ਵਿੱਤ ਮੰਤਰਾਲਾ

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਵੀਡੀਓ-ਕਾਨਫਰੰਸ ਜ਼ਰੀਏ ਆਈਐੱਮਐੱਫ ਦੀ ਅੰਤਰਰਾਸ਼ਟਰੀ ਮੁਦਰਾ ਅਤੇ ਵਿੱਤੀ ਕਮੇਟੀ (ਆਈਐੱਮਐੱਫਸੀ) ਦੀ ਸੰਪੂਰਨ ਬੈਠਕ ਵਿੱਚ ਹਿੱਸਾ ਲਿਆ

Posted On: 16 APR 2020 7:40PM by PIB Chandigarh

 

 

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਇੱਥੇ ਵੀਡੀਓ-ਕਾਨਫਰੰਸ ਜ਼ਰੀਏ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਦੀ ਅੰਤਰਰਾਸ਼ਟਰੀ ਮੁਦਰਾ ਅਤੇ ਵਿੱਤੀ ਕਮੇਟੀ (ਆਈਐੱਮਐੱਫਸੀ) ਦੀ ਮੰਤਰੀ ਪੱਧਰ ਦੀ ਕਮੇਟੀ ਦੀ ਸੰਪੂਰਨ ਬੈਠਕ ਵਿੱਚ ਹਿੱਸਾ ਲਿਆ।

ਬੈਠਕ ਵਿੱਚ ਵਿਚਾਰ ਵਟਾਂਦਰੇ, ਆਈਐੱਮਐੱਫ ਦੇ ਮੈਨੇਜਿੰਗ ਡਾਇਰੈਕਟਰ ਦੇ ਗਲੋਬਲ ਪਾਲਿਸੀ ਏਜੰਡਾ ਦੇ ਸਿਰਲੇਖ "ਐਕਸੈਪਸਨਲ ਟਾਈਮਜ਼- ਐਕਸੈਪਸਨਲ ਐਕਸ਼ਨ"(“Exceptional Times – Exceptional Action”) 'ਤੇ ਅਧਾਰਿਤ ਸਨ। ਆਈਐੱਮਐੱਫਸੀ ਦੇ ਮੈਂਬਰਾਂ ਨੇ ਕਮੇਟੀ ਨੂੰ ਕੋਵਿਡ-19 ਦਾ ਮੁਕਾਬਲਾ ਕਰਨ ਲਈ ਮੈਂਬਰ ਦੇਸ਼ਾਂ ਦੁਆਰਾ ਕੀਤੇ ਗਏ ਕਾਰਜਾਂ ਅਤੇ ਉਪਾਵਾਂ ਬਾਰੇ ਅੱਪਡੇਟ ਕੀਤਾ ਅਤੇ ਗਲੋਬਲ ਅਸਾਸੇ ਅਤੇ ਮੈਂਬਰਾਂ ਦੀਆਂ ਵਿੱਤੀ ਲੋੜਾਂ ਨੂੰ ਹੱਲ ਕਰਨ ਲਈ ਆਈਐੱਮਐੱਫ ਦੇ ਸੰਕਟ-ਰਿਸਪਾਂਸ ਪੈਕੇਜ (crisis-response package) ਬਾਰੇ ਵਿਚਾਰ ਵੀ ਕੀਤਾ।

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਬੈਠਕ ਵਿੱਚ ਆਪਣਾ ਪੱਖ ਰੱਖਦੇ ਹੋਏ ਸਿਹਤ ਸੰਕਟ ਦੇ ਸਮਾਧਾਨ ਲਈ ਅਤੇ ਇਸ ਸੰਕਟ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਭਾਰਤ ਵਿੱਚ ਉਠਾਏ ਗਏ ਵੱਖ-ਵੱਖ ਕਦਮਾਂ ਦੀ ਰੂਪ ਰੇਖਾ ਦੱਸੀ। ਇਸ ਸਬੰਧ ਵਿੱਚ ਉਨ੍ਹਾਂ ਨੇ ਸਿਹਤ ਸੰਭਾਲ਼ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਭਾਰਤ ਸਰਕਾਰ ਦੁਆਰਾ 2 ਬਿਲੀਅਨ ਡਾਲਰ (15,000 ਕਰੋੜ ਰੁਪਏ) ਅਲਾਟ ਕਰਨ; ਗ਼ਰੀਬਾਂ ਅਤੇ ਕਮਜ਼ੋਰ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ 23 ਬਿਲੀਅਨ ਡਾਲਰ (1.70 ਕਰੋੜ ਰੁਪਏ) ਦੇ ਸਮਾਜਿਕ ਸਹਾਇਤਾ ਉਪਾਵਾਂ ਦੀ ਯੋਜਨਾ ਦਾ ਐਲਾਨ; ਕਾਨੂੰਨੀ ਅਤੇ ਨਿਯਮਿਤ ਪਾਲਣਾ ਦੇ ਮਾਮਲਿਆਂ ਵਿੱਚ ਫਰਮਾਂ ਨੂੰ ਰਾਹਤ ਦੀ ਵਿਵਸਥਾ; ਭਾਰਤੀ ਰਿਜ਼ਰਵ ਬੈਂਕ ਦੁਆਰਾ ਮੁਦਰਾ ਨੀਤੀ ਨੂੰ ਸੌਖਾ; ਅਤੇ ਕਰਜ਼ੇ ਦੀਆਂ ਕਿਸ਼ਤਾਂ ਦੀ ਅਦਾਇਗੀ 'ਤੇ ਤਿੰਨ ਮਹੀਨੇ ਲਈ ਰੋਕ; ਬਾਰੇ ਦੱਸਿਆ। ਵਿੱਤ ਮੰਤਰੀ ਨੇ ਆਈਐੱਮਐੱਫਸੀ ਨੂੰ ਵਿਸ਼ਵਵਿਆਪੀ ਭਾਈਚਾਰੇ ਦੇ ਇੱਕ ਜ਼ਿੰਮੇਵਾਰ ਮੈਂਬਰ ਵਜੋਂ ਹੋਰਨਾਂ ਦੇਸ਼ਾਂ ਨੂੰ ਨਾਜ਼ੁਕ ਦਵਾਈਆਂ ਮੁਹੱਈਆ ਕਰਵਾਉਣ ਦੀ ਭਾਰਤ ਦੀ ਭੂਮਿਕਾ ਬਾਰੇ ਵੀ ਦੱਸਿਆ। ਉਨ੍ਹਾਂ ਨੇ ਸਾਰਕ ਨੇਤਾਵਾਂ ਦੀ ਵੀਡੀਓ-ਬੈਠਕ ਵਿੱਚ ਸਾਰਕ ਖੇਤਰ ਲਈ ਕੋਵਿਡ-19 ਐਮਰਜੈਂਸੀ ਫੰਡ ਬਣਾਉਣ ਬਾਰੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਹਿਲ ਦਾ ਵੀ ਜ਼ਿਕਰ ਕੀਤਾ।

ਕੋਵਿਡ-19 ਸੰਕਟ ਦੇ ਸਮੇਂ ਮੈਂਬਰ ਦੇਸ਼ਾਂ ਨੂੰ ਆਈਐੱਮਐੱਫ ਦੇ ਸਹਾਇਤਾ ਦੇ ਚੈਨਲ ਦਾ ਜਵਾਬ ਦਿੰਦੇ ਹੋਏ, ਸ਼੍ਰੀਮਤੀ ਸੀਤਾਰਮਣ ਨੇ ਜ਼ਿਕਰ ਕੀਤਾ ਕਿ ਆਈਐੱਮਐੱਫ ਨੇ ਹਮੇਸ਼ਾ ਅੰਤਰਰਾਸ਼ਟਰੀ ਮੁਦਰਾ ਅਤੇ ਵਿੱਤੀ ਪ੍ਰਣਾਲੀ ਨੂੰ ਸਥਿਰਤਾ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਆਲਮੀ ਵਿੱਤੀ ਆਰਕੀਟੈਕਚਰ ਪ੍ਰਤੀ ਇਹ ਆਪਣੀ ਨਾਜ਼ੁਕ ਭੂਮਿਕਾ ਸਮਰਪਣ ਨਾਲ ਜਾਰੀ ਰੱਖੇ।

ਆਈਐੱਮਐੱਫਸੀ ਸਾਲ ਵਿੱਚ ਦੋ ਵਾਰ, ਇੱਕ ਵਾਰ ਅਕਤੂਬਰ ਵਿੱਚ ਫੰਡ-ਬੈਂਕ ਦੀ ਸਲਾਨਾ ਬੈਠਕ ਦੇ ਦੌਰਾਨ  ਅਤੇ ਫਿਰ ਅਪ੍ਰੈਲ ਵਿੱਚ ਬਸੰਤ ਬੈਠਕ ਦੇ ਦੌਰਾਨ ਮਿਲਦਾ ਹੈ। ਕਮੇਟੀ ਗਲੋਬਲ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੀ ਸਾਂਝੇ ਸਰੋਕਾਰਾਂ ਦੇ ਮਾਮਲਿਆਂ ਬਾਰੇ ਵਿਚਾਰ ਵਟਾਂਦਰਾ ਕਰਦੀ ਹੈ ਅਤੇ ਆਈਐੱਮਐੱਫ ਨੂੰ ਇਸ ਦੇ ਕੰਮ ਦੀ ਦਿਸ਼ਾ ਬਾਰੇ ਸਲਾਹ ਦਿੰਦੀ ਹੈ। ਇਸ ਸਾਲ ਕੋਵਿਡ-19 ਦੇ ਫੈਲਣ ਕਾਰਨ ਬੈਠਕ ਵੀਡੀਓ-ਕਾਨਫਰੰਸ ਜ਼ਰੀਏ ਹੋਈ।

 

                                 ****

ਆਰਐੱਮ/ਕੇਐੱਮਐੱਨ


(Release ID: 1615270) Visitor Counter : 159