ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਵਿਗਿਆਨੀ ਲਸਣ ਦੇ ਤੇਲ ਦੀ ਵਰਤੋਂ ਕਰਕੇ ਕੋਵਿਡ ਰੋਧੀ ਦਵਾਈ ਬਣਾਉਣ ਦੇ ਕੰਮ ਵਿੱਚ ਜੁਟੇ
Posted On:
23 APR 2020 2:33PM by PIB Chandigarh
ਬਾਇਓਟੈਕਨੋਲੋਜੀ ਦੇ ਸੈਂਟਰ ਆਵ੍ ਇਨੋਵੇਟਿਵ ਐਂਡ ਐਪਲਾਈਡ ਬਾਇਓਪ੍ਰੋਸੈਸਿੰਗ ਵਿਭਾਗ (ਡੀਬੀਟੀ-ਸੀਆਈਏਬੀ) ਨੇ ਮੁਹਾਲੀ ਵਿਖੇ ਖੋਜ ਪ੍ਰੋਜੈਕਟਾਂ ਦਾ ਇੱਕ ਗੁਲਦਸਤਾ ਤਿਆਰ ਕਰਨ ਦੀ ਯੋਜਨਾ ਬਣਾਈ ਹੈ ਜਿਸ ਦਾ ਉਦੇਸ਼ ਉਨ੍ਹਾਂ ਉਤਪਾਦਾਂ ਨੂੰ ਤਿਆਰ ਕਰਨਾ ਹੈ ਜਿਨ੍ਹਾਂ ਦੀ ਵਰਤੋਂ ਇਸ ਘਾਤਕ ਕੋਵਿਡ-19 ਸੰਕ੍ਰਮਣ, ਜੋ ਇਸ ਸਮੇਂ ਪੂਰੀ ਦੁਨੀਆ ਵਿੱਚ ਫੈਲ ਰਿਹਾ ਹੈ, ਨੂੰ ਰੋਕਣ, ਪਹਿਚਾਣ ਕਰਨ ਜਾਂ ਇਸ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ।
ਯੋਜਨਾ ਨੂੰ ਇਸ ਪ੍ਰਕਾਰ ਤਿਆਰ ਕੀਤਾ ਗਿਆ ਹੈ ਕਿ ਇੱਥੋਂ ਦੇ ਵਿਗਿਆਨੀਆਂ ਦੀ ਮੁਹਾਰਤ ਦੀ ਵਰਤੋਂ ਕੀਤੀ ਜਾ ਸਕੇ, ਜੋ ਰਿਸਰਚ, ਕੈਮੀਕਲ ਇੰਜੀਨੀਅਰਿੰਗ, ਬਾਇਓਟੈਕਨੋਲੋਜੀ, ਮੌਲੀਕੁਲਰ ਬਾਇਓਲੋਜੀ, ਨਿਊਟ੍ਰੀਸ਼ਨ, ਨੈਨੋ ਟੈਕਨੋਲੋਜੀ ਸਮੇਤ ਵਿਵਿਧ ਰਿਸਰਚ ਪਿਛੋਕੜਾਂ ਤੋਂ ਆਉਂਦੇ ਹਨ।
ਜੇਕਰ ਰੋਕਥਾਮ ਪਲੈਟਫਾਰਮ ਦੇ ਤਹਿਤ, ਸੰਸਥਾ ਨੇ ਐਂਟੀਵਾਇਰਲ ਕੋਟਿੰਗ ਸਮੱਗਰੀ ਅਤੇਰੋਜ਼-ਔਕਸਾਈਡ ਨਾਲ ਭਰੇ ਸਿਟਰੋਨੇਲਾ ਦਾ ਤੇਲ, ਕਾਰਬੋਪੋਲ ਅਤੇ ਟ੍ਰਾਈਥਨੋਲਾਮਾਈਨ ਫਾਰਮੂਲੇਟਿਡ ਅਲਕੋਹਲ ਸੈਨੀਟਾਈਜ਼ਰ ਤਿਆਰ ਕਰਨ ਲਈ ਲਿਗਿਨਿਨ ਤੋਂ ਪ੍ਰਾਪਤ ਨੋਬਲ ਮੈਟਲ ਨੈਨੋਕੰਮਪਲੈਕਸਿਜ਼'ਤੇ ਕੰਮ ਕਰਨ ਦੀ ਯੋਜਨਾ ਬਣਾਈ ਹੈਤਾਂ ਇਲਾਜ ਦੇ ਪਲੈਟਫਾਰਮ ਦੇ ਤਹਿਤ ਪੌਲੀਪਾਈਰੋਰਲਿਕ ਫੋਟੋਸੈਨਸੀਟਾਈਜ਼ਰਜ਼ ਅਤੇ ਐਂਟੀਵਾਇਰਲ ਫੋਟੋਡਾਇਨੈਮਿਕ ਥੈਰੇਪੀ ਲਈ ਉਨ੍ਹਾਂ ਦੀਆਂ ਨੈਨੋਫਾਰਮੂਲੇਸ਼ਨਜ਼,ਇਮਯੂਨੋਮੋਡੁਲੇਟਰੀ ਅਤੇ ਐਂਟੀਵਾਇਰਲ ਫਰੁਕਟਨ ਬਾਇਓਮੋਲਿਕਯੂਲਸ ਦੇ ਮਾਈਕਰੋਬਾਇਲ ਉਤਪਾਦਨ, ਅਤੇ ਕੋਰੋਨਾ ਇਨਫੈਕਸ਼ਨ ਵਿਚ ਛਾਤੀ ਦੀ ਪਰੇਸ਼ਾਨੀ ਨੂੰ ਦੂਰ ਕਰਨ ਲਈ ਨੇਜ਼ਲ ਸਪਰੇਅ ਕਿੱਟ ਦਾ ਵਿਕਾਸ ਅਤੇ ਇਸ ਦੇ ਵਪਾਰਕ ਨਿਰਮਾਣ ਆਦਿ ਦੀ ਯੋਜਨਾ ਹੈ।
ਡਰੱਗ ਖੋਜ ਪਲੈਟਫਾਰਮ ਦੇ ਤਹਿਤ, ਇਸ ਖੋਜ ਨਾਲ ਸਾਰਸ-ਕੋਵ -2 ਦੇ ਹਮਲੇ ਨੂੰ ਰੋਕਣ ਲਈ ਏਸੀਈ 2 ਪ੍ਰੋਟੀਨ ਅਵਰੋਧਕ ਦੇ ਤੌਰ ‘ਤੇ ਫਲਾਂ ਦੇ ਬੀਜ ਅਤੇ ਛਿਲਕਿਆਂ ਅਤੇ ਲਸਣ ਦੇ ਕੁਦਰਤੀ ਤੇਲ ਦੀ ਵਰਤੋਂ ਨਾਲ ਮੈਡੀਸਿਨਲ ਅਤੇ ਕੀਮਰੀ ਔਸ਼ਧੀ ਘਟਕਾਂ ਨੂੰ ਅਲੱਗ ਕਰਨ ਬਾਰੇ ਪਤਾ ਲਗਾਇਆ ਜਾਵੇਗਾ।
ਇਸ ਤੋਂ ਇਲਾਵਾ, ਐਂਟੀਵਾਇਰਲ ਡਰੱਗ ਡਿਲਿਵਰੀ ਅਤੇ ਕਰਕੁਮਿਨ ਫੋਰਟੀਫਾਈਡ ਵੇਅ ਪ੍ਰੋਟੀਨ ਪਾਊਡਰ ਨੂੰ ਨਿਊਟਰਾਸਿਟੀਕਲ ਵਜੋਂ ਵਰਤੇ ਜਾਣ ਦੀ ਸੰਭਾਵਨਾ ਨਾਲ ਲਿਗਿਨਿਨ ਡੈਰੀਓਟਡ ਨੈਨੋਕੈਰਿਅਰਸ (ਐੱਲਐੱਨਸੀ) ਦੇ ਵਿਕਾਸ ਲਈ ਅਧਿਐਨ ਕੀਤੇ ਜਾਣੇ ਹਨ।
ਖੋਜਕਾਰ ਉਨ੍ਹਾਂ ਉਤਪਾਦਾਂ ਦੀ ਖੋਜ ਦਾ ਪ੍ਰਯਤਨ ਕਰਨਗੇ ਜੋ ਬਾਇਓਕੰਪੈਟੀਬਲ, ਘੱਟ ਲਾਗਤ ਵਾਲੇ ਅਤੇ ਪੈਮਾਇਸ਼ੀ ਹਨ । ਖੋਜਕਾਰ ਛੇ ਮਹੀਨਿਆਂ ਤੋਂ ਇਕ ਸਾਲ ਦੀ ਸਮੇਂ- ਸੀਮਾ ਨੂੰ ਲੈ ਕੇ ਚੱਲੇ ਹਨ। ਇਹ ਅਧਿਐਨ ਰਸਾਇਣਕ ਉਦਯੋਗਾਂ ਅਤੇ ਬੀਐੱਸਐੱਲ -3 ਸੁਵਿਧਾ ਵਾਲੀਆਂ ਹੋਰ ਸਰਕਾਰੀ ਪ੍ਰਯੋਗਸ਼ਾਲਾਵਾਂ ਦੇ ਸਹਿਯੋਗ ਨਾਲ ਕੀਤੇ ਜਾਣਗੇ।
****
ਕੇਜੀਐੱਸ / (ਡੀਐੱਸਟੀ- (ਵਿਗਿਆਨ ਸਮਾਚਾਰ)
(Release ID: 1617574)
Visitor Counter : 178