ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਐੱਨਐੱਚਪੀਸੀ ਦੁਆਰਾ 2000 ਮੈਗਾਵਾਟ ਗ੍ਰਿੱਡ ਨਾਲ ਜੁੜੇ ਸੋਲਰ ਪੀਵੀ ਪ੍ਰੋਜੈਕਟ ਲਈ ਲਈ ਈ–ਰਿਵਰਸ ਨਿਲਾਮੀ
Posted On:
17 APR 2020 6:53PM by PIB Chandigarh
ਕੇਂਦਰੀ ਬਿਜਲੀ ਮੰਤਰਾਲੇ ਤਹਿਤ ਆਉਂਦੇ ਜਨਤਕ ਖੇਤਰ ਦੇ ਕੇਂਦਰੀ ਅਦਾਰੇ (ਸੀਪੀਐੱਸਯੂ) ਐੱਨਐੱਚਪੀਸੀ ਦੁਆਰਾ ਭਾਰਤ ’ਚ ਕਿਤੇ ਵੀ ਸਥਾਪਿਤ ਕੀਤੇ ਜਾ ਸਕਣ ਵਾਲੇ 200 ਮੈਗਾਵਾਟ ਗ੍ਰਿੱਡ ਨਾਲ ਜੁੜੇ ਸੋਲਰ ਪੀਵੀ ਪ੍ਰੋਜੈਕਟ ਲਈ 16 ਅਪ੍ਰੈਲ 2020 ਨੂੰ ਸਫ਼ਲਤਾਪੂਰਬਕ ਈ–ਰਿਵਰਸ ਨਿਲਾਮੀ (ਈਆਰਏ) ਕੀਤੀ ਗਈ।
ਇਹ ਨਿਲਾਮੀ ਸ਼੍ਰੀ ਏ.ਕੇ. ਸਿੰਘ ਸੀਐੱਮਡੀ, ਐੱਨਐੱਚਪੀਸੀ ਅਤੇ ਸ਼੍ਰੀ ਵਾਈ.ਕੇ. ਚੌਬੇ, ਡਾਇਰੈਕਟਰ (ਤਕਨੀਕੀ) ਦੀ ਮੌਜੂਦਗੀ ’ਚ ਕੀਤੀ ਗਈ ਸੀ। ਕੁੱਲ 3140 ਮੈਗਾਵਾਟ ਦੀ ਸਮਰੱਥਾ ਨਾਲ ਈ–ਆਰਏ 7 ਬੋਲੀਦਾਤਿਆਂ ਵਿਚਾਲੇ ਹੋਈ।
ਕੁੱਲ ਅਲਾਟ ਕੀਤੀ 2000 ਮੈਗਾਵਾਟ ਦੀ ਸਮਰੱਥਾ ਲਈ ਘੱਟੋ–ਘੱਟ ਈ–ਆਰਏ ਦਰ 2.55 ਰੁਪਏ ਪ੍ਰਤੀ ਯੂਨਿਟ ਤੋਂ 2.56 ਰੁਪਏ ਪ੍ਰਤੀ ਯੂਨਿਟ ਹਾਸਲ ਕੀਤੀ ਗਈ, ਜਦ ਕਿ ਮੁਢਲੀ ਕੋਟ ਕੀਤੀ ਦਰ 2.71 ਰੁਪਏ ਪ੍ਰਤੀ ਯੂਨਿਟ ਤੋਂ 2.78 ਰੁਪਏ ਪ੍ਰਤੀ ਯੂਨਿਟ ਸੀ। ਕੋਵਿਡ–19 ਕਾਰਨ ਭਾਰਤ ’ਚ ਮੁਕੰਮਲ ਲੌਕਡਾਊਨ ਦੇ ਬਾਵਜੂਦ ਐੱਨਐੱਚਪੀਸੀ ਨੇ ਈ–ਰਿਵਰਸ ਨਿਲਾਮੀ ਸਫ਼ਲਤਾਪੂਰਬਕ ਮੁਕੰਮਲ ਕੀਤੀ।
***
ਆਰਸੀਜੇ/ਐੱਮ
(Release ID: 1615526)
Visitor Counter : 153