ਉਪ ਰਾਸ਼ਟਰਪਤੀ ਸਕੱਤਰੇਤ

22 ਅਪ੍ਰੈਲ, 2020 ਨੂੰ ਵਿਸ਼ਵ ਧਰਤੀ ਦਿਵਸ ਦੇ ਅਵਸਰ ’ਤੇ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਦਾ ਸੰਦੇਸ਼

Posted On: 21 APR 2020 6:17PM by PIB Chandigarh


ਵਿਸ਼ਵ ਧਰਤੀ ਦਿਵਸ ਦੇ ਅਵਸਰ 'ਤੇ ਉਪ ਰਾਸ਼ਟਰਪਤੀ ਸ਼੍ਰੀ ਐਮ. ਵੈਂਕਈਆ ਨਾਇਡੂ ਦੇ ਸੰਦੇਸ਼ ਦਾ ਪੂਰਾ ਮੂਲ-ਪਾਠ ਨਿਮਨਲਿਖਿਤ ਹੈ -
ਅਸੀਂ ਵਿਸ਼ਵ ਧਰਤੀ ਦਿਵਸ ਦੀ 50ਵੀਂ ਵਰ੍ਹੇਗੰਢ ਅਜਿਹੇ ਸਮੇਂ ਮਨਾ ਰਹੇ ਹਾਂ ਜਦੋਂ ਕਿ ਸਾਰਾ ਵਿਸ਼ਵ ਕੋਵਿਡ 19 ਮਹਾਮਾਰੀ ਕਾਰਨ ਬੇਮਿਸਾਲ ਸਿਹਤ ਸੰਕਟ ਤੋਂ ਗ੍ਰਸਤ ਹੈ। ਇਸ ਨੇ ਗਲੋਬਲ ਵਾਤਾਰਣ ਦੇ ਵਿਸ਼ੇ ਵਿੱਚ ਵੀ ਕੁਝ ਹੈਰਾਨ ਕਰਨ ਵਾਲੇ ਤੱਥ ਉਜਾਗਰ ਕੀਤੇ ਹਨ। ਵਿਸ਼ਵ ਭਰ ਵਿੱਚ ਪੂਰਨ ਬੰਦੀ ਨੇ ਵਿਸ਼ਵ ਨੂੰ ਰੋਕ ਜਿਹਾ ਦਿੱਤਾ ਹੈ, ਪ੍ਰਦੂਸ਼ਣ ਦੇ ਪੱਧਰਾਂ ਵਿੱਚ ਕਮੀ ਆਈ ਹੈ ਅਤੇ ਹਵਾ ਸਾਫ਼ ਹੋਈ ਹੈ, ਇਸ ਨੇ ਸਾਨੂੰ ਮਹਿਸੂਸ ਕਰਵਾਇਆ ਹੈ ਕਿ ਮਾਨਵ ਨੇ ਕਿਸ ਹੱਦ ਤੱਕ ਵਾਤਾਵਰਣ ਸੰਤੁਲਨ ਨੂੰ ਹਾਨੀ ਪਹੁੰਚਾਈ ਹੈ। 
ਸਮਾਂ ਆ ਗਿਆ ਹੈ ਕਿ ਸਾਰੇ ਨਾਗਰਿਕ, ਧਰਤੀ ਨੂੰ ਇੱਕ ਸਵੱਛ ਅਤੇ ਹਰੇ ਭਰੇ ਗ੍ਰਹਿ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਪ੍ਰਯਤਨ ਕਰਨ। ਵਾਤਾਵਰਣ ਸੁਰੱਖਿਆ ਸਾਡਾ ਸਾਰਿਆਂ ਦਾ ਪਾਵਨ ਨਾਗਰਿਕ ਕਰਤੱਵ ਹੈ। ਅਸੀਂ ਕੁਦਰਤ ਦੀ ਸੁਰੱਖਿਆ ਨੂੰ ਸਰਬਉੱਚ ਪ੍ਰਾਥਮਿਕਤਾ ਦੇਈਏ, ਆਪਣੀ ਵਿਕਾਸ ਦੀ ਧਾਰਨਾ ’ਤੇ ਪੁਨਰ ਵਿਚਾਰ ਕਰੀਏ, ਆਪਣੀ ਉਪਭੋਗਤਾਵਾਦੀ ਜੀਵਨ ਸ਼ੈਲੀ ਨੂੰ ਬਦਲੀਏ।
ਅੱਜ ਵਿਸ਼ਵ ਧਰਤੀ ਦਿਵਸ ’ਤੇ ਮੈਂ ਨਾਗਰਿਕਾਂ ਨੂੰ ਵਾਤਾਵਰਣ ਅਤੇ ਕੁਦਰਤ ਦੀ ਸੁਰੱਖਿਆ ਦਾ ਸਰਗਰਮ ਸਜਗ ਪਹਿਰੇਦਾਰ ਬਣਨ ਦੀ ਤਾਕੀਦ ਕਰਦਾ ਹਾਂ। ਇਸ ਗ੍ਰਹਿ ਅਤੇ ਇਸ ’ਤੇ ਰਹਿਣ ਵਾਲੇ ਮਾਨਵ ਅਤੇ ਹੋਰ ਜੀਵ ਜੰਤੂਆਂ ਦਰਮਿਆਨ ਇੱਕ ਸਦਭਾਵਨਾਪੂਰਨ ਸਹਿ-ਹੋਂਦ ਸਥਾਪਿਤ ਕਰਨ।
ਵਿਸ਼ਵ ਧਰਤੀ ਦਿਵਸ 2020 ਦਾ ਵਿਸ਼ਾ ਕਲਾਈਮੇਟ ਐਕਸ਼ਨ ਹੈ, ਸਾਨੂੰ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ ਸਹਿ-ਹੋਂਦ ਲਈ ਮਾਨਵ ਅਤੇ ਕੁਦਰਤ ਦਰਮਿਆਨ ਪਰਸਪਰ ਨਿਰਭਰਤਾ ਨੂੰ ਸਮਝਣਾ ਚਾਹੀਦਾ ਹੈ। ਅੱਜ ਅਸੀਂ ਪਰਸਪਰ ਨਿਰਭਰਤਾ ਵਾਲੇ ਵਿਸ਼ਵ ਵਿੱਚ ਰਹਿ ਰਹੇ ਹਾਂ, ਅਸੀਂ ਵਿਕਾਸ ਅਤੇ ਆਧੁਨਿਕੀਕਰਨ ਦੀ ਪੁਰਾਣੀ ਸੋਚ ਨਹੀਂ ਅਪਣਾਈ ਰੱਖ ਸਕਦੇ ਕਿਉਂਕਿ ਹਰ ਕਦਮ ਦਾ ਵਾਤਾਵਰਣ ’ਤੇ ਪ੍ਰਭਾਵ ਪੈਂਦਾ ਹੈ ਇੱਥੇ ਇਹ ਕਹਿਣਾ ਉਚਿਤ ਹੀ ਹੋਵੇਗਾ ਕਿ ਸਾਡੀ ਪੁਰਾਣੀ ਔਸ਼ਧੀ ਪੱਧਤੀ, ਆਯੁਰਵੇਦ ਵਿੱਚ ਕੁਦਰਤ ਦੇ ਪੰਜ ਕੰਪੋਨੈਂਟਸ - ਪੰਚ ਮਹਾਭੂਤ – ਪ੍ਰਿਥਵੀ, ਜਲ, ਵਾਯੂ, ਅਗਨੀ, ਅਕਾਸ਼ ਦਾ ਸੰਦਰਭ ਆਉਂਦਾ ਹੈ ਤੇ ਸੂਖਮ ਅਤੇ ਬਾਹਰੀ ਸਥੂਲ ਪੱਧਰਾਂ ’ਤੇ ਇਨ੍ਹਾਂ ਪੰਜ ਤੱਤਾਂ ਵਿੱਚ ਪਰਸਪਰ ਸੰਤੁਲਨ ਲੋੜੀਂਦਾ ਮੰਨਿਆ ਗਿਆ ਹੈ। ਵਿਭਿੰਨ ਖੇਤਰਾਂ ਲਈ ਵਾਤਾਵਰਣ ਅਨੁਕੂਲ ਨੀਤੀਆਂ ਬਣਾ ਕੇ ਇਸ ਗ੍ਰਹਿ ਨੂੰ ਸਥਿਰਤਾ ਪ੍ਰਦਾਨ ਕਰਨਾ – ਭਵਿੱਖ ਲਈ ਇਹੀ ਬਿਹਤਰੀਨ ਮਾਰਗ ਹੈ।
ਯੂਐੱਨਡੀਪੀ ਦੇ ਅਨੁਸਾਰ ਅੱਜ ਗ੍ਰੀਨ ਹਾਊਸ ਗੈਸਾਂ ਦੇ ਪੱਧਰ ਵਿੱਚ, 1990 ਦੀ ਤੁਲਨਾ ਵਿੱਚ 50% ਤੋਂ ਵੀ ਅਧਿਕ ਵਾਧਾ ਹੋਇਆ ਹੈ। ਯੂਐੱਨਡੀਪੀ ਨੇ ਇਹ ਵੀ ਕਿਹਾ ਹੈ ਕਿ ਜੇਕਰ ਵਾਤਾਵਰਣ ਸੁਰੱਖਿਆ ਦੀ ਦਿਸ਼ਾ ਵਿੱਚ ਸਾਹਸੀ ਕਦਮ ਚੁੱਕੇ ਜਾਣ ਤਾਂ 2030 ਤੱਕ 26 ਟ੍ਰਿਲੀਅਨ ਅਮਰੀਕੀ ਡਾਲਰ ਦਾ ਲਾਭ ਕਮਾ ਸਕਦੇ ਹਾਂ। ਜੇਕਰ ਅਖੁੱਟ ਊਰਜਾ ਦੇ ਖੇਤਰ ’ਤੇ ਧਿਆਨ ਦੇਈਏ ਤਾਂ 2030 ਤੱਕ ਸਿਰਫ਼ ਊਰਜਾ ਦੇ ਖੇਤਰ ਵਿੱਚ ਹੀ 18 ਮਿਲੀਅਨ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰ ਸਕਦੇ ਹਨ।
ਅੱਜ ਇਸ ਮਹਾਮਾਰੀ ਦੇ ਮੱਦੇਨਜ਼ਰ, ਜਦੋਂ ਅਸੀਂ ਆਪਣੇ ਜੀਵਨ ਵਿੱਚ ਬੇਮਿਸਾਲ ਵਿਘਨ ਦਾ ਅਨੁਭਵ ਕਰ ਰਹੇ ਹਾਂ, ਅਸੀਂ ਇਸ ਚੇਤਾਵਨੀ ਨੂੰ ਸਮਝੀਏ, ਉਸ ਦਾ ਗਿਆਨ ਲਈਏ ਕਿ ਕਿਸ ਤਰ੍ਹਾਂ ਸਾਨੂੰ ਆਪਣੇ ਵਿਕਾਸ ਦੇ ਮਾਡਲ ’ਤੇ ਪੁਨਰ ਵਿਚਾਰ ਕਰਨਾ ਹੈ। ਆਪਣੀਆਂ ਆਰਥਿਕ ਅਤੇ ਵਿਕਾਸ ਦੀਆਂ ਧਾਰਨਾਵਾਂ ਦੀ ਸਮੀਖਿਆ ਕਰੋ, ਨਵੀਆਂ ਧਾਰਨਾਵਾਂ ਬਣਾਓ। ਅਤੀਤ ਅਤੇ ਵਰਤਮਾਨ ਦੀਆਂ ਕਠਿਨਾਈਆਂ ਤੋਂ ਸਿੱਖ ਕੇ, ਭਵਿੱਖ ਲਈ ਇੱਕ ਨਵਾਂ ਮਾਰਗ ਖੋਜੋ ਜੋ ਵਾਤਾਵਰਣ ਅਨੁਕੂਲ ਹੋਵੇ।
ਬੰਦ ਕਾਰਖਾਨੇ ਅਤੇ ਉਦਯੋਗ, ਨਿਲੰਬਿਤ ਉਡਾਨਾਂ, ਸੜਕਾਂ ’ਤੇ ਘੱਟ ਵਾਹਨਾਂ ਨਾਲ ਪ੍ਰਦੂਸ਼ਣ ਦੇ ਪੱਧਰ ਵਿੱਚ ਜ਼ਿਕਰਯੋਗ ਕਮੀ ਆਈ ਹੈ। ਅਨੁਮਾਨ ਅਨੁਸਾਰ ਸਿਰਫ਼ ਪ੍ਰਦੂਸ਼ਣ ਤੋਂ ਹੀ ਵਿਸ਼ਵ ਭਰ ਵਿੱਚ ਹਰ ਸਾਲ 7 ਮਿਲੀਅਨ ਜਾਨਾਂ ਜਾਂਦੀਆਂ ਹਨ। ਇਸ ਲਈ ਸਮੇਂ ਦੀ ਮੰਗ ਹੈ ਕਿ ਅਖੁੱਟ ਊਰਜਾ, ਗ੍ਰੀਨ ਬਿਲਡਿੰਗ, ਪ੍ਰਦੂਸ਼ਣ ਮੁਕਤ ਸਵੱਛ ਟੈਕਨੋਲੋਜੀ ਅਤੇ ਇਲੈਕਟ੍ਰਿਕ ਵਾਹਨਾਂ ਦੀ ਦਿਸ਼ਾ ਵਿੱਚ ਅੱਗੇ ਵਧੀਏ।
ਬੰਦੀ ਦੇ ਬਾਅਦ ਇੱਕ ਵਾਕ ਅਕਸਰ ਸੁਣਾਈ ਦਿੰਦਾ ਹੈ “ਪ੍ਰਿਥਵੀ ਖ਼ੁਦ ਆਪਣੇ ਜ਼ਖ਼ਮਾਂ ਦਾ ਇਲਾਜ ਕਰ ਰਹੀ ਹੈ”। ਗੰਗਾ ਤੋਂ ਕਾਵੇਰੀ ਤੱਕ ਨਦੀਆਂ ਵਿੱਚ ਪ੍ਰਦੂਸ਼ਣ ਪੱਧਰ ਵਿੱਚ ਜ਼ਿਕਰਯੋਗ ਕਮੀ ਆਈ ਹੈ। ਵਿਸ਼ੇਸ਼ ਕਰਕੇ, ਕੁਝ ਸਥਾਨਾਂ ’ਤੇ ਤਾਂ ਗੰਗਾ ਦੇ ਪਾਣੀ ਵਿੱਚ ਇੰਨੀ ਨਿਰਮਲਤਾ ਆ ਗਈ  ਹੈ ਕਿ ਜੋ ਪਾਣੀ ਇਸ਼ਨਾਨ ਲਈ ਵੀ ਅਨੁਕੂਲ ਨਹੀਂ ਸੀ ਉਹ ਗੰਗਾ ਦਾ ਪਾਣੀ ਪੀਣ ਲਾਇਕ ਹੋ ਗਿਆ ਹੈ।
ਸਥਾਨਕ ਪੱਧਰ ’ਤੇ ਭਾਈਚਾਰਿਆਂ ਨੂੰ ਪੌਦੇ ਲਗਾਉਣ ਨੂੰ ਵੱਡੇ ਪੈਮਾਨੇ ’ਤੇ ਅਪਣਾਉਣਾ ਚਾਹੀਦਾ ਹੈ, ਕੁਦਰਤੀ ਸੰਸਾਧਨਾਂ ਦੀ ਸੁਰੱਖਿਆ ਲਈ reduce, reuse recycle – ਦੇ ਮੰਤਰ ਨੂੰ ਜੀਵਨ ਵਿੱਚ ਅਪਣਾਇਆ ਜਾਣਾ ਚਾਹੀਦਾ ਹੈ। ਇੱਕ ਸਮਾਜ ਦੇ ਰੂਪ ਵਿੱਚ ਸਾਨੂੰ ਸਾਰਿਆਂ ਨੂੰ ਸਮੂਹਿਕ ਰੂਪ ਨਾਲ ਕੁਦਰਤੀ ਅਨੁਕੂਲ ਟਿਕਾਊ ਜੀਵਨ ਸ਼ੈਲੀ ਵੱਲ ਅੱਗੇ ਵਧਣਾ ਚਾਹੀਦਾ ਹੈ। ਇੱਕ ਬਿਹਤਰ ਭਵਿੱਖ ਲਈ ਕੁਦਰਤ ਅਤੇ ਸੱਭਿਆਚਾਰ ਦੀ ਸੁਰੱਖਿਆ ਕਰਨਾ ਜ਼ਰੂਰੀ ਹੈ।
*****
 
ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਆਰਕੇ

 



(Release ID: 1617087) Visitor Counter : 156