ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਮਹਿਲਾਵਾਂ ਨੇ ਕੋਵਿਡ-19 ਖ਼ਿਲਾਫ਼ ਲੜਨ ਲਈ ਪਿੰਡ ਵਾਸੀਆਂ ਲਈ ਘਰੇਲੂ ਮਾਸਕ ਤਿਆਰ ਕੀਤੇ

Posted On: 15 APR 2020 7:28PM by PIB Chandigarh

ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਾਜੀਪੁਰ ਬਲਾਕ ਵਿੱਚ ਸਥਿਤ ਪਿੰਡ ਗੁਗਵਾਲਹਾਰ ਵਿੱਚ, ਨੌਜਵਾਨ ਮਹਿਲਾਵਾਂ ਦਾ ਇੱਕ ਗਰੁੱਪ ਆਪਣੇ ਪਿੰਡ ਦੇ ਵਸਨੀਕਾਂ  ਅਤੇ ਆਸ-ਪਾਸ ਦੇ ਲੋਕਾਂ, ਕਮਜ਼ੋਰ ਪ੍ਰਵਾਸੀ ਮਜ਼ਦੂਰਾਂ ਅਤੇ ਰਾਸ਼ਨ ਤੇ ਭੋਜਨ ਸਪਲਾਈ ਵੰਡਣ ਵਾਲਿਆਂ ਦੀ ਸੁਰੱਖਿਆ ਲਈ ਫੇਸ ਮਾਸਕ ਬਣਾ ਕੇ ਮੁਫਤ ਵੰਡ ਕੇ, ਕੋਵਿਡ-19 ਦੀ ਲਾਗ ਤੋਂ ਬਚਾਉਣ ਲਈ ਅਣਥੱਕ ਮਿਹਨਤ ਕਰ ਰਿਹਾ ਹੈ। ਇਸ ਗਰੁੱਪ ਦੀ ਅਗਵਾਈ ਪਿੰਡ ਦੇ ਸਰਪੰਚ ਸ਼੍ਰੀ ਨਰੇਂਦਰ ਸਿੰਘ ਕਰ ਰਹੇ ਹਨ।

ਪੰਜਾਬ ਰਾਜ ਐੱਸਐਂਡਟੀ ਕੌਂਸਲ (PSCS&T) ਚੰਡੀਗੜ੍ਹਦੁਆਰਾ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਦੇ ਸਹਿਯੋਗ ਨਾਲ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ, ਕਮਿਊਨਿਟੀ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਤਹਿਤ, ਜ਼ਿਲ੍ਹਾ ਹੁਸ਼ਿਆਰਪੁਰ ਦੇ ਤਲਵਾੜਾ ਬਲਾਕ ਵਿੱਚ ਲਾਗੂ ਕੀਤੇ ਗਏ 'ਰੂਰਲ ਬਾਇਓਮਾਸ ਤੋਂ ਊਰਜਾ ਸਬੰਧੀ ਔਰਤਾਂ ਦੇ ਤਕਨੀਕੀ ਸਸ਼ਕਤੀਕਰਨ' ਸਮਾਜਿਕ ਪ੍ਰੋਗਰਾਮ ਤਹਿਤ ਕੰਮ ਕਰਨ ਵਾਲੀਆਂ ਮਹਿਲਾਵਾਂ ਲਈ ਇੱਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ।

 

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ, ਪ੍ਰੋਫੈਸਰ ਆਸੂਤੋਸ਼ ਸ਼ਰਮਾ ਨੇ ਦੱਸਿਆ, "ਮਾਸਕ ਬਣਾਉਣ ਅਤੇ ਉਸ ਦੀ ਵਰਤੋਂ ਕਰਨ ਬਾਰੇ ਸਥਾਨਕ ਲੀਡਰਸ਼ਿਪ ਦੀ ਮਦਦ ਨਾਲ ਵਿਆਪਕ ਜਾਗਰੂਕਤਾ ਫੈਲਣ ਕਾਰਨ ਆਮ ਜਨਤਾ ਲਈ ਘਰੇਲੂ ਮਾਸਕ ਦੀ ਕ੍ਰਾਊਡ ਸੋਰਸਿੰਗ ਤੇਜ਼ੀ ਨਾਲ ਸਫਲ ਹੋ ਰਹੀ ਹੈ। ਇਹ ਟਰਾਂਸਮਿਸ਼ਨ ਦੀ ਚੇਨ ਨੂੰ ਹੌਲੀ ਕਰਨ ਅਤੇ ਤੋੜਨ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ।"

 

ਇਹ ਪਹਿਲਕਦਮੀ 6 ਅਪ੍ਰੈਲ 2020 ਨੂੰ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਦੁਆਰਾ ਜਾਰੀ ਕੀਤੀ ਗਏ ਮੈਨੂਅਲ ਵਿੱਚ ਜਾਰੀ ਕੀਤੀਆਂ ਹਿਦਾਇਤਾਂ ਅਨੁਸਾਰ ਮਹਿਲਾਵਾਂ ਦੀ ਸਿਲਾਈ ਅਤੇ ਘਰੇਲੂ ਕੱਪੜੇ ਦੇ ਮਾਸਕ ਬਣਾਉਣ ਵਿੱਚ ਭਾਗੀਦਾਰੀ ਕਰਦਿਆਂ ਸ਼ੁਰੂ ਕੀਤੀ ਗਈ ਸੀ। ਪੀਐੱਸਸੀਐੱਸਟੀ ਨੇ ਇਸ ਨੇਕ ਉਪਰਾਲੇ ਲਈ ਲੋੜੀਂਦਾ ਕੱਚਾ ਮਾਲ ਮੁਹੱਈਆ ਕਰਵਾ ਕੇ ਇਸ ਗਰੁੱਪ ਦੀ ਸਹਾਇਤਾ ਕੀਤੀ, ਦਸ ਦਿਨਾਂ ਵਿੱਚ ਮਹਿਲਾਵਾਂ ਦੇ ਗਰੁੱਪ ਨੇ ਗੁਗਵਾਲਹਾਰ ਦੇ ਨੇੜਲੇ ਚਾਰ ਪਿੰਡਾਂ ਵਿੱਚ ਪ੍ਰਵਾਸੀ ਮਜ਼ਦੂਰਾਂ,ਪਿੰਡ ਵਾਸੀਆਂ, ਛੋਟੇ ਦੁਕਾਨਦਾਰਾਂ ਨੂੰ ਚੰਗੇ ਕੁਆਲਿਟੀ ਦੇ 2000 ਤੋਂ ਵੱਧ ਮਾਸਕ ਸਪਲਾਈ ਕੀਤੇ।

ਇਸ ਤੋਂ ਇਲਾਵਾ ਪੀਐੱਸਸੀਐੱਸਟੀ ਨੇ ਤਲਵਾੜਾ ਬਲਾਕ ਦੇ ਲਗਭਗ 30 ਪਿੰਡਾਂ ਦੇ ਸਰਪੰਚਾਂ, ਸਥਾਨਕ ਸੈਲਫ ਹੈਲਪ ਗਰੁੱਪਾਂ, ਮਹਿਲਾਵਾਂ ਅਤੇ ਅਡਾਪਟ ਕੀਤੇ ਕਿਸਾਨਾਂ ਲਈ ਇੱਕ ਵਟਸਐਪ ਗਰੁੱਪ ਬਣਾਇਆ ਹੈ। ਵਟਸਐਪ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਰਾਜ/ਕੇਂਦਰ ਸਰਕਾਰਾਂ ਦੁਆਰਾ ਜਾਰੀ ਕੀਤੀਆਂ ਜਾ ਰਹੀਆਂ ਵੱਖ-ਵੱਖ ਜਾਣਕਾਰੀਆਂ ਨਾਲ ਸੁਚੇਤ ਕੀਤਾ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਇਸ ਉਪਰਲੇ ਦਾ ਸਵਾਗਤ ਕੀਤਾ ਹੈ ਅਤੇ ਇਨ੍ਹਾ ਪਿੰਡਾਂ ਦੇ ਸਰਪੰਚ ਇਹ ਸੁਨਿਸ਼ਚਿਤ ਕਰਨ ਰਹੇ ਹਨ ਕਿ ਲੋਕ ਸਮੇਂ -ਸਮੇਂ 'ਤੇ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ।

ਵਧੇਰੇ ਜਾਣਕਾਰੀ ਲਈ: ਡਾ ਇੰਦੂ ਪੁਰੀ ਸਾਇੰਸਸਿਟ "ਐੱਫ' ਡੀਐੱਸਟੀ, indub.puri[at]nic[dot]in, Mob: 9810557964

 

 

 

ਫੋਟੋਆਂ : ਗਰੁੱਪ ਦੁਆਰਾ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀਆਂ ਝਲਕਾਂ

 

****

ਕੇਜੀਐੱਸ/(ਡੀਐੱਸਟੀ)



(Release ID: 1615384) Visitor Counter : 132