ਰਸਾਇਣ ਤੇ ਖਾਦ ਮੰਤਰਾਲਾ

ਕੇਂਦਰੀ ਫ਼ਾਰਮਾ ਸਕੱਤਰ ਨੇ ਰਾਜਾਂ ਦੇ ਡ੍ਰੱਗ ਕੰਟਰੋਲਰਾਂ ਨੂੰ ਦੇਸ਼ ’ਚ ਦਵਾਈਆਂ ਦੇ ਉਤਪਾਦਨ ਵਿੱਚ ਵਾਧੇ ਲਈ ਫ਼ਾਰਮਾਸਿਊਟੀਕਲ ਫ਼ਰਮਾਂ ਦੀ ਮਦਦ ਕਰਨ ਲਈ ਕਿਹਾ


ਦਵਾਈਆਂ ਦੇ ਉਤਪਾਦਨ ਤੇ ਵੰਡ ਨਾਲ ਸਬੰਧਿਤ ਮੁੱਦਿਆਂ ਦੀ ਸਮੀਖਿਆ ਲਈ ਰਾਜਾਂ ਦੇ ਡ੍ਰੱਗ ਕੰਟਰੋਲਰਾਂ ਨਾਲ ਵੀਡੀਓ ਕਾਨਫ਼ਰੰਸ ਜ਼ਰੀਏ ਮੀਟਿੰਗ

Posted On: 22 APR 2020 6:49PM by PIB Chandigarh

 

ਫ਼ਾਰਮਾਸਿਊਟੀਕਲਸ ਵਿਭਾਗ ਦੇ ਸਕੱਤਰ ਤੇ ਉਨ੍ਹਾਂ ਦੇ ਨਾਲ ਐੱਨਪੀਪੀਏ, ਡੀਸੀਜੀ(ਆਈ) (NPPA, DCG(I)) ਦੇ ਚੇਅਰਪਰਸਨ ਦੀ ਪ੍ਰਧਾਨਗੀ ਹੇਠ ਵੀਡੀਓ ਕਾਨਫ਼ਰੰਸਿੰਗ ਜ਼ਰੀਏ 20 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਰਾਜ ਡ੍ਰੱਗ ਕੰਟਰੋਲਰਾਂ (ਐੱਸਡੀਸੀ) ਨਾਲ ਕੋਵਿਡ ਤੋਂ ਪਹਿਲਾਂ ਅਤੇ ਕੋਵਿਡ ਤੋਂ ਬਾਅਦ ਫ਼ਾਰਮਾਸਿਉਟੀਕਲ ਤੇ ਮੈਡੀਕਲ ਉਪਕਰਣ ਨਿਰਮਾਣ ਇਕਾਈਆਂ ਦੇ ਕੰਮਕਾਜ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਹੋਈ।

ਫ਼ਾਰਮਾਸਿਊਟੀਕਲਸ ਵਿਭਾਗ ਦੇ ਸਕੱਤਰ ਨੇ ਸਾਰੇ ਰਾਜ ਡ੍ਰੱਗ ਕੰਟਰੋਲਰਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਸਥਾਨਕ ਪ੍ਰਸ਼ਾਸਨ ਅਤੇ ਸਬੰਧਿਤ ਅਧਿਕਾਰੀਆਂ ਨਾਲ ਨਿਯਮਿਤ ਰੂਪ ਵਿੱਚ ਗੱਲਬਾਤ ਕਰਦੇ ਰਹਿਣ ਤੇ ਉਨ੍ਹਾਂ ਦੀ ਮਦਦ ਨਾਲ ਨਿਰਮਾਣ ਇਕਾਈਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਉਣ, ਤਾਂ ਜੋ ਦਵਾਈਆਂ ਤੇ ਮੈਡੀਕਲ ਉਪਕਰਣਾਂ ਦੀ ਕੋਈ ਕਿੱਲਤ ਨਾ ਹੋਵੇ। ਉਤਪਾਦਨ ਪੱਧਰ, ਪ੍ਰਤੀਸ਼ਤਤਾ ਨਿਰਮਾਣ (ਕੋਵਿਡ ਤੋਂ ਪਹਿਲਾਂ ਤੇ ਬਾਅਦ ’ਚ) ਅਤੇ ਦੇਸ਼ ਵਿੱਚ ਦਵਾਈਆਂ ਤੇ ਮੈਡੀਕਲ ਉਪਕਰਣਾਂ ਦੀ ਉਪਲਬਧਤਾ।

ਰਾਜ ਡ੍ਰੱਗ ਕੰਟਰੋਲਰਾਂ (SDCs) ਨੂੰ ਬੇਨਤੀ ਕੀਤੀ ਗਈ ਕਿ ਉਹ ਕੋਵਿਡ–19 ਦੇ ਇਲਾਜ–ਪ੍ਰਬੰਧ ਲਈ ਲੋੜੀਂਦੀਆਂ ਜ਼ਰੂਰੀ ਦਵਾਈਆਂ ਤੇ ਮੈਡੀਕਲ ਉਪਕਰਣਾਂ ਦੀ ਉਪਲਬਧਤਾ ਯਕੀਨੀ ਬਣਾਉਣ। ਉਨ੍ਹਾਂ ਨੂੰ ਇਹ ਬੇਨਤੀ ਵੀ ਕੀਤੀ ਗਈ ਸੀ ਕਿ ਉਹ ਆਪਣੀ ਨਿਰਮਾਣ ਸਮਰੱਥਾ ਦੀ ਮੁਕੰਮਲ ਸਮਰੱਥਾ ਦੀ ਉਪਯੋਗਤਾ ਯਕੀਨੀ ਬਣਾਉਣ, ਤਾਂ ਜੋ ਸਾਰੇ ਪੱਧਰਾਂ ਉੱਤੇ ਵਾਜਬ ਸਟਾਕ ਬਿਨਾ ਕਿਸੇ ਅੜਿੱਕੇ ਦੇ ਉਪਲਬਧ ਕਰਵਾਏ ਜਾ ਸਕਣ।

ਰਾਜ ਡ੍ਰੱਗ ਕੰਟਰੋਲਰਾਂ ਨੇ ਭਰੋਸਾ ਦਿਵਾਇਆ ਕਿ ਉਹ ਉਤਪਾਦਨ ਪੱਧਰ, ਕੰਮ ਕਰਨ ਵਾਲੇ ਕਰਮਚਾਰੀਆਂ ਦੀ ਹਾਜ਼ਰੀ, ਲੌਜਿਸਟਿਕਸ ਮਦਦ ਵਿੱਚ ਵਾਧਾ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ, ਤਾਂ ਜੋ ਦੇਸ਼ ਵਿੱਚ ਦਵਾਈਆਂ ਤੇ ਮੈਡੀਕਲ ਉਪਕਰਣਾਂ ਦੇ ਸੁਖਾਵੇਂ ਤਰੀਕੇ ਨਿਰਮਾਣ, ਵੰਡ ਤੇ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ।

ਸਕੱਤਰ, ਫ਼ਾਰਮਾਸਿਊਟਕਲਸ ਵਿਭਾਗ ਨੇ ਸਾਰੇ ਰਾਜ ਡ੍ਰੱਗ ਕੰਟਰੋਲਰਾਂ ਨੂੰ ਹਿਦਾਇਤ ਕੀਤੀ:

ਪੂਰੀ ਸਮਰੱਥਾ ਨਾਲ ਕੰਮ ਕਰਨਾ ਯਕੀਨੀ ਬਣਾਉਣ ਲਈ ਨਿਰਮਾਣ ਦੀ ਪ੍ਰਤੀਸ਼ਤਤਾ ਵਧਾਓ ਅਤੇ ਦਵਾਈਆਂ ਦੀ ਉਪਲਬਧਤਾ ਵਧਾਓ।

ਸਾਰੀਆਂ ਸਬੰਧਿਤ ਸਥਾਨਕ ਅਥਾਰਿਟੀਆਂ ਦੇ ਤਾਲਮੇਲ ਨਾਲ ਦਵਾਈਆਂ ਤੇ ਉਪਕਰਣਾਂ ਦੀ ਲੌਜਿਸਟਿਕਸ, ਕਰਮਚਾਰੀਆਂ ਦੀ ਆਵਾਜਾਈ, ਸਹਾਇਕ ਇਕਾਈ ਨਾਲ ਸਬੰਧਿਤ ਸਾਰੀਆਂ ਸਮੱਸਿਆਵਾਂ ਹੱਲ ਕਰੋ।

ਦਵਾਈਆਂ ਤੇ ਮੈਡੀਕਲ ਉਪਕਰਣਾਂ ਦੀ ਜ਼ਖੀਰੇਬਾਜ਼ੀ ਅਤੇ ਕੀਮਤ–ਵਾਧੇ ਦੀ ਨਿਗਰਾਨੀ ਰੱਖੀ ਜਾਵੇ ਤੇ ਅਜਿਹੇ ਮਾਮਲੇ ’ਚ ਕਾਰਵਾਈ ਕੀਤੀ ਜਾਵੇ।

ਸਾਰੇ ਰਾਜਾਂ ਦੁਆਰਾ ਦਵਾਈਆਂ ਤੇ ਉਪਕਰਣ ਨਿਰਮਾਣ ਇਕਾਈਆਂ ਦੀ ਜਾਣਕਾਰੀ ਸਾਫ਼ਟ–ਕਾਪੀ ਵਿੱਚ ਜ਼ਰੂਰ ਮੁਹੱਈਆ ਕਰਵਾਈ ਜਾਵੇ।

ਸਾਰੇ ਰਾਜ ਡ੍ਰੱਗ ਕੰਟਰੋਲਰਾਂ ਦੁਆਰਾ ਹਾਈਡ੍ਰੋਕਸੀਕਲੋਰੋਕੁਈਨ, ਐਜ਼ੀਥਰੋਮਾਈਸਿਨ ਅਤੇ ਪੈਰਾਸੀਟਾਮੋਲ ਸੂਤਰੀਕਰਨ ਦੀ ਉਪਲਬਧਤਾ ਉੱਤੇ ਨਜ਼ਰ ਰੱਖੀ ਜਾਵੇ।

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਸਰਕੂਲੇਟ ਕਰ ਕੇ ਦੱਸੀਆਂ 55+97 ਜ਼ਰੂਰੀ ਦਵਾਈਆਂ ਉੱਤੇ ਨਿਯਮਿਤ ਅਧਾਰ ’ਤੇ ਨਿਗਰਾਨੀ ਰੱਖੀ ਜਾਵੇ ਤੇ ਉਨ੍ਹਾਂ ਦੇ ਅੰਕੜੇ ਮੁਹੱਈਆ ਕਰਵਾਏ ਜਾਣ।

  ********

 

ਆਰਸੀਜੇ/ਆਰਕੇਐੱਮ



(Release ID: 1617274) Visitor Counter : 168