ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਆਰਸੀਡੀ, ਦਿੱਲੀ ਦੁਆਰਾ 50,000 ਰੀਯੂਜ਼ੇਬਲ ਫੇਸ ਮਾਸਕ ਸਪਲਾਈ ਕੀਤੇ ਗਏ

ਲੌਕਡਾਊਨ ਪੀਰੀਅਡ ਦੌਰਾਨ ਘਰ ਤੋਂ ਕੰਮ ਕਰਕੇ ਬਣਾਏ ਮਾਸਕ

Posted On: 17 APR 2020 6:02PM by PIB Chandigarh

ਮੌਜੂਦਾ ਕੋਵਿਡ-19 ਸੰਕਟ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਰਾਹਤ ਸਮੱਗਰੀ ਦੇ ਜ਼ਰੀਏ ਦੇਸ਼ਵਾਸੀਆਂ ਦੀ ਸਹਾਇਤਾ ਲਈ ਦਿੱਤੇ ਗਏ ਜੋਸ਼ੀਲੇ ਸੱਦੇ ਦੇ ਜਵਾਬ ਵਿੱਚ, ਰੋਟਰੀ ਕਲੱਬ ਆਵ੍ ਦਿੱਲੀ ਹੈਰੀਟੇਜ ਨੇ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਦੇ ਤਾਲਮੇਲ ਨਾਲ ਵਿਆਪਕ ਵੰਡ ਲਈ 50,000 ਰੀਯੂਜ਼ੇਬਲ ਫੇਸ ਮਾਸਕਾਂ ਦੀ ਸਪਲਾਈ ਕੀਤੀ

https://ci3.googleusercontent.com/proxy/ZHdtLXXYmpGjYrcf3UrFGIrPzVdKG_Vq5CHLt7JUe-eN1AoL0lQHEjxKRxR3JM4-xa-Zc_9juv5CVQQ01RGZWBR3xGIDZrINPiGnuGPEMl4fxFEEwNG8=s0-d-e1-ft#https://static.pib.gov.in/WriteReadData/userfiles/image/image0017YR4.jpg

ਲੌਕਡਾਊਨ ਸਮੇਂ ਦੇ ਦੌਰਾਨ ਆਪਣੇ ਘਰ ਤੋਂ ਕੰਮ ਕਰਦੇ ਸਮੇਂ ਦਰਜੀਆਂ ਦੁਆਰਾ ਫੇਸ ਮਾਸਕ ਬਣਾਏ ਗਏ ਹਨ ਇਹ ਵੰਡ ਅੱਜ ਸ਼੍ਰੀ ਕੁਲਦੀਪ ਸਿੰਘ ਧਤਵਾਲੀਆ, ਪ੍ਰਿੰਸੀਪਲ ਡਾਇਰੈਕਟਰ ਜਨਰਲ, ਪੱਤਰ ਸੂਚਨਾ ਦਫ਼ਤਰ (ਪੀਆਈਬੀ) ਦੀ ਤਰਫੋਂ ਕੀਤੀ ਗਈ। ਸ਼੍ਰੀ ਰਾਜੀਵ ਜੈਨ, ਐਡੀਸ਼ਨਲ ਡਾਇਰੈਕਟਰ ਜਨਰਲ, ਪੱਤਰ ਸੂਚਨਾ ਦਫ਼ਤਰ (ਪੀਆਈਬੀ) ਨੇ ਰੋਟਰੀ ਕਲੱਬ ਆਵ੍ ਦਿੱਲੀ ਹੈਰੀਟੇਜ ਵਾਸਤੇ ਇਸ ਸਬੰਧ ਵਿੱਚ ਕੀਤੇ ਪੂਰੇ ਯਤਨਾਂ ਵਿੱਚ ਤਾਲਮੇਲ ਕੀਤਾ

https://ci4.googleusercontent.com/proxy/_niHWzEis1h60pugdjxgbDvBhpZYlb9iy45kaErAE4Nj5MTsS5lqKIYV8j6CIJgkAkitrWnWnZpe5L2JQOBK_T5uB_PTzzpe-Tf4vU50FqwU50FqlJvO=s0-d-e1-ft#https://static.pib.gov.in/WriteReadData/userfiles/image/image002UJT8.jpg

ਇਹ ਮਾਸਕ ਅੱਜ ਇੱਥੇ ਨੈਸ਼ਨਲ ਮੀਡੀਆ ਸੈਂਟਰ ਵਿਖੇ ਪ੍ਰੈੱਸ ਕਲੱਬ ਦੇ ਸਕੱਤਰ ਜਨਰਲ ਸ਼੍ਰੀ ਅਨੰਦ ਕੁਮਾਰ, ਪ੍ਰੈੱਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀ ਸੀ.ਕੇ. ਨਾਇਕ ਅਤੇ ਸ਼੍ਰੀ ਸੰਦੀਪ ਮਨਹਾਸ, ਡਿਪਟੀ ਕਮਾਂਡੈਂਟ, ਸੀਆਈਐੱਸਐੱਫ ਨੂੰ ਸੌਂਪੇ ਗਏ ਰੋਟਰੀ ਦਿੱਲੀ ਹੈਰੀਟੇਜ ਨੇੜ ਭਵਿੱਖ ਵਿੱਚ ਸਿਹਤ ਮੰਤਰਾਲੇ, ਹੋਰ ਸੰਗਠਨਾਂ ਅਤੇ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਮਾਸਕ ਵੰਡਣ ਦਾ ਕਾਰਜ ਕਰੇਗਾ ਸ਼੍ਰੀ ਨਵੀਨ ਕੁਮਾਰ, ਚੇਅਰਮੈਨ, ਗ੍ਰੇਟ ਇੰਡੀਅਨ ਫਾਊਂਡੇਸ਼ਨ ਨੇ ਵੀ ਉਪਰਲੇ ਤਿੰਨੋਂ ਪ੍ਰਾਪਤਕਰਤਾਵਾਂ ਨੂੰ 40,000 ਲੀਟਰ ਦੇ ਪੀਣ ਵਾਲੇ ਪਦਾਰਥ ਵੀ ਵੰਡੇ

****

ਐੱਨਬੀ



(Release ID: 1615457) Visitor Counter : 113