ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਤਮਿਲ ਨਾਡੂ ਵਿੱਚ ਕੋਕੂਨ (Cocoon) ਦੇ ਕਿਸਾਨਾਂ ਨੂੰ ਬਚਾਉਣ ਲਈ ਅੱਗੇ ਆਇਆ

Posted On: 23 APR 2020 4:55PM by PIB Chandigarh

ਜਦੋਂ ਦੇਸ਼ ਮਾਰੂ ਕਰੋਨਾ ਵਾਇਰਸ ਨਾਲ ਜੂਝ ਰਿਹਾ ਹੈ, ਤਾਂ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਤਹਿਤ ਖੁਦਮੁਖਤਿਆਰ ਸੰਸਥਾ, ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਤਮਿਲ ਨਾਡੂ ਵਿੱਚ ਆਪਣੀਆਂ ਖਾਦੀ ਸੰਸਥਾਵਾਂ (ਕੇਵੀਆਈਜ਼) ਦੇ ਸਹਿਯੋਗ ਨਾਲ ਕੋਕੂਨ ਕਿਸਾਨਾਂ ਤੋਂ ਕੋਕੂਨ ਖਰੀਦ ਕੇ ਇੱਕ ਵਾਰ ਫਿਰ ਤੋਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ।

ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ)  ਦਾ ਮੁੱਖ ਉਦੇਸ਼ ਮਹਾਮਾਰੀ ਦੇ ਪ੍ਰਕੋਪ ਦੇ ਕਾਰਨ ਲੌਕਡਾਊਨ ਹੋਣ ਕਾਰਨ ਆਪਣੀ ਫਸਲ ਵੇਚਣ ਲਈ ਸੰਘਰਸ਼ ਕਰ ਰਹੇ ਕੋਕੂਨ ਕਿਸਾਨਾਂ ਦੀ ਸਹਾਇਤਾ ਕਰਨਾ ਅਤੇ ਦੂਜਾ ਰੇਸ਼ਮ ਉਤਪਾਦਨ ਵਿੱਚ ਸ਼ਾਮਲ ਖਾਦੀ ਸੰਸਥਾਵਾਂ ਨੂੰ ਕੋਕੂਨ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣਾ ਸੀ। ਇਸ ਮੁੱਦੇ 'ਤੇ ਚਾਨਣਾ ਪਾਉਂਦਿਆਂ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ)  ਦੇ ਚੇਅਰਮੈਨ ਵਿਨੈ ਸਕਸੈਨਾ ਨੇ ਕਿਹਾ ਕਿ "ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹਨ। ਉਨ੍ਹਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਖਰੀਦਦਾਰੀ ਇੰਨੀ ਅਸਾਨ ਨਹੀਂ ਸੀ ਜਿਵੇਂ ਇਹ ਦਿਸਦੀ ਹੈ।ਪ੍ਰਚਲਿਤ ਪ੍ਰਕਿਰਿਆ ਦੇ ਅਨੁਸਾਰ,ਰੇਸ਼ਮ ਬਣਾਉਣ ਵਾਲੀਆਂ ਖਾਦੀ ਸੰਸਥਾਵਾਂ ਨੂੰ ਰਾਜ ਸਰਕਾਰ ਦੁਆਰਾ ਨਿਯਮਿਤ  ਰੇਸ਼ਮ ਕੀਟ ਪਾਲਣ (sericulture) ਬਜ਼ਾਰਾਂ ਤੋਂ ਹੀ ਰੇਸ਼ਮ ਦੇ ਕੋਕੂਨ ਖਰੀਦਣੇ ਪੈਂਦੇ ਹਨ। ਇਸ ਲਈ ਜ਼ਿਲ੍ਹਾ ਪ੍ਰਸ਼ਾਨ ਦੇ ਨਾਲ-ਨਾਲ ਸੈਰੀਕਲਚਰ ਵਿਭਾਗ ਤੋਂ ਵੀ ਕਿਸਾਨਾਂ ਤੋਂ ਸਿੱਧੀ ਖਰੀਦ ਲਈ ਇਜ਼ਾਜਤ ਲੈਣ ਦੀ ਲੋੜ ਸੀ।" ਸ਼੍ਰੀ ਸਕਸੈਨਾ ਨੇ ਅੱਗੇ ਕਿਹਾ ਕਿ " ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ)  ਦੇ ਚੇਨਈ ਵਿੱਚ ਅਧਿਕਾਰੀਆਂ ਦੁਆਰਾ ਪ੍ਰਭਾਵਸ਼ਾਲੀ ਢੰਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੈਰੀਕਲਚਰ ਵਿਭਾਗ ਦੇ ਸਾਹਮਣੇ ਕੋਕੂਨ ਕਿਸਾਨਾਂ ਦੀ ਮਿਹਨਤ ਨੂੰ ਬਿਆਨ ਕਰਨ ਦੀਆਂ ਲਗਾਤਾਰ ਕੋਸ਼ਿਸਾਂ ਅਤੇ ਯੋਗਤਾ ਦੇ ਨਤੀਜੇ ਵਜੋਂ, ਜ਼ਿਲ੍ਹਾ ਪ੍ਰਸ਼ਾਸਨ ਨੇ ਆਖਰਕਾਰ ਇਜਾਜ਼ਤ ਦੇ ਦਿੱਤੀ।ਜੇਕਰ ਅਸੀਂ ਹੁਣ ਇਹ ਖਰੀਦ ਨਾ ਕਰਦੇ ਤਾਂ ਕਿਸਾਨਾਂ ਦਾ ਅਸਹਿ ਨੁਕਸਾਨ ਹੁੰਦਾ।"

ਇਸ ਸੌਦੇ ਦੀ ਜ਼ਰੂਰਤ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਪਾਲਣ ਵਾਲੇ ਕੋਕੂਨ ਨੂੰ ਪੰਜ ਦਿਨਾਂ ਦੇ ਅੰਦਰ-ਅੰਦਰ ਹੀ ਭਾਪ ਨਾਲ ਪਕਾਉਣਾ (steamed) ਚਾਹੀਦਾ ਹੈ, ਨਹੀਂ ਤਾਂ ਲਾਰਵਾ ਕੋਕੂਨ ਦੇ ਸ਼ੈੱਲ ਨੂੰ ਕੱਟਣ ਤੋਂ ਬਾਅਦ ਇਸ ਵਿੱਚੋਂ ਬਾਹਰ ਆ ਜਾਂਦਾ ਹੈ ਅਤੇ ਸਾਰੀ ਫਸਲ ਨੂੰ  ਕਮਰ (waist) ਬਣਾ ਦਿੰਦਾ ਹੈ।ਰੇਸ਼ਮੀ ਧਾਗੇ ਨੂੰ ਲੱਟਣ ਲਈ ਕੱਟੇ ਹੋਏ ਕੋਕੂਨ ਦੀ ਵਰਤੋਂ  ਨਹੀਂ ਕੀਤੀ ਜਾ ਸਕਦੀ। ਇਸ ਭਾਵ ਵਿੱਚ ਇਹ ਖਰੀਦ ਕੋਕੂਨ ਕਿਸਾਨਾਂ ਲਈ ਅਸੀਸ ਹਨ।

ਕੇਵੀਆਈਸੀ ਦੇ ਚੇਨਈ ਦਫਤਰ ਨੇ ਛੇ ਖਾਦੀ ਸੰਸਥਾਵਾਂ ਨਾਲ ਤਾਲਮੇਲ ਕਰਕੇ ਕਿਸਾਨਾਂ ਤੋਂ ਲਗਭਗ 9500 ਕਿਲੋਗਰਾਮ ਕੋਕੂਨ ਦੀ ਸਿੱਧੀ ਖਰੀਦ ਕੀਤੀ ਹੈ, ਜਿਸ ਦੀ ਕੀਮਤ 40 ਲੱਖ ਰੁਪਏ ਹੈ। ਛੇ ਹੋਰ ਖਾਦੀ ਸੰਸਥਾਵਾਂ ਨੂੰ ਛੇਤੀ ਹੀ 8300 ਕਿਲੋ ਕੋਕੂਨ ਸਿੱਧੇ ਤੌਰ 'ਤੇ ਕਿਸਾਨ ਤੋਂ ਖਰੀਦਣ ਦੀ ਆਗਿਆ ਮਿਲਣ ਦੀ ਸੰਭਾਵਨਾ ਹੈ।

ਕੇਵੀਆਈਸੀ ਨੇ ਹਮੇਸ਼ਾ ਵਿਸ਼ੇਸ ਰੂਪ ਨਾਲ ਅਤੇ ਖਾਸ ਕਰਕੇ ਖਾਦੀ ਸੰਸਥਾਵਾਂ ਨੇ ਕਿਸਾਨਾਂ ਦੇ ਵਿਕਾਸ ਦੇ ਲਈ ਬਹੁਤ ਚਿੰਤਾ ਦਿਖਾਈ ਹੈ; ਇਹ ਗੁਜਰਾਤ ਦੇ ਸੁਰੇਂਦਰਨਗਰ ਵਿੱਚ ਸਿਲਕ ਪ੍ਰੋਸੈੱਸਿੰਗ ਪਲਾਂਟ ਸਥਾਪਿਤ ਕਰਨ ਦੀ ਇਤਿਹਾਸਿਕ ਪਹਿਲ ਕਰ ਰਿਹਾ ਹੈ ਜਦੋਂ ਰੇਸ਼ਮ ਦੇ ਧਾਗੇ ਦੇ ਉਤਪਾਦਨ ਦੀ ਲਾਗਤ ਵਿੱਚ ਕਮੀ ਕਰਕੇ ਕੋਕੂਨ ਦੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੀਆਂ ਯੋਜਨਾਵਾਂ ਅਤੇ ਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ।ਕੇਵੀਆਈਸੀ ਨੇ ਕੋਈ ਕਸਰ ਨਹੀਂ ਛੱਡੀ ਹੈ ਅਤੇ ਲਗਾਤਾਰ ਭਾਰਤ ਨੂੰ ਕਿਸਾਨਾਂ,ਉਤਪਾਦਕਾਂ, ਅਤੇ ਉਪਭੋਗਤਾਵਾਂ ਦੇ ਲਈ ਇੱਕ ਬਿਹਤਰ ਸਥਾਨ ਬਣਾਉਣ ਲਈ ਯਤਨਸ਼ੀਲ ਹੈ। 

 

                                      *****

ਆਰਸੀਜੇ/ਐੱਸਕੇਪੀ/ਆਈਏ


(Release ID: 1617689) Visitor Counter : 207