ਖੇਤੀਬਾੜੀ ਮੰਤਰਾਲਾ

ਖੇਤੀਬਾੜੀ ਮੰਤਰੀ ਨੇ ਲੌਕਡਾਊਨ ਦੇ ਦੌਰਾਨ ਖੇਤੀ ਗਤੀਵਿਧੀਆਂ ਨੂੰ ਅਸਾਨ ਬਣਾਉਣ ਦੇ ਲਈ ਕੰਮਕਾਜ ਜਾਰੀ ਰੱਖਣ ਦੇ ਉਪਾਵਾਂ 'ਤੇ ਚਰਚਾ ਕੀਤੀ

ਸਰਕਾਰ ਨੇ ਟਰੈਕਟਰ,ਟਿੱਲਰ,ਹਾਰਵੈਸਟਰ ਅਤੇ 51 ਖੇਤੀ ਮਸ਼ੀਨਰੀ ਦੇ ਲਈ ਨਮੂਨੇ ਦੀ ਟੈਸਟਿੰਗ ਅਤੇ ਮਨਜ਼ੂਰੀਆਂ ਨੂੰ ਸਾਲ ਦੇ ਅੰਤ ਤੱਕ ਟਾਲਿਆ; ਬੀਜ ਡੀਲਰਾਂ ਦੀ ਲਾਇਸੈਂਸ ਦੀ ਮਿਆਦ ਅਤੇ ਆਯਾਤ ਮਨਜ਼ੂਰੀਆਂ ਨੂੰ ਸਤੰਬਰ 2020 ਤੱਕ ਵਧਾਉਣ ਤੋਂ ਇਲਾਵਾ 30 ਜੂਨ ਨੂੰ ਖਤਮ ਹੋ ਰਹੀ ਪੈਕ ਹਾਊਸ,ਪ੍ਰੋਸੈੱਸਿੰਗ ਇਕਾਈਆਂ ਅਤੇ ਟਰੀਟਮੈਂਟ ਇਕਾਈਆਂ ਦੀ ਮਿਆਦ ਵਿੱਚ ਇੱਕ ਸਾਲ ਦਾ ਵਾਧਾ

ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਖੇਤੀ ਉਪਜ ਦੇ ਆਵਗਵਨ ਨੁੰ ਆਸਾਨ ਬਣਾਉਣ ਦੇ ਲਈ ਕਿਸਾਨ ਰਥ ਮੋਬਾਈਲ ਐਪ ਦੀ ਕੀਤੀ ਸ਼ੁਰੂਆਤ

Posted On: 17 APR 2020 8:51PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਅਤੇ ਰਾਜ ਮੰਤਰੀਆਂ, ਸ਼੍ਰੀ ਪਰਸ਼ੋਤਮ ਰੁਪਾਲਾ ਅਤੇ ਸ਼੍ਰੀ ਕੈਲਾਸ਼ ਚੌਧਰੀ ਦੇ ਨਾਲ ਸੀਨੀਅਰ ਅਧਿਕਾਰੀਆਂ ਨਾਲ ਇਸ ਮੁਸ਼ਕਿਲ ਦੌਰ ਵਿੱਚ ਕੰਮਕਾਜ ਨੁੰ ਜਾਰੀ ਰੱਖਣ ਅਤੇ ਕਿਸਾਨਾਂ ਤੇ ਖੇਤੀ ਨਿਰਧਾਰਿਤ ਗਤੀਵਿਧੀਆਂ ਸੁਨਿਸ਼ਚਿਤ ਕਰਨ ਲਈ ਖੇਤੀ,ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਉਠਾਏ ਗਏ ਕਦਮਾਂ 'ਤੇ ਚਰਚਾ ਕੀਤੀ। ਇਸ ਵਿੱਚ ਲਏ ਗਏ ਫੈਸਲੇ ਨਿਮਨਲਿਖਤ ਹਨ :

•        ਸਬਸਿਡੀ ਪ੍ਰੋਗਰਾਮ ਦੇ ਅੰਤਰਗਤ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਦੀ ਬੇਰੋਕ ਸਪਲਾਈ ਸੁਨਿਸ਼ਚਿਤ ਕਰਨ ਦੇ ਕ੍ਰਮ ਵਿੱਚ ਸਰਕਾਰ ਨੇ ਟੈਸਟ ਸੈਂਪਲ ਦੀ ਏਕਾਏਕ ਚੋਣ, ਇਸ ਕ੍ਰਮ ਵਿੱਚ ਟੈਸਟਿੰਗ ਰਿਪੋਰਟਾਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਬੈਚ ਟੈਸਟਿੰਗ,ਸੀਐੱਸਵੀਆਰ,ਸੀਓਪੀ ਅੱਪਡੇਟ ਕਰਨ ਅਤੇ ਟਰੈਕਟਰ,ਪਾਟਰ ਟਿਲਰਜ਼, ਕੰਬਾਇਨ ਹਾਰਵੈਸਟਰਜ਼ ਅਤੇ ਹੋਰ ਸਵੈ-ਚਾਲਿਤ ਖੇਤੀ ਮਸ਼ੀਨਰੀ 'ਤੇ ਲਾਗੂ ਮਨਜ਼ੂਰੀ ਨੂੰ 31.12.2020 ਤੱਕ ਦੇ ਲਈ ਛੂਟ ਦੇ ਦਿੱਤੀ ਹੈ। ਸੰਸ਼ੋਧਿਤ ਬੀਆਈਐੱਸ ਸਟੈਂਡਰਡ ਆਈਐੱਸ 12207-2019 ਦੇ ਤਹਿਤ ਟਰੈਕਟਰਾਂ ਦੀ ਟੈਸਟਿੰਗ ਅਤੇ 51 ਖੇਤੀ ਮਸ਼ੀਨਰੀ ਦੀਆਂ ਨਵੀਂਆ ਨਾਜ਼ੁਕ ਵਿਸੇਸ਼ਤਾਵਾਂ  ਨੂੰ 31.12.2020 ਤੱਕ ਲਈ ਟਾਲ ਦਿੱਤਾ ਗਿਆ ਹੈ।

•        ਲੌਕਡਾਊਨ ਦੀ ਮਿਆਦ ਦੇ ਦੌਰਾਨ ਬੀਜ ਖੇਤਰ ਨੁੰ ਸੁਵਿਧਾਵਾਂ ਦੇਣ ਦੇ ਕ੍ਰਮ ਵਿੱਚ ਸਰਕਾਰ ਨੇ ਬੀਜ ਡੀਲਰਾਂ ਦੇ ਲਈ ਲਾਇਸੈਸ ਦੀ ਮਿਆਦ ਨੁੰ ਵਿਸਤਾਰ ਦੇਣ 'ਤੇ ਸਹਿਮਤੀ ਦੇ ਦਿੱਤੀ ਹੈ,ਜੋ ਕਿ 30.09.2020 ਨੂੰ ਸਮਾਪਤ ਹੋਣ ਜਾ ਰਹੀ ਸੀ।

•        ਅਯਾਤਿਤ ਪੱਖਾਂ ਦੇ ਦੁਆਰਾ ਤੋਂ ਬੀਜ/ਪਲਾਟਿੰਗ ਸਮੱਗਰੀ ਦੀ ਜ਼ਰੂਰਤ 'ਤੇ ਵਿਚਾਰ ਕਰਨ ਤੋਂ ਬਾਅਦ ਆਯਾਤ ਮਨਜ਼ੂਰੀਆਂ ਦੀ ਮਿਆਦ ਨੂੰ ਸਤੰਬਰ 2020 ਤੱਕ ਦੇ ਲਈ ਵਧਾਉਣ ਦਾ ਵੀ ਫੈਸਲਾ ਲਿਆ ਗਿਆ।

•        ਕੁਆਰੰਟਾਈਨ ਵਿਵਸਥਾ ਤਹਿਤ ਸਾਰੇ ਪੈਕ-ਹਾਊਸ (ਜਿੱਥੇ ਸਬਜ਼ੀ-ਫਲ ਆਉਂਦੇ ਹਨ ਅਤੇ ਬਾਜ਼ਾਰ ਵਿੱਚ ਵੰਡ ਤੋਂ ਪਹਿਲਾਂ ਉਨ੍ਹਾ ਦੀ ਪ੍ਰੋਸੈੱਸਿੰਗ ਕੀਤੀ ਜਾਂਦੀ ਹੈ), ਪ੍ਰੋਸੈੱਸਿੰਗ ਇਕਾਈਆਂ ਅਤੇ ਟਰੀਟਮੈਂਟ ਇਕਾਈਆਂ ਦੀ ਮਿਆਦ ਨੂੰ ਬਿਨਾ ਭੌਤਿਕ ਨਿਰੀਖਣ ਦੇ ਸਰਲ ਪ੍ਰਕਿਰਿਆ ਦੇ ਮਾਧਿਅਮ ਨਾਲ ਇੱਕ ਸਾਲ ਦੇ ਲਈ ਵਿਸਤਾਰ ਦੇਣ ਦਾ ਫੈਸਲਾ ਕੀਤਾ ਹੈ ਜੋ 30 ਜੂਨ 2020 ਨੁੰ ਸਮਾਪਤ ਹੋ ਰਹੀ ਸੀ। ਇਸ ਦਾ ਉਦੇਸ਼ ਖੇਤੀ ਉਤਪਾਦਾਂ ਦਾ ਨਿਰਯਾਤ ਅਸਾਨ ਬਣਾਉਣਾ ਹੈ।

ਇਸ ਤੋਂ ਇਲਾਵਾ ਵਿਭਾਗ ਨੇ ਲੌਕਡਾਊੇਨ ਮਿਆਦ ਦੇ ਦੌਰਾਨ ਖੇਤਰੀ ਪੱਧਰ 'ਤੇ ਕਿਸਾਨ ਅਤੇ ਖੇਤੀ ਗਤੀਵਿਧੀਆਂ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਹੋਰ ਕਰਦਮ ਵੀ ਉਠਾਏ ਹਨ।ਇਨ੍ਹਾ ਦੀ ਵਰਤਮਾਨ ਸਥਿਤੀ ਦਾ ਹੇਠਾਂ ਵਰਨਣ ਕੀਤਾ ਗਿਆ ਹੈ :

1.       ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅਨਾਜ (ਅਨਾਜ,ਮੋਟਾ ਅਨਾਜ,ਦਾਲਾਂ ਆਦਿ), ਫਲ ਤੇ ਸਬਜ਼ੀਆਂ, ਤੇਲਬੀਜ,ਮਸਾਲੇ,ਫਾਈਬਰ ਫਸਲਾਂ,ਪੁੱਲ,ਬਾਂਸ, ਵੱਡੀ ਅਤੇ ਛੋਟੀ ਜੰਗਲ ਉਪਜ, ਨਾਰੀਅਲ ਆਦਿ ਖੇਤੀ ਉਪਜਾਂ ਦੀ ਢੋਆਈ ਦੇ ਲਈ ਆਵਗਵਨ ਦੇ ਸਹੀ ਮਾਧਿਅਮਾਂ ਦੀ ਪਹਿਚਾਣ ਨੂੰ ਅਸਾਨ ਬਣਾਉਣ ਦੇ ਲਈ ਕਿਸਾਨਾਂ ਅਤੇ ਵਪਾਰੀਆਂ ਦੇ ਲਈ ਅੱਜ "ਕਿਸਾਨ ਰਥ" ਐਪ ਦੀ ਸ਼ੁਰੂਆਤ ਕੀਤੀ ਹੈ।

2.       ਰੇਲਵੇ ਨੇ ਤੇਜ਼ ਗਤੀ ਨਾਲ ਜ਼ਰੂਰੀ ਵਸਤੂਆਂ ਦੀ ਸਪਲਾਈ ਦੇ ਲਈ 567 ਵਿਸ਼ੇਸ ਪਾਰਸਲ (ਇਨ੍ਹਾ ਵਿੱਚੋਂ 503 ਟਾਈਮ ਟੇਬਲ ਪਾਰਸਲ ਰੇਲਗੱਡੀਆਂ ਹੋਣਗੀਆਂ) ਰੇਲਗੱਡੀਆਂ ਚਲਾਉਣ ਲਈ 65 ਰੂਟਾਂ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ ਰੇਲਗੱਡੀਆਂ ਨਾਲ ਹੁਣ ਤੱਕ ਦੇਸ਼ ਭਰ ਵਿੱਚ 20,563 ਟਨ ਖੇਪ ਦੀ ਢੋਆਈ ਕੀਤੀ ਜਾ ਚੁੱਕੀ ਹੈ।

3.       ਲੌਕਡਾਊਨ ਦੀ ਮਿਆਦ ਦੇ ਦੌਰਾਨ 24.03.2020 ਤਕ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ (ਪੀਐੱਮ-ਕਿਸਾਨ) ਯੋਜਨਾ ਦੇ ਅੰਤਰਗਤ ਲਗਭਗ 8.78 ਕਰੋੜ ਕਿਸਾਨ ਪਰਿਵਾਰਾਂ ਨੂੰ ਲਾਭ ਪਹੁੰਚਾਇਆ ਜਾ ਚੁੱਕਿਆ ਹੈ ਅਤੇ ਹੁਣ ਤੱਕ 17,551 ਕਰੋੜ ਰੁਪਏ ਦੀ ਧਨਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।

4.       ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮ-ਜੇਕੇਵਾਈ) ਤਹਿਤ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਲਗਭਗ 88,234.56 ਮੀਟ੍ਰਿਕ ਟਨ ਦਾਲ਼ਾਂ ਦੀ ਸਪਲਾਈ ਕੀਤੀ ਜਾ ਚੁੱਕੀ ਹੈ।

                                                           *****

 

ਏਪੀਐੱਸ/ਪੀਕੇ/ਐੱਮਐੱਸ



(Release ID: 1615881) Visitor Counter : 187