ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ (ਐੱਮਐੱਨਆਰਈ) ਨੇ ਭਾਰਤ ਵਿੱਚ ਆਰਈਉਪਕਰਣ ਨਿਰਮਾਣ ਪਾਰਕਾਂ ਦੀ ਸਥਾਪਨਾ ਦੀ ਦਿਸ਼ਾ ਵਿੱਚ ਕਈ ਵੱਡੇ ਕਦਮ ਚੁੱਕੇ

ਤੂਤੀਕੋਰਿਨ ਪੋਰਟ ਟਰੱਸਟ ਅਤੇ ਮੱਧ ਪ੍ਰਦੇਸ਼ ਅਤੇ ਓਡੀਸ਼ਾ ਸਰਕਾਰ ਨੇ ਪ੍ਰਗਟਾਈ ਦਿਲਚਸਪੀ
ਚੀਨ ਤੋਂ ਕੱਢੀਆਂ ਜਾ ਰਹੀਆਂ ਕੰਪਨੀਆਂ ਨੂੰ ਲੁਭਾਉਣ ਲਈ ਮੰਤਰਾਲੇ ਨੇ ਕਈ ਪਹਿਲਾਂ ਕੀਤੀਆਂ
ਵਿਆਪਕ ਨੀਤੀਗਤ ਬਦਲਾਵਾਂ ਨਾਲ ਘਰੇਲੂ ਉਪਯੋਗ ਅਤੇ ਨਿਰਯਾਤ ਲਈ ਆਰਈ ਉਪਕਰਣ ਨਿਰਮਾਣ ਨੂੰ ਮਿਲੇਗਾ ਪ੍ਰੋਤਸਾਹਨ
ਭਾਰਤ ਦੀ ਪ੍ਰੋਜੈਕਟ ਡਿਜ਼ਾਈਨਿੰਗ ਅਤੇ ਓਐਂਡਐੱਮ ਵਰਗੀਆਂ ਸਰਬਸ੍ਰੇਸ਼ਠ ਆਰਈ ਸੇਵਾਵਾਂ ਦੇ ਨਿਰਯਾਤ ’ਤੇਵਿਸ਼ੇਸ਼ ਜ਼ੋਰ ਹੈ

Posted On: 18 APR 2020 10:55AM by PIB Chandigarh

 

ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ (ਐੱਮਐੱਨਆਰਈ) ਨੇ ਘਰੇਲੂ ਦੇ ਨਾਲ ਹੀ ਆਲਮੀ ਮੰਗ ਪੂਰੀ ਕਰਨ ਲਈ ਦੇਸ਼ ਵਿੱਚ ਅਖੁੱਟ ਊਰਜਾਉਪਕਰਣਾਂ ਦੇ ਨਿਰਮਾਣ ਲਈ ਨਵੇਂ ਹੱਬ (ਕੇਂਦਰਾਂ) ਦੀ ਸਥਾਪਨਾ ਦੀ ਦਿਸ਼ਾ ਵਿੱਚ ਵਿਆਪਕ ਪੱਧਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਤਰਾਲੇ ਨੇ ਅਜਿਹੇ ਪਾਰਕਾਂ ਦੀ ਸਥਾਪਨਾ ਲਈ 50-500 ਏਕੜ ਦੀ ਜ਼ਮੀਨ ਦੀ ਪਛਾਣ ਕਰਨ ਲਈ ਵਿਭਿੰਨ ਰਾਜ ਸਰਕਾਰਾਂ ਅਤੇ ਬੰਦਰਗਾਹ ਅਥਾਰਿਟੀਆਂ ਨੂੰ ਲਿਖਿਆ ਹੈ। ਤੂਤੀਕੋਰਿਨ ਪੋਰਟ ਟਰੱਸਟ, ਮੱਧ ਪ੍ਰਦੇਸ਼ ਅਤੇ ਓਡੀਸ਼ਾ ਰਾਜ ਪਹਿਲਾਂ ਹੀ ਆਰਈ ਨਿਰਮਾਣ ਪਾਰਕਾਂ ਦੀ ਸਥਾਪਨਾ ਵਿੱਚ ਆਪਣੀ ਦਿਲਚਸਪੀ ਪ੍ਰਗਟਾਅ ਚੁੱਕੇ ਹਨ।

 

ਐੱਮਐੱਨਆਰਈ ਸਕੱਤਰ,ਸ਼੍ਰੀ ਆਨੰਦ ਕੁਮਾਰ ਇਸ ਸਬੰਧ ਵਿੱਚ ਪਿਛਲੇ ਹਫ਼ਤੇ ਹੀ ਆਰਈ ਨਿਰਮਾਣ ਕੰਪਨੀਆਂ ਨਾਲ ਮੀਟਿੰਗਾਂ ਕਰ ਚੁੱਕੇ ਹਨ। ਮੰਤਰਾਲਾ ਭਾਰਤ ਵਿੱਚ ਇਸ ਬਿਹਤਰੀਨ ਮੌਕੇ ਵਿੱਚ ਨਿਵੇਸ਼ ਨੂੰ ਲੁਭਾਉਣ ਲਈ ਵਿਭਿੰਨ ਦੇਸ਼ਾਂ ਦੇ ਵਪਾਰ ਕਮਿਸ਼ਨਰਾਂ/ਪ੍ਰਤੀਨਿਧੀਆਂ ਨਾਲ ਵੀ ਸੰਪਰਕ ਵਿੱਚ ਹੈ। ਐੱਮਐੱਨਆਰਈ ਸਕੱਤਰ ਨੇ ਇਸੇ ਹਫ਼ਤੇ ਵੈੱਬੀਨਾਰ ਰਾਹੀਂ ਅਮਰੀਕਾ ਭਾਰਤ ਰਣਨੀਤੀ ਭਾਗੀਦਾਰੀ ਮੰਚ ਨੂੰ ਵੀ ਸੰਬੋਧਨ ਕੀਤਾ ਸੀ ਅਤੇ ਅਮਰੀਕੀ ਕੰਪਨੀਆਂ ਤੋਂ ਸ਼ਮੂਲੀਅਤ ਅਤੇ ਨਿਵੇਸ਼ ਦੀ ਮੰਗ ਕੀਤੀ ਹੈ।

ਇਨ੍ਹਾਂ ਹੱਬਾਂ ਵਿੱਚ ਸਿਲਿਕਨ ਇਨਗੋਟਸ ਅਤੇ ਵੇਫਰਜ਼, ਸੋਲਰ ਸੈੱਲਜ਼ ਅਤੇ ਮੌਡਿਊਲਸ, ਪਵਨ (ਵਿੰਡ) ਉਪਕਰਣ ਅਤੇ ਬੈਕ ਸ਼ੀਟ ਵਰਗਾ ਸਹਾਇਕ ਸਮਾਨ, ਗਲਾਸ, ਸਟੀਲ ਫਰੇਮ, ਇਨਵਰਟਰ, ਬੈਟਰੀ ਆਦਿ ਕਲਪੁਰਜ਼ਿਆਂ ਦਾ ਨਿਰਮਾਣ ਕੀਤਾ ਜਾਵੇਗਾ। ਮੌਜੂਦਾ ਸਮੇਂ ਭਾਰਤ ਦੀ 10 ਜੀਡਬਲਿਊ ਵਿੰਡ ਉਪਕਰਣ ਨਿਰਮਾਣ ਸਮਰੱਥਾ ਹੈ। ਸੋਲਰ ਸੈੱਲਜ਼ ਅਤੇ ਮੌਡਿਊਲਸ ਦੇ ਮਾਮਲੇ ਵਿੱਚ ਭਾਰਤ ਲਗਭਗ 85 ਪ੍ਰਤੀਸ਼ਤ ਉਪਕਰਣਾਂ ਦਾ ਵਿਦੇਸ਼ ਤੋਂ ਆਯਾਤ ਕਰਦਾ ਹੈ। ਘਰੇਲੂ ਨਿਰਮਾਣ ਨੂੰ ਪ੍ਰੋਤਸਾਹਨ ਦੇਣ ਲਈ ਭਾਰਤ ਸਰਕਾਰ ਪਹਿਲਾਂ ਹੀ ਆਯਾਤ ਕੀਤੇ ਸੋਲਰ ਸੈੱਲਜ਼ ਅਤੇ ਮੌਡਿਊਲਸਤੇ ਮੁੱਢਲੀ ਕਸਟਮ ਡਿਊਟੀ ਲਗਾਉਣ ਦੇ ਪ੍ਰਾਵਧਾਨ ਦਾ ਐਲਾਨ ਕਰ ਚੁੱਕਾ ਹੈ।

ਇਹ ਵੀ ਕਿਹਾ ਜਾ ਸਕਦਾ ਹੈ ਕਿ ਅਜਿਹੇ ਸਮੇਂ ਵਿੱਚ ਜਦੋਂ ਕਈ ਕੰਪਨੀਆਂ ਆਪਣੇ ਨਿਰਮਾਣ ਅਧਾਰ ਨੂੰ ਚੀਨ ਤੋਂ ਤਬਦੀਲ ਕਰਨ ਦੀ ਯੋਜਨਾ ਬਣਾ ਰਹੀਆਂ ਹਨ, ਅਜਿਹੇ ਵਿੱਚ ਭਾਰਤ ਵਿੱਚ ਨਿਰਮਾਣ ਨੂੰ ਸੁਵਿਧਾਜਨਕ ਬਣਾਉਣ ਅਤੇ ਪ੍ਰੋਤਸਾਹਿਤ ਕਰਨ ਲਈ ਨੀਤੀ ਲਿਆਉਣ ਦਾ ਇੱਕ ਚੰਗਾ ਮੌਕਾ ਹੈ। ਇਸ ਕ੍ਰਮ ਵਿੱਚ ਐੱਮਐੱਨਆਰਈ ਨੇ ਆਰਈ ਸੈਕਟਰ ਵਿੱਚ ਨਿਵੇਸ਼ ਨੂੰ ਅਸਾਨ ਬਣਾਉਣ ਲਈ ਆਰਈ ਉਦਯੋਗ ਸੁਵਿਧਾ ਅਤੇ ਪ੍ਰਮੋਸ਼ਨ ਬੋਰਡ ਦੀ ਸਥਾਪਨਾ ਕੀਤੀ ਹੈ। ਮੰਤਰਾਲੇ ਨੇ ਨਿਵੇਸ਼ਕਾਂ ਦਾ ਭਰੋਸਾ ਵਧਾਉਣ ਲਈ ਬਿਜਲੀ ਖਰੀਦ ਸਮਝੌਤੇ (ਪੀਪੀਏ) ਵਿੱਚ ਨਿਯਮਾਂ ਨੂੰ ਵੀ ਮਜ਼ਬੂਤ ਬਣਾਇਆ ਹੈ। ਇਸਦੇ ਨਾਲ ਹੀ ਬਿਜਲੀ ਅਤੇ ਆਰਈ ਖੇਤਰ ਦੀਆਂ ਤਿੰਨ ਐੱਨਬੀਐੱਫਸੀ ਕੰਪਨੀਆਂ ਪੀਐੱਫਸੀ, ਆਰਈਸੀ ਅਤੇ ਆਈਆਰਈਡੀਏ ਨੇ ਸੈਕਟਰ ਦੇ ਨਵੇਂ ਪ੍ਰਾਜੈਕਟਾਂ ਲਈ ਕੋਸ਼ ਦੀ ਉਪਲੱਬਧਤਾ ਵਧਾਉਣ ਲਈ ਆਪਣੇ ਪੁਨਰਭੁਗਤਾਨ ਚਾਰਜਾਂ ਨੂੰ 2 ਪ੍ਰਤੀਸ਼ਤ ਤੱਕ ਘਟਾ ਦਿੱਤਾ ਹੈ। ਉੱਥੇ ਹੀ ਆਈਆਰਈਡੀਏ ਨੇ ਭਾਰਤ ਵਿੱਚ ਆਰਈ ਨਿਰਮਾਣ ਨੂੰ ਪ੍ਰੋਤਸਾਹਨ ਦੇਣ ਲਈ ਪ੍ਰੋਜੈਕਟ ਕੇਂਦਰਿਤ ਵਿੱਤਪੋਸ਼ਣ ਲਈ ਨਵੀਂ ਯੋਜਨਾ ਸ਼ੁਰੂ ਕੀਤੀ ਹੈ।

ਇਸਦੇ ਇਲਾਵਾ ਮੰਤਰਾਲਾ ਪ੍ਰੋਜੈਕਟ ਡਿਜ਼ਾਇਨਿੰਗ, ਸੰਚਾਲਨ ਅਤੇ ਸਾਂਭ-ਸੰਭਾਲ਼ ਵਰਗੀਆਂ ਆਰਈ ਸੇਵਾਵਾਂ ਦੇ ਨਿਰਯਾਤ ਨੂੰ ਪ੍ਰੋਤਸਾਹਨ ਦੇਣ ਲਈ ਵਿਸ਼ੇਸ਼ ਕੋਸ਼ਿਸ਼ਾਂ ਕਰ ਰਿਹਾ ਹੈ। ਅੱਜ ਭਾਰਤ ਦੇ ਆਰਈ ਸੈਕਟਰ ਵਿੱਚ ਪ੍ਰੋਜੈਕਟ ਅਤੇ ਗ੍ਰਿੱਡ ਵਿਕਾਸ ਅਤੇ ਸਾਂਭ-ਸੰਭਾਲ਼ ਵਿੱਚ ਅਪਣਾਈਆਂ ਗਈਆਂ ਪ੍ਰਕਿਰਿਆਵਾਂ ਦੁਨੀਆਂ ਵਿੱਚ ਸਰਬਸ਼੍ਰੇਸ਼ਠ ਹਨ। ਇਸ ਪ੍ਰਕਾਰ ਭਾਰਤ ਤੋਂ ਆਰਈ ਸੇਵਾਵਾਂ ਦੇ ਨਿਰਯਾਤ ਲਈ ਇਹ ਇੱਕ ਚੰਗਾ ਮੌਕਾ ਹੈ।

 

***

 

ਆਰਸੀਜੇ/ਐੱਮ



(Release ID: 1615741) Visitor Counter : 154