਿਆਨ ਅਤੇ ਪੁਸਤਕਾਂ ਦੇ ਖਜ਼ਾਨੇ ਨਾਲ ਭਾਰਤ ਅਤੀਤ ਅਤੇ ਭਵਿੱਖ ਦਰਮਿਆਨ ਇੱਕ ਕੜੀ ਹੈ ਪੀੜ੍ਹੀਆਂ ਅਤੇ ਸਾਰੇ ਸੱਭਿਆਚਾਰਾਂ ਦਰਮਿਆਨ ਪੁਲ਼ ਹੈ ਪ੍ਰਕਾਸ਼ਕਾਂ ਅਤੇ ਲੇਖਕਾਂ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਸ਼੍ਰੀ ਨਿਸ਼ੰਕ ਨੇ ਕਿਹਾ ਕਿ ਭਾਰਤ ਨੂੰ ਦੁਨੀਆ ਦੀ ਗੌਰਵਸ਼ਾਲੀ ਗਿਆਨ ਅਰਥਵਿਵਸਥਾ ਬਣਾਉਣ ਲਈ ਸਾਨੂੰ ਸਭ ਨੂੰ ਮਿਲਕੇ ਯਤਨ ਕਰਨਾ ਪਵੇਗਾ ਦੇਸ਼ ਵਿੱਚ ਅਧਿਐਨ ਨੂੰ ਉਤਸ਼ਾਹਿਤ  ਕਰਨ ਦੀ ਲੋੜ ਉੱਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਕਿ ਕਿਤਾਬਾਂ ਉਨ੍ਹਾਂ ਦੀਆਂ ਸਭ ਤੋਂ ਵਧੀਆ ਦੋਸਤ ਹਨ

 

ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਦੇ ਨੌਜਵਾਨਾਂ ਦੀ ਗਿਣਤੀ ਕੁਝ ਪੱਛਮੀ ਦੇਸ਼ਾਂ ਦੀ ਕੁੱਲ ਆਬਾਦੀ ਤੋਂ ਵੀ ਜ਼ਿਆਦਾ ਹੈ ਅਤੇ ਇਸ ਲਈ ਇਹ ਮਹੱਤਵਪੂਰਨ ਹੈ ਕਿ ਅਧਿਆਪਕ, ਲੇਖਕ, ਪ੍ਰਕਾਸ਼ਕ ਅਤੇ ਸਿੱਖਿਆ ਮਾਹਿਰ ਯਕੀਨੀ ਬਣਾਉਣ ਕਿ ਨਵੇਂ ਸ਼ਕਤੀਸ਼ਾਲੀ ਭਾਰਤ ਦੀ ਸਿਰਜਣਾ ਕਰਨ ਲਈ ਸਹੀ ਗਿਆਨ ਦਾ ਪ੍ਰਸਾਰ ਕੀਤਾ ਜਾਵੇ

 

ਮੁੱਖ ਭਾਸ਼ਣ ਦਿੰਦੇ ਹੋਏ ਐੱਨਬੀਟੀ ਦੇ ਮੁਖੀ ਪ੍ਰੋ. ਗੋਵਿੰਦ ਪ੍ਰਸਾਦ ਸ਼ਰਮਾ ਨੇ ਮੌਖਿਕ ਰਵਾਇਤ ਤੋਂ ਹੱਥਲਿਖਤ ਚਰਮਪੱਤਰਾਂ, ਫਿਰ ਪ੍ਰਿੰਟਿਡ ਸ਼ਬਦਾਂ ਤੱਕ ਬਦਲਦੇ ਸਮੇਂ ਬਾਰੇ ਚਰਚਾ ਕੀਤੀ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਮਾਜ ਈ-ਲਰਨਿੰਗ ਨੂੰ ਗਿਆਨ, ਪ੍ਰਸਾਰ ਦੀ ਵਿਧੀ ਵਜੋਂ ਸਵੀਕਾਰ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਜਿਵੇਂ ਇਸ ਮਹਾਮਾਰੀ ਨੇ ਸਾਨੂੰ ਸਭ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਅਤੇ ਸਾਡੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ, ਅਜਿਹੀ ਸਥਿਤੀ ਵਿੱਚ ਵਿਦਿਆਰਥੀਆਂ ਨੂੰ ਔਨਲਾਈਨ ਕਲਾਸਾਂ ਵਿੱਚ ਪੜ੍ਹਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਪ੍ਰਕਾਸ਼ਕਾਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਅਸੀਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਈ-ਸਮੱਗਰੀ ਰਾਹੀਂ ਗਿਆਨ ਪ੍ਰਦਾਨ ਕਰਦੇ ਰਹੀਏ, ਪ੍ਰਕਾਸ਼ਨ ਉਦਯੋਗ ਦੀ ਮਦਦ ਕਰੀਏ ਅਤੇ ਕੋਵਿਡ ਦੌਰਾਨ ਅਤੇ ਉਸ ਤੋਂ ਬਾਅਦ ਵੀ ਇਕ-ਦੂਜੇ ਦੀ ਮਦਦ ਕਰਦੇ ਰਹੀਏ

 

ਐੱਨਬੀਟੀ ਦੇ ਡਾਇਰੈਕਟਰ ਸ਼੍ਰੀ ਯੁਵਰਾਜ ਮਲਿਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 'ਜੀਵਨ ਵਿੱਚ ਸਿਰਫ ਤਬਦੀਲੀ ਹੀ ਸਥਾਈ ਹੈ' ਉਨ੍ਹਾਂ ਕਿਹਾ ਕਿ ਅਜ ਕਲ੍ਹ ਦੁਨੀਆ ਅਤੇ ਪ੍ਰਕਾਸ਼ਨ ਉਦਯੋਗ ਜਿਸ ਮੁਸ਼ਕਿਲ ਸਮੇਂ ਵਿੱਚੋਂ ਲੰਘ ਰਹੇ ਹਨ ਅਤੇ ਹਾਲਾਤ ਆਮ ਵਰਗੇ ਹੋਣ ਵਿੱਚ ਲੰਬਾ ਸਮਾਂ ਲੱਗ ਸਕਦਾ ਹੈ, ਅਜਿਹੀ ਸਥਿਤੀ ਵਿੱਚ ਸਾਨੂੰ ਸਮੇਂ ਦੀ ਲੋੜ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਪ੍ਰਕਾਸ਼ਕਾਂ ਦੇ ਰੂਪ ਵਿੱਚ ਇਹ ਸਾਡਾ ਫਰਜ਼ ਹੈ ਕਿ ਅਸੀਂ ਸਮਾਜ ਵਿੱਚ ਸੂਚਨਾ ਅਤੇ ਗਿਆਨ ਦਾ ਪ੍ਰਸਾਰ ਕਰੀਏ ਭਾਵੇਂ ਇਹ ਕੰਮ ਡਿਜੀਟਲ ਅਤੇ ਈ-ਪ੍ਰਕਾਸ਼ਨ ਮਾਧਿਅਮਾਂ ਰਾਹੀਂ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਅੱਜ ਅਸੀਂ ਜੋ ਸਿਰਜਿਤ ਕਰਾਂਗੇ ਉਹ ਕਲ੍ਹ ਲਈ ਇਕ ਇਤਿਹਾਸਿਕ ਦਸਤਾਵੇਜ਼ ਬਣ ਜਾਵੇਗਾ

 

ਇਸ ਮਿਆਦ ਦੌਰਾਨ ਐੱਨਬੀਟੀ ਦੁਆਰਾ ਕੀਤੀ ਗਈ ਪਹਿਲ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮਲਿਕ ਨੇ ਪ੍ਰਤੀਭਾਗੀਆਂ ਨੂੰ ਸੂਚਿਤ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਮਾਨਵ ਸਮਾਜ ਦੇ ਲਈ ਕੋਰੋਨਾ ਮਹਾਮਾਰੀ ਦੇ ਅਸਾਧਾਰਨ, ਮਨੋਵਿਗਿਆਨਕ, ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਮਹੱਤਵ ਨੂੰ ਸਮਝਦੇ ਹੋਏ ਐਨਬੀਟੀ ਨੇ ਕੋਰੋਨਾ ਤੋਂ ਬਾਅਦ ਸਾਰੇ ਉਮਰ ਵਰਗਾਂ ਦੇ ਪਾਠਕਾਂ ਦੀਆਂ ਲੋੜਾਂ ਲਈ ਢੁਕਵੀਂ ਅਧਿਐਨ ਸਮੱਗਰੀ ਨੂੰ ਦਰਜ ਕਰਨ ਅਤੇ ਪ੍ਰਦਾਨ ਕਰਨ ਲਈ 'ਕੋਰੋਨਾ ਅਧਿਐਨ ਲੜੀ' ਨਾਮ ਦਾ ਇੱਕ ਪ੍ਰਕਾਸ਼ਨ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ ਇਹ ਸਮੱਗਰੀ ਇੱਕ ਅਧਿਐਨ ਸਮੂਹ ਦੁਆਰਾ ਤਿਆਰ ਕੀਤੀ ਜਾ ਰਹੀ ਹੈ ਜਿਸ ਵਿੱਚ ਤਜਰਬੇਕਾਰ ਮਨੋਵਿਗਿਆਨਕ /ਸਲਾਹਕਾਰ ਸ਼ਾਮਲ ਹਨ ਪਹਿਲੀ ਉਪ-ਲੜੀ 'ਸਾਈਕੋ ਸੋਸ਼ਲ ਇੰਪੈਕਟ ਆਵ੍ ਕੋਰੋਨਾ ਪੈਨਡੈਮਿਕ ਐਂਡ ਦਿ ਵੇਜ਼ ਟੂ ਕੋਪ' (‘Psycho-Social Impact of Corona Pandemic and the Ways to Cope’ ) - ਈ-ਐਡੀਸ਼ਨ ਦੇ ਰੂਪ ਵਿੱਚ ਹੈ ਇਸ ਤੋਂ ਇਲਾਵਾ ਐੱਨਬੀਟੀ ਸਾਡੇ ਕੋਰੋਨਾ ਵਾਰੀਅਰਜ਼ ਉੱਤੇ ਬੱਚਿਆਂ ਦੀਆਂ ਕਿਤਾਬਾਂ ਅਤੇ ਕੋਰੋਨਾ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹੋਰ ਸੰਬੰਧਤ ਕਹਾਣੀਆਂ ਅਤੇ ਚਿੱਤਰ -ਪੁਸਤਕਾਂ ਤਿਆਰ ਕਰ ਰਿਹਾ ਹੈ

 

ਇਸ ਤੋਂ ਇਲਾਵਾ ਕਲਾ, ਸਾਹਿਤ, ਲੋਕ ਕਥਾਵਾਂ, ਆਰਥਿਕ ਅਤੇ ਸਮਾਜ ਸ਼ਾਸਤਰੀ ਪਹਿਲੂਆਂ, ਕੋਰੋਨਾ ਮਹਾਮਾਰੀ ਤੋਂ ਉਪਜੀ ਵਿਗਿਆਨ /ਸਿਹਤ ਜਾਗਰੂਕਤਾ ਅਤੇ ਲੌਕਡਾਊਨ ਉੱਤੇ ਕੇਂਦ੍ਰਿਤ ਪੁਸਤਕਾਂ ਵੀ ਭਵਿੱਖ ਵਿੱਚ ਲਿਆਂਦੀਆਂ ਜਾਣਗੀਆਂ

 

ਇਸ ਤੋਂ ਪਹਿਲਾਂ ਫਿੱਕੀ ਪ੍ਰਕਾਸ਼ਨ ਕਮੇਟੀ ਦੇ ਮੁਖੀ ਅਤੇ ਬਰਲਿੰਗਟਨ ਗਰੁੱਪ (ਭਾਰਤ ਅਤੇ ਦੱਖਣੀ ਪੂਰਬੀ ਏਸ਼ੀਆ) ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਰਤਨੇਸ਼ ਝਾਅ ਨੇ ਸਵਾਗਤ ਭਾਸ਼ਣ ਦਿੱਤਾ ਫਿੱਕੀ ਪ੍ਰਕਾਸ਼ਨ ਕਮੇਟੀ ਦੀ ਸਹਿਮੁਖੀ ਅਤੇ ਐੱਮਬੀਡੀ ਗਰੁੱਪ ਦੀ ਮੈਨੇਜਿੰਗ ਡਾਇਰੈਕਟਰ ਸੁਸ਼੍ਰੀ ਮੋਨਿਕਾ ਮਲਹੋਤਰਾ ਕੰਧਾਰੀ, ਫਿੱਕੀ ਦੇ ਜਨਰਲ ਸਕੱਤਰ ਸ਼੍ਰੀ ਦਿਲੀਪ ਸ਼ਿਨਾਏ ਅਤੇ ਫਿੱਕੀ ਪ੍ਰਕਾਸ਼ਨ ਸਮਿਤੀ ਦੇ ਸਹਿ-ਮੁਖੀ ਅਤੇ ਸਕੈਲਿਸਟਿਕ ਇੰਡੀਆ ਪ੍ਰਾਈਵੇਟ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਨੀਰਜ ਜੈਨ ਨੇ ਕੋਵਿਡ ਤੋਂ ਬਾਅਦ ਪ੍ਰਕਾਸ਼ਨ ਉਦਯੋਗ, ਕੋਰੋਨਾ ਤੋਂ ਬਾਅਦ ਪੜ੍ਹਨ ਦੀਆਂ ਲੋੜਾਂ, ਡਿਜੀਟਲ ਪ੍ਰਕਾਸ਼ਨ /ਈ-ਲਰਨਿੰਗ ਅਤੇ ਡਿਜੀਟਲ ਪ੍ਰਕਾਸ਼ਨ/ ਈ-ਲਰਨਿੰਗ ਢਾਂਚੇ ਦੇ ਮੁਹੱਈਆ ਢਾਂਚੇ ਦੇ ਵੱਖ-ਵੱਖ ਮੁੱਦਿਆਂ ਬਾਰੇ ਚਰਚਾ ਕੀਤੀ

 

ਵੈਬੀਨਾਰ ਵਿੱਚ ਸ਼ਾਮਲ ਹੋਣ ਲਈ ਪੂਰੇ ਭਾਰਤ ਵਿੱਚੋਂ 180 ਤੋਂ ਵੱਧ ਪ੍ਰਤੀਭਾਗੀਆਂ ਨੇ ਲਾਗ-ਇਨ ਕੀਤਾ, ਜਿਨ੍ਹਾਂ ਵਿੱਚ ਵੱਖ-ਵੱਖ ਖੇਤਰਾਂ ਦੇ ਪ੍ਰਕਾਸ਼ਕ, ਲੇਖਕ, ਸੰਪਾਦਕ, ਅਧਿਆਪਕ, ਪੁਸਤਕ ਵਿਕਰੇਤਾ, ਡਿਜੀਟਲ ਸਮੱਗਰੀ ਤਿਆਰ ਕਰਨ ਵਾਲੇ ਅਤੇ ਪਬਲਿਸ਼ਿੰਗ ਪੇਸ਼ੇਵਰ ਸ਼ਾਮਲ ਸਨ

 

ਵੈਬੀਨਾਰ ਵਿੱਚ ਵਧਦੀਆਂ ਈ-ਲਰਨਿੰਗ ਰਵਾਇਤਾਂ ਨਾਲ ਸਿੱਖਿਆ ਉੱਤੇ ਫਿਰ ਤੋਂ ਗੌਰ ਕਰਨ ਦੇ ਤਰੀਕਿਆਂ ਨੂੰ ਸਮਝਦੇ ਹੋਏ ਪ੍ਰਕਾਸ਼ਨ ਉਦਯੋਗ ਲਈ ਕੋਵਿਡ ਤੋਂ ਬਾਅਦ ਦੀ ਸਥਿਤੀ ਅਤੇ ਪ੍ਰਕਾਸ਼ਨ, ਪੜ੍ਹਾਈ, ਸਿੱਖਣ ਦੇ ਤਰੀਕਿਆਂ ਵਿੱਚ ਸੰਭਾਵਿਤ ਤਬਦੀਲੀ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ

 

****

 

ਐੱਨਬੀ/ਏਕੇਜੇ/ਏਕੇ



(Release ID: 1617702) Visitor Counter : 147