ਰਸਾਇਣ ਤੇ ਖਾਦ ਮੰਤਰਾਲਾ

ਕੋਵਿਡ-19 ਲੌਕਡਾਊਨ ਦੌਰਾਨ ਵੀ ਖਾਦਾਂ ਦੇ ਉਤਪਾਦਨ ਅਤੇ ਢੋਆ-ਢੁਆਈ ਦੀ ਕਿਸਾਨਾਂ ਦੀਮੰਗ ਪੂਰੀ ਹੋ ਰਹੀ ਹੈ 17 ਅਪ੍ਰੈਲ ਨੂੰ ਸਭ ਤੋਂ ਜ਼ਿਆਦਾ 41 ਖਾਦਾਂ ਦੇ ਰੇਕ ਪਲਾਂਟਾਂ ਅਤੇ ਬੰਦਰਗਾਹਾਂ ਤੋਂ ਭੇਜੇ ਗਏ, ਜੋ ਲੌਕਡਾਊਨ ਦੌਰਾਨ ਇੱਕ ਦਿਨ ਵਿੱਚ ਸਭ ਤੋਂ ਵੱਧ ਢੋਆ-ਢੁਆਈ ਹੈ

Posted On: 19 APR 2020 5:40PM by PIB Chandigarh

ਰਾਸ਼ਟਰ ਪੱਧਰ ਤੇ ਕੋਵਿਡ-19 ਲੌਕਡਾਊਨ ਕਾਰਨ ਆਵਾਜਾਈ ਤੇ ਬਹੁਤ ਸਾਰੀਆਂ ਪਾਬੰਦੀਆਂ ਦੇ ਬਾਵਜੂਦ ਕਿਸਾਨਾਂ ਦੀ ਖਾਦਾਂ ਦੀ ਮੰਗ ਨੂੰ ਪੂਰਾ ਕਰਨ ਲਈ ਦੇਸ਼ ਵਿੱਚ ਖਾਦ ਵਿਭਾਗ, ਰੇਲਵੇ, ਰਾਜ ਅਤੇ ਬੰਦਰਗਾਹਾਂ, ਉਤਪਾਦਨ ਅਤੇ ਸਪਲਾਈ ਲਈ ਠੋਸ ਉਪਰਾਲੇ ਕਰ ਰਹੇ ਹਨਪਿਛਲੇ ਸ਼ੁੱਕਰਵਾਰ ਯਾਨੀ 17 ਅਪ੍ਰੈਲ, 2020 ਨੂੰ ਲੌਕਡਾਊਨ ਦੌਰਾਨ ਸਭ ਤੋਂ ਜ਼ਿਆਦਾ ਖਾਦ ਰੇਕਾਂ ਦੀ ਢੋਆ-ਢੁਆਈ ਕੀਤੀ ਗਈ।

 

 

 

ਕੱਲ੍ਹ ਦੇਰ ਸ਼ਾਮ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ, ਸ਼੍ਰੀ ਡੀ. ਵੀ. ਸਦਾਨੰਦ ਗੌੜਾ ਨੇ ਟਵੀਟ ਕਰਕੇ ਦੱਸਿਆ, ‘‘ਅਸੀਂ ਸਮੇਂ ਤੋਂ ਪਹਿਲਾਂ ਆਪਣੇ ਕਿਸਾਨਾਂ ਨੂੰ ਖਾਦਾਂ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਪ੍ਰਤੀਬੱਧ ਹਾਂ।

 

ਕੱਲ੍ਹ 41 ਖਾਦ ਦੇ ਰੇਕਾਂ ਦੀ ਪਲਾਂਟਾਂ ਅਤੇ ਬੰਦਰਗਾਹਾਂ ਤੋਂ ਢੋਆ-ਢੁਆਈ ਕੀਤੀ ਗਈ, ਲੌਕਡਾਊਨ ਦੌਰਾਨ ਇਹ ਇੱਕ ਦਿਨ ਵਿੱਚ ਇਹ ਸਭ ਤੋਂ ਜ਼ਿਆਦਾ ਢੋਆ-ਢੁਆਈ ਹੈ।’’

 

ਇਹ ਰਸਾਇਣ ਅਤੇ ਖਾਦ ਮੰਤਰਾਲੇ ਦੁਆਰਾ ਆਗਾਮੀ ਸਾਉਣੀ ਦੇ ਸੀਜ਼ਨ ਲਈ ਕਿਸਾਨਾਂ ਨੂੰ ਖਾਦ ਦੀ ਉਚਿਤ ਉਪਲੱਬਧਤਾ ਯਕੀਨੀ ਬਣਾਉਣ ਲਈ ਕੀਤੀ ਗਈ ਪ੍ਰਤੀਬੱਧਤਾ ਦਾ ਪਾਲਣ ਹੈ ਕਿਉਂਕਿ ਇਹ ਡਿਸਪੈਚ ਆਮ ਸਮੇਂ ਦੌਰਾਨ ਕੀਤੇ ਜਾਂਦੇ ਡਿਸਪੈਚਾਂ ਨਾਲ ਵੀ ਮੇਲ ਖਾਂਦੇ ਹਨ।

 

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ, ਸ਼੍ਰੀ ਡੀ. ਵੀ. ਸਦਾਨੰਦ ਗੌੜਾ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਖਾਦ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰਾਂ ਕੋਲ ਖਾਦਾਂ ਦੇ ਉਚਿਤ ਭੰਡਾਰ ਹਨ। ਸ਼੍ਰੀ ਗੌੜਾ ਨੇ ਅੱਗੇ ਕਿਹਾ ‘‘ਅਸੀਂ ਰਾਜਾਂ ਦੇ ਖੇਤੀ ਮੰਤਰੀਆਂ ਦੇ ਸੰਪਰਕ ਵਿੱਚ ਹਾਂ।’’

 

ਭਾਰਤ ਸਰਕਾਰ ਨੇ ਲਾਜ਼ਮੀ ਵਸਤਾਂ ਦੀ ਸ਼੍ਰੇਣੀ ਤਹਿਤ ਦੇਸ਼ ਵਿੱਚ ਖਾਦਾਂ ਦੇ ਪਲਾਂਟਾਂ ਦੇ ਸੰਚਾਲਨ ਦੀ ਆਗਿਆ ਦਿੱਤੀ ਹੋਈ ਹੈ ਤਾਕਿ ਖੇਤੀ ਖੇਤਰ ਨੂੰ ਲੌਕਡਾਊਨ ਕਾਰਨ ਕੋਈ ਮੁਸ਼ਕਿਲ ਨਾ ਆਵੇ।

 

****

 

ਆਰਸੀਜੇ/ਆਰਕੇਐੱਮ


(Release ID: 1616151) Visitor Counter : 250