ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਫ਼ਰੀਦਾਬਾਦ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ–19 ਖ਼ਿਲਾਫ਼ ਲੜਨ ਲਈ ਕਈ ਪਹਿਲਾਂ ਕੀਤੀਆਂ; ਨਿਗਰਾਨੀ ਕਰਨ ਤੇ ਜਾਗਰੂਕਤਾ ਫੈਲਾਉਣ ਲਈ ਟੈਕਨੋਲੋਜੀ ਦੀ ਵਰਤੋਂ ਕੀਤੀ

Posted On: 22 APR 2020 6:07PM by PIB Chandigarh

ਫ਼ਰੀਦਾਬਾਦ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ–19 ਖ਼ਿਲਾਫ਼ ਜੰਗ ਲੜਨ ਲਈ ਨਿਮਨਲਿਖਤ ਪਹਿਲਾਂ ਕੀਤੀਆਂ ਹਨ:

ਭੋਜਨ ਵੰਡ ਕਾਰਜਯੋਜਨਾ

ਇਸ ਵੇਲੇ ਰਾਸ਼ਟਰੀਪੱਧਰ ਤੇ ਲੌਕਡਾਊਨ ਚਲ ਰਿਹਾ ਹੈ, ਜਿਸ ਕਾਰਨ ਸ਼ਹਿਰ ਚ ਰਹਿੰਦੇ ਬਹੁਤ ਸਾਰੇ ਗ਼ਰੀਬ ਤੇ ਘੱਟਆਮਦਨ ਵਾਲੇ ਪਰਿਵਾਰਾਂ ਕੋਲ ਭੋਜਨ ਖ਼ਰੀਦਣ ਲਈ ਲੋੜੀਂਦਾ ਧਨ ਨਹੀਂ ਹੈ ਤੇ ਉਨ੍ਹਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਨ੍ਹਾਂ ਨੂੰ ਲੌਕਡਾਊਨ ਦੌਰਾਨ ਤੁਰੰਤ ਮਦਦ ਦੀ ਜ਼ਰੂਰਤ ਹੈ। ਇਨ੍ਹਾਂ ਲੋੜਵੰਦ ਪਰਿਵਾਰਾਂ ਚੋਂ ਬਹੁਤੇ ਆਪਣੀ ਦਿਹਾੜੀ ਦੀ ਆਮਦਨ ਦੇ ਅਧਾਰ ਤੇ ਹੀ ਭੋਜਨ ਦਾ ਪ੍ਰਬੰਧ ਕਰਦੇ ਹਨ। ਰੋਜ਼ਾਨਾ ਕਮਾਈ ਦੀ ਅਣਹੋਂਦ ਕਰਨ ਹੁਣ ਉਹ ਆਪਣੇ ਲਈ ਭੋਜਨ ਦਾ ਇੰਤਜ਼ਾਮ ਕਰਨ ਦੇ ਅਯੋਗ ਹਨ। ਅਜਿਹੇ ਤੱਥਾਂ ਨੂੰ ਧਿਆਨ ਚ ਰੱਖਦਿਆਂ, ਨਗਰ ਨਿਗਮ ਫ਼ਰੀਦਾਬਾਦ ਦੇ ਸਾਰੇ 40 ਵਾਰਡਾਂ ਦੇ ਸਥਾਨਕ ਨਿਵਾਸੀਆਂ ਨੂੰ ਅਜਿਹੀਆਂ ਸਮੱਸਿਆਵਾਂ ਬਾਰੇ ਦੱਸਿਆ ਗਿਆ ਹੈ। ਗ਼ੈਰਸਰਕਾਰੀ ਸੰਗਠਨ, ਵਾਰਡਾਂ ਦੇ ਕੌਂਸਲਰ ਤੇ ਵਲੰਟੀਅਰ ਵੀ ਅਜਿਹੇ ਲੋੜਵੰਦ ਵਿਅਕਤੀਆਂ ਨੂੰ ਭੋਜਨ ਦੀ ਵੰਡ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਕਰ ਰਹੇ ਹਨ।

ਐੱਚਐੱਸਵੀਪੀ, ਫ਼ਰੀਦਾਬਾਦ ਦੇ ਪ੍ਰਸ਼ਾਸਕ ਇਸ ਕਾਰਜਯੋਜਨਾ ਲਈ ਨੋਡਲ ਅਧਿਕਾਰੀ ਹਨ ਅਤੇ ਇਸਟੇਟ ਅਫ਼ਸਰ ਐੱਚਐੱਸਵੀ ਤੇ ਹੋਰ ਸਹਾਇਕ ਸਟਾਫ਼ ਦੁਆਰਾ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। ਫ਼ਰੀਦਾਬਾਦ ਦੇ ਐੱਸਡੀਐੱਮ (SDM) ਕਾਰ ਪਾਸ ਤੇ ਸ਼ਨਾਖ਼ਤੀ ਕਾਰਡ ਆਦਿ ਜਾਰੀ ਕਰਨ ਦੇ ਰੂਪ ਵਿੱਚ ਮਦਦ ਕਰਦੇ ਹਨ। ਫ਼ੰਡਾਂ ਤੇ ਹੋਰ ਵਸੀਲਿਆਂ ਦੇ ਇੰਤਜ਼ਾਮ ਆਮ ਲੋਕਾਂ, ਅਰਧਸਰਕਾਰੀ ਤੇ ਗ਼ੈਰਸਰਕਾਰੀ ਸੰਗਠਨਾਂ, ਸੀਐੱਸਆਰ ਫ਼ੰਡਾਂ, ਰੈੱਡ ਕ੍ਰੌਸ, ਆਪਦਾ ਪ੍ਰਬੰਧਨ ਲਈ ਰੱਖੇ ਫ਼ੰਡਾਂ, ਨਗਰ ਨਿਗਮ ਦੇ ਫ਼ੰਡਾਂ, ਮਿਡਡੇਅ ਮੀਲ ਯੋਜਨਾ ਲਈ ਉਪਲਬਧ ਖੁਰਾਕੀਵਸਤਾਂ, ਆਂਗਨਵਾੜੀ ਦਾ ਰਾਸ਼ਨ, ਜਨਤਕ ਵੰਡ ਪ੍ਰਣਾਲੀ ਤੇ ਹੋਰ ਸਰਕਾਰੀ ਯੋਜਨਾਵਾਂ ਰਾਹੀਂ ਕੀਤੇ ਜਾਂਦੇ ਹਨ।

 

ਇੱਕ ਪਰਿਵਾਰ ਲਈ ਪੱਕਿਆ ਹੋਇਆ ਭੋਜਨ ਤੇ ਰਾਸ਼ਨ ਦੇ ਪੈਕਟ, ਜੋ ਇੱਕ ਹਫ਼ਤੇ ਤੱਕ ਲਈ ਕਾਫ਼ੀ ਹੁੰਦੇ ਹਨ, ਤਿਆਰ ਕੀਤੇ ਜਾਂਦੇ ਹਨ ਅਤੇ ਲੋੜਵੰਦਾਂ ਦੇ ਘਰੋਂਘਰੀਂ ਵੰਡੇ ਜਾਂਦੇ ਹਨ।

ਕੰਟਰੋਲ ਰੂਮ: ਕੋਵਿਡ ਕੰਟਰੋਲ ਰੂਮ ਦੇ ਇੰਚਾਰਜ ਫ਼ਰੀਦਾਬਾਦ ਦੇ ਐੱਸਡੀਐੱਮ ਹਨ ਤੇ ਉਹ ਅਪਰੇਟਰਾਂ ਨੂੰ ਸਿਖਲਾਈ ਦਿੰਦੇ ਹਨ ਤੇ ਜਾਣਕਾਰੀ ਇਕੱਠੀ ਕਰਨਾ ਵੀ ਯਕੀਨੀ ਬਣਾਉਂਦੇ ਹਨ; ਡੀਪੀਆਰਓ, ਫ਼ਰੀਦਾਬਾਦ ਭੋਜਨ ਵੰਡਣ ਦੀ ਇਸ ਗਤੀਵਿਧੀ ਨੂੰ ਦਸਤਾਵੇਜ਼ ਤੇ ਉਤਾਰਨ ਦਾ ਕੰਮ ਕਰਦੇ ਹਨ; ਇਸ ਲਈ ਉਹ ਵਾਰਡਾਂ ਵਿੱਚ ਸਮੱਗਰੀ ਵੰਡਣ ਵਾਲੇ ਵਾਰਡ ਦੇ ਨੋਡਲ ਅਫ਼ਸਰਾਂ ਜਾਂ ਵਲੰਟੀਅਰਾਂ ਦੇ ਮੋਬਾਈਲ ਫ਼ੋਨ ਵਰਤਦੇ ਹਨ ਅਤੇ ਹਰੇਕ ਵਾਰਡ ਦੇ ਫ਼ੋਟੋਦਸਤਾਵੇਜ਼ ਡਿਜੀਟਲ ਰੂਪ ਵਿੱਚ ਸੰਭਾਲ ਕੇ ਰੱਖੇ (ਸਟੋਰ ਕੀਤੇ) ਜਾ ਰਹੇ ਹਨ। ਭੋਜਨ ਵੰਡਦੇ ਸਮੇਂ ਸਮਾਜਿਕਦੂਰੀ ਦੀ ਪੂਰੀ ਪਾਲਣਾ ਕੀਤੀ ਜਾਂਦੀ ਹੈ।

 

ਕੋਵਿਡ–19 ਦੌਰਾਨ ਸੁੱਕਾ ਰਾਸ਼ਨ ਸਟੋਰ ਤੇ ਤਿਆਰ ਕਰਨ ਦੀ ਯੋਜਨਾਬੰਦੀ

ਫ਼ਰੀਦਾਬਾਦ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਚ ਹਰ ਉਮਰਵਰਗ ਦੇ ਸਾਰੇ ਨਾਗਰਿਕਾਂ ਲਈ ਭੋਜਨ ਦੀ ਜ਼ਰੂਰਤ ਬਾਰੇ ਯੋਜਨਾ ਉਲੀਕੀ ਹੈ। ਡੀਐੱਫ਼ਐੱਸਸੀ, ਡੀਐੱਮਹੈਫ਼ੇਡ, ਰੈੱਡ ਕ੍ਰਾੱਸ ਸੁਸਾਇਟੀ, ਐੱਸਡੀਐੱਮਫ਼ਰੀਦਾਬਾਦ ਨਾਲ ਸਲਾਹ ਕਰ ਕੇ ਨੋਡਲ ਅਧਿਕਾਰੀ ਦੇ ਦਿਸ਼ਾਨਿਰਦੇਸ਼ ਤਹਿਤ ਇੱਕ ਨੀਤੀ ਉਲੀਕੀ ਗਈ ਸੀ। ਪ੍ਰਵਾਸੀ ਮਜ਼ਦੂਰਾਂ / ਗ਼ੈਰਸੰਗਠਤ ਖੇਤਰ ਦੇ ਕਾਮਿਆਂ / ਦੁਖੀ ਲੋਕਾਂ ਦੇ ਵੇਰਵੇ ਸਾਰੀਆਂ ਸਰਕਾਰੀ ਏਜੰਸੀਆਂ ਤੋਂ ਇਕੱਠੇ ਕੀਤੇ ਗਏ ਸਨ। ਇੱਥੇ 14,000 (ਹਰੇਕ ਪਰਿਵਾਰ ਚ ਪੰਜ ਮੈਂਬਰ ਹਨ) ਪਰਿਵਾਰਾਂ ਲਈ ਜ਼ਰੂਰਤ ਅਤੇ 50% ਵਾਧੂ ਰਿਜ਼ਰਵ ਨਾਲ, ਵਰਣਿਤ ਸਮੇਂ ਦੌਰਾਨ 21,000 ਪਰਿਵਾਰਾਂ ਲਈ ਸਰਕਾਰੀ ਸਹਾਇਤਾ ਦਾ ਅਨੁਮਾਨ ਲਾਇਆ ਜਾਂਦਾ ਹੈ।

ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਮੰਤਵ ਲਈ ਫ਼ਰੀਦਾਬਾਦ ਦੇ ਸੈਕਟਰ–12 ’ਚ ਨਵੇਂ ਬਣੇ ਇਨਡੋਰ ਸਟੇਡੀਅਮ ਦੀ ਚੋਣ ਕੀਤੀ ਸੀ। ਜ਼ਿਲ੍ਹਾ ਪ੍ਰਸ਼ਾਸਨ ਚੋਂ ਇੱਕ ਅਧਿਕਾਰੀ; ਫ਼ਰੀਦਾਕਬਾਦ ਨਗਰ ਨਿਗਮ, ਐੱਚਐੱਸਵੀਪੀ, ਰੈੱਡ ਕ੍ਰਾੱਸ ਸੁਸਾਇਟੀ, ਜ਼ਿਲ੍ਹਾ ਸੈਨਿਕ ਬੋਰਡ, ਫ਼ਾਇਰ ਬ੍ਰਿਗੇਡ, ਪੁਲਿਸ, ਹਰਿਆਣਾ ਰੋਡਵੇਜ਼ ਆਦਿ ਜਿਹੇ ਸਾਰੇ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ ਦੀ ਟੀਮ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ।

 

ਸੁੱਕੇ ਰਾਸ਼ਨ ਦੀ ਖ਼ਰੀਦ: ਰੈੱਡ ਕ੍ਰਾੱਸ ਸੁਸਾਇਟੀ ਦੀ ਮੋਹਰੀ ਭੂਮਿਕਾ ਨਾਲ ਮਿਲ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੁੱਕੇ ਰਾਸ਼ਨ ਦੇ 21,000 ਮੁਕੰਮਲ ਪੈਕਟਾਂ ਦਾ ਟੀਚਾ ਹਾਸਲ ਕਰਨ ਤੇ ਸਟੋਰ ਕਰ ਕੇ ਰੱਖਣ ਦੀ ਬੇਨਤੀ ਕੀਤੀ ਗਈ ਸੀ। ਅਧਿਕਾਰੀਆਂ ਨੇ ਸਪਲਾਈ ਦੇ ਦੋ ਸਰੋਤਾਂ ਬੱਲਬਗੜ੍ਹ (ਫ਼ਰੀਦਾਬਾਦ) , ਹੋਡਲ ਜ਼ਿਲ੍ਹਾ ਪਲਵਲ ਦੀ ਸ਼ਨਾਖ਼ਤ ਕੀਤੀ ਗਈ ਸੀ, ਜਿਨ੍ਹਾਂ ਦੀ ਸੁੱਕੇ ਰਾਸ਼ਨ ਦੇ 20,000 ਪੈਕਟ ਸਪਲਾਈ ਕਰਨ ਦੀ ਸਮਰੱਥਾ ਸੀ।

ਨਿਗਰਾਨੀ ਲਈ ਟੈਕਨੋਲੋਜੀ ਦੀ ਵਰਤੋਂ

•       ਲੌਕਡਾਊਨ ਦੀਆਂ ਸਥਿਤੀਆਂ ਕਾਇਮ ਰੱਖਣ ਲਈ ਪੁਲਿਸ ਦੇ ਅਮਲੇ ਦੁਆਰਾ ਫ਼ਰੀਦਾਬਾਦ ਸਮਾਰਟ ਸਿਟੀ ਆਈਸੀਸੀਸੀ (ICCC) ਰਾਹੀਂ 24x7 ਨਿਗਰਾਨੀ ਕੀਤੀ ਜਾ ਰਹੀ ਹੈ।

•       ਆਈਸੀਸੀਸੀ ਉੱਤੇ ਐਡਾਪਟਿਵ ਟ੍ਰੈਫ਼ਿਕ ਲਾਈਟਾਂ ਉੱਤੇ ਟ੍ਰੈਫ਼ਿਕ ਪੁਲਿਸ ਦੁਆਰਾ ਵੀ ਨਜ਼ਰ ਰੱਖੀ ਜਾ ਰਹੀ ਹੈ। ਕਿਸੇ ਤਰ੍ਹਾਂ ਦੀ ਮੈਡੀਕਲ ਜ਼ਰੂਰਤ / ਐਮਰਜੈਂਸੀ ਦੀ ਹਾਲਤ ਵਿੱਚ ਐਂਬੂਲੈਂਸਾਂ ਨੂੰ ਆਈਸੀਸੀਸੀ ਰਾਹੀਂ ਟ੍ਰੈਫ਼ਿਕ ਲਾਈਟਾਂ ਚੋਂ ਬਿਨਾ ਰੋਕ ਲੰਘਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

 

ਜਾਗਰੂਕਤਾ ਫੈਲਾਉਣ ਲਈ ਟੈਕਨੋਲੋਜੀ ਦੀ ਵਰਤੋਂ

ਨਾਗਰਿਕਾਂ ਲਈ ਕੋਵਿਡ–19 ਤੋਂ ਸੁਰੱਖਿਆ ਲਈ ਦਿਸ਼ਾਨਿਰਦੇਸ਼ਾਂ ਸਬੰਧੀ ਜਾਗਰੂਕਤਾ ਫੈਲਾਉਣ ਲਈ ਸਮਾਰਟ ਸਿਟੀ ਆਈਸੀਸੀਸੀ ਕੰਟਰੋਲ ਸੈਂਟਰ ਤੋਂ ਪੁਲਿਸ ਅਧਿਕਾਰੀ ਜਨਤਕ ਸੰਬੋਧਨ ਪ੍ਰਣਾਲੀ (ਪੀਏ) ਦੀ ਵਰਤੋਂ ਕੀਤੀ ਜਾ ਰਹੀ ਹੈ

ਵੇਰੀਏਬਲ ਮੈਸੇਜ ਸਾਈਨ (ਵੀਐੱਮਐੱਸ) ਬੋਰਡ ਦੀ ਵਰਤੋਂ ਸਰਕਾਰੀ ਸੰਦੇਸ਼ ਤੇ ਪ੍ਰਦਰਸ਼ਿਤ ਸੁਨੇਹੇ ਦਰਸਾਉਂਦਿਆਂ ਕੋਵਿਡ–19 ਬਾਰੇ ਜਾਗਰੂਕਤਾ ਫੈਲਾਉਣ ਲਈ ਕੀਤੀ ਜਾ ਰਹੀ ਹੈ।

ਫ਼ਰੀਦਾਬਾਦ ਸਮਾਰਟ ਸਿਟੀ ਦੁਆਰਾ ਅਜਿਹੇ ਸੰਕਟ ਦੇ ਸਮੇਂ; ਜਾਗਰੂਕਤਾ ਫੈਲਾਉਣ ਲਈ ਵ੍ਹਟਸਐਪ ਜਿਹੇ ਡਿਜੀਟਲ ਸੋਸ਼ਲ ਮੀਡੀਆ ਪਲੇਟਫ਼ਾਰਮਾਂ, ਜ਼ਿਲ੍ਹਾ ਸਹਾਇਤਾ ਡੈਸਕ ਸੂਚਨਾ ਦੀ ਵਰਤੋਂ ਬੇਹੱਦ ਸਕਾਰਾਤਮਕ ਤਰੀਕੇ ਕਰਦੀ ਹੈ।

ਇਸ ਪਲੈਟਫ਼ਾਰਮ ਦੀ ਵਰਤੋਂ ਘਰ ਚ ਬਣਾਏ ਮਾਸਕ ਬਾਰੇ ਸਲਾਹ ਦਾ ਪ੍ਰਚਾਰ ਤੇ ਪਾਸਾਰ ਕਰਨ ਲਈ ਕੀਤੀ ਜਾਂਦੀ ਹੈ, ਤਾਂ ਜੋ ਫ਼ਰੀਦਾਬਾਦ ਦੇ ਨਾਗਰਿਕ ਘਰ ਚ ਇਹ ਸਭ ਬਣਾਏ ਜਾਣ ਦੀ ਪ੍ਰਕਿਰਿਆ ਤੋਂ ਜਾਣੂ ਹੋ ਸਕਣ ਅਤੇ ਘਰ ਵਿੱਚ ਹੀ ਮਾਸਕ ਤਿਆਰ ਕਰ ਕੇ ਉਨ੍ਹਾਂ ਦੀ ਵਰਤੋਂ ਕਰ ਸਕਣ। ਇਸ ਮੁਹਿੰਮ ਰਾਹੀਂ ਸਮਾਰਟ ਸਿਟੀ ਫ਼ਰੀਦਾਬਾਦ ਦੇ 5 ਲੱਖ ਨਾਗਰਿਕਾਂ ਤੱਕ ਪੁੱਜਦੀ ਹੈ।

ਨਾਗਰਿਕਾਂ ਦੀ ਮਦਦ ਲਈ ਸੁਰੱਖਿਆ ਸਬੰਧੀ ਜਾਗਰੂਕਤਾ, ਵਿਭਿੰਨ ਸਰਕਾਰੀ ਅਡਵਾਈਜ਼ਰੀ ਤੇ ਹੈਲਪਡੈਸਕ ਜਾਣਕਾਰੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਫ਼ੇਸਬੁੱਕ, ਟਵਿਟਰ ਰਾਹੀਂ ਸੋਸ਼ਲ ਮੀਡੀਆ ਮੁਹਿੰਮ ਦੀ ਵਰਤੋਂ ਕੀਤੀ ਜਾਂਦੀ ਹੈ।

 

*******

ਆਰਜੇ/ਐੱਨਜੀ

 



(Release ID: 1617353) Visitor Counter : 189