ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡੀਐੱਸਟੀ ਦੀ ਹਮਾਇਤ–ਪ੍ਰਾਪਤ ਐੱਨਜੀਓ ਨੈੱਟਵਰਕ ਨੇ ਐੱਸਐਂਡਟੀ ਦਖ਼ਲਾਂ ਰਾਹੀਂ ਸਮਾਜਿਕ ਪੱਧਰ ’ਤੇ ਕੋਵਿਡ–19 ਨਾਲ ਸਿੱਝਿਆ
Posted On:
22 APR 2020 5:37PM by PIB Chandigarh
ਭਾਰਤ ਦੇ ਸਾਰੇ 22 ਰਾਜ਼ਾਂ ’ਚ ਫੈਲਿਆ ਐੱਸਐਂਡਟੀ ਯੋਗ ਗ਼ੈਰ–ਸਰਕਾਰੀ ਸੰਗਠਨਾਂ (ਐੱਨਜੀਓਜ਼ – NGOs) ਦੇ ਨੈੱਟਵਰਕ; ਜਿਸ ਨੂੰ ਵਿਗਿਆਨ ਤੇ ਟੈਕਨੋਲੋਜੀ ਵਿਭਾਗ (ਡੀਐੱਸਟੀ – DST) ਦੇ ‘ਸਾਇੰਸ ਫ਼ਾਰ ਇਕਵਿਟੀ ਇੰਪਾਵਰਮੈਂਟ ਐਂਡ ਡਿਵੈਲਪਮੈਂਟ’ (ਸੀਡ – SEED) ਦੀ ਹਮਾਇਤ ਹਾਸਲ ਹੈ, ਨੇ ਵਿਭਿੰਨ ਐੱਸਐਂਡਟੀ (S&T) ਦਖ਼ਲਾਂ ਰਾਹੀਂ ਕੋਵਿਡ–19 ਨੂੰ ਰੋਕਣ ਵਿੱਚ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਜਿਸ ਨੇ ਵਿਭਿੰਨ ਰਾਜਾਂ ਤੇ ਹੇਠਲੇ ਪੱਧਰਾਂ ’ਤੇ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ।
ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ (ਪੀਐੱਸਏ – PSA) ਦੇ ਦਫ਼ਤਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਲਗਭਗ 1,20,000 ਫ਼ੇਸ–ਮਾਸਕਸ ਦਾ ਉਤਪਾਦਨ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਕੋਵਿਡ–19 ਦੀ ਮਹਾਮਾਰੀ ਤੋਂ ਮੁੱਖ ਤੌਰ ’ਤੇ ਪ੍ਰਭਾਵਿਤ ਆਂਧਰਾ ਪ੍ਰਦੇਸ਼, ਦਿੱਲੀ, ਗੁਜਰਾਤ, ਹਿਮਾਚਲ ਪ੍ਰਦੇਸ਼, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਰਾਜਸਥਾਨ, ਉੱਤਰਾਖੰਡ, ਉੱਤਰ ਪ੍ਰਦੇਸ਼, ਤਾਮਿਲ ਨਾਡੂ, ਤੇਲੰਗਾਨਾ, ਤ੍ਰਿਪੁਰਾ, ਪੱਛਮੀ ਬੰਗਾਲ ਤੇ ਹੋਰ ਰਾਜਾਂ ਵਿੱਚ 30 ਗ਼ੈਰ–ਸਰਕਾਰੀ ਜੱਥੇਬੰਦੀਆਂ (ਐੱਨਜੀਓਜ਼ – NGOs) ਦੇ ਨੈੱਟਵਰਕ ਅਤੇ ਹੋਰ ਸਮਾਜ–ਸੇਵੀ ਜੱਥੇਬੰਦੀਆਂ ਵੰਡਿਆ ਗਿਆ ਸੀ ਅਤੇ ਐੱਨਜੀਓ ਨੈੱਟਵਰਕ ਦੇ ਹੋਰ ਮੈਂਬਰ ਵੀ ਇਸ ਦੀ ਪਾਲਣਾ ਕਰਨ ਲਈ ਸਰਗਰਮ ਸਨ।
ਨਵੀਨਤਮਕ ਓਪਨ–ਸੋਰਸ ਡਿਜ਼ਾਇਨ ਰਾਹੀਂ ਬਣਾਈਆਂ 3ਡੀ ਪ੍ਰਿੰਟੇਡ ਫ਼ੇਸ ਸ਼ੀਲਡਜ਼ ਮਹਾਰਾਸ਼ਟਰ ਪੁਲਿਸ ਦੇ 2500 ਜਵਾਨਾਂ ਤੇ ਮੂਹਰਲੀ ਕਤਾਰ ਦੇ ਸਿਹਤ ਕਰਮਚਾਰੀਆਂ ਨੂੰ ਵੰਡੀਆਂ ਗਈਆਂ ਸਨ। ਸਮਾਜ ਵਿੱਚ ਵੰਡਣ ਲਈ ‘ਵਿਸ਼ਵ ਸਿਹਤ ਸੰਗਠਨ’ (ਡਬਲਿਊਐੱਚਓ – WHO) ਦੀਆਂ ਸਿਫ਼ਾਰ਼ਸ਼ਾਂ ਅਨੁਸਾਰ ਹੈਂਡ ਸੈਨੇਟਾਈਜ਼ਰਜ਼ ਅਤੇ ਹੈਂਡਵਾਸ਼ ਤਿਆਰ ਕੀਤੇ ਗਏ ਸਨ। ਯੂਐੱਸਐੱਫ਼ਡੀਏ (USFDA) ਦੀਆਂ ਹਦਾਇਤਾਂ ਅਨੁਸਾਰ ਰੀਠਾ (Sapindus Mukorossi) ਦੀ ਵਰਤੋਂ ਕਰਦਿਆਂ ਨਿਰਮਾਣ ਦੇ ਪ੍ਰੋਟੋਕੋਲ ਦਾ ਪੂਰਾ ਖ਼ਿਆਲ ਰੱਖਦਿਆਂ 100% ਕੁਦਰਤੀ ਤਰਲ ਹੈਂਡ–ਵਾਸ਼ ਅਤੇ ਹੈਂਡ–ਸੈਨੇਟਾਈਜ਼ਰਜ਼ ਈਥਾਨੌਲ, ਹਾਈਡ੍ਰੋਜਨ ਪਰਆਕਸਾਈਡ, ਗਲਿੱਸਰੋਲ ਅਤੇ ਮਗਵਰਟ ਦੇ ਅਰਕ (Artemisia Nilagirica) ਨਾਲ ਵਿਕਸਤ ਕੀਤੇ ਗਏ ਸਨ।
3,00,000 ਫ਼ੇਸ–ਮਾਸਕ, 3,000 ਫ਼ੇਸ ਸ਼ੀਲਡਜ਼, 15,000 ਲਿਟਰ ਹੈਂਡ–ਸੈਨੀਟਾਈਜ਼ਰ ਅਤੇ 5,000 ਲਿਟਰ ਤਰਲ ਹੈਂਡ–ਵਾਸ਼ ਦਾ ਅਗਲੇ ਪੰਦਰਵਾੜ੍ਹੇ ਦੌਰਾਨ ਉਤਪਾਦਨ ਕਰਨ ਲਈ ਇਨ੍ਹਾਂ ਆਪਰੇਸ਼ਨਜ਼ ’ਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਮਹਿਲਾ ਸਵੈ–ਸਹਾਇਤਾ ਸਮੂਹਾਂ (ਐੱਸਐੱਚਜੀਜ਼ – SHGs), ਕਿਸਾਨ ਕਲੱਬਾਂ ਤੇ ਨੌਜਵਾਨਾਂ ਦੇ ਨਾਲ–ਨਾਲ ‘ਸਟੇਟ ਰੂਰਲ ਲਾਇਵਲੀਹੁੱਡ ਮਿਸ਼ਨ’ (ਐੱਸਆਰਐੱਲਐੱਮ – SRLM) ਨੂੰ ਇਨ੍ਹਾਂ ਦਖ਼ਲਾਂ ਦੇ ਪਾਸਾਰ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਮਹਾਮਾਰੀ ਨੂੰ ਰੋਕਣ ਲਈ ਅਹਿਮ ਇਨ੍ਹਾਂ ਦਖ਼ਲਾਂ ਬਾਰੇ ਜਾਗਰੂਕਤਾ ਤੇ ਸਮਾਜ ਦੀ ਸਮਰੱਥਾ ਦਾ ਨਿਰਮਾਣ ਇਨ੍ਹਾਂ ਐੱਨਜੀਓ ਨੈੱਟਵਰਕਸ ਵੱਲੋਂ ਕੀਤਾ ਗਿਆ ਹੈ।
ਕੋਵਿਡ–19 ਦੀ ਛੂਤ ਦੀ ਰੋਕਥਾਮ ਤੋਂ ਇਲਾਵਾ, ਇਨ੍ਹਾਂ ਦਖ਼ਲਾਂ ਨੇ ਮਹਿਲਾ ਸਵੈ–ਸੇਵੀ ਸਹਾਇਤਾ ਸਮੂਹਾਂ (ਐੱਸਐੱਚਜੀਜ਼ – SHGs) ਦੀਆਂ ਉਪਜੀਵਿਕਾਵਾਂ ਦਾ ਇੱਕ ਵੈਕਲਪਿਕ ਸਾਧਨ ਵੀ ਮੁਹੱਈਆ ਕਰਵਾ ਦਿੱਤਾ ਹੈ। ਸੰਭਾਵੀ ਵਧੇਰੇ ਲਾਗਤਾਂ ਤੇ ਦਿਹਾਤੀ ਆਬਾਦੀ ਉੱਤੇ ਇਸ ਮਹਾਮਾਰੀ ਦਾ ਅਸਰ ਇਨ੍ਹਾਂ ਉਪਾਵਾਂ ਨਾਲ ਘਟ ਗਿਆ ਹੈ ਜੋ ਡੀਐੱਸਟੀ (DST) ਦੇ ਮਜ਼ਬੂਤ ਐੱਸਐਂਡਟੀ (S&T) ਯੋਗ ਐੱਨਜੀਓ (NGO) ਨੈੱਟਵਰਕ ਰਾਹੀਂ ਲਾਗੂ ਕੀਤੇ ਗਏ ਹਨ।
ਡੀਐੱਸਟੀ (DST) ਦੇ ਸਕੱਤਰ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਤੁਰੰਤ, ਦਰਮਿਆਨੇ ਤੇ ਲੰਮੇ ਸਮੇਂ ਦੇ ਐੱਸਐਂਡਟੀ ਦਖ਼ਲਾਂ ਦੀ ਲੋੜ ਬਾਰੇ ਵਿਸਥਾਰਪੂਰਬਕ ਦੱਸਦਿਆਂ ਜ਼ੋਰ ਦਿੱਤਾ,‘ਸਮਾਜ ਦੇ ਵਿਸ਼ਾਲ ਵਰਗ, ਖਾਸ ਕਰਕੇ ਘੱਟ ਸ਼ਕਤੀ ਪ੍ਰਾਪਤ ਵਰਗਾਂ ਤੱਕ ਪਹੁੰਚਣ ਵਾਲੀਆਂ ਗ਼ੈਰ–ਸਰਕਾਰੀ ਜੱਥੇਬੰਦੀਆਂ (ਐੱਨਜੀਓਜ਼ – NGOs) ਸਪੱਸ਼ਟ ਤੌਰ ’ਤੇ ਜਨ–ਜਾਗਰੂਕਤਾ ਤੋਂ ਸੁਰੱਖਿਆਤਮਕ ਸਹਾਇਕ ਚੀਜ਼ਾਂ ਦੀ ਵੰਡ ਤੇ ਨਿਰਮਾਣ ਅਤੇ ਟ੍ਰੇਨਰਾਂ ਦੀ ਟ੍ਰੇਨਿੰਗ ਆਦਿ ਤੱਕ ਕੋਵਿਡ–19 ਦੇ ਹੱਲ ਮੁਹੱਈਆ ਕਰਵਾਉਣ ਦੇ ਯੋਗ ਹਨ। ਇਹ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ 30 ਗ਼ੈਰ–ਸਰਕਾਰੀ ਸੰਗਠਨ (ਐੱਨਜੀਓਜ਼ – NGOs), ਜਿਨ੍ਹਾਂ ਨੂੰ ਡੀਐੱਸਟੀ (DST) ਤੋਂ ਪ੍ਰਮੁੱਖ ਸਹਾਇਤਾ ਮਿਲਦੀ ਹੈ, ਸਹਿਣਸ਼ੀਲਤਾ ਤੇ ਕਾਇਆ–ਕਲਪ ਦੇ ਪ੍ਰੋਤਸਾਹਨ ਵਿੱਚ ਤੇਜ਼ੀ ਨਾਲ ਲੱਗ ਗਈਆਂ ਹਨ।’
ਡੀਐੱਸਟੀ (DST) ਨੇ ਗ਼ੈਰ–ਸਰਕਾਰੀ ਸੰਗਠਨਾਂ (ਐੱਨਜੀਓ - NGO) ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਤੇ ਐੱਸਐਂਡਟੀ (S&T) ਦਖ਼ਲਾਂ ਤੇ ਪਿੰਡਾਂ ਦੇ ਨਾਲ–ਨਾਲ ਸ਼ਹਿਰੀ ਇਲਾਕਿਆਂ ਵਿੱਚ ਸਮਾਜਿਕ–ਦੂਰੀ, ਕੁਆਰੰਟੀਨ, ਮਾਸਕਾਂ, ਸੈਨੀਟਾਈਜ਼ਰਜ਼ ਦੀ ਵਰਤੋਂ, ਸਿਹਤ ਤੇ ਸਫ਼ਾਈ ਦੇ ਸਿਫ਼ਾਰਸ਼ ਕੀਤੇ ਅਭਿਆਸਾਂ, ਮਾਨਸਿਕ ਸਿਹਤ, ਰੋਗ–ਪ੍ਰਤੀਰੋਧਕ ਸ਼ਕਤੀ ਨਿਰਮਾਣ ਤੇ ਸਲਾਮਤੀ ਰਾਹੀਂ ਸਮਾਜਿਕ ਪੱਧਰ ’ਤੇ ਕੋਵਿਡ–19 ਮਹਾਮਾਰੀ ਨੂੰ ਰੋਕਣ ਲਈ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਹ ਮਹਿਸੂਸ ਕਰਦਿਆਂ ਕਿ ਮਹਾਮਾਰੀ ਨੂੰ ਰੋਕਣਾ ਉਪਜੀਵਕਾ, ਸੰਤੁਲਿਤ ਭੋਜਨ ਤੇ ਸਮਾਜਿਕ–ਆਰਥਿਕ ਰੁਤਬੇ ਦੇ ਸਥਾਨਕ ਗਤੀਸ਼ੀਲ ਤੱਤਾਂ ਨਾਲ ਬਹੁਤ ਨੇੜਿਓਂ ਜੁੜਿਆ ਹੋਇਆ ਹੈ; ਬੁਨਿਆਦੀ ਪੱਧਰ ਦੇ ਇਸ ਸਮਾਜਿਕ ਤਾਣੇ–ਬਾਣੇ ਦੀ ਐੱਸਐਂਡਟੀ (S&T) ਸਮਰੱਥਾ ਮਜ਼ੂਬਤ ਕਰਨ ਲਈ ਵੀ ਜਤਲ ਕੀਤੇ ਗਏ ਹਨ।
(ਹੋਰ ਵੇਰਵਿਆਂ ਲਈ, ਕ੍ਰਿਪਾ ਕਰ ਕੇ ਡਾ. ਸੁਨੀਲ ਕੇ. ਅਗਰਵਾਲ, ਵਿਗਿਆਨੀ ‘ਈ’ ਨਾਲ ਸੰਪਰਕ ਕਰੋ, sunilag[at]nic[dot]in , ਮੋਬਾਇਲ: 9999689732)
****
ਕੇਜੀਐੱਸ/(ਡੀਐੱਸਟੀ)
(Release ID: 1617361)
Visitor Counter : 208