ਸੈਰ ਸਪਾਟਾ ਮੰਤਰਾਲਾ

‘ਭਾਰਤ ਨੂੰ ਸਾਰਿਆਂ ਲਈ ਸਮਾਵੇਸ਼ੀ ਯਾਤਰਾ ਮੰਜ਼ਿਲ ਬਣਾਉਣ’ ਬਾਰੇ ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਸੀਰੀਜ਼ ਦਾ 6ਵਾਂ ਵੈਬੀਨਾਰ ਆਯੋਜਿਤ ਕੀਤਾ


ਵੈਬੀਨਾਰ ਨੇ ਭਾਰਤ ਵਿੱਚ ਸੁਗਮਯ ਯਾਤਰਾ ਦੀਆਂ ਅਨੰਤ ਸੰਭਾਵਨਾਵਾਂ ਦਾ ਪ੍ਰਦਰਸ਼ਨ ਕੀਤਾ

Posted On: 23 APR 2020 12:44PM by PIB Chandigarh


ਭਾਰਤ ਸਰਕਾਰ ਦਾ ਟੂਰਿਜ਼ਮ ਮੰਤਰਾਲਾ ‘ਦੇਖੋ ਅਪਨਾ ਦੇਸ਼’ ਦੇ ਸਮੁੱਚੇ ਵਿਸ਼ੇ ‘ਤੇ ਵੈਬੀਨਾਰਾਂ ਦੀ ਸੀਰੀਜ਼ ਦਾ ਆਯੋਜਨ ਕਰ ਰਿਹਾ ਹੈ। ਇਨ੍ਹਾਂ ਵੈਬੀਨਾਰਾਂ ਦਾ ਉਦੇਸ਼ ਭਾਰਤ ਦੇ ਵੱਖ-ਵੱਖ ਟੂਰਿਜ਼ਮ ਸਥਾਨਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਇਸ ਨੂੰ ਉਤਸ਼ਾਹਿਤ ਕਰਨਾ ਹੈ - ਜਿਸ ਵਿੱਚ ਘੱਟ ਮਸ਼ਹੂਰ ਮੰਜ਼ਿਲਾਂ ਤੇ ਪ੍ਰਸਿੱਧ ਮੰਜ਼ਿਲਾਂ ਦੇ ਘੱਟ ਜਾਣੇ ਜਾਂਦੇ ਪਹਿਲੂ ਸ਼ਾਮਲ ਹਨ। ਇਸ ਤੋਂ ਇਲਾਵਾ, ਸਾਰਥਕ ਟੂਰਿਜ਼ਮ ਜਿਹੇ ਵਿਸ਼ਿਆਂ 'ਤੇ ਵਿਸ਼ੇਵਾਰ ਵੈਬੀਨਾਰ ਵੀ ਆਯੋਜਿਤ ਕੀਤੇ ਜਾ ਰਹੇ ਹਨ। ਇਸ ਸੀਰੀਜ਼ ਦਾ 6ਵਾਂ ਵੈਬੀਨਾਰ 22 ਅਪ੍ਰੈਲ 2020 ਨੂੰ ‘ਭਾਰਤ ਨੂੰ ਸਾਰਿਆਂ ਲਈ ਸਮਾਵੇਸ਼ੀ ਯਾਤਰਾ ਮੰਜ਼ਿਲ ਬਣਾਉਣ’ ‘ਤੇ ਆਯੋਜਿਤ ਕੀਤਾ ਗਿਆ ਸੀ। ਇਸ ਵੈਬੀਨਾਰ ਨੂੰ ਦੁਨੀਆ ਭਰ ਦੇ 1700 ਤੋਂ ਵੱਧ ਲੋਕਾਂ ਨੇ ਲਾਈਵ ਸੁਣਿਆ। 
ਵੈਬੀਨਾਰ ਭਾਰਤ ਦੇ ਵੱਖ-ਵੱਖ ਥਾਵਾਂ ਦੀ ਯਾਤਰਾ ‘ਤੇ ਅਧਾਰਿਤ ਸੀ ਜਿੱਥੇ ਦਿੱਵਯਾਂਗਾਂ ਨੇ ਸੈਰ ਕੀਤੀ ਸੀ। ਪੁਰਾਤਨ ਸ਼ਹਿਰ ਵਾਰਾਣਸੀ ਵਿੱਚ ਕਿਸ਼ਤੀ 'ਤੇ ਘਾਟਾਂ ਤੋਂ ਲੈ ਕੇ, ਗੁਲਮਰਗ ਦੀਆਂ ਬਰਫ਼ ਲੱਦੀਆਂ ਪਹਾੜੀਆਂ, ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ (ਗੋਲਡਨ ਟੈਂਪਲ), ਧਰਮਸ਼ਾਲਾ ਵਿੱਚ ਦਲਾਈ ਲਾਮਾ ਮੱਠ ਤੱਕ ਦੀ ਸੈਰ। ਜੈਸਲਮੇਰ ਦੇ ਕਿਲ੍ਹੇ ਤੋਂ ਲੈ ਕੇ ਰਿਸ਼ੀਕੇਸ਼ ਵਿੱਚ ਰਾਫਟਿੰਗ ਤੱਕ। ਕੇਰਲ ਦੇ ਪਾਣੀਆਂ ਤੋਂ ਲੈ ਕੇ ਕਰਨਾਟਕ ਦੇ ਰਾਸ਼ਟਰੀ ਪਾਰਕਾਂ ਤੱਕ। ਭਾਵੇਂ ਇਹ ਸੁਣਨ ਤੋਂ ਅਸਮਰੱਥ ਜੋੜਾ ਸੀ ਜਾਂ ਨੇਤਰਹੀਣ ਜੋੜਾ, ਵ੍ਹੀਲਚੇਅਰਾਂ 'ਤੇ ਯਾਤਰੀਆਂ, ਸਮੂਹਾਂ ਜਾਂ ਦੁਨੀਆ ਭਰ ਦੇ ਇਕੱਲੇ ਯਾਤਰੀ, ਇਹ ਸਾਰੀਆਂ ਮੰਜ਼ਲਾਂ ਉਨ੍ਹਾਂ ਦੁਆਰਾ ਸਰ ਕੀਤੀਆਂ ਗਈਆਂ ਹਨ। ਵੈਬੀਨਾਰ ਵਿੱਚ ਭਾਰਤ ਵਿੱਚ ਸੁਗਮਯ ਯਾਤਰਾ ਦੀਆਂ ਅਨੰਤ ਸੰਭਾਵਨਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ। ਵੈਬੀਨਾਰ ਵਿੱਚ ਭਾਰਤ ਅੰਦਰ ਵੱਖ-ਵੱਖ ਥਾਵਾਂ 'ਤੇ ਦਿੱਵਯਾਂਗਾਂ ਲਈ ਉਪਲਬਧ ਸੁਵਿਧਾਵਾਂ ਅਤੇ ਯਾਤਰਾ ਉਲੀਕਣ ਲਈ ਧਿਆਨਯੋਗ ਮਹੱਤਵਪੂਰਨ ਕਾਰਕਾਂ ਨੂੰ ਵੀ ਉਚੇਚੇ ਤੌਰ ‘ਤੇ ਦਰਸਾਇਆ ਗਿਆ ਸੀ।  
ਇਸ ਪਿਛੋਕੜ ਵਿੱਚ, ਇਹ ਨੋਟ ਕਰਨਾ ਸਹੀ ਹੈ ਕਿ ਭਾਰਤ ਦਾ “ਦਿੱਵਯਾਂਗ ਅਧਿਕਾਰ ਕਾਨੂੰਨ, (ਆਰਪੀਡਬਲਿਊ) 2016” ਜੋ ਕਿ 2017 ਵਿੱਚ ਲਾਗੂ ਹੋਇਆ ਸੀ, ‘ਭਾਰਤ ਨੂੰ ਸਾਰਿਆਂ ਲਈ ਸਮਾਵੇਸ਼ੀ ਯਾਤਰਾ ਮੰਜ਼ਿਲ ਬਣਾਉਣ’ ਵੱਲ ਵੱਡਾ ਕਦਮ ਹੈ। ਇਸ ਕਾਨੂੰਨ ਵਿੱਚ ਸਰੀਰਕ ਨਕਾਰੇਪਨ ਦੀਆਂ ਮੌਜੂਦਾ 7 ਤੋਂ ਵਧਾ 21 ਕਿਸਮਾਂ ਨਾਲ ਵਾਧਾ ਤਾਂ ਕੀਤਾ ਹੀ ਗਿਆ ਪਰ ਨਾਲ ਹੀ ਦਿੱਵਯਾਂਗਜਨਾਂ ਦੇ ਸਸ਼ਕਤੀਕਰਨ ਅਤੇ ਸਮਾਜ ਵਿੱਚ ਉਨ੍ਹਾਂ ਦੀ ਪ੍ਰਭਾਵਸ਼ਾਲੀ ਤਰੀਕੇ ਨਾਲ ਸ਼ਮੂਲੀਅਤ ਦੇ ਨਾਲ-ਨਾਲ ਅਧਿਕਾਰਾਂ ਅਤੇ ਹੱਕਦਾਰੀ ਵਿੱਚ ਵੀ ਵਾਧਾ ਹੋਇਆ ਹੈ।   
ਪਲੈਨਟ ਏਬਲਡ (Planet Abled) ਸੰਗਠਨ ਦੀ ਸੰਸਥਾਪਕ ਨੇਹਾ ਅਰੋੜਾ ਨੇ ਇਸ ਵੈਬੀਨਾਰ ਨੂੰ ਸੰਚਾਲਿਤ ਕੀਤਾ ਸੀ, ਜੋ ਦਿੱਵਯਾਂਗਜਨਾਂ ਲਈ ਸੁਗਮਯ ਅਤੇ ਸਮਾਵੇਸ਼ੀ ਯਾਤਰਾ ਦੇ ਸਮਾਧਾਨ ਪ੍ਰਦਾਨ ਕਰਦਾ ਹੈ। ਉਸ ਦੀ ਸਹਾਇਤਾ ਸੰਕੇਤ ਭਾਸ਼ਾ ਮਾਹਿਰ ਨੇ ਕੀਤੀ ਜੋ ਨਾ ਸੁਣ ਸਕਣ ਵਾਲੇ ਭਾਗੀਦਾਰਾਂ ਨੂੰ ਦੂਜਿਆਂ ਦੀ ਗੱਲ ਸਮਝਾ ਰਹੇ ਸਨ।

*******

ਐੱਨਬੀ/ਏਕੇਜੇ/ਓਏ



(Release ID: 1617498) Visitor Counter : 85