ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਦੂਰ-ਦਰਾਜ ਦੇ ਇਲਾਕਿਆਂ ਲਈ ਡਾਕ ਦੀ ਵਿਸ਼ੇਸ਼ ਵਿਵਸਥਾ ਡਾਕਘਰ ਬਜ਼ੁਰਗ ਪੈਨਸ਼ਨਰਾਂ ਦੀ ਪੈਨਸ਼ਨ ਘਰ-ਘਰ ਪਹੁੰਚਾਉਣਾ ਯਕੀਨੀ ਬਣਾ ਰਹੇ ਹਨ
प्रविष्टि तिथि:
15 APR 2020 4:48PM by PIB Chandigarh
ਕੋਵਿਡ-19 ਨਾਲ ਮੁਕਾਬਲਾ ਕਰਨ ਅਤੇ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਣ ਦੇ ਉਦੇਸ਼ ਨੂੰ ਹਾਸਲ ਕਰਨ ਅਤੇ ਡਾਕਘਰਾਂ ਵਿੱਚ ਭੀੜ ਨੂੰ ਰੋਕਣ ਲਈ, ਡਾਕਘਰਾਂ ਨੇ ਬਜ਼ੁਰਗ ਪੈਨਸ਼ਨਰਾਂ ਨੂੰ ਉਨ੍ਹਾਂ ਦੀ ਪੈਨਸ਼ਨ ਘਰ ਪਹੁੰਚਾਉਣਾ ਯਕੀਨੀ ਬਣਾਉਣ ਲਈ ਕਦਮ ਉਠਾਏ ਹਨ। ਨਜ਼ਦੀਕੀ ਡਾਕਘਰ ਲੋਕਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਤੇ ਰਾਜ/ ਸਥਾਨਕ ਪ੍ਰਸ਼ਾਸਨ ਦੇ ਯਤਨਾਂ ਵਿੱਚ ਵਾਧੂ ਯੋਗਦਾਨ ਪਾ ਕੇ ਕੋਵਿਡ-19 ਦੇ ਇਸ ਚੁਣੌਤੀਪੂਰਨ ਸਮੇਂ ਵਿੱਚ ਜਨਤਾ ਦੀ ਵਿੱਤੀ, ਸਿਹਤ ਦੇਖਭਾਲ਼ ਅਤੇ ਭਲਾਈ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ।
ਜੰਮੂ-ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਡਾਕਘਰਾਂ ਨੂੰ ਵਿੱਤੀ ਲੈਣ-ਦੇਣ ਨੂੰ ਅਸਾਨ ਬਣਾਉਣ ਅਤੇ ਰਕਮ ਕਢਵਾਉਣ ਅਤੇ ਜਮ੍ਹਾਂ ਕਰਵਾਉਣ ਦੀ ਸਹੂਲਤ ਦੇ ਮੁਢਲੇ ਉਦੇਸ਼ ਨਾਲ ਖੋਲ੍ਹਿਆ ਗਿਆ ਹੈ ਤਾਕਿ ਲੋਕਾਂ ਕੋਲ ਰੋਜ਼ਾਨਾ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਕਾਫੀ ਨਕਦੀ ਹੋਵੇ। ਇਸ ਸਬੰਧ ਵਿੱਚ ਮੁਢਲੀ ਸਮਰੱਥ ਭੁਗਤਾਨ ਪ੍ਰਣਾਲੀ (ਏਈਪੀਐੱਸ) ਨੂੰ ਡਾਕਘਰਾਂ ਵਿੱਚ ਚਾਲੂ ਕੀਤਾ ਗਿਆ ਹੈ ਤਾਕਿ ਕਿਸੇ ਵੀ ਬੈਂਕ ਵਿੱਚ ਖਾਤੇ ਵਾਲੇ ਲੋਕ ਕਿਸੇ ਵੀ ਡਾਕਘਰ ਤੋਂ ਹਰ ਮਹੀਨੇ 10,000 ਰੁਪਏ ਕਢਵਾ ਸਕਣ। ਇੱਕੋ ਇੱਕ ਸ਼ਰਤ ਇਹ ਹੈ ਕਿ ਬੈਂਕ ਖਾਤਾ ਲਾਭਕਾਰੀ ਦੇ ਅਧਾਰ ਨਾਲ ਜੁੜਿਆ ਹੋਣਾ ਚਾਹੀਦਾ ਹੈ।

ਬਾਰਾਮੂਲਾ ਵਿਖੇ ਡੋਰ ਸਟੈਪ ਪੈਨਸ਼ਨ ਭੁਗਤਾਨ

ਜੰਮੂ ਤਵੀ ਵਿਖੇ ਵਿੱਤੀ ਲੈਣਦੇਣ ਕਰਦੇ ਗਾਹਕ
ਜੰਮੂ-ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦੂਰ-ਦਰਾਜ ਅਤੇ ਸਰਹੱਦੀ ਖੇਤਰਾਂ ਨੂੰ ਪਹਿਲ ਵਾਲੀ ਡਾਕ ਜਿਵੇਂ ਸਪੀਡ ਪੋਸਟ, ਰਜਿਸਟਰਡ ਪੋਸਟ ਆਦਿ ਸੁਚਾਰੂ ਢੰਗ ਨਾਲ ਪਹੁੰਚਾਉਣਾ ਯਕੀਨੀ ਬਣਾਉਣ ਲਈ ਵਿਸ਼ੇਸ਼ ਡਾਕ ਪ੍ਰਬੰਧ ਕੀਤੇ ਗਏ ਹਨ। ਡਾਕਘਰਾਂ ਵਿੱਚ ਪਹਿਲ ਵਾਲੀ ਡਾਕ ਦੀ ਵਿੰਡੋ ਡਿਲਿਵਰੀ ਵੀ ਯਕੀਨੀ ਬਣਾਈ ਗਈ ਹੈ।

ਲੱਦਾਖ ਵਿੱਚ ਸੰਚਾਰ ਅਤੇ ਮੇਲ ਦਾ ਅਦਾਨ-ਪ੍ਰਦਾਨ
ਡਾਕਘਰ ਆਪਣੇ ਸੰਕਟ ਦੇ ਇਸ ਸਮੇਂ ਵਿੱਚ ਸਮਾਜ ਦੇ ਗ਼ਰੀਬ ਅਤੇ ਕਮਜ਼ੋਰ ਵਰਗਾਂ ਨੂੰ ਰਾਹਤ ਅਤੇ ਸਹਾਇਤਾ ਪ੍ਰਦਾਨ ਕਰਨ ਦੀ ਸਮਾਜਿਕ ਜ਼ਿੰਮੇਵਾਰੀ ਅਤੇ ਲੋੜ ਤੋਂ ਜਾਣੂ ਹਨ। ਰਾਜ /ਸਥਾਨਕ ਪ੍ਰਸ਼ਾਸਨ ਨਾਲ ਨਜ਼ਦੀਕੀ ਸਹਿਯੋਗ ਕਾਇਮ ਕਰਕੇ ਸੁੱਕਾ ਰਾਸ਼ਨ ਅਤੇ ਸੁਰੱਖਿਆ ਸਾਧਨ ਜਿਵੇਂ ਮਾਸਕ, ਸੈਨੇਟਾਈਜ਼ਰ ਅਤੇ ਸਾਬਣ ਜਨਤਾ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਨਾਜ ਅਤੇ ਹੋਰ ਵਸਤਾਂ, ਦਵਾਈਆਂ ਆਦਿ ਦੀ ਵੰਡ ਵਿੱਚ ਰਸਦ ਸਹਾਇਤਾ ਪ੍ਰਦਾਨ ਕਰਨ ਲਈ ਜ਼ਿਲ੍ਹਾ /ਨਗਰਪਾਲਿਕਾ ਅਧਿਕਾਰੀਆਂ ਦੇ ਕੰਟਰੋਲ ਵਿੱਚ ਵਿਭਾਗੀ ਮੇਲ ਮੋਟਰ ਵਾਹਨਾਂ ਨੂੰ ਰੱਖਿਆ ਗਿਆ ਹੈ। ਡਾਕਘਰ ਕੰਪਲੈਕਸ ਦੀ ਸਫਾਈ ਦਾ ਕੰਮ ਨਗਰਪਾਲਿਕਾ ਅਧਿਕਾਰੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ।

ਸੁੱਕੇ ਰਾਸ਼ਨ ਦੀ ਵੰਡ

ਡਾਕਘਰ ਦੀ ਸਫਾਈ
ਡਾਕ ਸੇਵਾ ਜਨ ਸੇਵਾ
***
ਆਰਜੇ/ਐੱਨਜੀ
(रिलीज़ आईडी: 1614798)
आगंतुक पटल : 192