ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਭਵਨ ਵਿੱਚ ਕੋਵਿਡ - 19 ਪਾਜ਼ਿਟਿਵ ਮਾਮਲੇ ਪਾਏ ਜਾਣ ਸਬੰਧੀ ਜਾਣਕਾਰੀ

Posted On: 21 APR 2020 4:26PM by PIB Chandigarh

ਰਾਸ਼ਟਰਪਤੀ ਭਵਨ ਵਿੱਚ ਇੱਕ ਕੋਵਿਡ-19 ਪਾਜ਼ਿਟਿਵ ਮਾਮਲੇ ਦਾ ਪਤਾ ਲਗਣ ਬਾਰੇ ਮੀਡੀਆ ਵਿੱਚ ਆਈਆਂ ਖ਼ਬਰਾਂ ਅਤੇ ਅਟਕਲਾਂ ਦੇ ਮੱਦੇਨਜ਼ਰ ਇਸ ਸਥਿਤੀ ਬਾਰੇ ਨਿਮਨਲਿਖਤ ਤੱਥ ਹਨ :

 

1.        ਮੱਧ ਦਿੱਲੀ ਦੇ ਇੱਕ ਕੋਵਿਡ-19 ਪਾਜ਼ਿਟਿਵ ਮਰੀਜ਼ ਦੀ 13.04.2020 ਨੂੰ ਨਵੀਂ ਦਿੱਲੀ ਦੇ ਬੀ ਐੱਲ ਕਪੂਰ ਹਸਪਤਾਲ ਵਿੱਚ ਸਹਿਰੋਗਾਂ (co-morbidities) ਕਾਰਨ ਮੌਤ ਹੋ ਗਈ, ਉਹ ਨਾ ਤਾਂ ਰਾਸ਼ਟਰਪਤੀ ਸਕੱਤਰੇਤ ਦਾ ਕਰਮਚਾਰੀ ਸੀ ਅਤੇ ਨਾ ਹੀ ਰਾਸ਼ਟਰਪਤੀ ਭਵਨ ਪਰਿਸਰ ਦਾ ਨਿਵਾਸੀ ਸੀ।

 

2.       ਮ੍ਰਿਤਕ ਦੇ ਸੰਪਰਕਾਂ ਦਾ ਪਤਾ ਲਗਾਉਣ  ਦੇ ਬਾਅਦ, ਇਹ ਪਾਇਆ ਗਿਆ ਕਿ ਰਾਸ਼ਟਰਪਤੀ ਸਕੱਤਰੇਤ ਦੇ ਇੱਕ ਕਰਮਚਾਰੀ ਦੇ ਪਰਿਵਾਰ ਦਾ ਇੱਕ ਮੈਂਬਰ ਮ੍ਰਿਤਕ  ਦੇ ਸੰਪਰਕ ਵਿੱਚ ਸੀ।

 

3.       ਆਪਣੇ ਪਰਿਵਾਰ ਨਾਲ ਇਹ ਕਰਮਚਾਰੀ ਰਾਸ਼ਟਰਪਤੀ ਇਸਟੇਟ  ਦੇ ਪੌਕਟ 1, ਅਨੁਸੂਚੀ ਏ ਖੇਤਰ ਦਾ ਨਿਵਾਸੀ ਹੈ।  ਦਿਸ਼ਾ-ਨਿਰਦੇਸ਼ਾਂ  ਦੇ ਤਹਿਤ, ਇਸ ਪਰਿਵਾਰ  ਦੇ ਸਾਰੇ ਸੱਤ ਮੈਬਰਾਂ ਨੂੰ 16.04.2020 ਨੂੰ ਮੰਦਿਰ ਮਾਰਗ ਤੇ ਸਥਿਤ ਕੁਆਰੰਟੀਨ ਇਕਾਈ ਵਿੱਚ ਲਿਆਂਦਾ ਗਿਆ।

 

4.       ਇਸ ਦੇ ਬਾਅਦ ਇਸ ਪਰਿਵਾਰ  ਦੇ ਮੈਬਰਾਂ ਵਿੱਚੋਂ ਇੱਕ, ਜੋ ਮ੍ਰਿਤਕ  ਦੇ ਸੰਪਰਕ ਵਿੱਚ ਸੀ, ਉਹ ਜਾਂਚ ਵਿੱਚ ਪਾਜ਼ਿਟਿਵ ਪਾਇਆ ਗਿਆ। ਰਾਸ਼ਟਰਪਤੀ ਸਕੱਤਰੇਤ  ਦੇ ਕਰਮਚਾਰੀ ਸਹਿਤ ਪਰਿਵਾਰ  ਦੇ ਹੋਰ ਸਾਰੇ ਮੈਂਬਰ ਜਾਂਚ ਵਿੱਚ ਨੈਗੇਟਿਵ ਪਾਏ ਗਏ ਹਨ।

 

5.       ਆਪਦਾ ਪ੍ਰਬੰਧਨ ਐਕਟ 2005 ਅਤੇ  ਮਹਾਮਾਰੀ ਰੋਗ ਐਕਟ 1897, ਤਹਿਤ ਨਾਮਜ਼ਦ ਅਥਾਰਿਟੀ ਦੇ ਨਿਰਦੇਸ਼ਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਸ਼ਟਰਪਤੀ ਇਸਟੇਟ ਦੇ ਪੌਕਟ 1ਅਨੁਸੂਚੀ ਏ ਖੇਤਰ ਵਿੱਚ ਸਥਿਤ 115 ਘਰਾਂ ਨੂੰ ਆਵਾਜਾਈ  ਦੀ ਪਾਬੰਦੀ ਵਾਲੇ ਖੇਤਰ ਦੇ ਤੌਰ ਤੇ ਪਹਿਚਾਣਿਆ ਗਿਆ ਅਤੇ ਨਿਵਾਸੀਆਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਨ੍ਹਾਂ ਘਰਾਂ ਦੇ ਨਿਵਾਸੀਆਂ ਨੂੰ ਜ਼ਰੂਰੀ ਵਸਤਾਂ ਉਨ੍ਹਾਂ ਦੇ ਘਰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

 

6.       ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਅੱਜ ਤੱਕ ਰਾਸ਼ਟਰਪਤੀ ਸਕੱਤਰੇਤ ਦਾ ਕੋਈ ਵੀ ਕਰਮਚਾਰੀ ਕੋਵਿਡ-19 ਜਾਂਚ ਵਿੱਚ ਪਾਜ਼ਿਟਿਵ ਨਹੀਂ ਪਾਇਆ ਗਿਆ ਹੈ ਅਤੇ ਸਥਾਨਕ ਪ੍ਰਸ਼ਾਸਨ  ਦੇ ਨਾਲ ਮਿਲ ਕੇ ਸਕੱਤਰੇਤ, ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਜ਼ਰੂਰੀ ਸਾਰੇ ਨਿਵਾਰਕ ਉਪਾਅ ਕਰ ਰਿਹਾ ਹੈ।

 

 

*****

 

ਵੀਆਰਆਰਕੇ/ਐੱਸਐੱਚ



(Release ID: 1617362) Visitor Counter : 188