ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਟੈਕਨੋਲੋਜੀ ਡਿਵੈਲਪਮੈਂਟ ਬੋਰਡ (ਟੀਡੀਬੀ) ਨੇ ਦੇਸ਼ ਵਿੱਚ ਕੋਵਿਡ-19 ਡਾਇਗਨੌਸਟਿਕ ਕਿੱਟਾਂ ਦੇ ਉਤਪਾਦਨ ਵਿੱਚ ਤੇਜ਼ੀ ਲਿਆਉਣ ਲਈ ਸਵਦੇਸ਼ੀ ਕੰਪਨੀ ਨੂੰ ਸਹਿਯੋਗ ਦੇਣ ਦੀ ਪ੍ਰਵਾਨਗੀ ਦਿੱਤੀ

ਰੀਅਲ ਟਾਈਮ ਪੀਸੀਆਰ ਅਧਾਰਿਤ ਅਣੂ ਨਿਦਾਨ ਕਿੱਟ ਜੋ ਫਲੂ ਜਿਹੇ ਲੱਛਣਾਂ ਦੇ ਨਮੂਨਿਆਂ ਤੋਂ ਕੋਵਿਡ-19 ਦੀ ਸਕ੍ਰੀਨਿੰਗ ਅਤੇ ਪਰਖ ਕਰਦੀ ਹੈ

Posted On: 21 APR 2020 5:29PM by PIB Chandigarh

ਕੋਵਿਡ -19 ਡਾਇਗਨੌਸਟਿਕ ਕਿੱਟਾਂ ਦੇ ਉਤਪਾਦਨ ਵਿੱਚ ਵਾਧਾ ਕਰਨ ਲਈ ਟੈਕਨੋਲੋਜੀ ਡਿਵੈਲਪਮੈਂਟ ਬੋਰਡ (ਟੀਡੀਬੀ), ਜੋ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਕਾਨੂੰਨੀ ਸੰਸਥਾ ਹੈ, ਨੇ ਪੁਣੇ ਦੇ ਮਾਈਲੈਬ ਡਿਸਕਵਰੀ ਸਲਿਊਸ਼ਨਜ਼, ਨੂੰ ਵਿੱਤੀ ਸਹਾਇਤਾ ਦੀ ਪ੍ਰਵਾਨਗੀ ਦੇ ਦਿੱਤੀ ਹੈ ਕੰਪਨੀ ਨੇ ਕੋਵਿਡ-19 ਨਾਲ ਲੜਨ ਲਈ ਤਕਨੀਕੀ ਤੌਰ ‘ਤੇ ਨਵੀਨ ਹੱਲਾਂ ਦੇ ਪ੍ਰਸਤਾਵਾਂ ਲਈ ਇਸ ਦੇ ਸੱਦੇ ਦੇ ਜਵਾਬ ਵਿੱਚ ਇੱਕ ਅਰਜ਼ੀ ਦਾਖਲ ਕੀਤੀ ਹੈ

 

ਮਾਇਲੈਬ ਡਿਸਕਵਰੀ ਸਲਿਊਸ਼ਨਜ਼ ਪਹਿਲੀ ਸਵਦੇਸ਼ੀ ਕੰਪਨੀ ਹੈ ਜਿਸ ਨੇ ਰੀਅਲ ਟਾਈਮ ਪੀਸੀਆਰ ਅਧਾਰਿਤ ਅਣੂ ਨਿਦਾਨ ਕਿੱਟ ਵਿਕਸਿਤ ਕੀਤੀ ਹੈ ਜੋ ਫਲੂ ਜਿਹੇ ਲੱਛਣਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਲੋਕਾਂ ਦੇ ਨਮੂਨਿਆਂ ਤੋਂ ਕੋਵਿਡ-19 ਦੀ ਸਕ੍ਰੀਨਿੰਗ ਅਤੇ ਪਰਖ ਕਰਦੀ ਹੈ ਟੀਡੀਬੀ ਦੇ ਸਮਰਥਨ ਨਾਲ, ਉਹ ਮੌਜੂਦਾ ਮੈਨੁਅਲ ਪ੍ਰਕਿਰਿਆ ਤੋਂ ਸੁਵਿਧਾ ਦੇ ਅਡਵਾਂਸ ਟੈਕਨੋਲੋਜੀ ਰਾਹੀਂ ਕਿੱਟਾਂ ਦੇ ਉਤਪਾਦਨ ਨੂੰ ਵਧਾਉਣਗੇ, ਜਿਸ ਨਾਲ ਇਸ ਦੀ ਮੌਜੂਦਾ ਸਮਰੱਥਾ 30,000 ਟੈਸਟ ਪ੍ਰਤੀ ਦਿਨ ਤੋਂ ਵਧਾ ਕੇ ਇਕ ਲੱਖ ਟੈਸਟ ਪ੍ਰਤੀ ਦਿਨ ਕੀਤੀ ਜਾਵੇਗੀ ਕੰਪਨੀ ਵਿੱਚ ਅਗਲੇ ਕੁਝ ਮਹੀਨਿਆਂ ਵਿੱਚ ਆਟੋਮੇਸ਼ਨ ਪੂਰਾ ਹੋਣ ਦੀ ਉਮੀਦ ਹੈ ਇਸ ਕਿੱਟ ਨੂੰ ਆਈਸੀਐੱਮਆਰ ਅਤੇ ਸੀਡੀਐੱਸਸੀਓ ਦੁਆਰਾ ਪ੍ਰਵਾਨਗੀ ਦਿੱਤੀ ਗਈ ਹੈ ਰਾਸ਼ਟਰੀ ਐਮਰਜੈਂਸੀ ਨੂੰ ਦੇਖਦੇ ਹੋਏ ਕਿੱਟ ਦੀ ਬਹੁਤ ਘੱਟ ਸਮੇਂ ਵਿੱਚ ਵਰਤੋਂ ਸ਼ੁਰੂ ਕਰ ਦਿੱਤੀ ਜਾਵੇਗੀ

 

ਟੀਡੀਬੀ ਨੇ ਨਿਗਰਾਨੀ, ਇਨਫੈਕਸ਼ਨ ਰੋਕਥਾਮ, ਨਿਯੰਤਰਣ, ਪ੍ਰਯੋਗਸ਼ਾਲਾ ਸਮਰਥਨ ਅਤੇ ਖਾਸ ਤੌਰ 'ਤੇ ਗੰਭੀਰ ਰੂਪ ਨਾਲ ਬਿਮਾਰ ਰੋਗੀਆਂ ਦੇ ਆਈਸੋਲੇਸ਼ਨ ਅਤੇ ਵੈਂਟੀਲੇਟਰ ਪ੍ਰਬੰਧਨ ਦੀ ਤਿਆਰੀ ਵਿੱਚ ਕੋਵਿਡ-19 ਜੋ 20 ਮਾਰਚ 2020 ਨੂੰ ਭਾਰਤ ਵਿੱਚ ਫੈਲਿਆ, ਨੂੰ ਰੋਕਣ ਲਈ ਭਾਰਤੀ ਕੰਪਨੀਆਂ ਅਤੇ ਉੱਦਮਾਂ ਤੋਂ ਅਰਜ਼ੀਆਂ ਮੰਗੀਆਂ ਸਨ ਟੀਡੀਬੀ ਦਾ ਆਦੇਸ਼ ਹੈ ਕਿ ਨਿਜੀ ਸੀਮਿਤ ਕੰਪਨੀਆਂ ਨੂੰ ਦੇਸੀ ਤਕਨੀਕ ਦੇ ਵਪਾਰੀਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇ, ਮਾਈਲੈਬ ਉਨ੍ਹਾਂ ਕੰਪਨੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਸੱਦੇ ਦਾ ਜਵਾਬ ਦਿੱਤਾ ਸੀ

 

ਇਸ ਸੱਦੇ ਦਾ ਉਦੇਸ਼ ਨਿਗਰਾਨੀ, ਇਨਫੈਕਸ਼ਨ ਰੋਕਥਾਮ / ਨਿਯੰਤਰਣ, ਪ੍ਰਯੋਗਸ਼ਾਲਾ ਦੀ ਸਹਾਇਤਾ, ਅਤੇ ਵਿਸ਼ੇਸ਼ ਤੌਰ 'ਤੇ, ਕੋਵਿਡ-19 ਦੇ ਫੈਲਣ ਨੂੰ ਰੋਕਣ/ਨਾਜ਼ੁਕ ਬਿਮਾਰ ਮਰੀਜ਼ਾਂ ਦੇ ਆਈਸੋਲੇਸ਼ਨ ਅਤੇ ਵੈਂਟੀਲੇਟਰਾਂ ਦੇ ਪ੍ਰਬੰਧਨ ਨੂ ਵਧਾਉਣਾ ਸੀ ਜਿਵੇਂ ਕਿ ਸਮੇਂ ਦੀ ਮੰਗ ਹੈ ਕਿ ਟੈਸਟਿੰਗ, ਆਈਸੋਲੇਸ਼ਨ ਅਤੇ ਸੰਪਰਕ ਟ੍ਰੇਸਿੰਗ ਨੂੰ ਵਧਾਉਣਾ ਤਾਂ ਜੋ ਇਸ ਦੇ ਫੈਲਣ ਦੀ ਲੜੀ ਨੂੰ ਤੋੜਿਆ ਜਾ ਸਕੇ ਟੀਡੀਬੀ ਨੇ ਪਹਿਲ ਦੇ ਅਧਾਰ 'ਤੇ ਇਨ੍ਹਾਂ ਸ਼੍ਰੇਣੀਆਂ ਨਾਲ ਸਬੰਧਿਤ ਪ੍ਰਸਤਾਵਾਂ ਦੇ ਪਹਿਲੇ ਸੈੱਟ ਦੀ ਪ੍ਰਕਿਰਿਆ ਕੀਤੀ ਹੈ, ਅਤੇ ਸਖਤ ਮੁੱਲਾਂਕਣ ਤੋਂ ਬਾਅਦ ਆਈਆਈਟੀ, ਆਈਆਈਐੱਸਸੀ, ਏਮਸ, ਆਈਸੀਐੱਮਆਰ, ਡੀਐੱਸਟੀ, ਅਤੇ ਡੀਬੀਟੀ ਜਿਹੇ ਸਰਕਾਰੀ ਅਤੇ ਅਕਾਦਮਿਕ ਸੰਸਥਾਵਾਂ ਦੇ ਮਾਹਿਰਾਂ ਵਲੋਂ ਕੀਤੀ ਗਈ ਸਖਤ ਮੁੱਲਾਂਕਣ ਪ੍ਰਕਿਰਿਆ ਤੋਂ ਬਾਅਦ ਸਮਰਥਨ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ

 

ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ, ਸੱਕਤਰ ਡੀਐੱਸਟੀ ਅਤੇ ਚੇਅਰਮੈਨ ਟੀਡੀਬੀ, ਨੇ ਕਿਹਾ, “ਵਾਇਰਸ ਦੇ ਸਮੇਂ ਕੀਤੇ ਗਏ ਕੰਮਾਂ ਨੇ ਸਾਨੂੰ ਗਤੀ, ਕੁਸ਼ਲਤਾ ਅਤੇ ਗੁਣਵਤਾ ਨਾਲ ਉਦੇਸ਼ ਦੀ ਬੇਮਿਸਾਲ ਤੀਬਰਤਾ ਹਾਸਲ ਕਰਨੀ ਸਿਖਾਇਆ ਹੈ, ਜਿਸ ਨੂੰ ਕੋਵਿਡ -19 ਤੋਂ ਬਾਅਦ ਦਾ ਨਵਾਂ ਆਮ ਵਤੀਰਾ ਬਣ ਜਾਣਾ ਚਾਹੀਦਾ ਹੈ ਊਰਜਾਵਾਨ ਅਤੇ ਮੁਹਾਰਤ ਵਾਲੇ ਨੌਜਵਾਨ ਪੇਸ਼ੇਵਰਾਂ ਵਾਲੀ ਟੀਮ ਹਮੇਸ਼ਾ ਕੰਮ ਕਰਦੀ ਹੈ!"

 

 

 

ਮੈਸਰਸ ਮਾਈਲੈਬ ਡਿਸਕਵਰੀ ਸਲਿਊਸ਼ਨਸ, ਪੁਣੇ

 

 

(ਵਧੇਰੇ ਵੇਰਵਿਆਂ ਲਈ, ਕਮਾਂਡਰ ਨਵਨੀਤ ਕੌਸ਼ਿਕ, ਸਾਇੰਸ ਐਂਡ # 39; ਈਐਂਡ# 39; ਟੈਕਨੋਲੋਜੀ ਡਿਵੈਲਪਮੈਂਟ ਬੋਰਡ, ਈ-ਮੇਲ navneetkaushik.tdb[at]gmail[dot]com ਮੋਬਾਈਲ – 9560611391)

 

****

ਕੇਜੀਐੱਸ/(ਡੀਐੱਸਟੀ)
 



(Release ID: 1616937) Visitor Counter : 172